ETV Bharat / state

ਸੁਖਬੀਰ ਬਾਦਲ ਨੇ ਸੀਐਮ ਮਾਨ ਨੂੰ ਕਿਹਾ "ਪਾਗਲ ਜਿਹਾ", ਭਗਵੰਤ ਮਾਨ ਨੇ ਦਿੱਤਾ ਕਰਾਰਾ ਜਵਾਬ

author img

By

Published : Jun 15, 2023, 9:01 AM IST

ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਨੇਤਾ ਸੁਖਬੀਰ ਸਿੰਘ ਬਾਦਲ ਦੀ ਜੁਬਾਨ ਫਿਸਲੀ ਅਤੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ "ਪਾਗਲ ਜਿਹਾ" ਤੱਕ ਕਹਿ ਦਿੱਤਾ। ਇਸ ਦਾ ਜਵਾਬ ਫਿਰ ਮੁੱਖ ਮੰਤਰੀ ਮਾਨ ਵਲੋਂ ਵੀ ਟਵੀਟ ਕਰ ਕੇ ਦਿੱਤਾ ਗਿਆ ਹੈ।

Sukhbir Badal called CM Bhagwant Mann crazy
Sukhbir Badal called CM Bhagwant Mann crazy

ਹੈਦਰਾਬਾਦ ਡੈਸਕ: ਸਿਆਸੀ ਗਲਿਆਰੇ ਵਿੱਚ ਪਾਰਟੀਆਂ ਇੱਕ-ਦੂਜੇ ਉੱਤੇ ਤੰਜ ਜਾਂ ਨਿਸ਼ਾਨੇ ਅਕਸਰ ਕੱਸਦੇ ਰਹਿੰਦੇ ਹਨ। ਇਸ ਸਮੇਂ ਖਾਸ ਕਰਕੇ ਪੰਜਾਬ ਵਿੱਚ ਹਰ ਕੋਈ ਨੇਤਾ ਅਪਣੀ ਵਿਰੋਧੀ ਧਿਰ ਨੇਤਾ ਨੂੰ ਭੰਡਦਾ ਹੋਇਆ ਹੀ ਦਿਖਾਈ ਦੇ ਰਿਹਾ ਹੈ, ਫਿਰ ਚਾਹੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਬਾਰੇ ਜਾਂ ਆਮ ਆਦਮੀ ਪਾਰਟੀ ਦੇ ਬੁਲਾਰੇ ਵਲੋਂ ਰਾਜਪਾਲ ਉੱਤੇ ਤੰਜ ਕੱਸਣਾ ਹੋਵੇ। ਇਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਕਿਸੇ ਗੁਰੂ ਘਰ ਦੇ ਅੰਦਰ ਖੜੇ ਸੰਗਤ ਨੂੰ ਸੰਬੋਧਨ ਕਰ ਰਹੇ ਹਨ। ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ "ਪਾਗਲ ਜਿਹਾ" ਕਹਿ ਦਿੱਤਾ। ਦੂਜੇ ਪਾਸੇ, ਇਸ ਦਾ ਜਵਾਬ ਵੀ ਸੀਐਮ ਮਾਨ ਵਲੋਂ ਸੂਦ ਸਣੇ ਮੋੜਿਆ ਗਿਆ ਹੈ।

ਸੁਖਬੀਰ ਬਾਦਲ ਨੇ ਕੀ ਕਿਹਾ: ਕਿਸੇ ਸਮਾਗਮ ਵਿੱਚ ਗੁਰਦੁਆਰਾ ਸਾਹਿਬ ਅੰਦਰ ਸੰਬੋਧਨ ਕਰਦੇ ਅਕਾਲੀ ਦਲ ਦੇ ਪ੍ਰਧਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ, "ਜਦੋਂ ਦਾ ਪੰਜਾਬ ਬਣਿਆ, ਚਾਰ ਮੁੱਖ ਮੰਤਰੀ ਬਣੇ, ਤਿੰਨ ਹੀ ਸਮਝ ਲਓ। ਬਰਨਾਲਾ ਸਾਬ੍ਹ ਤਾਂ ਮੈਨੂੰ ਲੱਗਦਾ ਢਾਈ ਸਾਲ ਹੀ ਰਹੇ, ਪਰ ਬਾਦਲ ਸਾਬ੍ਹ ਬਣੇ 20 ਸਾਲ, ਕੈਪਟਨ ਅਮਰਿੰਦਰ ਸਿੰਘ ਬਣਿਆ 10 ਸਾਲ, ਬੇਅੰਤ ਸਿੰਘ ਬਣਿਆ 5 ਸਾਲ ਤੇ ਜਿਹੜਾ ਆ ਹੁਣ ਬਣਿਆ ਅੱਜ ਵਾਲਾ ਪਾਗਲ ਜਿਹਾ, ਇਕ ਸਾਲ ਹੋਇਆ ..."

  • ਆਹ ਦੇਖੋ ਪੰਜਾਬੀਓ..ਇਹਨਾਂ ਦੀ ਬੌਖਲਾਹਟ ਜਾਂ ਦਿਮਾਗੀ ਸੰਤੁਲਨ ਖਰਾਬ.. ਬਾਦਲ ਵੀ ਸਾਹਬ ..ਬਰਨਾਲਾ ਵੀ ਸਾਹਬ...ਬੇਅੰਤ ਸਿੰਘ ਵੀ ਅਤੇ ਕੈਪਟਨ ਵੀ ਸਾਹਬ..ਮੈਨੂੰ “ਪਾਗਲ ਜਿਹਾ” …ਕੋਈ ਗੱਲ ਨੀ ਸੁਖਬੀਰ ਸਿੰਘ ਜੀ ਮੇਰੇ ਨਾਲ ਕੁਦਰਤ ਐ ..ਮੇਰੇ ਨਾਲ ਲੋਕ ਨੇ ..ਘੱਟੋ-ਘੱਟ ਇਹ ਪਾਗਲ ਜਿਹਾ ਪੰਜਾਬ ਨੂੰ ਲੁੱਟਦਾ ਨਹੀਂ ਤੁਹਾਡੇ ਵਾਂਗ… pic.twitter.com/QPI9ljPalC

    — Bhagwant Mann (@BhagwantMann) June 15, 2023 " class="align-text-top noRightClick twitterSection" data=" ">

ਸੀਐਮ ਭਗਵੰਤ ਮਾਨ ਦਾ ਰਿਪਲਾਈ: ਇਸ ਵੀਡੀਓ ਨੂੰ ਅਪਣੇ ਟਵਿੱਟਰ ਅਕਾਉਂਟ ਉੱਤੇ ਸ਼ੇਅਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਕਿ, ਇਹ ਪਾਗਲ ਜਿਹਾ ਘੱਟੋ-ਘੱਟ ਤੁਹਾਡੇ ਵਾਂਗ ਪੰਜਾਬ ਨੂੰ ਲੁੱਟਦਾ ਨਹੀਂ ਹੈ।

ਆਹ ਦੇਖੋ ਪੰਜਾਬੀਓ..ਇਹਨਾਂ ਦੀ ਬੌਖਲਾਹਟ ਜਾਂ ਦਿਮਾਗੀ ਸੰਤੁਲਨ ਖਰਾਬ.. ਬਾਦਲ ਵੀ ਸਾਹਬ ..ਬਰਨਾਲਾ ਵੀ ਸਾਹਬ...ਬੇਅੰਤ ਸਿੰਘ ਵੀ ਅਤੇ ਕੈਪਟਨ ਵੀ ਸਾਹਬ..ਮੈਨੂੰ “ਪਾਗਲ ਜਿਹਾ” …ਕੋਈ ਗੱਲ ਨੀ ਸੁਖਬੀਰ ਸਿੰਘ ਜੀ ਮੇਰੇ ਨਾਲ ਕੁਦਰਤ ਐ ..ਮੇਰੇ ਨਾਲ ਲੋਕ ਨੇ ..ਘੱਟੋ-ਘੱਟ ਇਹ ਪਾਗਲ ਜਿਹਾ ਪੰਜਾਬ ਨੂੰ ਲੁੱਟਦਾ ਨਹੀਂ ਤੁਹਾਡੇ ਵਾਂਗ। - ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ



ਆਪ ਬੁਲਾਰੇ ਦਾ ਰਾਜਪਾਲ ਉੱਤੇ ਤੰਜ: ਜ਼ਿਕਰਯੋਗ ਹੈ ਕਿ ਬੀਤੇ ਦਿਨ ਆਪ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਪੰਜਾਬ ਵਿਧਾਨਸਭਾ ਅੰਦਰ "ਮੇਰੀ ਸਰਕਾਰ" ਨਾ ਕਹਿਣ ਉੱਤੇ ਨਿਸ਼ਾਨੇ ਸਾਧੇ। ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਵਿਰੋਧੀ ਧਿਰ ਨੇਤਾ ਕਾਂਗਰਸ ਦੇ ਨੇਤਾ ਪ੍ਰਤਾਪ ਬਾਜਵਾ ਦੇ ਕਹਿਣ ਉੱਤੇ ਰਾਜਪਾਲ ਨੇ ਮੇਰੀ ਸਰਕਾਰ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਦਾ ਮਤਲਬ ਇਹ ਸਾਰੇ ਇਕੋਂ ਥਾਲੀ ਦੇ ਚੱਟੇ-ਬੱਟੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.