ETV Bharat / state

ਵਿਜੇ ਰੁਪਾਣੀ ਦਾ ਪੰਜਾਬ ਦੌਰਾ, ਪੱਬਾਂ ਭਾਰ ਹੋਈ ਭਾਜਪਾ ਲੀਡਰਸ਼ਿਪ

author img

By

Published : Dec 13, 2022, 3:38 PM IST

Updated : Dec 13, 2022, 5:35 PM IST

ਪੰਜਾਬ ਭਾਜਪਾ ਦੇ ਇੰਚਾਰਜ ਬਣਨ ਤੋਂ ਬਾਅਦ ਵਿਜੇ ਰੁਪਾਣੀ ਅੱਜ ਤੋਂ 2 ਦਿਨਾਂ ਪੰਜਾਬ ਦੌਰੇ 'ਤੇ ਹਨ। ਜਿਸਤੋਂ ਪਹਿਲਾਂ ਉਹ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਵਿਚ ਪਹੁੰਚੇ ਅਤੇ ਅਹੁਦੇਦਾਰੀਆਂ ਅਤੇ ਕਾਰਜਾਂ ਲਈ ਅਗਲੀ ਰਣਨੀਤੀ ਉਲੀਕੀ ਜਾਵੇਗੀ। ਇਸ ਮੌਕੇ ਸੀਨੀਅਰ ਆਗੂ ਸੁਨੀਲ ਜਾਖੜ, ਕੇਵਲ ਸਿੰਘ ਢਿੱਲੋਂ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਮੌਜੂਦ ਰਹੇ। ਵਿਜੇ ਰੁਪਾਣੀ ਦੇ ਪਹੁੰਚਣ ਤੋਂ ਪਹਿਲਾਂ ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਕਾਫ਼ੀ ਉਤਸ਼ਾਹਿਤ ਵਿਖਾਈ ਦਿੱਤੇ।

ਵਿਜੇ ਰੁਪਾਣੀ ਦਾ ਪੰਜਾਬ ਦੌਰਾ
ਵਿਜੇ ਰੁਪਾਣੀ ਦਾ ਪੰਜਾਬ ਦੌਰਾ

Punjab president Vijay Rupani arrived in Punjab

ਚੰਡੀਗੜ੍ਹ: ਪੰਜਾਬ ਭਾਜਪਾ ਦੇ ਇੰਚਾਰਜ ਬਣਨ ਤੋਂ ਬਾਅਦ ਵਿਜੇ ਰੁਪਾਣੀ ਅੱਜ ਤੋਂ 2 ਦਿਨਾਂ ਪੰਜਾਬ ਦੌਰੇ 'ਤੇ ਹਨ। ਜਿਸਤੋਂ ਪਹਿਲਾਂ ਉਹ ਚੰਡੀਗੜ ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਵਿਚ ਪਹੁੰਚੇ ਅਤੇ ਅਹੁਦੇਦਾਰੀਆਂ ਅਤੇ ਕਾਰਜਾਂ ਲਈ ਅਗਲੀ ਰਣਨੀਤੀ ਉਲੀਕੀ ਜਾਵੇਗੀ।

ਭਾਜਪਾ ਦਫ਼ਤਰ ਵਿੱਚ ਸੀਨੀਅਰ ਆਗੂਆਂ ਦਾ ਇਕੱਠ: ਪੰਜਾਬ ਭਾਜਪਾ ਦੇ ਇੰਚਾਰਜ ਬਣਨ ਤੋਂ ਬਾਅਦ ਵਿਜੇ ਰੁਪਾਣੀ ਅੱਜ ਤੋਂ 2 ਦਿਨਾਂ ਪੰਜਾਬ ਦੌਰੇ 'ਤੇ ਹਨ। ਜਿਸਤੋਂ ਪਹਿਲਾਂ ਉਹ ਚੰਡੀਗੜ ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਵਿਚ ਪਹੁੰਚਣਗੇ ਅਤੇ ਅਹੁਦੇਦਾਰੀਆਂ ਅਤੇ ਕਾਰਜਾਂ ਲਈ ਅਗਲੀ ਰਣਨੀਤੀ ਉਲੀਕਣਗੇ। ਉਹਨਾਂ ਦੇ ਆਉਣ ਤੋਂ ਪਹਿਲਾਂ ਭਾਜਪਾ ਦੇ ਦਫ਼ਤਰ ਵਿਚ ਪੂਰੀ ਗਹਿਮਾ ਗਹਿਮੀ ਵੇਖਣ ਮਿਲੀ। ਪੰਜਾਬ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਭਾਜਪਾ ਦੇ ਦਫ਼ਤਰ ਵਿਚ ਪਹੁੰਚੀ। ਇਸ ਮੌਕੇ ਸੀਨੀਅਰ ਆਗੂ ਸੁਨੀਲ ਜਾਖੜ, ਕੇਵਲ ਸਿੰਘ ਢਿੱਲੋਂ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਮੌਜੂਦ ਰਹੇ। ਵਿਜੇ ਰੁਪਾਣੀ ਦੇ ਪਹੁੰਚਣ ਤੋਂ ਪਹਿਲਾਂ ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਕਾਫ਼ੀ ਉਤਸ਼ਾਹਿਤ ਵਿਖਾਈ ਦਿੱਤੇ।

ਵਿਜੇ ਰੁਪਾਣੀ ਪੰਜਾਬ ਭਾਜਪਾ ਨੂੰ ਦੇਣਗੇ ਨਵੀਂ ਰਣਨੀਤੀ : ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਰੁਪਾਣੀ ਦੇ ਦੌਰੇ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਵਿਜੇ ਰੁਪਾਣੀ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਹਨ ਉਹਨਾਂ ਨੂੰ ਹੁਣ ਪੰਜਾਬ ਦੇ ਪ੍ਰਧਾਨ ਬਣਨ ਦਾ ਮੌਕਾ ਮਿਲਿਆ ਅਤੇ ਗੁਜਰਾਤ ਚੋਣਾਂ ਵਿਚ ਵੱਡੀ ਜਿੱਤ ਤੋਂ ਬਾਅਦ ਹੁਣ ਉਹ ਪੰਜਾਬ ਆ ਰਹੇ ਹਨ ਉਹ ਭਾਜਪਾ ਦੇ ਸੀਨੀਅਰ ਆਗੂ ਹਨ। ਪੰਜਾਬ ਦੇ ਵਿਵਚ ਰਣਨੀਤੀ ਉਲੀਕਣ ਲਈ ਉਹਨਾਂ ਇਕ ਤੋਂ ਇਕ ਬੈਠਕਾਂ ਰੱਖੀਆਂ ਹੋਈਆਂ ਹਨ।

ਸੁਨੀਲ ਜਾਖੜ ਨੇ ਕੀਤੀ PM ਦੀ ਤਾਰੀਫ: ਉਧਰ ਭਾਜਪਾ ਵਿਚ ਵੱਡੀਆਂ ਜ਼ਿੰਮੇਵਾਰੀਆਂ ਲੈਣ ਵਾਲੇ ਸੁਨੀਲ ਜਾਖੜ ਵੀ ਵਿਜੇ ਰੁਪਾਣੀ ਦੇ ਆਉਣ ਤੇ ਉਤਸ਼ਾਹਿਤ ਵਿਖਾਈ ਦਿੱਤੇ। ਇਸ ਮੌਕੇ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦਿਹਾੜਿਆਂ ਨੂੰ ਬਾਲ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਲਿਆ ਗਿਆ। ਉਹਨਾਂ ਕਿਹਾ ਕਿ ਸਾਰੀਆਂ ਭਾਸ਼ਾਵਾਂ ਅੰਦਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿੱਜਦਾ ਕੀਤਾ ਜਾਵੇਗਾ।

ਪੰਜਾਬ ਵਿੱਚ ਭਾਜਪਾ ਮਜ਼ਬੂਤ ਹੋਂਣ ਦੀਆਂ ਕੋਸ਼ਿਸਾਂ ਵਿੱਚ: ਪੰਜਾਬ ਦੇ ਵਿਚ ਭਾਜਪਾ ਆਪਣੇ ਪੈਰ ਜਮਾਉੇਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਭਾਜਪਾ ਆਪਣਾ ਕੁਨਬਾ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਵੱਡੇ ਸਿੱਖ ਅਤੇ ਪੰਜਾਬ ਵਿਚ ਲੋਕ ਪਸੰਦੀਦਾਂ ਆਗੂਆਂ ਤੇ ਦਾਅ ਖੇਡਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।ਭਾਜਪਾ ਹੁਣ ਤੋਂ ਹੀ ਪੰਜਾਬ ਲਈ ਵੱਡੀ ਰਣਨੀਤੀਆਂ ਉਲੀਕਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ :- ਮਾਣਹਾਨੀ ਮਾਮਲੇ ਨੂੰ ਲੈਕੇ ਪੇਸ਼ ਹੋਏ ਬਿਕਰਮ ਮਜੀਠੀਆ, ਸੰਜੇ ਸਿੰਘ ਦੇ ਪੇਸ਼ ਨਾ ਹੋਣ ਉੱਤੇ ਕੱਸਿਆ ਤੰਜ

Last Updated :Dec 13, 2022, 5:35 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.