ETV Bharat / state

Hooliganism done to the migrant: ਗੁੰਡਾਗਰਦੀ ਤੋਂ ਪ੍ਰੇਸ਼ਾਨ ਪ੍ਰਵਾਸੀ ਪਹੁੰਚਿਆ ਪੁਲਿਸ ਕਮਿਸ਼ਨਰ ਦਫ਼ਤਰ, ਕਿਹਾ- ਪੰਜਾਬ 'ਚ ਨਹੀਂ ਹਨ ਪਰਵਾਸੀ ਸੁਰੱਖਿਅਤ

author img

By

Published : Mar 4, 2023, 4:53 PM IST

ਲੁਧਿਆਣਾ ਵਿੱਚ ਇੱਕ ਪਰਵਾਸੀ ਨਾਲ ਸਥਾਨਕ ਲੋਕਾਂ ਵੱਲੋਂ ਧੱਕਾ ਕੀਤੇ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ। ਪੀੜਤ ਪਰਵਾਸੀ ਮੁਤਾਬਿਕ ਕੁੱਝ ਲੋਕ ਉਨ੍ਹਾਂ ਕੋਲ ਕੰਮ ਕਰਦੀਆਂ ਮਹਿਲਾਵਾਂ ਨੂੰ ਤੰਗ ਕਰ ਰਹੇ ਸਨ ਅਤੇ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕੁੱਟਮਾਰ ਕੀਤੀ ਅਤੇ ਉਸ ਦਾ ਸਮਾਨ ਵੀ ਸਾੜ ਕੇ ਸੁਆਹ ਕਰ ਦਿੱਤਾ। ਪੀੜਤ ਨੇ ਕਿਹਾ ਕਿ ਪੁਲਿਸ ਨੇ ਵੀ ਉਲਟਾ ਉਸ ਦੇ ਉੱਪਰ ਹੀ ਪਰਚਾ ਕਰ ਦਿੱਤਾ।

The hooliganism done to the migrant in Ludhiana
Hooliganism done to the migrant: ਗੁੰਡਾਗਰਦੀ ਤੋਂ ਪਰੇਸ਼ਾਨ ਪਰਵਾਸੀ ਪਹੁੰਚਿਆ ਪੁਲਿਸ ਕਮਿਸ਼ਨਰ ਦਫ਼ਤਰ, ਕਿਹਾ- ਪੰਜਾਬ 'ਚ ਨਹੀਂ ਹਨ ਪਰਵਾਸੀ ਸੁਰੱਖਿਅਤ

Hooliganism done to the migrant: ਗੁੰਡਾਗਰਦੀ ਤੋਂ ਪਰੇਸ਼ਾਨ ਪਰਵਾਸੀ ਪਹੁੰਚਿਆ ਪੁਲਿਸ ਕਮਿਸ਼ਨਰ ਦਫ਼ਤਰ, ਕਿਹਾ- ਪੰਜਾਬ 'ਚ ਨਹੀਂ ਹਨ ਪਰਵਾਸੀ ਸੁਰੱਖਿਅਤ

ਲੁਧਿਆਣਾ: ਜਮਾਲਪੁਰ ਦੇ ਰਹਿਣ ਵਾਲਾ ਦਿਨੇਸ਼ ਅਤੇ ਉਸ ਦਾ ਪਰਿਵਾਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਵਿੱਚ ਇਨਸਾਫ ਦੀ ਮੰਗ ਕਰਨ ਲਈ ਅੱਜ ਪਹੁੰਚਿਆ, ਪਰਿਵਾਰ ਨੇ ਕਿਹਾ ਕਿ ਬੀਤੇ ਦਿਨੀਂ ਉਹਨਾਂ ਦੀ ਦੁਕਾਨ ਉੱਤੇ ਕੰਮ ਕਰਨ ਵਾਲੀ ਇਕ ਲੜਕੀ ਨੂੰ ਕੁਝ ਇਲਾਕੇ ਦੇ ਹੀ ਗੁੰਡਾ ਕਿਸਮ ਦੇ ਲੜਕੇ ਛੇੜਛਾੜ ਕਰ ਰਹੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਜਦੋਂ ਉਹਨਾਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਅਗਲੇ ਦਿਨ ਹਥਿਆਰਾਂ ਸਮੇਤ ਉਨ੍ਹਾਂ ਦੇ ਪਰਿਵਾਰ ਅਤੇ ਦੁਕਾਨ ਉੱਤੇ ਹਮਲਾ ਕਰ ਦਿੱਤਾ ਜਿਸ ਦੀ ਵੀਡੀਓ ਵੀ ਉਸ ਨੇ ਮੀਡੀਆ ਦੇ ਨਾਲ ਸਾਂਝੀ ਕੀਤੀ ਅਤੇ ਦੱਸਿਆ ਕਿ ਉਸ ਦੇ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸ ਦੀ ਦੁਕਾਨ ਦੀ ਭੰਨਤੋੜ ਕੀਤੀ ਗਈ ਅਤੇ ਬਾਅਦ ਵਿੱਚ ਉਸ ਦੀ ਦੁਕਾਨ ਨੂੰ ਅੱਗ ਲਗਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮੇਰਾ ਲੱਖਾਂ ਦਾ ਨੁਕਸਾਨ ਹੋ ਗਿਆ ਅਤੇ ਰੋ ਰੋ ਕੇ ਆਪਣੀ ਹੱਡਬੀਤੀ ਬਿਆਨ ਕੀਤੀ।

ਪੁਲਿਸ ਨੇ ਕੀਤਾ ਧੱਕਾ: ਦਿਨੇਸ਼ ਕੁਮਾਰ ਨੇ ਕਿਹਾ ਕਿ ਪ੍ਰਵਾਸੀ ਲੁਧਿਆਣਾ ਦੇ ਵਿੱਚ ਸੁਰੱਖਿਅਤ ਨਹੀਂ ਹਨ, ਉਨ੍ਹਾਂ ਕਿਹਾ ਕਿ ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ ਅਤੇ ਇਸ ਦੀ ਸ਼ਿਕਾਇਤ ਉਨ੍ਹਾਂ ਨੇ ਥਾਣਾ ਜਮਾਲਪੁਰ ਦੇ ਵਿੱਚ ਦਿੱਤੀ ਪਰ ਪੁਲਿਸ ਨੇ ਮੁਲਜ਼ਮਾਂ ਉੱਤੇ ਕਾਰਵਾਈ ਕਰਨ ਦੀ ਥਾਂ ਉਲਟਾ ਉਨ੍ਹਾਂ ਉੱਤੇ ਹੀ ਪਰਚਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਪੀੜਤ ਪਰਿਵਾਰ ਨੇ ਕਿਹਾ ਕਿ ਉਹ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਨੇ ਅਤੇ ਇਹ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਜਿਸ ਕਰਕੇ ਮਜਬੂਰੀਵਸ ਉਹ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਆਏ ਹਨ। ਉਹਨਾਂ ਨੇ ਹਰਕਮਲ ਕੌਰ ਏ ਡੀ ਸੀ ਪੀ ਨਾਲ ਗੱਲਬਾਤ ਕੀਤੀ ਹੈ। ਇਸ ਮੌਕੇ ਜਦੋਂ ਪੱਤਰਕਾਰ ਏਡੀਸੀਪੀ ਹਰਕਮਲ ਕੌਰ ਦਾ ਪੱਖ ਜਾਨਣ ਲਈ ਪਹੁੰਚੇ ਅਤੇ ਅਫਸਰ ਨੂੰ ਪੁੱਛਿਆ ਤਾਂ ਉਨ੍ਹਾਂ ਕੈਮਰੇ ਪਹਿਲਾਂ ਬੰਦ ਕਰਵਾ ਦਿੱਤੇ ਅਤੇ ਉਸ ਤੋਂ ਬਾਅਦ ਕਿਹਾ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ ਮੈਂ ਇਸ ਦੇ ਵਿੱਚ ਮੈਂ ਕੋਈ ਗੱਲ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਸਬੰਧਤ ਥਾਣੇ ਦੇ ਐਸਐਚਓ ਨੂੰ ਉਨ੍ਹਾਂ ਨੇ ਫੋਨ ਕਰਕੇ ਕਾਰਵਾਈ ਕਰਨ ਲਈ ਕਿਹਾ ਹੈ ਅਤੇ ਉਹ ਇਸ ਮਾਮਲੇ ਉੱਤੇ ਉਹ ਕੈਮਰੇ ਅੱਗੇ ਕੁਝ ਵੀ ਨਹੀਂ ਬੋਲਣਗੇ। ਹਾਲਾਂਕਿ ਜਦੋਂ ਉਨ੍ਹਾਂ ਨੂੰ ਪਰਿਵਾਰ ਦੀ ਮਜਬੂਰੀ ਬਾਰੇ ਦੱਸਿਆ ਗਿਆ ਤਾਂ ਵੀ ਉਨ੍ਹਾਂ ਨੇ ਕੁਝ ਵੀ ਬੋਲਣ ਤੋਂ ਸਾਫ ਇਨਕਾਰ ਕਰ ਦਿੱਤਾ ।


ਮਾਮਲੇ ਤੋਂ ਬਾਅਦ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਦੁਕਾਨਦਾਰ ਦੀ ਦੁਕਾਨ ਨੂੰ ਸ਼ਰੇਆਮ ਅੱਗ ਲਗਾ ਦਿੱਤੀ ਜਾਂਦੀ ਹੈ। ਪੀੜਤ ਨੇ ਕਿਹਾ ਉਸ ਦਾ ਲੱਖਾਂ ਦਾ ਨੁਕਸਾਨ ਹੋ ਜਾਂਦਾ ਹੈ ਕੁੱਟਮਾਰ ਕੀਤੀ ਜਾਂਦੀ ਹੈ, ਪਰ ਪੁਲਿਸ ਇਸ ਸਬੰਧੀ ਮੀਡੀਆ ਅੱਗੇ ਜਵਾਬਦੇਹੀ ਲਈ ਸਾਫ਼ ਮੁਨਕਰ ਹੋ ਜਾਂਦੀ ਹੈ। ਜੇਕਰ ਕੋਈ ਅਧਿਕਾਰੀ ਮੀਡੀਆ ਦੇ ਨਾਲ ਇਸ ਸਬੰਧੀ ਕੋਈ ਗੱਲ ਨਹੀਂ ਕਰ ਸਕਦਾ ਤਾਂ ਆਮ ਆਦਮੀ ਦੀ ਪੁਲਿਸ ਸਟੇਸ਼ਨ ਦੇ ਵਿੱਚ ਕਿੰਨੀ ਸੁਣਵਾਈ ਹੋਵੇਗੀ ਇਸ ਦਾ ਅੰਦਾਜ਼ਾ ਤੁਸੀਂ ਆਪ ਹੀ ਲਾ ਸਕਦੇ।

ਇਹ ਵੀ ਪੜ੍ਹੋ: Congress campaigned: ਕਾਂਗਰਸ ਨੇ 2024 ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਆਰੰਭੀਆਂ, ਅੰਮ੍ਰਿਤਾ ਵੜਿੰਗ ਨੇ ਲੋਕਾਂ ਨਾਲ ਕਾਇਮ ਕੀਤਾ ਰਾਬਤਾ

etv play button
ETV Bharat Logo

Copyright © 2024 Ushodaya Enterprises Pvt. Ltd., All Rights Reserved.