ETV Bharat / state

ਰਵਾਇਤੀ ਨਸ਼ਿਆ ਤੋਂ ਬਚੇ ਮੈਡੀਕਲ ਨਸ਼ੇ ’ਚ ਫਸੇ ਪੰਜਾਬ ਦੇ ਨੌਜਵਾਨ

author img

By

Published : Jun 26, 2021, 4:10 PM IST

ਹਸਪਤਾਲ ਪਹੁੰਚੇ ਨੌਜਵਾਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜੇਕਰ ਪੰਜਾਬ ਸਰਕਾਰ ਇਹ ਗੋਲੀ ਨੌਜਵਾਨਾਂ ਨੂੰ ਉਪਲੱਬਧ ਨਹੀਂ ਕਰਵਾ ਸਕਦੀ ਤਾਂ ਉਹ ਪੰਜਾਬ ਵਿੱਚ ਪੋਸਤ ਦੀ ਖੇਤੀ ਸ਼ੁਰੂ ਕਰਨ ਦੀ ਇਜ਼ਾਜਤ ਦੇਣ।

ਰਵਾਇਤੀ ਨਸ਼ਿਆ ਤੋਂ ਬਚੇ ਮੈਡੀਕਲ ਨਸ਼ੇ ’ਚ ਫਸੇ ਪੰਜਾਬ ਦੇ ਨੌਜਵਾਨ
ਰਵਾਇਤੀ ਨਸ਼ਿਆ ਤੋਂ ਬਚੇ ਮੈਡੀਕਲ ਨਸ਼ੇ ’ਚ ਫਸੇ ਪੰਜਾਬ ਦੇ ਨੌਜਵਾਨ

ਬਠਿੰਡਾ: ਪੰਜਾਬ ’ਚ ਨਸ਼ਿਆ ’ਤੇ ਠੱਲ੍ਹ ਪਾਉਣ ਦੇ ਲਈ ਜਿੱਥੇ ਪੰਜਾ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ ਵੱਡੇ ਪੱਧਰ ’ਤੇ ਮੁਹਿੰਮ ਚਲਾ ਰਹੀ ਹੈ ਉੱਥੇ ਹੀ ਨਸ਼ੇ ਦੀ ਦਲਦਲ ਚ ਫਸ ਚੁੱਕੇ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਸ਼ਹਿਰ ਸ਼ਹਿਰ ਨਸ਼ਾ ਛੁਡਾਉ ਕੇਂਦਰ ਖੋਲ੍ਹੇ ਗਏ ਹਨ। ਪਰ ਹੁਣ ਨਸ਼ਾ ਛੱਡਣ ਵਾਲੇ ਨੌਜਵਾਨ ਮੈਡੀਕਲ ਨਸ਼ੇ ਦੇ ਆਦੀ ਹੋ ਰਹੇ ਹਨ ਕਿਉਂਕਿ ਜੋ ਡਾਕਟਰਾਂ ਵੱਲੋਂ ਨਸ਼ਾ ਛੁਡਾਉਣ ਲਈ ਬਰੂਫਨ ਨਾਮਕ ਗੋਲੀ ਇਨ੍ਹਾਂ ਨੌਜਵਾਨਾਂ ਨੂੰ ਦਿੱਤੀ ਜਾ ਰਹੀ ਹੈ ਉਸ ਨੂੰ ਲੈ ਕੇ ਨੌਜਵਾਨ ਮਾਨਸਿਕ ਰੋਗੀ ਹੋ ਰਹੇ ਹਨ।

ਰਵਾਇਤੀ ਨਸ਼ਿਆ ਤੋਂ ਬਚੇ ਮੈਡੀਕਲ ਨਸ਼ੇ ’ਚ ਫਸੇ ਪੰਜਾਬ ਦੇ ਨੌਜਵਾਨ

ਇਸ ਸਬੰਧ ਚ ਨੌਜਵਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹ ਇਹ ਗੋਲੀ ਦਾ ਸੇਵਨ ਨਹੀਂ ਕਰਦੇ ਉਨ੍ਹਾਂ ਸਮੇਂ ਉੁਨ੍ਹਾਂ ਨੂੰ ਸੰਤੁਸ਼ਟੀ ਨਹੀਂ ਮਿਲਦੀ ਪਰ ਸਰਕਾਰੀ ਹਸਪਤਾਲਾਂ ਵਿਚਾਲੇ ਨਸ਼ਾ ਛੁਡਾਊ ਕੇਂਦਰਾਂ ਵੱਲੋਂ ਉਨ੍ਹਾਂ ਨੂੰ ਸਿਰਫ਼ ਦੋ ਦਿਨ ਦੀਆਂ ਹੀ ਇਹ ਗੋਲੀਆਂ ਉਪਲੱਬਧ ਕਰਵਾਈਆਂ ਜਾਂਦੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਨਸ਼ਾ ਛਡਾਊ ਕੇਂਦਰਾਂ ਦੇ ਚੱਕਰ ਕੱਟਣੇ ਪੈਂਦੇ ਹਨ। ਨੌਜਵਾਨਾਂ ਨੇ ਦੱਸਿਆ ਕਿ ਇਸ ਗੋਲੀ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਬਲੈਕ ਦਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ, ਜੇਕਰ ਉਹ ਦਵਾਈ ਬਾਹਰੋਂ ਖ਼ਰੀਦਦੇ ਹਨ ਤਾਂ ਉਨ੍ਹਾਂ ਨੂੰ 300 ਤੋਂ 400 ਰੁਪਏ ਇਸ ਗੋਲੀ ਲਈ ਖਰਚਣੇ ਪੈਂਦੇ ਹਨ।

ਇਹ ਵੀ ਪੜੋ: ਕੌਮਾਂਤਰੀ ਡਰੱਗਜ਼ ਵਿਰੋਧੀ ਡੇਅ : ਹਾਲੇ ਵੀ ਉਡ ਰਿਹਾ ਹੈ ਪੰਜਾਬ, ਕਾਬੂ ਤੋਂ ਬਾਹਰ!

ਹਸਪਤਾਲ ਪਹੁੰਚੇ ਨੌਜਵਾਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜੇਕਰ ਪੰਜਾਬ ਸਰਕਾਰ ਇਹ ਗੋਲੀ ਨੌਜਵਾਨਾਂ ਨੂੰ ਉਪਲੱਬਧ ਨਹੀਂ ਕਰਵਾ ਸਕਦੀ ਤਾਂ ਉਹ ਪੰਜਾਬ ਵਿੱਚ ਪੋਸਤ ਦੀ ਖੇਤੀ ਸ਼ੁਰੂ ਕਰਨ ਦੀ ਇਜ਼ਾਜਤ ਦੇਣ।

ਉਧਰ ਦੂਜੇ ਪਾਸੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਡਾ. ਅਰੁਣ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਪਾਸ ਨਸ਼ਾ ਛੱਡਣ ਲਈ 20 ਹਜ਼ਾਰ ਦੇ ਕਰੀਬ ਨੌਜਵਾਨ ਰਜਿਸਟਰਡ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਨੂੰ ਸਮੇਂ-ਸਮੇਂ ਸਿਰ ਨਸ਼ਾ ਛੱਡਣ ਵਾਲੀ ਦਵਾਈ ਉਪਲੱਬਧ ਕਰਵਾਈ ਜਾ ਰਹੀ ਹੈ। ਡਾਕਟਰ ਨੇ ਦੱਸਿਆ ਕਿ ਕਿਧਰੇ ਕਿਧਰੇ ਇਹ ਜ਼ਰੂਰ ਸਾਹਮਣੇ ਆ ਰਿਹਾ ਹੈ ਕਿ ਇਸ ਕੜੀ ਚ ਨੌਜਵਾਨ ਮਾਨਸਿਕ ਰੋਗੀ ਹੋ ਰਹੇ ਹਨ ਅਤੇ ਇਸ ਗੋਲੀ ਦੇ ਆਦੀ ਹੋ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.