ETV Bharat / state

ਹਰਿਆਣਾ ਦੇ ਫਰੀਦਾਬਾਦ 'ਚ ਨਗਰ ਕੀਰਤਨ ਦੌਰਾਨ ਵਾਪਰਿਆ ਭਾਣਾ, ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਏ ਨਗਰ ਕੀਰਤਨ 'ਚ ਸੇਵਾਦਾਰ ਦੀ ਮੌਤ

author img

By ETV Bharat Punjabi Team

Published : Nov 27, 2023, 7:33 PM IST

A person died during Nagar Kirtan in Haryana's Faridabad
ਹਰਿਆਣਾ ਦੇ ਫਰੀਦਾਬਾਦ 'ਚ ਨਗਰ ਕੀਰਤਨ ਦੌਰਾਨ ਵਿਅਕਤੀ ਦੀ ਮੌਤ, ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਗਿਆ ਸੀ ਨਗਰ ਕੀਰਤਨ

ਹਰਿਆਣਾ ਦੇ ਫਰੀਦਾਬਾਦ 'ਚ ਨਗਰ ਕੀਰਤਨ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ ਗਿਆ ਸੀ, ਜਿਸ ਦੌਰਾਨ ਇਹ ਭਾਣਾ ਵਾਪਰ ਗਿਆ। (A person died during Nagar Kirtan)

ਚੰਡੀਗੜ੍ਹ ਡੈਸਕ : ਹਰਿਆਣਾ ਦੇ ਫਰੀਦਾਬਾਦ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ (Sri Guru Granth Sahib) 'ਤੇ ਰੁਮਾਲਾ ਚੜ੍ਹਾਉਣ ਤੋਂ ਬਾਅਦ ਲਾਗੇ ਬੈਠਣ ਲੱਗੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਮੌਕੇ ਹਰਿਆਣਾ ਦੇ ਫਰੀਦਾਬਾਦ ਵਿੱਚ ਨਗਰ ਕੀਰਤਨ ਸਜਾਇਆ ਗਿਆ ਸੀ। ਇਸ ਦੌਰਾਨ ਸੇਵਾਦਾਰ ਦੀ ਮੌਤ (The serviceman died) ਹੋਈ ਹੈ। ਦੂਜੇ ਪਾਸੇ ਇਸ ਵਿਲੱਖਣ ਮੌਤ ਦੀ ਲਾਈਵ ਵੀਡੀਓ ਵੀ ਸਾਹਮਣੇ ਆਈ ਹੈ। ਇਸ ਨਗਰ ਕੀਰਤਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਵੀ ਇਕੱਠੀ ਹੋਈ ਸੀ।

ਇਸ ਤਰ੍ਹਾਂ ਹੋਈ ਮੌਤ : ਦੱਸਿਆ ਜਾ ਰਿਹਾ ਹੈ ਕਿ ਐਨਆਈਟੀ ਫਰੀਦਾਬਾਦ ਦੇ 5 ਨੰਬਰ ਖੇਤਰ ਵਿੱਚ ਸਥਿਤ ਗੁਰੂਘਰ ਦੇ ਸੇਵਾਦਾਰ ਭਾਰਤ ਭੂਸ਼ਣ ਖਰਬੰਦਾ ਦੀ ਨਗਰ ਕੀਰਤਨ ਦੌਰਾਨ ਮੌਤ ਹੋਈ ਹੈ। ਇਹ ਵਿਅਕਤੀ ਪ੍ਰਕਾਸ਼ ਪੁਰਬ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ (Service of Sri Guru Granth Sahib) ਦੀ ਸੇਵਾ ਕਰ ਰਿਹਾ ਸੀ। ਇਸੇ ਦੌਰਾਨ ਇਸ ਵਿਅਕਤੀ ਦੀ ਮੌਤ ਹੋ ਗਈ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀਚੰਦ ਸਾਹਿਬ ਤੋਂ ਨਗਰ ਕੀਰਤਨ ਕੱਢਿਆ ਗਿਆ ਸੀ। ਇਸ ਵਿੱਚ ਪਾਵਨ ਪਾਲਕੀ ਸਾਹਿਬ ਦੀ ਸੇਵਾ ਭਾਰਤ ਭੂਸ਼ਣ ਖਰਬੰਦਾ ਨੇ ਕੀਤੀ ਪਰ ਇਸੇ ਦੌਰਾਨ ਉਸ ਦੀ ਜਾਨ ਚਲੀ ਗਈ।

ਦਿਲ ਦਾ ਦੌਰਾ ਪਿਆ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਰੁਮਾਲਾ ਚੜ੍ਹਾਉਂਦੇ ਵੇਲੇ ਖਰਬੰਦਾ ਨੂੰ ਦਿੱਲ ਦਾ ਦੌਰਾ ਪੈ ਗਿਆ ਅਤੇ ਉਸੇ ਵੇਲੇ ਉਹ ਪਾਲਕੀ 'ਤੇ ਹੀ ਬੇਹੋਸ਼ ਹੋ ਗਏ। ਉਸ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਦਿਲ ਦਾ ਦੌਰਾ ਪੈਣ ਕਾਰਨ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਦਾ ਸਸਕਾਰ ਕੀਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.