ETV Bharat / state

ਅੰਮ੍ਰਿਤਪਾਲ ਦੇ ਕਿਹੜੇ ਸਾਥੀ ਨੇ ਡਿਬਰੂਗੜ੍ਹ ਜੇਲ੍ਹ 'ਚ, ਕਿਹੜੇ ਮਾਮਲਿਆਂ ਤਹਿਤ ਭੇਜੇ ਗਏ ਆਸਾਮ, ਪੜ੍ਹੋ ਖ਼ਾਸ ਰਿਪੋਰਟ ਰਾਹੀਂ

author img

By

Published : Apr 11, 2023, 4:07 PM IST

ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਦੇ ਕਰੀਬੀ ਪਪਲਪ੍ਰੀਤ ਨੂੰ ਗ੍ਰਿਫ਼ਤਾਰ ਕਰਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਗਿਆ, ਜਿੱਥੇ ਪਹਿਲਾਂ ਤੋਂ ਹੀ ਉਹਨਾਂ ਦੇ 6 ਸਾਥੀ ਬੰਦ ਹਨ। ਇਹਨਾਂ ਸੱਤਾਂ ਉੱਤੇ ਐੱਨਐੱਸਏ ਲਗਾਇਆ ਗਿਆ ਹੈ। ਡਿਬਰੂਗੜ੍ਹ ਜੇਲ੍ਹ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਜੇਲ੍ਹਾਂ ਵਿੱਚੋਂ 1 ਹੈ।

Amritpal's accomplices were sent to Dibrugarh Jail in Assam
ਅੰਮ੍ਰਿਤਪਾਲ ਦੇ ਕਿਹੜੇ ਸਾਥੀ ਨੇ ਡਿਬਰੂਗੜ੍ਹ ਜੇਲ੍ਹ 'ਚ, ਕਿਹੜੇ ਮਾਮਲੇ ਤਹਿਤ ਭੇਜਿਆ ਗਿਆ ਡਿਬਰੂਗੜ੍ਹ ਜੇਲ੍ਹ, ਪੜ੍ਹੋ ਖ਼ਾਸ ਰਿਪੋਰਟ ਰਾਹੀਂ

ਚੰਡੀਗੜ੍ਹ: ਅੰਮ੍ਰਿਤਪਾਲ ਨਾਲ ਪਰਛਾਵੇਂ ਵਾਂਗ ਰਹਿਣ ਵਾਲਾ ਪਪਲਪ੍ਰੀਤ ਬੀਤੇ ਦਿਨ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਪਲਪ੍ਰੀਤ ਨੂੰ ਗ੍ਰਿਫ਼ਤਾਰ ਕਰਕੇ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਭੇਜਿਆ ਗਿਆ। 18 ਮਾਰਚ ਤੋਂ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਨੂੰ ਲੱਭਣ ਲਈ ਮੁਹਿੰਮ ਚਲਾਈ ਜਾ ਰਹੀ ਸੀ। ਜਿਸ ਦੌਰਾਨ ਅੰਮ੍ਰਿਤਪਾਲ ਦੇ ਕਈ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਹੁਣ ਤੱਕ ਨੈਸ਼ਨਲ ਸੁਰੱਖਿਆ ਐਕਟ ਲਗਾ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਗਿਆ। ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੂੰ ਵੀ ਇਸੇ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ।



7 ਲੋਕਾਂ 'ਤੇ ਲੱਗਿਆ ਨੈਸ਼ਨਲ ਸਿਕਿਓਰਿਟੀ ਐਕਟ: ਪੰਜਾਬ ਪੁਲਿਸ ਦੇ ਆਈ ਜੀ ਸੁਖਚੈਨ ਗਿੱਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਲੱਗਭੱਗ 300 ਗ੍ਰਿਫ਼ਤਾਰੀਆਂ ਅੰਮ੍ਰਿਤਪਾਲ ਦੇ ਕੇਸ ਵਿੱਚ ਕੀਤੀਆਂ ਗਈਆਂ ਸਨ। ਜਿਹਨਾਂ ਵਿੱਚੋਂ ਸਿਰਫ਼ 30 ਦੀ ਗ੍ਰਿਫ਼ਤਾਰੀ ਨੂੰ ਜਾਰੀ ਰੱਖਿਆ ਗਿਆ ਹੈ ਅਤੇ ਬਾਕੀਆਂ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ। ਅੰਮ੍ਰਿਤਪਾਲ ਸਮੇਤ 7 ਲੋਕ ਅਜਿਹੇ ਹਨ ਜਿਹਨਾਂ ਉੱਤੇ ਐਨਐ੍ਸੱਏ ਯਾਨਿ ਕਿ ਨੈਸ਼ਨਲ ਸਿਕਿਓਰਿਟੀ ਐਕਟ ਲਗਾਇਆ ਗਿਆ। ਉਨ੍ਹਾਂ ਵਿਚ ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ, ਦਲਜੀਤ ਕਲਸੀ, ਬਸੰਤ ਸਿੰਘ, ਭਗਵੰਤ ਸਿੰਘ ਬਾਜੇਕੇ, ਪਪਲਪ੍ਰੀਤ ਅਤੇ ਅੰਮ੍ਰਿਤਪਾਲ ਸ਼ਾਮਿਲ ਹਨ। ਹਾਲਾਂਕਿ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਅਜੇ ਤੱਕ ਨਹੀਂ ਹੋਈ।




ਅੰਗਰੇਜ਼ਾਂ ਸਮੇਂ ਬਣੀ ਸੀ ਡਿਬਰੂਗੜ੍ਹ ਜੇਲ੍ਹ: ਆਸਾਮ ਦੇ ਡਿਬਰੂਗੜ੍ਹ ਵਿੱਚ ਬਣੀ ਕੇਂਦਰੀ ਜੇਲ੍ਹ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਜੇਲ੍ਹਾਂ ਵਿੱਚੋਂ ਇੱਕ ਹੈ, ਜਿਸ ਦਾ ਨਿਰਮਾਣ ਅੰਗਰੇਜ਼ਾਂ ਵੇਲੇ ਕੀਤਾ ਗਿਆ ਸੀ। ਇਸ ਨੂੰ ਦੇਸ਼ ਦੀ ਹਾਈ ਸਿਕਿਓਰਿਟੀ ਜੇਲ੍ਹ ਵਜੋਂ ਜਾਣਿਆ ਜਾਂਦਾ ਹੈ। ਜਿੱਥੇ ਜੇਲ੍ਹ ਦੇ ਬਾਹਰ ਕਾਲੇ ਕੱਪੜੇ ਪਾ ਕੇ ਹਮੇਸ਼ਾ ਸਿਕਿਓਰਿਟੀ ਤਾਇਨਾਤ ਰਹਿੰਦੀ ਹੈ। ਬਲੈਕ ਕੈਟ ਕਮਾਂਡੋ ਜੇਲ੍ਹ ਦੀ ਸੁਰੱਖਿਆ ਕਰਦੇ ਹਨ ਅਤੇ ਹਰ ਥਾਂ ਸੀਸੀਟੀਵੀ ਕੈਮਰੇ ਨਿਗਰਾਨੀ ਵਿੱਚ ਰਹਿੰਦੀ ਹੈ। ਹਾਲਾਂਕਿ ਬ੍ਰਿਟਿਸ਼ ਸਾਸ਼ਨ ਸਮੇਂ ਇਹ ਜੇਲ੍ਹ ਜ਼ਿਆਦਾ ਸਿਕਿਓਰਿਟੀ ਵਾਲੀ ਨਹੀਂ ਸੀ ਅਤੇ ਨਾ ਹੀ ਇੱਥੇ ਨੈਸ਼ਨਲ ਸਿਕਿਓਰਿਟੀ ਐਕਟ ਵਾਲੇ ਕੈਦੀਆਂ ਨੂੰ ਰੱਖਿਆ ਜਾਂਦਾ ਸੀ ਬਾਅਦ ਵਿੱਚ ਇਸ ਜੇਲ੍ਹ ਨੂੰ ਹਾਈ ਸਿਕਿਓਰਟੀ ਜੇਲ੍ਹ ਐਲਾਨਿਆ ਗਿਆ ਅਤੇ ਦੇਸ਼ ਲਈ ਖ਼ਤਰੇ ਵਰਗੇ ਕੈਦੀਆਂ ਨੂੰ ਇੱਥੇ ਰੱਖਿਆ ਜਾਣ ਲੱਗਾ। ਹੁਣ ਇਸ ਜੇਲ੍ਹ ਵਿੱਚ ਬਦਨਾਮ ਅਪਰਾਧੀ ਬੰਦ ਹਨ ਜਿਹਨਾਂ ਨੇ ਕਈ ਗੰਭੀਰ ਅਪਰਾਧਾਂ ਨੂੰ ਅੰਜਾਮ ਦਿੱਤਾ। ਹੁਣ ਵੱਡੀਆਂ ਡਕੈਤੀਆਂ ਕਰਨ ਵਾਲੇ ਅਤੇ ਡਾਕੂ ਇੱਥੇ ਬੰਦ ਸਨ, ਪਰ ਹੁਣ ਅੰਮ੍ਰਿਤਪਾਲ ਦੇ ਸਮਰਥਕ ਇਸ ਜੇਲ੍ਹ ਵਿੱਚ ਬੰਦ ਹਨ। ਜਿਹਨਾਂ 'ਤੇ ਐੱਨਐੱਸਏ ਲਗਾਇਆ ਗਿਆ। ਉਹਨਾਂ ਤੋਂ ਪਹਿਲਾਂ ਪੰਜਾਬ ਦਾ ਕੋਈ ਵੀ ਕੈਦੀ ਇੱਥੇ ਬੰਦ ਨਹੀਂ ਸੀ।

ਇਹ ਵੀ ਪੜ੍ਹੋ: ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇ DGP ਗੌਰਵ ਯਾਦਵ, ਕਿਹਾ- ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲੇ ਨਹੀਂ ਜਾਣਗੇ ਬਖਸ਼ੇ

ETV Bharat Logo

Copyright © 2024 Ushodaya Enterprises Pvt. Ltd., All Rights Reserved.