ETV Bharat / state

Pink Bollworm Attack: ਮਾਲਵੇ ਖੇਤਰ ਵਿੱਚ ਨਰਮੇ ਉੱਤੇ ਗੁਲਾਬੀ ਸੁੰਡੀ ਦੀ ਮਾਰ, ਕਿਸਾਨਾਂ ਦੀ ਵਧੀ ਚਿੰਤਾ

author img

By

Published : Jun 15, 2023, 12:32 PM IST

arrival of Pink bollworm, cotton, bathinda
ਮਾਲਵੇ ਖੇਤਰ ਵਿੱਚ ਨਰਮੇ ਉੱਤੇ ਗੁਲਾਬੀ ਸੁੰਡੀ ਦੀ ਆਮਦ

ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਨੂੰ ਲੈ ਕੇ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਦੀ ਥਾਂ ਨਰਮੇ ਦੀ ਫਸਲ ਬੀਜਣ ਦੇ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ, ਪਰ ਇਕ ਵਾਰ ਫੇਰ ਮੁੜ ਤੋਂ ਗੁਲਾਬੀ ਸੁੰਡੀ ਦੀ ਆਮਦ ਨੇ ਕਿਸਾਨਾ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਹਾਲਾਂਕਿ, ਖੇਤੀਬਾੜੀ ਅਫ਼ਸਰਾਂ ਵਲੋਂ ਕਿਸਾਨਾਂ ਨੂੰ ਇਸ ਨਾਲ ਨਜਿੱਠਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ।

ਗੁਲਾਬੀ ਸੁੰਡੀ ਦੀ ਆਮਦ, ਕਿਸਾਨਾਂ ਦੀ ਵਧੀ ਚਿੰਤਾ

ਬਠਿੰਡਾ: ਲਗਭਗ ਪਿਛਲੇ ਇੱਕ ਦਹਾਕੇ ਤੋਂ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ ਕਿਸਾਨਾਂ ਨੇ ਨਰਮੇ ਦੀ ਫਸਲ ਤੋਂ ਮੂੰਹ ਮੋੜ ਲਿਆ ਸੀ ਜਿਸ ਤੋਂ ਬਾਅਦ ਮਾਲਵੇ ਖੇਤਰ ਜਿਸ ਨੂੰ ਨਰਮਾ ਪੱਟੀ ਦੇ ਨਾਂ ਵਜੋਂ ਵੀ ਜਾਣਿਆ ਜਾਂਦਾ ਸੀ। ਉਸ ਜਗ੍ਹਾ ਉੱਤੇ ਨਰਮੇ ਦੀ ਫਸਲ ਦੀ ਥਾਂ ਹੁਣ ਝੋਨੇ ਨੇ ਲੈ ਲਈ ਹੈ, ਇਸ ਦਾ ਇਕ ਵੱਡਾ ਕਾਰਨ ਇਹ ਵੀ ਹੈ ਕੀ ਗੁਲਾਬੀ ਸੁੰਡੀ ਨੇ ਨਰਮੇ ਦੀ ਫਸਲ ਦਾ ਕਾਫੀ ਨੁਕਸਾਨ ਕੀਤਾ ਹੈ। ਗੁਲਾਬੀ ਸੁੰਡੀ ਦੇ ਇਸ ਸ਼ੁਰੂਆਤੀ ਹਮਲੇ ਨੂੰ ਲੈ ਕੇ ਖੇਤੀਬਾੜੀ ਮਾਹਰ ਟੀਮ ਖੇਤਾਂ ਵਿੱਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੀ ਹੈ।

ਮੁਆਵਜ਼ਾ ਨਹੀਂ, ਫਸਲ ਦੀ ਪੈਦਾਵਾਰ ਚੰਗੀ ਚਾਹੀਦੀ: ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਲਈ ਜਿੱਥੇ ਨਰਮੇ ਦੀ ਬਿਜਾਈ ਕਰਨ ਵਾਲੇ ਕਿਸਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਲਾਬੀ ਸੁੰਡੀ ਦੀ ਆਮਦ ਬਾਰੇ ਜਾਣਕਾਰੀ ਨਹੀਂ ਸੀ, ਪਰ ਖੇਤੀਬਾੜੀ ਮਾਹਰ ਨੇ ਆ ਕੇ ਨਰਮੇ ਦੇ ਬੂਟੇ ਦੇ ਫੁੱਲਾਂ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਬਾਰੇ ਦੱਸਿਆ। ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਪਹਿਲਾਂ ਹੀ ਦੀ ਫਸਲ ਦੀ ਬਿਜਾਈ ਦੀ ਸਲਾਹ ਦਿੱਤੀ ਸੀ, ਪਰ ਮੁੰਗੀ ਦੀ ਫਸਲ ਨੂੰ ਵੀ ਚਿੱਟੇ ਮੱਛਰ ਦੇ ਹਮਲੇ ਤੋਂ ਬਾਅਦ ਮੂੰਗੀ ਦੀ ਬਿਜਾਈ ਬੰਦ ਕਰਵਾ ਦਿੱਤੀ ਹੈ ਅਤੇ ਹੁਣ ਨਰਮੇ ਦੀ ਫਸਲ ਨੂੰ ਵੀ ਗੁਲਾਬੀ ਸੁੰਡੀ ਖਾ ਰਹੀ ਹੈ। ਇਸ ਤੋਂ ਬਚਾਓ ਦੇ ਲਈ ਸਰਕਾਰ ਨੂੰ ਚੰਗੇ ਯਤਨ ਕਰਨੇ ਚਾਹੀਦੇ ਹਨ। ਕਿਸਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਆਵਜ਼ਾ ਨਹੀਂ ਚਾਹੀਦਾ ਹੈ, ਫਸਲ ਚੰਗੀ ਪੈਦਾਵਾਰ ਕਰਨ ਦੇ ਲਈ ਸੁਝਾਅ ਅਤੇ ਉਪਰਾਲਾ ਕਰਨਾ ਚਾਹੀਦਾ ਹੈ।

arrival of Pink bollworm, cotton, bathinda
ਖੇਤੀਬਾੜੀ ਮਾਹਿਰ ਮਨਜਿੰਦਰ ਸਿੰਘ ਦੀ ਰਾਏ

ਗੁਲਾਬੀ ਸੁੰਡੀ ਦਾ ਸ਼ੁਰੂਆਤੀ ਹਮਲਾ : ਇਸ ਮੌਕੇ ਖੇਤੀਬਾੜੀ ਮਾਹਿਰ ਮਨਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਹੈ ਗੁਲਾਬੀ ਸੁੰਡੀ ਦਾ ਸ਼ੁਰੂਆਤੀ ਹਮਲਾ ਹੈ ਅਤੇ ਗੁਲਾਬੀ ਸੁੰਡੀ ਤੋਂ ਬਚਾਅ ਲਈ ਪੀਏਯੂ ਵੱਲੋਂ ਨਿਰਧਾਰਿਤ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨ ਦੀ ਸਲਾਹ ਦੇ ਰਹੇ ਹਾਂ। ਖੇਤੀਬਾੜੀ ਮਾਹਿਰ ਨੇ ਦੱਸਿਆ ਕਿ ਜੇਕਰ ਅਗੇਤੀ ਫ਼ਸਲ ਦੇ ਵਿਚ 100 ਫੁਲਾਂ ਦੇ ਵਿਚੋ 5 ਫੁਲਾਂ ਦੇ ਵਿਚ ਗੁਲਾਬੀ ਸੁੰਡੀ ਵੇਖੀ ਜਾਂਦੀ ਹੈ, ਤਾਂ ਉਸ ਲਈ ਹੀ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ, ਦੂਜੇ ਹਫ਼ਤੇ ਫੇਰ ਸਪ੍ਰੇ ਕਰਨ ਦੀ ਸਲਾਹ ਦੀਤੀ ਜਾਂਦੀ ਹੈ, ਤਾਂ ਜੋ ਸੁੰਡੀ ਦੇ ਆਂਡਿਆ ਨੂੰ ਵੀ ਖ਼ਤਮ ਕੀਤਾ ਜਾ ਸਕੇ।

ਪਰ, ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਇਸ ਤੋਂ ਇਲਾਵਾ ਹੋਰ ਖੇਤੀਬਾੜੀ ਮਾਹਿਰ ਅਤੇ ਸਰਕਾਰਾਂ ਵੱਲੋਂ ਗੁਲਾਬੀ ਸੁੰਡੀ ਦੇ ਹਮਲੇ ਤੋਂ ਨਿਜ਼ਾਤ ਲਈ ਉਪਰਾਲੇ ਕੀਤੇ ਜਾਣਗੇ। ਹਾਲਾਂਕਿ ਖੇਤੀਬਾੜੀ ਮਹਿਕਮੇ ਦੇ ਵੱਲੋਂ ਖੇਤਾਂ ਵਿੱਚ ਜਾ ਕੇ ਗੁਲਾਬੀ ਸੁੰਡੀ ਨੂੰ ਲੈ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.