ETV Bharat / state

ਖਾਣੇ ਅਤੇ ਨਕਾਰਾਤਮਕ ਵਿਚਾਰਾਂ ਦਾ ਨਹੀਂ ਕੋਈ ਮੇਲ: ਮਾੜੇ ਵਿਚਾਰਾਂ ਨਾਲ ਖਾਧਾ ਖਾਣਾ ਬਣ ਸਕਦੈ ਜ਼ਹਿਰ ! ਖਾਸ ਰਿਪੋਰਟ

author img

By

Published : May 11, 2023, 12:56 PM IST

Updated : May 11, 2023, 4:29 PM IST

ਫੰਕਸ਼ਨ ਮੈਡੀਕਲ ਐਕਸਪਰਟ ਡਾ. ਵਿਲ ਕੌਲ ਦੇ ਅਨੁਸਾਰ ਖਾਣੇ ਖਾਂਦੇ ਹੋਏ ਨਾਕਾਰਾਤਮਕ ਵਿਚਾਰ ਨਹੀਂ ਰੱਖਣੇ ਚਾਹੀਦੇ। ਕਿਉਂਕਿ ਜੋ ਅਸੀਂ ਖਾਂਦੇ ਹਾਂ ਉਸਦਾ ਸਿੱਧਾ ਅਸਰ ਸਾਡੀ ਮਾਨਸਿਕ ਸਿਹਤ 'ਤੇ ਹੁੰਦਾ ਹੈ। ਖਾਣਾ ਖਾਂਦੇ ਸਮੇਂ ਜੋ ਵਿਚਾਰ ਦਿਮਾਗ ਵਿਚ ਚੱਲਦੇ ਹਨ ਉਹਨਾਂ ਦਾ ਸਿੱਧਾ ਅਸਰ ਅੰਤੜੀਆਂ 'ਤੇ ਪੈਂਦਾ ਹੈ। ਨਕਰਾਤਮਕ ਵਿਚਾਰ ਸਾਡੇ ਨਰਵਸ ਸਿਸਟਮ ਅਤੇ ਇਮਊਨਿਟੀ ਸਿਸਟਮ ਨੂੰ ਪ੍ਰਭਾਵਿਤ ਕਰਦੇ ਹਨ।

Avoid negative thoughts while eating,  Food eaten with bad thoughts can become poison
ਖਾਣੇ ਅਤੇ ਨਕਾਰਾਤਮਕ ਵਿਚਾਰਾਂ ਦਾ ਨਹੀਂ ਕੋਈ ਮੇਲ; ਮਾੜੇ ਵਿਚਾਰਾਂ ਨਾਲ ਖਾਧਾ ਖਾਣਾ ਬਣ ਸਕਦਾ ਹੈ ਜ਼ਹਿਰ ! ਖਾਸ ਰਿਪੋਰਟ

ਖਾਣੇ ਅਤੇ ਨਕਾਰਾਤਮਕ ਵਿਚਾਰਾਂ ਦਾ ਨਹੀਂ ਕੋਈ ਮੇਲ; ਮਾੜੇ ਵਿਚਾਰਾਂ ਨਾਲ ਖਾਧਾ ਖਾਣਾ ਬਣ ਸਕਦਾ ਹੈ ਜ਼ਹਿਰ ! ਖਾਸ ਰਿਪੋਰਟ

ਚੰਡੀਗੜ੍ਹ : ਭੋਜਨ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਅਤੇ ਖਾਧਾ ਗਿਆ ਭੋਜਨ ਸਰੀਰ ਵਿਚ ਕਈ ਤਰੀਕਿਆਂ ਨਾਲ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ। ਪਰ ਜੇਕਰ ਖਾਣਾ ਖਾਂਦੇ ਸਮੇਂ ਦਿਮਾਗ ਅਤੇ ਮਨ 'ਚ ਨੈਗੇਟਿਵ ਵਿਚਾਰ ਰੱਖੇ ਜਾਣ ਤਾਂ ਖਾਧਾ ਗਿਆ ਖਾਣਾ ਜ਼ਹਿਰ ਬਣ ਜਾਂਦਾ ਹੈ। ਫੰਕਸ਼ਨ ਮੈਡੀਕਲ ਐਕਸਪਰਟ ਡਾ. ਵਿਲ ਕੌਲ ਦੇ ਅਨੁਸਾਰ ਖਾਣੇ ਖਾਂਦੇ ਹੋਏ ਨਾਕਾਰਾਤਮਕ ਵਿਚਾਰ ਨਹੀਂ ਰੱਖਣੇ ਚਾਹੀਦੇ। ਕਿਉਂਕਿ ਜੋ ਅਸੀਂ ਖਾਂਦੇ ਹਾਂ ਉਸਦਾ ਸਿੱਧਾ ਅਸਰ ਸਾਡੀ ਮਾਨਸਿਕ ਸਿਹਤ 'ਤੇ ਹੁੰਦਾ ਹੈ। ਖਾਣਾ ਖਾਂਦੇ ਸਮੇਂ ਜੋ ਵਿਚਾਰ ਦਿਮਾਗ ਵਿਚ ਚੱਲਦੇ ਹਨ ਉਹਨਾਂ ਦਾ ਸਿੱਧਾ ਅਸਰ ਅੰਤੜੀਆਂ 'ਤੇ ਪੈਂਦਾ ਹੈ। ਨਕਰਾਤਮਕ ਵਿਚਾਰ ਸਾਡੇ ਨਰਵਸ ਸਿਸਟਮ ਅਤੇ ਇਮਊਨ ਸਿਸਟਮ ਨੂੰ ਪ੍ਰਭਾਵਿਤ ਕਰਦੇ ਹਨ।

ਅੰਤੜੀਆਂ ਅਤੇ ਮਨ ਦਾ ਆਪਸ 'ਚ ਸਿੱਧਾ ਸਬੰਧ : ਖਾਣ ਦੇ ਵਿਚ ਜੋ ਵੀ ਖਾਧਾ ਜਾਵੇ ਅਤੇ ਜਿਸ ਤਰ੍ਹਾਂ ਦਾ ਵੀ ਖਾਧਾ ਜਾਵੇ ਉਸਦੀ ਕਿਿਰਆਸ਼ੀਲਤਾ ਉਸੇ ਤਰ੍ਹਾਂ ਹੀ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ। ਇਸ ਤਰ੍ਹਾਂ ਖਾਣਾ ਖਾਂਦੇ ਸਮੇਂ ਰੱਖੇ ਗਏ ਵਿਚਾਰ ਸਰੀਰ ਨਾਲ ਵਿਵਹਾਰ ਕਰਦੇ ਹਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਪੇਟ ਵਿਚ ਵੀ ਇਕ ਛੋਟਾ ਦਿਮਾਗ ਹੁੰਦਾ ਹੈ। ਜੋ ਮੂਲ ਪ੍ਰਵਿਰਤੀ ਅਤੇ ਆਲੇ-ਦੁਆਲੇ ਦੇ ਮਾਹੌਲ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਇਕ ਤੱਥ ਇਹ ਵੀ ਹੈ ਕਿ ਖਾਣਾ ਬਣਾਉਂਦੇ ਸਮੇਂ ਮਨ ਵਿਚ ਰੱਖੇ ਗਏ ਵਿਚਾਰ ਵੀ ਖਾਣਾ ਖਾਣ ਵਾਲੇ ਦੇ ਦਿਮਾਗ ਅਤੇ ਸਰੀਰ ਨੂੰ ਪ੍ਰਭਾਵਿਤ ਕਰਦੇ ਹਨ। ਜਦੋਂ ਅਸੀਂ ਖੁਸ਼ ਹੁੰਦੇ ਹਾਂ ਤਾਂ ਸੈਰੋਟੋਨਿਨ ਹਾਰਮੋਨ ਉਤਪੰਨ ਹੁੰਦਾ ਹੈ ਜਿਸਦਾ 50 ਪ੍ਰਤੀਸ਼ਤ ਹਿੱਸਾ ਅੰਤੜੀਆਂ ਵਿਚੋਂ ਬਣਦਾ ਹੈ। ਇਸੇ ਲਈ ਖਾਣਾ ਖਾਂਦੇ ਸਮੇਂ ਬੁਰੇ, ਭੈੜੇ ਅਤੇ ਨਾਕਾਰਾਤਮਕ ਵਿਚਾਰ ਅੰਤਰੀਆਂ ਰਾਹੀਂ ਇਸਨੂੰ ਪ੍ਰਭਾਵਿਤ ਕਰਦੇ ਹਨ।

ਖਾਣੇ ਅਤੇ ਨਕਾਰਾਤਮਕ ਵਿਚਾਰਾਂ ਦਾ ਨਹੀਂ ਕੋਈ ਮੇਲ: ਮਾੜੇ ਵਿਚਾਰਾਂ ਨਾਲ ਖਾਧਾ ਖਾਣਾ ਬਣ ਸਕਦੈ ਜ਼ਹਿਰ ! ਖਾਸ ਰਿਪੋਰਟ
ਖਾਣੇ ਅਤੇ ਨਕਾਰਾਤਮਕ ਵਿਚਾਰਾਂ ਦਾ ਨਹੀਂ ਕੋਈ ਮੇਲ: ਮਾੜੇ ਵਿਚਾਰਾਂ ਨਾਲ ਖਾਧਾ ਖਾਣਾ ਬਣ ਸਕਦੈ ਜ਼ਹਿਰ ! ਖਾਸ ਰਿਪੋਰਟ
ਇਹ ਥਿਊਰੀ ਕਿਵੇਂ ਕਰਦੀ ਕੰਮ ? : ਜਦੋਂ ਵੀ ਕਦੇ ਕੋਈ ਹਾਦਸਾ ਜਾਂ ਮੰਦਭਾਗੀ ਘਟਨਾ ਹੋਣ ਦੀ ਖ਼ਬਰ ਮਿਲਦੀ ਹੈ ਤਾਂ ਪੇਟ ਵਿਚ ਦਰਦ ਅਤੇ ਵੱਟ ਪੈਣ ਲੱਗ ਜਾਂਦੇ ਹਨ। ਜਿਸ ਤੋਂ ਸੌਖਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਦਿਮਾਗ ਪੈਦਾ ਹੋਈ ਚਿੰਤਾ ਅਤੇ ਬਿਪਤਾ ਸਿੱਧਾ ਅੰਤੜੀਆਂ ਅਤੇ ਪੇਟ ਨੂੰ ਪ੍ਰਭਾਵਿਤ ਕਰਦੀ ਹੈ। ਠੀਕ ਇਹੀ ਥਿਊਰੀ ਖਾਣੇ ਲਈ ਵੀ ਕੰਮ ਕਰਦੀ ਹੈ। ਖਾਣਾ ਖਾਂਦੇ ਸਮੇਂ ਜੋ ਵਿਚਾਰ ਦਿਮਾਗ ਵਿਚ ਆਉਂਦੇ ਹਨ ਉਹ ਇਸੇ ਤਰ੍ਹਾਂ ਪੇਟ ਵਾਲੇ ਦਿਮਾਗ ਸਿੱਧਾ ਨਿਸ਼ਾਨਾ ਮਾਰਦੇ ਹਨ। ਖਾਣਾ ਖਾਂਦੇ ਸਮੇਂ ਟੀਵੀ ਦੇਖਣਾ, ਗੱਲਾਂ ਕਰਨੀਆਂ ਜਾਂ ਹੀਨ ਭਾਵਨਾ ਰੱਖਣੀ ਨਾੜਾਂ ਨੂੰ ਉਸੇ ਤਰ੍ਹਾਂ ਦਾ ਸੰਦੇਸ਼ ਦਿੰਦੀ ਹੈ ਅਤੇ ਸਰੀਰ ਉਸੇ ਤਰ੍ਹਾਂ ਕਿਿਰਆ ਸ਼ੀਲ ਹੋ ਜਾਂਦਾ ਹੈ। ਖਾਣੇ ਦਾ ਮਤਲਬ ਸਰੀਰ ਦੀ ਤ੍ਰਿਪਤੀ ਹੀ ਨਹੀਂ ਬਲਕਿ ਅੰਤਰ ਆਤਮਾ ਅਤੇ ਬੁੱਧੀ ਦੀ ਤ੍ਰਿਪਤੀ ਨਾਲ ਵੀ ਹੈ। ਇਸੇ ਤਰ੍ਹਾਂ ਹੀ ਇਹ ਥਿਊਰੀ ਕੰਮ ਕਰਦੀ ਹੈ ਜੋ ਦਿਲ, ਦਿਮਾਗ, ਸਰੀਰ ਅਤੇ ਮਾਨਸਿਕ ਸੰਤੁਲਨ ਰੱਖਣ ਲਈ ਵੀ ਜ਼ਰੂਰੀ।
ਖਾਣੇ ਅਤੇ ਨਕਾਰਾਤਮਕ ਵਿਚਾਰਾਂ ਦਾ ਨਹੀਂ ਕੋਈ ਮੇਲ: ਮਾੜੇ ਵਿਚਾਰਾਂ ਨਾਲ ਖਾਧਾ ਖਾਣਾ ਬਣ ਸਕਦੈ ਜ਼ਹਿਰ ! ਖਾਸ ਰਿਪੋਰਟ
ਖਾਣੇ ਅਤੇ ਨਕਾਰਾਤਮਕ ਵਿਚਾਰਾਂ ਦਾ ਨਹੀਂ ਕੋਈ ਮੇਲ: ਮਾੜੇ ਵਿਚਾਰਾਂ ਨਾਲ ਖਾਧਾ ਖਾਣਾ ਬਣ ਸਕਦੈ ਜ਼ਹਿਰ ! ਖਾਸ ਰਿਪੋਰਟ
  1. ਦੁਕਾਨ 'ਚ ਅਚਾਨਕ ਅੱਗ ਲੱਗਣ ਨਾਲ ਸੜ ਕੇ ਸੁਆਹ ਹੋਇਆ ਲੱਖਾਂ ਦਾ ਸਾਮਾਨ, ਦੁਕਾਨਦਾਰ ਦਾ ਰੋ-ਰੋ ਬੁਰਾ ਹਾਲ
  2. Explosion Near Golden Temple: ਦੇਰ ਰਾਤ ਦਰਬਾਰ ਸਾਹਿਬ ਕੋਲ ਮੁੜ ਹੋਇਆ ਧਮਾਕਾ, 6 ਦਿਨਾਂ 'ਚ ਇਹ ਤੀਜਾ ਧਮਾਕਾ
  3. Jalandhar By Election Completed: ਜ਼ਿਮਨੀ ਚੋਣ ਲਈ ਵੋਟਿੰਗ ਪ੍ਰਕਿਰਿਆ ਮੁਕੰਮਲ, 54.05 ਫੀਸਦੀ ਹੋਈ ਵੋਟਿੰਗ, 13 ਮਈ ਨੂੰ ਆਉਣਗੇ ਨਤੀਜੇ

ਭੋਜਨ ਕਰਦਿਆਂ ਨਕਰਾਤਮਕਾ ਰੱਖੋ ਕੋਹਾਂ ਦੂਰ : ਖਾਣਾ ਖਾਂਦੇ ਸਮੇਂ ਸਭ ਤੋਂ ਅਹਿਮ ਹੈ ਕਿ ਮਨ ਬਿਲਕੁਲ ਵਿਚਾਰਾਂ ਦੇ ਮਹਿਲ ਉਸਾਰਣ ਤੋਂ ਪ੍ਰਹੇਜ਼ ਕਰੇ। ਮਨ ਬਿਲਕੁਲ ਇਕਾਗਰ ਹੋਣਾ ਚਾਹੀਦਾ ਹੈ ਜੋ ਕਿ ਯੋਗਾ ਦੀ ਮਦਦ ਨਾਲ ਕੀਤਾ ਜਾ ਸਕਦਾ ਹੈ। ਦੂਜਾ ਇਹ ਕਿ ਖਾਣਾ ਖਾਂਦੇ ਸਮੇਂ ਚੰਗੀਆਂ ਅਤੇ ਮਨ ਨੂੰ ਸਕੂਨ ਦੇਣ ਵਾਲੀਆਂ ਯਾਦਾਂ ਨੂੰ ਚਿਤ ਵਿਚ ਚਿਤਵਨਾ ਚਾਹੀਦਾ ਹੈ ਕੁਰਦਤੀ ਨਜ਼ਾਰਿਆਂ ਨੂੰ ਮਨ ਵਿਚ ਧਿਆਉਣਾ ਚਾਹੀਦਾ ਹੈ। ਇਸ ਨਾਲ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਜਿਸਦੇ ਨਾਲ ਭੋਜਨ ਦੀ ਕਿਿਰਆਸ਼ੀਲਤਾ ਸਰੀਰ ਨੂੰ ਨਵੀਂ ਊਰਜਾ ਦਿੰਦੀ ਹੈ। ਟੀਵੀ ਉੱਤੇ ਮਾਰ ਧਾੜ, ਰੇਪ, ਜੁਰਮ ਅਤੇ ਮਨ ਨੂੰ ਵਿਚਲਤ ਕਰਨ ਵਾਲੀਆਂ ਫ਼ਿਲਮਾਂ ਜਾਂ ਖ਼ਬਰਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਖਾਣਾ ਖਾਣ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਹੈ।


ਬੱਚਿਆਂ ਨੂੰ ਸਿਖਾਈਏ ਚੰਗੇ ਸੰਸਕਾਰ : ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਵਾਤਾਵਰਣ ਸਮਾਜ ਵਿਿਗਆਨੀ ਵਿਨੋਦ ਚੌਧਰੀ ਇਸ ਥਿਊਰੀ ਉੱਤੇ ਕੰਮ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਬਾਲ ਮਨ ਓਹੀ ਸਿੱਖਦਾ ਹੈ ਜੋ ਉਸਨੂੰ ਆਪਣੇ ਆਲੇ ਦੁਆਲੇ ਵੇਖਣ ਨੂੰ ਮਿਲਦਾ ਹੈ। ਇਸੇ ਲਈ ਬੱਚੇ ਵੀ ਖਾਣਾ ਖਾਂਦੇ ਸਮੇਂ ਓਹੀ ਕਰਨਗੇ ਜੋ ਵੱਡਿਆਂ ਨੂੰ ਕਰਦੇ ਵੇਖਣਗੇ। ਬੱਚਿਆਂ ਨੂੰ ਖਾਣਾ ਖਾਂਦੇ ਸਮੇਂ ਸਕਾਰਾਤਮਕ ਵਿਚਾਰਾਂ ਦੀ ਮਹੱਤਤਾ ਸਮਝਾਉਣ ਲਈ ਉਹਨਾਂ ਲਈ ਪਹਿਲਾਂ ਮਾਹੌਲ ਸਿਰਜਣਾ ਜ਼ਰੂਰੀ ਹੈ। ਇਸੇ ਲਈ ਬੱਚਿਆਂ ਵਿਚ ਚੰਗੀ ਆਦਤ ਪਾਉਣ ਲਈ ਘਰ ਦੇ ਨਿਯਮ ਬਦਲੇ ਜਾਣ ਖਾਣਾ ਖਾਣ ਵੇਲੇ ਸ਼ਾਂਤ ਵਾਤਾਵਰਣ, ਚੰਗੀਆਂ ਗੱਲਾਂ ਅਤੇ ਕੁਦਰਤ ਦੇ ਕ੍ਰਿਸ਼ਮਿਆਂ ਦੀ ਗੱਲ ਕਰਨੀ ਚਾਹੀਦੀ ਹੈ। ਸਕੂਲ ਦੀਆਂ ਗਤੀਵਿਧੀਆਂ ਅਤੇ ਖੇਡਾਂ ਬਾਰੇ ਗੱਲ ਕਰਨੀ ਚਾਹੀਦੀ ਹੈ। ਗੱਲਾਂ ਕਰਦੇ ਕਰਦੇ ਸਲਾਦ ਜਾਂ ਫਲ ਦਾ ਟੁਕੜਾ ਉਹਨਾਂ ਨੂੰ ਖਵਾ ਦੇਣਾ ਚਾਹੀਦਾ ਹੈ।

Last Updated :May 11, 2023, 4:29 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.