ETV Bharat / state

ਕੀ ਪੰਜਾਬ ਵਿਚ ਅਫੀਮ ਤੇ ਪੋਸਤ ਦੀ ਖੇਤੀ ਨਾਲ ਨਸ਼ਾ ਮੁਕਤ ਹੋਵੇਗਾ ਪੰਜਾਬ ? ਸਾਬਕਾ ਸਿਹਤ ਮੰਤਰੀ ਦੇ ਬਿਆਨ ਦੇ ਕੀ ਮਾਇਨੇ ?

author img

By

Published : Dec 19, 2022, 9:37 PM IST

ਪੰਜਾਬ ਵਿੱਚ ਮੁੜ ਤੋਂ ਅਫੀਮ ਅਤੇ ਭੁੱਕੀ ਦੀ ਖੇਤੀ ਦੀ ਮੰਗ (Demand for opium and poppy cultivation in Punjab) ਉੱਠੀ ਹੈ। ਪੰਜਾਬ ਦੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਆਮ ਆਦਮੀ ਪਾਰਟੀ ਨੂੰ ਸਲਾਹ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਅਫੀਮ ਅਤੇ ਭੁੱਕੀ ਦੀ ਖੇਤੀ ਸਰਕਾਰੀ ਜ਼ਮੀਨ (Poppy cultivation started on government land) ਉੱਤੇ ਸ਼ੁਰੂ ਕੀਤੀ ਜਾਵੇ।ਉਹਨਾਂ ਸਰਕਾਰ ਨੂੰ ਨਸੀਹਤ ਦਿੱਤੀ ਕਿ ਨਸ਼ਾ ਮੁਕਤ ਪੰਜਾਬ ਸਿਰਜਣ ਲਈ ਅਫੀਮ ਅਤੇ ਪੋਸਤ ਦੀ ਖੇਤੀ ਬਹੁਤ ਜ਼ਰੂਰੀ ਹੈ।

A renewed controversy over opium cultivation in Punjab
ਅਫੀਮ ਅਤੇ ਚੂਰਾਪੋਸਤ ਦੀ ਖੇਤੀ ਲਈ ਸਾਬਕਾ ਸਿਹਤ ਮੰਤਰੀ ਨੇ ਪੰਜਾਬ ਸਰਕਾਰ ਨੂੰ ਦਿੱਤੀ ਸਲਾਹ, ਮਾਹਿਰ ਨੇ ਸਪੱਸ਼ਟ ਕੀਤਾ ਹੋਵੇਗਾ ਫਾਇਦਾ ਜਾ ਨੁਕਸਾਨ

ਚੰਡੀਗੜ੍ਹ: ਪੰਜਾਬ ਵਿੱਚ ਸਿੰਥੈਟਿਕ ਜਾਂ ਮੈਡੀਕਲ ਨਸ਼ਿਆਂ (Synthetic or medical drugs in Punjab) ਕਾਰਨ ਜਵਾਨੀ ਦਾ ਘਾਣ ਹੋ ਰਿਹਾ ਹੈ ਇਸ ਦਾ ਸਭ ਨੂੰ ਪਤਾ ਹੈ ਪਰ ਇਸ ਦੇ ਇਲਾਜ ਲਈ ਨਸ਼ਾ ਹੀ ਵਰਤਣ ਦੀ ਸਲਾਹ ਲਗਾਤਾਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਦਿੱਤੀ ਜਾ ਰਹੀ ਹੈ।ਪੰਜਾਬ ਦੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਆਮ ਆਦਮੀ ਪਾਰਟੀ ਨੂੰ ਸਲਾਹ ਦਿੱਤੀ ਹੈ ਕਿ ਪੰਜਾਬ ਦੇ ਵਿਚ ਅਫੀਮ ਅਤੇ ਭੁੱਕੀ ਦੀ ਖੇਤੀ ਸਰਕਾਰੀ ਜ਼ਮੀਨ ਉੱਤੇ ਸ਼ੁਰੂ ਕੀਤੀ ਜਾਵੇ। ਉਹਨਾਂ ਸਰਕਾਰ ਨੂੰ ਨਸੀਹਤ ਦਿੱਤੀ ਕਿ ਨਸ਼ਾ ਮੁਕਤ ਪੰਜਾਬ ਸਿਰਜਣ ਲਈ ਅਫੀਮ ਅਤੇ ਪੋਸਤ ਦੀ ਖੇਤੀ ਬਹੁਤ ਜ਼ਰੂਰੀ ਹੈ।

ਇਸ ਤੋਂ ਪਹਿਲਾਂ ਨਵਜੋਤ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ, ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਵੀ ਪੰਜਾਬ ਵਿਚ ਅਫ਼ੀਮ ਅਤੇ ਪੋਸਤ ਦੀ ਖੇਤੀ ਕਰਨ ਦੀ ਵਕਾਲਤ (Advocating the cultivation of opium and poppy) ਕਰ ਚੁੱਕੇ ਹਨ। ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਪਿਛਲੇ ਸਮਿਆਂ ਵਿਚ ਲੋਕ ਅਫ਼ੀਮ ਅਤੇ ਪੋਸਤ ਦੀ ਵਰਤੋਂ ਕਰਦੇ ਸਨ ਅਤੇ ਲੰਮੀ ਲੰਮੀ ਉਮਰ ਜਿਉਂਦੇ ਸਨ। ਅਜਿਹੀ ਬਿਆਨਬਾਜ਼ੀ ਕੋਈ ਪਹਿਲੀ ਵਾਰ ਨਹੀਂ ਆਈ। ਅਫੀਮ ਅਤੇ ਪੋਸਤ ਦੀ ਖੇਤੀ ਦੀ ਵਕਾਲਤ ਕਈ ਨੇਤਾਵਾਂ ਨੇ ਕੀਤੀ ਹੈ।

ਆਖਿਰ ਵਾਰ ਵਾਰ ਅਜਿਹੇ ਬਿਆਨਾਂ ਦੇ ਮਾਇਨੇ ਕੀ ਹਨ, ਵਾਰ ਵਾਰ ਕਿਉਂ ਇਸਦੀ ਵਕਾਲਤ ਕੀਤੀ ਜਾਂਦੀ ਹੈ ? ਤੱਥ ਕੀ ਕਹਿੰਦੇ ਹਨ, ਕੀ ਅਫੀਮ ਅਤੇ ਭੁੱਕੀ ਦੀ ਖੇਤੀ ਵਾਕਿਆ ਹੀ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕਦੀ ਹੈ। ਈਟੀਵੀ ਭਾਰਤ ਵੱਲੋਂ ਇਹਨਾਂ ਤਮਾਮ ਸਵਾਲਾਂ ਦੇ ਜਵਾਬ ਲੈਣ ਲਈ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ (Baba Farid Medical University) ਦੇ ਸਾਬਕਾ ਉੱਪ ਕੁਲਪਤੀ ਡਾਕਟਰ ਪਿਆਰੇ ਲਾਲ ਗਰਗ ਨਾਲ ਗੱਲਬਾਤ ਕੀਤੀ ਗਈ।



ਅਫੀਮ ਅਤੇ ਪੋਸਤ ਦੀ ਖੇਤੀ ਦੀ ਸਹੀ ਜਾਂ ਗਲਤ ?: ਇਸ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਦੱਸਿਆ ਕਿ ਜੇਕਰ ਤੱਥਾਂ ਦੇ ਆਧਾਰ 'ਤੇ ਗੱਲ ਕੀਤੀ ਜਾਵੇ ਤਾਂ ਅਫੀਮ ਅਤੇ ਭੁੱਕੀ ਦੀ ਖੇਤੀ ਤੇ ਕਦੇ ਵੀ ਕੋਈ ਕਾਨੂੰਨੀ ਪਾਬੰਦੀ ਨਹੀਂ ਸੀ। ਲੋਕ ਆਪਣੇ ਪੋਸਤ ਬੀਜਦੇ ਸਨ ਅਤੇ ਖਾਂਦੇ ਸਨ। ਸੁਲਫਾ ਅੱਜ ਵੀ ਸ਼ਰੇਆਮ ਕਿਤੇ ਵੀ ਉੱਗਿਆ ਹੋਇਆ ਮਿਲ ਜਾਂਦਾ ਹੈ ਅਤੇ ਸੁਲਫੇ ਪੀਣ ਵਾਲੇ ਆਸਾਨੀ ਨਾਲ ਇਸਨੂੰ ਕਿਤੋਂ ਵੀ ਹਾਸਲ ਕਰ ਸਕਦੇ ਹਨ। ਕੋਈ ਸੁਲਫਾ ਪੀਣ ਅਤੇ ਕੱਟਣ ਤੋਂ ਨਹੀਂ ਰੋਕਦਾ।

ਉਨ੍ਹਾਂ ਕਿਹਾ ਤੰਬਾਕੂ ਦੇ ਠੇਕੇ ਥਾਂ ਥਾਂ ਖੁੱਲੇ ਹਨ। ਸ਼ਰਾਬ ਸ਼ਰੇਆਮ ਵਿਕਦੀ ਹੈ ਉਸਤੇ ਕੋਈ ਪਾਬੰਦੀ ਨਹੀਂ (Liquor is sold openly and no restriction on it) ਨਕਲੀ ਸ਼ਰਾਬ ਦਾ ਕਹਿਰ ਸਭ ਨੇ ਵੇਖਿਆ ਅਤੇ ਸੁਣਿਆ ਹੈ।ਨਾ ਹੀ ਪੰਜਾਬ ਵਿਚ ਜਰਦੇ ਦੀਆਂ ਪੁੜੀਆਂ ਬੰਦ ਹੋਈਆਂ ਹਨ। ਉਨ੍ਹਾਂ ਆਖਿਆ ਕਿ ਜੇ ਅਫੀਮ ਇੰਨੀ ਚੰਗੀ ਸੀ ਤਾਂ ਚੀਨ ਨੇ ਮੁਸ਼ੱਕਤ ਦੇ ਨਾਲ ਅਫੀਮ ਕਿਉਂ ਬੰਦ ਕੀਤੀ।ਸਾਰਾ ਚੀਨ ਅਫੀਮਚੀ ਬਣਿਆ ਹੋਇਆ ਸੀ ਤਾਂ ਸਮੇਂ ਸਮੇਂ ਤੇ ਫਿਰ ਅਫੀਮ ਦੀ ਖੇਤੀ ਮੰਗ ਕਿਉਂ ਕੀਤੀ ਜਾਂਦੀ ਹੈ।



ਜੋ ਅਫੀਮ ਖਾਂਦੇ ਸੀ ਉਹਨਾਂ ਦੀ ਉਮਰ 90-90 ਸਾਲ ਦੀ ਹੁੰਦੀ ਸੀ ਇਸ ਵਿਚ ਕਿੰਨੀ ਸੱਚਾਈ ?: ਇਸ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਆਖਿਆ ਕਿ ਅਜਿਹੀਆਂ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਪਰ ਧਰਾਤਲ ਤੇ ਸੱਚਾਈ ਕੁਝ ਹੋਰ ਹੈ। ਇਹ ਗੱਲਾਂ ਸਰਕਾਰੀ ਅੰਕੜਿਆਂ ਨਾਲ ਮੇਲ ਨਹੀਂ ਖਾਂਦੀਆਂ। ਉਹਨਾਂ ਨਵਜੋਤ ਕੌਰ ਸਿੱਧੂ ਖੁਦ ਐਮ ਡੀ ਡਾਕਟਰ ਹਨ, ਡਾਕਟਰ ਧਰਮਵੀਰ ਗਾਂਧੀ ਖੁਦ ਡਾਕਟਰ ਨੇ ਅਤੇ ਸੁਰਜੀਤ ਕੁਮਾਰ ਜਿਆਣੀ ਭਾਵੇਂ ਘੱਟ ਪੜ੍ਹੇ ਲਿਖੇ ਨੇ ਪਰ ਸਿਹਤ ਮੰਤਰੀ ਰਹੇ ਹਨ। ਜੇ ਇਹ ਲੋਕ ਉਮਰ ਦੇ ਤੱਥ ਨਹੀਂ ਵੇਖਣਗੇ ਤਾਂ ਹੋਰ ਕੌਣ ਵੇਖੇਗਾ ?

1961 ਵਿਚ ਪੰਜਾਬੀਆਂ ਦੀ ਔਸਤ ਉਮਰ 45 ਸਾਲ ਦੀ ਸੀ ਅਤੇ ਹੁਣ ਪੰਜਾਬ ਦੀ ਔਸਤ ਉਮਰ 70 ਸਾਲ ਹੈ ਇਥੋਂ ਤੱਕ ਕਿ ਭਾਰਤ ਦੀ ਵੀ 65 ਸਾਲ ਹੈ ਉਸ ਹਿਸਾਬ ਨਾਲ ਤਾਂ ਉਮਰ ਫਿਰ ਬਹੁਤ ਜ਼ਿਆਦਾ ਹੋਣੀ ਚਾਹੀਦੀ ਸੀ। ਉਮਰ ਦੇ ਵਿਚ ਇੰਨਾ ਫਰਕ ਨਹੀਂ ਪੈ ਸਕਦਾ। ਦੂਜੀ ਗੱਲ ਜਣਗਣਨਾ ਹੁੰਦਿਆਂ 140 ਸਾਲ ਦਾ ਸਮਾਂ ਹੋ ਗਿਆ ਹੈ। ਜਿਹੜਾ ਉਮਰ ਦਾ ਪਹਿਲਾਂ ਅੰਕੜਾ ਸਾਹਮਣੇ ਆਉਂਦਾ ਸੀ ਉਸ ਵਿਚ 80 ਤੋਂ ਉਪਰ ਕੋਈ ਵੀ ਗਰੁੱਪ ਨਹੀਂ ਹੁੰਦਾ ਸੀ।ਉਹਨਾਂ ਦਾਅਵਾ ਨਾਲ ਕਿਹਾ ਕਿ ਪੁਰਾਣੇ ਅੰਕੜੇ ਕੱਢ ਕੇ ਵੇਖਿਆ ਜਾ ਸਕਦਾ ਹੈ। ਹੁਣ ਦੀ ਜਣਗਨਣਾ 'ਚ 80 ਤੋਂ ਉਪਰ ਦਾ ਗਰੁੱਪ ਬਣਾਇਆ ਜਾਂਦਾ ਹੈ। ਵਿਅਕਤੀਗਤ ਉਮਰ 'ਚ ਪਹਿਲਾਂ ਫਰਕ ਹੁੰਦਾ ਸੀ ਪਰ ਹੁਣ ਬਹੁਤ ਜ਼ਿਆਦਾ 80 ਹਨ। ਇਹ ਹਵਾਲਾ ਡਾਕਟਰ ਪਿਆਰੇ ਲਾਲ ਗਰਗ (Dr payre Lal Garg) ਵੱਲੋਂ ਉਹਨਾਂ ਵੱਲੋਂ ਤੱਥਾਂ ਦੇ ਆਧਾਰ ਤੇ ਦਿੱਤਾ ਗਿਆ ਹੈ।




ਵਾਰ-ਵਾਰ ਕਿਉਂ ਕੀਤੀ ਜਾਂਦੀ ਹੈ ਅਫ਼ੀਮ ਅਤੇ ਪੋਸਤ ਬੀਜਣ ਦੀ ਵਕਾਲਤ ?: ਇਸ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਆਖਿਆ ਹੈ ਕਿ ਸਿਆਸਤਦਾਨ ਇਹ ਕਦੇ ਨਹੀਂ ਚਾਹੁੰਦੇ ਕਿ ਲੋਕ ਆਪਣੇ ਹੱਕ ਮੰਗਣ, ਸਿਆਸਤਦਾਨਾਂ ਦਾ ਮਕਸਦ ਹੈ ਕਿ ਲੋਕ ਹਮੇਸ਼ਾ ਸੁੱਤੇ ਰਹਿਣ।ਉਹ ਨਹੀਂ ਚਾਹੁੰਦੇ ਲੋਕ ਆਪਣੀ ਇਨਸਾਨੀਅਤ ਅਤੇ ਰੂਹਾਨੀਅਤ ਨੂੰ ਪਛਾਨਣ। ਉਹਨਾਂ ਦਾ ਮਕਸਦ ਹੈ ਕਿ ਲੋਕ ਸਾਡੇ ਤੇ ਨਿਰਭਰ ਹੋ ਕੇ ਹਮੇਸ਼ਾ ਬੁੱਧੂ ਬਣੇ ਰਹਿਣ।ਇਕ ਸਾਰੇ ਸਮਾਜ ਵਿਚ ਇਹ ਵਰਤਾਰਾ ਕਿ ਨਸ਼ੇੜੀ ਅਤੇ ਅਫੀਮਚੀ ਬੰਦੇ ਨੂੰ ਸਿਰਫ਼ ਨਸ਼ਾ ਪਿਆਰਾ ਹੁੰਦਾ ਉਹਨਾਂ ਦੇ ਸਾਹਮਣੇ ਉਹਨਾਂ ਦੀਆਂ ਧੀਆਂ ਭੈਣਾਂ ਨਾਲ ਭਾਵੇਂ ਜ਼ਿਆਦਤੀ ਹੋ ਜਾਵੇ ਉਹ ਬੋਲਣਗੇ ਨਹੀਂ, ਨਸ਼ੇ ਦੀ ਪੂਰਤੀ ਹੀ ਉਹਨਾਂ ਦਾ ਰਿਕੋ ਇਕ ਟੀਚਾ ਹੈ।ਅਕਸਰ ਇਹ ਵੇਖਿਆ ਗਿਆ ਹੈ ਕਿ ਅਫੀਮ ਖਾਣ ਵਾਲੇ ਆਪਣੇ ਕਿਿਲਆਂ ਦੇ ਕਿੱਲ੍ਹੇ ਵੇਣਚ ਗਏ ਪਰ ਉਹਨਾਂ ਨਸ਼ਾ ਨਹੀਂ ਛੱਡਿਆ। ਉਹਨਾਂ ਦਾ ਨਾਲ ਭਾਵੇਂ ਸਮਾਜਿਕ, ਆਰਥਿਕ ਅਤੇ ਰਾਜਨੀਤਕ ਅਨ੍ਹਿਆ ਹੋਈ ਜਾਵੇ ਉਹ ਕਦੇ ਨਹੀਂ ਬੋਲਦੇ।

ਇਹ ਵੀ ਪੜ੍ਹੋ: ਰਾਘਵ ਚੱਢਾ ਨੇ ਸਦਨ ਵਿੱਚ ਚੁੱਕਿਆ ਪੰਜਾਬ ਤੋਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦਾ ਮੁੱਦਾ



ਗਲਤ ਧਾਰਨਾ ਸੈਟ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼: ਉਹਨਾਂ ਆਖਿਆ ਕਿ ਇਹ ਧਾਰਨਾ ਸੈਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਸ਼ਿਆਂ ਨਾਲ ਲੋਕ ਮਰਦੇ ਹਨ ਪਰ ਅਫ਼ੀਮ ਨਾਲ ਨਹੀਂ ਮਰਦੇ ਇਹ ਸਰਾ ਸਰਾ ਗਲਤ ਹੈ।ਅਫੀਮ ਨਾਲ ਹੁਣ ਵੀ ਮੌਤਾਂ ਹੁੰਦੀਆਂ ਹਨ ਅਤੇ ਪਹਿਲਾਂ ਵੀ ਹੁੰਦੀਆਂ ਸਨ।ਉਹਨਾਂ ਆਖਿਆ ਕਿ ਮੈਂ ਡਾਕਟਰ ਹਾਂ ਮੈਂ ਕਈ ਅਜਿਹੇ ਬੰਦਿਆਂ ਦਾ ਇਲਾਜ ਕੀਤਾ ਹੈ ਜੋ ਅਫੀਮ ਖਾ ਕੇ ਬੇਹੋਸ਼ ਹੋਏ।ਕਿਹਾ ਜਾਂਦਾ ਹੈ ਕਿ ਲੋਹੇ ਨੂੰ ਲੋਹਾ ਕੱਟਦਾ ਇਸੇ ਤਰ੍ਹਾਂ ਅਫੀਮ ਨੂੰ ਕੱਟਣ ਦਾ ਇਲਾਜ ਵੀ ਅਫੀਮ ਹੀ ਹੈ।ਪਹਿਲਾਂ ਨਸ਼ੇ ਨਾਲ ਲੋਕ ਨਹੀਂ ਮਰਦੇ ਸੀ ਉਹ ਅਥਕਥਨੀ ਹੈ।ਡਾ ਧਰਮਵੀਰ ਗਾਂਧੀ ਅਤੇ ਡਾ. ਨਵਜੋਤ ਕੌਰ ਸਿੱਧੂ ਦਾ ਨਾਂ ਲੈ ਕੇ ਉਹਨਾਂ ਕਿਹਾ ਕਿ ਉਹ ਪੜ੍ਹੇ ਲਿਖੇ ਬਿਨ੍ਹਾ ਤੱਥਾਂ ਦੇ ਗੱਲ ਕਰ ਰਹੇ ਹਨ।ਚਿੱਟਾ, ਹੈਰੋਇਨ ਵਰਗਾ ਨਸ਼ਾ ਸਾਰਿਆਂ ਦੀ ਪਹੁੰਚ ਵਿਚ ਨਹੀਂ ਕਿਉਂਕਿ ਮਹਿੰਗਾ ਹੁੰਦਾ ਹੈ।ਪਰ ਇਹ ਸਿਆਸਤਦਾਨ ਸਸਤੇ ਨਸ਼ੇ ਦੇ ਕੇ ਸਾਰਿਆਂ ਨੂੰ ਸਵਾਉਣਾ ਚਾਹੁੰਦੇ ਹਨ।




ਸਰਕਾਰੀ ਜ਼ਮੀਨ ਉੱਤੇ ਖੇਤੀ ਆਸਾਨ ਨਹੀਂ: ਉਹਨਾਂ ਆਖਿਆ ਕਿ ਸਰਕਾਰੀ ਜ਼ਮੀਨ ਉੱਤੇ ਖੇਤੀ ਕਰਨਾ (Farming on government land) ਕੋਈ ਸੌਖਾ ਕੰਮ ਨਹੀਂ ਦੇਸ਼ ਅੰਦਰ 3 ਸੂਬੇ ਅਜਿਹੇ ਹਨ ਜਿਥੇ ਅਫੀਮ ਦੀ ਸਰਕਾਰੀ ਖੇਤੀ ਹੋ ਰਹੀ ਹੈ।ਉਹ ਹੈ ਯੂਪੀ, ਰਾਜਸਥਾਨ ਅਤੇ ਮੱਧ ਪ੍ਰਦੇਸ। ਮੱਧ ਪ੍ਰਦੇਸ ਦੇ ਮੰਦਸੌਰ ਵਿਚ ਬਹੁਤ ਸਾਰੇ ਕਿਸਾਨਾਂ ਨੇ ਅਫੀਮ ਦੀ ਖੇਤੀ ਦੇ ਲਾਇਸੈਂਸ ਛੱਡੇ ਕਿਉਂਕਿ ਉਹਨਾਂ ਤੇ ਕੇਸ ਹੋ ਰਹੇ ਸੀ ਅਤੇ ਬਹੁਤ ਜ਼ਿਆਦਾ ਖੁਦਕੁਸ਼ੀਆਂ ਵੀ। ਕਿਉਂਕਿ ਇਕ ਬੂਟਾ ਵੀ ਜੇ ਖੇਤ ਤੋਂ ਬਾਹਰ ਨਿਕਲ ਗਿਆ ਤਾਂ ਸਰਕਾਰ ਨੂੰ ਹਿਸਾਬ ਦੇਣਾ ਪੈਂਦਾ ਹੈ। ਦੂਜਾ ਕਿਸਾਨਾਂ ਨੂੰ ਜ਼ਮੀਨ ਵੇਚ ਕੇ ਅਫੀਮ ਖਰੀਦ ਕੇ ਦੇਣੀ ਪੈਂਦੀ ਹੈ ਜੇਕਰ ਅਫੀਮ ਦੀ ਕੁਝ ਮਾਤਰਾ ਵੀ ਇਧਰ ਉਧਰ ਹੋ ਗਈ ਤਾਂ ਕਿਸਾਨਾਂ ਤੇ ਹੇਰਾ ਫੇਰੀ ਤਹਿਤ ਪਰਚੇ ਹੁੰਦੇ ਹਨ। ਇਸ ਕਰਕੇ ਬਹੁਤ ਸਾਰੇ ਕਿਸਾਨਾਂ ਨੇ ਅਫੀਮ ਬੀਜਣ ਦਾ ਕਿੱਤਾ ਹੀ ਛੱਡ ਦਿੱਤਾ। ਰਾਜਸਥਾਂਨ ਵਿਚ ਪਤਾਸਿਆ ਵਾਂਗੂ ਭੁੱਕੀ ਵਿਕਦੀ ਹੈ ਉਥੋਂ ਦੇ ਲੋਕਾਂ ਦੀ ਆਰਥਿਕਤਾ ਪੰਜਾਬ ਵਿਚ ਕਿਤੇ ਪਿੱਛੇ ਹੈ। ਰਾਜਸਥਾਨ ਦਾ ਮੌਤ ਦਰ ਵੀ ਪੰਜਾਬ ਨਾਲੋਂ ਕਿਤੇ ਜ਼ਿਆਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.