ETV Bharat / state

Manpreet Badal News : ਕੋਰਟ ਨੇ ਰੱਦ ਕੀਤੀ ਸਾਬਕਾ ਵਿੱਤ ਮੰਤਰੀ ਬਾਦਲ ਦੀ ਜ਼ਮਾਨਤ ਪਟੀਸ਼ਨ, ਭਗੌੜਾ ਐਲਾਨਣ ਦੀ ਤਿਆਰੀ !

author img

By ETV Bharat Punjabi Team

Published : Oct 4, 2023, 11:43 AM IST

Updated : Oct 4, 2023, 5:33 PM IST

Manpreet Badal News
Manpreet Badal News

ਵਿਵਾਦਿਤ ਪਲਾਟ ਖ਼ਰੀਦ ਮਾਮਲੇ ਵਿੱਚ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਸੈਸ਼ਨ ਕੋਰਟ ਵਿੱਚ ਲਗਾਈ ਗਈ ਆਗਾਊ ਜ਼ਮਾਨਤ ਸਬੰਧੀ ਅੱਜ ਸੁਣਵਾਈ ਕੀਤੀ ਜਾਵੇਗੀ। ਅਦਾਲਤ ਵਲੋਂ ਮਨਪ੍ਰੀਤ ਬਾਦਲ ਦੀ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ।

ਬਠਿੰਡਾ: ਪੰਜਾਬ ਸਰਕਾਰ ਨੂੰ 65 ਲੱਖ ਰੁਪਏ ਦਾ ਮਾਲੀ ਨੁਕਸਾਨ ਪਹੁੰਚਾਉਣ ਦੇ ਇਲਜ਼ਾਮਾਂ ਹੇਠ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵਿਜੀਲੈਂਸ ਨੇ ਹੁਣ ਭਗੌੜਾ ਐਲਾਨਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮਨਪ੍ਰੀਤ ਸਿੰਘ ਬਾਦਲ ਨੂੰ ਭਗੌੜਾ ਐਲਾਨਣ ਦੀ ਪ੍ਰਕਿਰਿਆ 4 ਅਕਤੂਬਰ ਨੂੰ ਜ਼ਮਾਨਤ ਪਟੀਸ਼ਨ 'ਤੇ ਹੋਣ ਵਾਲੀ ਸੁਣਵਾਈ 'ਤੇ ਨਿਰਭਰ ਕਰਦੀ ਹੈ। ਇਸ ਉੱਤੇ ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ। ਮਾਮਲਾ ਮਾਡਲ ਟਾਊਨ ਵਿੱਚ ਪਲਾਟ ਖ਼ਰੀਦ (Manpreet Singh Badal Fugitive) ਵਿੱਚ ਹੋਈਆਂ ਬੇਨਿਯਮੀਆਂ ਨਾਲ ਸਬੰਧਤ ਹੈ।

ਕਈ ਸੂਬਿਆਂ 'ਚ ਛਾਪੇਮਾਰੀ, ਪਰ ਬਾਦਲ ਦਾ ਕੋਈ ਸੁਰਾਗ ਨਹੀਂ: ਦੱਸ ਦੇਈਏ ਕਿ 24 ਸਤੰਬਰ ਨੂੰ ਮਾਮਲਾ ਦਰਜ ਹੋਣ ਤੋਂ ਬਾਅਦ ਵਿਜੀਲੈਂਸ ਦੀਆਂ ਟੀਮਾਂ ਨੇ ਸਾਬਕਾ ਵਿੱਤ ਮੰਤਰੀ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ, ਹਰਿਆਣਾ, ਹਿਮਾਚਲ, ਉਤਰਾਖੰਡ, ਰਾਜਸਥਾਨ ਅਤੇ ਦਿੱਲੀ ਵਿੱਚ ਛਾਪੇਮਾਰੀ ਕੀਤੀ ਹੈ, ਪਰ ਮਨਪ੍ਰੀਤ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪਰ ਮਨਪ੍ਰੀਤ ਬਾਦਲ ਦੀ ਟੀਮ ਦਿੱਲੀ ਹੈ, ਕਿਉਂਕਿ ਮਨਪ੍ਰੀਤ ਬਾਦਲ ਦੀ ਆਖਰੀ ਲੋਕੇਸ਼ਨ ਦਿੱਲੀ ਵਿੱਚ ਹੀ ਮਿਲੀ ਸੀ। ਵਿਜੀਲੈਂਸ ਨੂੰ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟ ਵੀ ਮਿਲ ਚੁੱਕਾ ਹੈ, ਹੁਣ ਵਾਰੰਟ ਦੇ ਨਾਲ-ਨਾਲ ਉਸ ਨੂੰ ਅਦਾਲਤ ਤੋਂ ਭਗੌੜਾ ਐਲਾਨਣ ਲਈ ਦਸਤਾਵੇਜ਼ ਵੀ ਤਿਆਰ ਕੀਤੇ ਜਾ ਰਹੇ ਹਨ।


ਵਿਜੀਲੈਂਸ ਕਰ ਸਕਦੀ ਹੈ ਭਗੌੜਾ ਐਲਾਨ: ਵਿਜੀਲੈਂਸ ਦੀ ਟੀਮ ਪੰਜਾਬ ਅਤੇ ਗੁਆਂਢੀ ਰਾਜਾਂ ਵਿੱਚ ਵੀ ਭਾਜਪਾ ਆਗੂ ਦੀ ਭਾਲ ਕਰ ਰਹੀ ਹੈ। ਅਧਿਕਾਰੀਆਂ ਮੁਤਾਬਕ ਵਿਜੀਲੈਂਸ ਨੇ ਅਪਰਾਧਿਕ ਮਾਮਲਿਆਂ ਦੇ ਆਧਾਰ 'ਤੇ ਲੁੱਕ ਆਊਟ ਸਰਕੂਲਰ (Look Out Notice) ਜਾਰੀ ਕੀਤੇ ਜਾਣ ਕਾਰਨ ਉਸ ਦੇ ਵਿਦੇਸ਼ ਜਾਣ ਦੀ ਸੰਭਾਵਨਾ ਖਤਮ ਹੋ ਗਈ ਹੈ।

ਬਾਦਲ ਦੀ ਆਖਰੀ ਲੋਕੇਸ਼ਨ ਦਿੱਲੀ: ਮਨਪ੍ਰੀਤ ਸਿੰਘ ਬਾਦਲ ਦਾ ਫੋਨ ਵੀ ਬੰਦ ਆ ਰਿਹਾ ਹੈ। ਹਾਲਾਂਕਿ, ਚਰਚਾ ਹੈ ਕਿ ਮਨਪ੍ਰੀਤ ਦਿੱਲੀ 'ਚ ਕਿਸੇ ਨੇਤਾ ਦੇ ਘਰ ਲੁਕਿਆ ਹੋਇਆ ਹੈ। ਹੁਣ ਪ੍ਰਾਪਰਟੀ ਡੀਲਰਾਂ 'ਤੇ ਸ਼ਿਕੰਜਾ ਕੱਸਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮਾਮਲੇ 'ਚ ਵਿਜੀਲੈਂਸ ਵੱਲੋਂ ਸ਼ਹਿਰ ਦੇ ਕੁਝ ਪ੍ਰਾਪਰਟੀ ਡੀਲਰਾਂ 'ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ।

ਵਿਜੀਲੈਂਸ ਨੂੰ ਸ਼ੱਕ ਹੈ ਕਿ ਸਾਬਕਾ ਵਿੱਤ ਮੰਤਰੀ ਦੀ ਕੁਝ ਕਲੋਨੀਆਂ ਵਿੱਚ ਕਲੋਨੀਆਂ ਕੱਟਣ ਵਿੱਚ ਬੇਨਾਮੀ ਸ਼ਮੂਲੀਅਤ ਹੈ। ਵਿਜੀਲੈਂਸ ਵੱਲੋਂ ਸ਼ਹਿਰ ਦੇ ਅਜਿਹੇ ਕਾਲੋਨਾਈਜ਼ਰਾਂ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਨ੍ਹਾਂ ਨੇ ਕਾਂਗਰਸ ਸਰਕਾਰ ਦੌਰਾਨ ਮਨਜ਼ੂਰੀ ਲਈ ਸੀ ਅਤੇ ਕਾਂਗਰਸ ਨਾਲ ਜੁੜੇ ਹੋਏ ਹਨ।

Last Updated :Oct 4, 2023, 5:33 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.