ETV Bharat / state

Cancer Patients in India: ਲਗਾਤਾਰ ਵਧ ਰਹੀ ਕੈਂਸਰ ਦੇ ਮਰੀਜ਼ਾਂ ਦੀ ਸੰਖਿਆ, ਮੌਤਾਂ ਦੀ ਦਰ ਵੀ ਸਿਖਰਲੇ ਪੱਧਰ 'ਤੇ, ਇਸ ਤਰ੍ਹਾਂ ਬਚਾਅ ਸੰਭਵ

author img

By

Published : Apr 23, 2023, 6:20 PM IST

Updated : Apr 23, 2023, 7:57 PM IST

ਦੁਨੀਆਂ ਨਾਲੋਂ ਭਾਰਤ ਵਿਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਘੱਟ ਹੈ ਪਰ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਜਿਆਦਾ ਹੈ। 3 ਸਾਲ ਦੇ ਬੱਚਿਆਂ ਤੋਂ ਲੈ ਕੇ 99 ਸਾਲ ਤੇ ਵਿਅਕਤੀ ਕੈਂਸਰ ਦੀ ਲਪੇਟ ਵਿਚ ਆ ਰਹੇ ਹਨ।

number of cancer patients in India is less than the world but the death rate is high
number of cancer patients in India is less than the world but the death rate is high

Cancer Patients in India : ਲਗਾਤਾਰ ਵਧ ਰਹੀ ਕੈਂਸਰ ਦੇ ਮਰੀਜ਼ਾਂ ਦੀ ਸੰਖਿਆ, ਮੌਤਾਂ ਦੀ ਦਰ ਵੀ ਸਿਖਰਲੇ ਪੱਧਰ 'ਤੇ, ਇਸ ਤਰ੍ਹਾਂ ਬਚਾਅ ਸੰਭਵ

ਬਠਿੰਡਾ : ਕੈਂਸਰ ਦਾ ਇਲਾਜ ਭਾਵੇਂ ਅੱਧੀ ਆਧੁਨਿਕ ਤਕਨੀਕ ਨਾਲ ਸ਼ੁਰੂ ਹੋ ਗਿਆ ਹੈ ਪਰ ਫਿਰ ਵੀ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਹੁਣ ਛੋਟੇ ਬੱਚਿਆਂ ਨੂੰ ਵੀ ਕੈਂਸਰ ਦੀ ਬਿਮਾਰੀ ਨੇ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਗਿਆ ਹੈ। ਬਠਿੰਡਾ ਵਿੱਚ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਅਧੀਨ ਚਲਦੇ ਐਡਵਾਂਸ ਕੈਂਸਰ ਕੇਅਰ ਇੰਸਟੀਚਿਊਟ ਦੇ ਪ੍ਰੋਫ਼ੈਸਰ ਡਾਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਦੁਨੀਆਂ ਭਰ ਵਿੱਚੋਂ ਭਾਰਤ ਵਿਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਮੌਤ ਦਰ ਬਹੁਤ ਜ਼ਿਆਦਾ ਹੈ, ਜਿਸਦਾ ਵੱਡਾ ਕਾਰਨ ਕੈਂਸਰ ਦਾ ਸਮੇਂ ਸਿਰ ਇਲਾਜ ਨਹੀਂ ਕਰਵਾਉਣਾ ਹੈ।

ਕੈਂਸਰ ਦੀਆਂ ਸਟੇਜਾਂ ਦਾ ਪਤਾ ਨਹੀਂ ਲੱਗਦਾ : ਉਨ੍ਹਾਂ ਦੱਸਿਆ ਕਿ ਕੈਂਸਰ ਦੀ ਲਪੇਟ ਵਿਚ ਤਿੰਨ ਸਾਲ ਬੱਚੇ ਤੋਂ ਤੋਂ ਲੈ ਕੇ ਨਵੇਂ ਸਾਲ ਦੇ ਵਿਅਕਤੀ ਆਉਣ ਲੱਗੇ ਹਨ, ਜਿਸਦਾ ਵੱਡਾ ਕਾਰਨ ਕੁਦਰਤੀ ਵਾਤਾਵਰਨ ਵਿੱਚ ਆਏ ਬਦਲਾਅ ਅਤੇ ਖਾਣ-ਪੀਣ ਹੈ। 3 ਸਾਲ ਦੇ ਬੱਚਿਆਂ ਵਿੱਚ ਹੱਡੀਆਂ ਦੇ ਕੈਂਸਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤੱਕ ਉਨ੍ਹਾਂ ਦੇ ਧਿਆਨ ਵਿੱਚ ਦੋ ਤੋਂ ਤਿੰਨ ਬੱਚੇ ਹੱਡੀਆਂ ਦੇ ਕੈਂਸਰ ਦੀ ਬਿਮਾਰੀ ਤੋਂ ਪੀੜਤ ਇਲਾਜ ਕਰਵਾਉਣ ਲਈ ਆ ਰਹੇ ਹਨ। ਛੋਟੇ ਬੱਚਿਆਂ ਵਿੱਚ ਕੈਂਸਰ ਦੇ ਫੈਲਣ ਦਾ ਕਾਰਨ ਜੈਨਰਿਕ ਰਹੀ ਹੈ ਅਤੇ ਦੂਸਰਾ ਵੱਡਾ ਕਾਰਨ ਬੱਚਿਆਂ ਵਿਚ ਕੈਸਲ ਫੈਲਣ ਦਾ ਇਹ ਸਾਹਮਣੇ ਆਇਆ ਹੈ ਕਿ ਸਮੇਂ ਸਿਰ ਬੱਚਿਆਂ ਦੇ ਇਲਾਜ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਕਿਉਂਕਿ ਅਕਸਰ ਮਾਂ ਬਾਪ ਅਤੇ ਡਾਕਟਰਸ ਬੱਚਿਆਂ ਵਿੱਚ ਕੈਂਸਰ ਦੀ ਬਿਮਾਰੀ ਤੋਂ ਅਣਜਾਣ ਹਨ ਡਾਕਟਰ ਵੱਲੋਂ ਵੀ ਸਮੇਂ ਸਿਰ ਇਨ੍ਹਾਂ ਦੇ ਟੈਸਟ ਨਹੀਂ ਕਰਵਾਏ ਜਾਂਦੇ। ਇਸ ਕਾਰਨ ਮੁੱਢਲੀ ਸਟੇਜ ਤੇ ਬੱਚਿਆਂ ਨੂੰ ਹੋਣ ਵਾਲੇ ਕੈਂਸਰ ਦਾ ਪਤਾ ਨਹੀਂ ਲੱਗਦਾ।

ਇਹ ਵੀ ਪੜ੍ਹੋ : Amritpal's Bhindranwala connection: ਅੰਮ੍ਰਿਤਪਾਲ ਨੇ ਸਰੰਡਰ ਲਈ ਕਿਉਂ ਚੁਣਿਆ ਭਿੰਡਰਾਂਵਾਲਿਆਂ ਦਾ ਪਿੰਡ, ਜਾਣੋ ਕਾਰਨ

ਇਹ ਰੱਖੋ ਪਰਹੇਜ : ਡਾਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਮਨੁੱਖ ਵੱਲੋਂ ਕੁਦਰਤੀ ਚੀਜ਼ਾਂ ਦਾ ਸੇਵਨ ਘਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰੱਬ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਪਰ ਬੰਦੇ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜਿਸ ਤਰ੍ਹਾਂ ਡੱਬਾ ਬੰਦ ਕਿਸੇ ਵੀ ਵਸਤੂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਇਸਦੇ ਨਾਲ ਹੀ ਵੱਧ ਤੋਂ ਵੱਧ ਕਸਰਤ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਭਾਰਤ ਵਿੱਚ ਉਮਰ ਦਰ ਵਧੀ ਹੈ ਜਿਸ ਕਾਰਨ ਬਿਮਾਰੀਆਂ ਵੀ ਵਧੀਆ ਹਨ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਦਾ ਬਾਬਿਆਂ ਵੱਲੋਂ ਇਲਾਜ ਕੀਤੇ ਜਾਣ ਤੇ ਬੋਲਦਿਆਂ ਕਿਹਾ ਕਿ ਇਹ ਲੋਕ ਮਰੀਜਾਂ ਦੀ ਜਿੰਦਗੀ ਨਾਲ ਖਿਲਵਾੜ ਕਰਦੇ ਹਨ ਕਿਉਂਕਿ ਜਿਹੜੀ ਬਿਮਾਰੀ ਦਾ ਇਲਾਜ ਪਹਿਲੀ ਸਟੇਜ ਉਪਰ ਕੀਤਾ ਜਾ ਸਕਦਾ ਹੈ।

Last Updated :Apr 23, 2023, 7:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.