ETV Bharat / state

ਕੋਰੋਨਾ ਡਿਊਟੀ ਦੌਰਾਨ ਅਧਿਆਪਕ ਦੀ ਹੋਈ ਮੌਤ, ਘੇਰਿਆ ਮਿੰਨੀ ਸੈਕਟਰੀਏਟ

author img

By

Published : Jul 19, 2021, 7:21 PM IST

ਬਠਿੰਡਾ ਵਿਚ ਕੋਰੋਨਾ ਮਹਾਂਮਾਰੀ ਦੌਰਾਨ ਕੰਪਿਊਟਰ ਅਧਿਆਪਕ (Computer Teacher) ਕੋਰੋਨਾ ਵਾਰੀਅਰਜ਼ ਤੌਰ ਤੇ ਕੰਮ ਕਰਦੇ ਨੂੰ ਕੋਰੋਨਾ ਹੋ ਗਿਆ ਜਿਸ ਕਾਰਨ ਉਸਦੀ ਮੌਤ (Death) ਹੋ ਗਈ।ਅਧਿਆਪਕ ਯੂਨੀਅਨ ਵੱਲੋਂ ਉਸਦੇ ਪਰਿਵਾਰ ਨੂੰ ਮਾਲੀ ਮਦਦ ਦਿਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ।

ਕੋਰੋਨਾ ਡਿਊਟੀ ਦੌਰਾਨ ਅਧਿਆਪਕ ਦੀ ਹੋਈ ਮੌਤ, ਘੇਰਿਆ ਮਿੰਨੀ ਸੈਕਟਰੀਏਟ
ਕੋਰੋਨਾ ਡਿਊਟੀ ਦੌਰਾਨ ਅਧਿਆਪਕ ਦੀ ਹੋਈ ਮੌਤ, ਘੇਰਿਆ ਮਿੰਨੀ ਸੈਕਟਰੀਏਟ

ਬਠਿੰਡਾ:ਕੋਰੋਨਾ ਮਹਾਂਮਾਰੀ ਦੌਰਾਨ ਕੰਪਿਊਟਰ ਅਧਿਆਪਕਾਂ (Computer Teacher) ਤੋ ਪੰਜਾਬ ਸਰਕਾਰ ਕੋਰੋਨਾ ਵਾਰੀਅਰਜ਼ ਦੇ ਤੌਰ 'ਤੇ ਕੰਮ ਲਿਆ ਜਾ ਰਿਹਾ ਸੀ। ਜਿਨ੍ਹਾਂ ਨੂੰ ਵੱਖ-ਵੱਖ ਥਾਵਾਂ ਤੇ ਕੋਰੋਨਾ ਸੈਂਟਰਾਂ ਵਿਚ ਲਾਇਆ ਗਿਆ ਸੀ।ਉਨ੍ਹਾਂ ਵਿੱਚੋਂ ਇੱਕ ਅਧਿਆਪਕ ਕੁਲਵੰਤ ਸਿੰਘ ਦੀ ਕੋਰੋਨਾ ਨਾਲ ਪ੍ਰਭਾਵਿਤ ਹੋ ਗਿਆ। ਜਿਸ ਦਾ ਕਾਫੀ ਸਮੇਂ ਹਸਪਤਾਲ ਵਿੱਚ ਇਲਾਜ ਚੱਲਿਆ ਅਤੇ ਉਸ ਦੀ ਬੀਤੇ ਦਿਨੀਂ ਮੌਤ (Death) ਹੋ ਗਈ।

ਕੋਰੋਨਾ ਡਿਊਟੀ ਦੌਰਾਨ ਅਧਿਆਪਕ ਦੀ ਹੋਈ ਮੌਤ, ਘੇਰਿਆ ਮਿੰਨੀ ਸੈਕਟਰੀਏਟ

ਉਸ ਦੇ ਪਰਿਵਾਰ ਨੇ ਆਪਣਾ ਸਭ ਕੁਝ ਵੇਚ ਕੇ ਉਸ ਦਾ ਇਲਾਜ ਕਰਵਾਇਆ ਲੇਕਿਨ ਮੌਤ ਹੋਣ ਤੋਂ ਬਾਅਦ ਇਕ ਵੀ ਅਧਿਕਾਰੀ ਉਸ ਦੇ ਸਸਕਾਰ ਤੇ ਨਹੀਂ ਪਹੁੰਚਿਆ।ਜਿਸ ਦੇ ਰੋਸ ਵਜੋਂ ਕੰਪਿਊਟਰ ਅਧਿਆਪਕ ਸਿੱਖਿਆ ਸਕੱਤਰ ਅਤੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਗਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤਕ ਕੁਲਦੀਪ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਉਨ੍ਹਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਕੋਈ ਵੱਡਾ ਐਕਸ਼ਨ ਵੀ ਕੀਤਾ ਜਾ ਸਕਦਾ ਹੈ।

ਉਨ੍ਹਾਂ ਦੀ ਮੰਗ ਹੈ ਕਿ ਜੋ ਇਕ ਸਰਕਾਰੀ ਅਧਿਆਪਕ ਨੂੰ ਮਾਣ ਸਨਮਾਨ ਮਿਲਦਾ ਹੈ ਕੁਲਵੰਤ ਸਿੰਘ ਨੂੰ ਮਿਲੇ ਤਾਂਹੀਂ ਉਨ੍ਹਾਂ ਦੇ ਪ੍ਰਦਰਸ਼ਨ ਖ਼ਤਮ ਕੀਤਾ ਜਾਵੇਗਾ ਨਹੀਂ ਤਾਂ ਇਸੇ ਤਰ੍ਹਾਂ ਸਿੱਖਿਆ ਸਕੱਤਰ ਅਤੇ ਡੀਸੀ ਬਠਿੰਡਾ ਨੂੰ ਅਧਿਆਪਕਾਂ ਦੇ ਰੋਸ ਦਾ ਸਾਹਮਣਾ ਕਰਨਾ ਪਵੇਗਾ
ਇਹ ਵੀ ਪੜੋ:ਪੀ.ਯੂ. ਸੈਨੇਟ ਚੋਣਾਂ ‘ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਲਗਾਈ ਮੋਹਰ

ETV Bharat Logo

Copyright © 2024 Ushodaya Enterprises Pvt. Ltd., All Rights Reserved.