ETV Bharat / state

ਟਰੱਕ ਚਾਲਕਾਂ ਦੀ ਹੜਤਾਲ ਕਾਰਣ ਵਧੇ ਸਾਰੀਆਂ ਸਬਜ਼ੀਆਂ ਦੇ ਭਾਅ, ਕਈਆਂ ਦੇ ਭਾਅ ਹੋਏ ਡਬਲ, ਲੋਕ ਹੋ ਰਹੇ ਪਰੇਸ਼ਾਨ

author img

By ETV Bharat Punjabi Team

Published : Jan 4, 2024, 11:39 AM IST

Vegetable Prices Increase
ਟਰੱਕ ਚਾਲਕਾਂ ਦੀ ਹੜਤਾਲ ਕਾਰਣ ਵਧੇ ਸਾਰੀਆਂ ਸਬਜ਼ੀਆਂ ਦੇ ਭਾਅ

Vegetable Prices Increase: ਬਠਿੰਡਾ ਸਮੇਤ ਪੂਰੇ ਦੇਸ਼ ਵਿੱਚ ਵਿੱਚ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਕਾਰਣ ਟਰੱਕ ਚਾਲਕਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਦਾ ਅਸਰ ਹੋਇਆ ਹੈ। ਦੂਜੇ ਪਾਸੇ ਬਠਿੰਡਾ ਵਿੱਚ ਸਬਜ਼ੀ ਵਿਕਰੇਤਾਵਾਂ ਅਤੇ ਆੜਤੀਆਂ ਦਾ ਕਹਿਣਾ ਹੈ ਕਿ ਹੜਤਾਲ ਕਰਕੇ ਸਬਜ਼ੀਆਂ ਦੇ ਟਰੱਕ ਨਹੀਂ ਪਹੁੰਚ ਸਕੇ ਜਿਸ ਕਾਰਣ ਭਾਅ ਵਧੇ ਹਨ।

ਕਈ ਸਬਜ਼ੀਆਂ ਦੇ ਭਾਅ ਹੋਏ ਡਬਲ

ਬਠਿੰਡਾ: ਕੇਂਦਰ ਸਰਕਾਰ ਵੱਲੋਂ ਹਿੱਟ ਐਂਡ ਰਨ ਕਾਨੂੰਨ ਤਹਿਤ ਹਾਦਸਾ ਵਾਪਰਨ ਉੱਤੇ ਟਰੱਕ ਡਰਾਈਵਰ ਨੂੰ 10 ਸਾਲ ਦੀ ਸਜ਼ਾ ਅਤੇ 7 ਲੱਖ ਰੁਪਏ ਦੇ ਲਿਆਂਦੇ ਗਏ ਸੋਧ ਬਿੱਲ ਦਾ ਜਿੱਥੇ ਦੇਸ਼ ਦੇ ਡਰਾਈਵਰਾਂ ਵੱਲੋਂ ਵਿਰੋਧ ਕੀਤਾ ਗਿਆ ਉੱਥੇ ਹੀ ਉਹਨਾਂ ਵੱਲੋਂ 1 ਜਨਵਰੀ ਤੋਂ ਲਗਾਤਾਰ ਸਟੇਰਿੰਗ ਛੋੜੋ ਹੜਤਾਲ ਕੀਤੇ ਜਾਣ ਨਾਲ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਢੋਆ-ਢੁਆਈ ਦੇ ਰੁਕ ਜਾਣ ਕਾਰਨ ਰੋਜ਼ਾਨਾਂ ਦੀ ਵਰਤੋਂ ਵਿੱਚ ਆਉਣ ਵਾਲੀਆਂ ਕਈ ਵਸਤਾਂ ਦੇ ਉੱਪਰ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ।

25 ਤੋਂ 30% ਰੇਟਾਂ ਵਿੱਚ ਵਾਧਾ: ਭਾਵੇਂ ਕੇਂਦਰ ਸਰਕਾਰ ਵੱਲੋਂ ਟਰੱਕ ਡਰਾਈਵਰ ਨੂੰ ਭਰੋਸਾ ਦਿੱਤੇ ਜਾਣ ਤੋਂ ਬਾਅਦ ਹੜਤਾਲ ਖਤਮ ਕਰਵਾ ਦਿੱਤੀ ਗਈ ਹੈ ਪਰ ਇਸ ਦਾ ਅਸਰ ਹਾਲੇ ਵੀ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੀਆਂ ਬਹੁਤੀਆਂ ਮੰਡੀਆਂ ਵਿੱਚ ਪਿਆਜ਼ ਦਾ ਸਟਾਕ ਖਤਮ ਹੋਣ ਦੇ ਕਿਨਾਰੇ ਹੈ ਕਿਉਂਕਿ ਪਿਆਜ਼ ਦੀ ਵੱਡੀ ਆਮਦ ਗੁਜਰਾਤ ਅਤੇ ਮੱਧ ਪ੍ਰਦੇਸ਼ ਤੋਂ ਹੁੰਦੀ ਹੈ। ਪਿਛਲੇ ਕਰੀਬ ਤਿੰਨ ਦਿਨ ਤੋਂ ਟਰੱਕਾਂ ਦਾ ਚੱਕਾ ਜਾਮ ਹੋਣ ਕਾਰਨ ਪੰਜਾਬ ਵਿੱਚ ਪਿਆਜ ਅਤੇ ਫਰੂਟ ਦੀ ਆਮਦ ਨਹੀਂ ਹੋਈ, ਜਿਸ ਕਾਰਨ ਇਹਨਾਂ ਦੇ ਰੇਟਾਂ ਵਿੱਚ ਭਾਰੀ ਇਜ਼ਾਫਾ ਹੋਇਆ ਹੈ। ਆੜਤੀ ਭੀਮ ਨੇ ਦੱਸਿਆ ਕਿ ਆਮ ਤੌਰ ਉੱਤੇ ਮੰਡੀ ਵਿੱਚ ਪਿਆਜ਼ ਅਤੇ ਆਲੂ ਦਾ ਵੱਡਾ ਸਟਾਕ ਜਮਾ ਹੁੰਦਾ ਹੈ ਕਿਉਂਕਿ ਇਹ ਰੋਜ਼ਾਨਾ ਦੀ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਹਨ ਪਰ ਟਰੱਕਾਂ ਦਾ ਚੱਕਾ ਜਾਮ ਹੋਣ ਕਾਰਨ ਮੰਡੀ ਵਿੱਚ ਦਾ ਸਟਾਕ ਖਤਮ ਹੋ ਗਿਆ ਹੈ ਅਤੇ 25 ਤੋਂ 30% ਰੇਟਾਂ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ।

ਪਿਆਜ਼ ਅਤੇ ਆਲੂ ਦੀ ਘਾਟ: ਆਲੂਆਂ ਦੇ ਟਰੱਕ ਲੋਡ ਖੜੇ ਹਨ ਪਰ ਉਨ੍ਹਾਂ ਨੂੰ ਲੈ ਕੇ ਆਉਣ ਵਾਲਾ ਕੋਈ ਨਹੀਂ ਹੈ। ਉੱਧਰ ਦੂਜੇ ਪਾਸੇ ਪਿਆਜ਼ ਜੋ ਗੁਜਰਾਤ ਅਤੇ ਮੱਧ ਪ੍ਰਦੇਸ਼ ਤੋਂ ਟਰੱਕ ਰਾਹੀਂ ਆਉਂਦਾ ਹੈ ਉਸ ਨੂੰ ਪਹੁੰਚਣ ਨੂੰ ਸਮਾਂ ਲੱਗੇਗਾ। ਇਸ ਸਭ ਦੇ ਵਿਚਾਲੇ ਕਾਲਾ ਬਾਜ਼ਾਰੀ ਵੀ ਸ਼ੁਰੂ ਹੋ ਗਈ ਹੈ ਕਿਉਂਕਿ ਮੌਸਮ ਵਿੱਚ ਨਮੀਂ ਹੋਣ ਕਾਰਨ ਪਿਆਜ਼ ਨੂੰ ਸਟੋਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਮੁੜ ਪੁਗਰਨ ਲੱਗਦਾ ਹੈ। ਇਸ ਕਰਕੇ ਪਿਆਜ਼ ਅਤੇ ਆਲੂਆਂ ਨੂੰ ਲੈ ਕੇ ਵਪਾਰੀ ਚਿੰਤਤ ਹਨ ਕਿਉਂਕਿ ਸਟੋਕ ਲਗਾਤਾਰ ਘਟਦਾ ਜਾ ਰਿਹਾ ਹੈ ਅਤੇ ਮੰਗ ਉਸੇ ਤਰ੍ਹਾਂ ਬਰਕਰਾਰ ਹੈ। ਵਪਾਰੀ ਭੀਮ ਦਾ ਕਹਿਣਾ ਹੈ ਕਿ ਇਹ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਹੋਣਾ ਚਾਹੀਦਾ ਹੈ ਕਿਉਂਕਿ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਦੇ ਰੇਟਾਂ ਵਿੱਚ ਇਜ਼ਾਫਾ ਹੋਣ ਸ਼ੁਰੂ ਹੋ ਗਿਆ ਹੈ ਜਿਸ ਦਾ ਅਸਰ ਆਮ ਲੋਕਾਂ ਦੀ ਜੇਬ ਉੱਤੇ ਵੇਖਣ ਨੂੰ ਮਿਲੇਗਾ।


ਸਬਜ਼ੀਆਂ ਨੂੰ ਰਿਟੇਲ ਵਿੱਚ ਵੇਚਣ ਵਾਲੇ ਰਕੇਸ਼ ਕੁਮਾਰ ਦਾ ਕਹਿਣਾ ਹੈ ਕਿ ਬੀਤੇ ਦਿਨ ਨਾਲੋਂ ਸਬਜ਼ੀਆਂ ਦੇ ਭਾਅ ਵਿੱਚ ਤੇਜ਼ੀ ਆਈ ਹੈ। ਜਿਸ ਤਰ੍ਹਾਂ ਟਮਾਟਰ 10 ਰੁਪਏ, ਗਾਜਰ ਪੰਜ ਰੁਪਏ ਅਤੇ ਮਟਰ 10 ਰੁਪਏ ਮਹਿੰਗਾ ਹੋਇਆ ਹੈ। ਇਸ ਕਾਰਨ ਲੋਕਾਂ ਵੱਲੋਂ ਸਬਜ਼ੀਆਂ ਮਹਿੰਗੀਆਂ ਹੋਣ ਤੋਂ ਬਾਅਦ ਇਨ੍ਹਾਂ ਨੂੰ ਖਰੀਦਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਮੰਡੀ ਵਿੱਚ ਮਾਲ ਆਉਣ ਦੇ ਬਾਵਜੂਦ ਵੀ ਲੋਕਾਂ ਵੱਲੋਂ ਸਬਜ਼ੀਆਂ ਖਰੀਦਣ ਵਿੱਚ ਦਿਲਚਸਪੀ ਨਹੀਂ ਦਿਖਾਈ ਜਾ ਰਹੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.