ETV Bharat / state

Disputed Plot Purchase Case : ਵਿਵਾਦਿਤ ਪਲਾਟ ਖਰੀਦ ਮਾਮਲੇ 'ਚ ਮਨਪ੍ਰੀਤ ਬਾਦਲ ਨਾਲ ਨਾਮਜਦ PCS ਅਧਿਕਾਰੀ ਸ਼ੇਰਗਿੱਲ ਦੀਆਂ ਵਧੀਆਂ ਮੁਸ਼ਕਿਲਾਂ

author img

By ETV Bharat Punjabi Team

Published : Oct 26, 2023, 5:49 PM IST

ਵਿਵਾਦਿਤ ਪਲਾਟ ਖਰੀਦ ਮਾਮਲੇ ਵਿੱਚ ਭਾਜਪਾ ਆਗੂ (Disputed Plot Purchase Case) ਮਨਪ੍ਰੀਤ ਬਾਦਲ ਨਾਲ ਨਾਮਜਦ ਪੀਸੀਐੱਸ ਅਧਿਕਾਰੀ ਵਿਕਰਮਜੀਤ ਸਿੰਘ ਸ਼ੇਰਗਿੱਲ ਦੀਆਂ ਮੁਸ਼ਕਲਾਂ ਵਧ ਗਈਆਂ ਹਨ।

Nominated PCS officer Vikramjit Singh Shergill has increased problems with Manpreet Badal in the controversial plot purchase case
Disputed Plot Purchase Case : ਵਿਵਾਦਿਤ ਪਲਾਟ ਖਰੀਦ ਮਾਮਲੇ 'ਚ ਮਨਪ੍ਰੀਤ ਬਾਦਲ ਨਾਲ ਨਾਮਜਦ PCS ਅਧਿਕਾਰੀ ਸ਼ੇਰਗਿੱਲ ਦੀਆਂ ਵਧੀਆਂ ਮੁਸ਼ਕਲਾਂ

ਵਿਜੀਲੈਂਸ ਡੀਐੱਸਪੀ ਕੋਰਟ ਪੇਸ਼ੀ ਸਬੰਧੀ ਜਾਣਕਾਰੀ ਦਿੰਦੇ ਹੋਏ।

ਬਠਿੰਡਾ : ਬਹੁਚਰਚਿਤ ਵਿਵਾਦਿਤ ਪਲਾਟ ਖਰੀਦ ਮਾਮਲੇ ਨੂੰ ਲੈ ਕੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ 6 ਲੋਕਾਂ ਉੱਪਰ ਹੋਈ ਸੀ ਐਫਆਈਆਰ ਵਿਜੀਲੈਂਸ ਬਿਊਰੋ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜਿਆ ਹੈ। ਇਸ ਮਾਮਲੇ ਵਿੱਚ ਬਾਕੀ ਦੇ ਤਿੰਨ ਮੁਲਜ਼ਮਾਂ ਵਿੱਚੋਂ ਦੋ ਸਰਕਾਰੀ ਅਧਿਕਾਰੀ ਵਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਸੁਪਰਡੈਂਟ ਪੰਕਜ ਕਾਲੀਆ ਨੂੰ ਅੱਜ ਵਿਜੀਲੈਂਸ ਬਿਊਰੋ ਬਠਿੰਡਾ ਵੱਲੋਂ ਮਾਨਯੋਗ ਬਠਿੰਡਾ ਕੋਰਟ ਤੋਂ ਅਰੈਸਟ ਵਾਰੰਟ ਜਾਰੀ ਕਰਵਾਉਣ ਵਿੱਚ ਕਾਮਯਾਬ ਰਹੇ।

ਮੁਲਜ਼ਮਾਂ ਦੇ ਟਿਕਾਣਿਆਂ ਉੱਤੇ ਛਾਪੇਮਾਰੀ : ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਬਠਿੰਡਾ ਦੇ ਡੀਐਸਪੀ ਕੁਲਵੰਤ ਸਿੰਘ ਲਹਿਰੀ ਨੇ ਮੀਡੀਆ ਨੂੰ ਦੱਸਿਆ ਕਿ ਅੱਜ ਕੋਰਟ ਵੱਲੋਂ ਦੋ ਅਧਿਕਾਰੀਆਂ ਜਿੰਨਾ ਵਿੱਚ ਪੀਸੀਐਸ ਅਧਿਕਾਰੀ ਵਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਸੁਪਰਡੈਂਟ ਪੰਕਜ ਕਾਲੀਆ ਦੇ ਅਰੈਸਟ ਵਾਰੰਟ ਜਾਰੀ ਕਰਵਾ ਲਏ ਗਏ ਹਨ ਅਤੇ ਉਹਨਾਂ ਦੇ ਟਿਕਾਣਿਆਂ ਉੱਪਰ ਛਾਪਾ ਮਾਰਿਆ ਜਾ ਰਿਹਾ ਹੈ। ਕਿਉਂਕਿ ਲਗਾਤਾਰ ਇਹ ਦੋਨੋਂ ਪੁੱਛਗਿੱਛ ਵਿੱਚ ਸ਼ਾਮਿਲ ਨਹੀਂ ਹੋ ਰਹੇ ਸਨ ਅਤੇ ਹੇਠਲੀ ਅਦਾਲਤ ਵਿੱਚੋਂ ਵੀ ਇਹਨਾਂ ਦੀਆਂ ਜਮਾਨਤਾਂ ਰੱਦ ਹੋ ਚੁੱਕੀਆਂ ਹਨ l

ਲਗਾਤਾਰ ਕੀਤੀ ਜਾ ਰਹੀ ਛਾਪਾਮਾਰੀ : ਬਠਿੰਡਾ ਵਿਜੀਲੈਂਸ ਦੇ ਡੀਐੱਸਪੀ ਨੇ ਇਸ ਮਾਮਲੇ ਬਾਰੇ ਹੋਣ ਜਾਣਕਾਰੀ ਦਿੰਦਿਆਂ ਕਿਹਾ ਕਿ ਹਾਈਕੋਰਟ ਵਿੱਚ ਮੁਲਜ਼ਮਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਪਟੀਸ਼ਨ ਲਗਾਉਣ ਬਾਰੇ ਉਨ੍ਹਾਂ ਕੋਲ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ ਪਰ ਗ੍ਰਿਫਤਾਰੀ ਲਈ ਛਾਪਾਮਾਰੀ ਜਰੂਰ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.