ETV Bharat / state

ਜਾਣੋ, ਬਠਿੰਡਾ ਮਿਲਟਰੀ ਸਟੇਸ਼ਨ 'ਤੇ ਹੋਈ ਫਾਇਰਿੰਗ ਦੀਆਂ ਵੱਡੀਆਂ ਗੱਲਾਂ

author img

By

Published : Apr 12, 2023, 2:35 PM IST

ਬਠਿੰਡਾ ਮਿਲਟਰੀ ਸਟੇਸ਼ਨ 'ਚ ਬੁੱਧਵਾਰ ਸਵੇਰੇ ਹੋਈ ਗੋਲੀਬਾਰੀ 'ਚ ਫੌਜ ਦੇ 4 ਜਵਾਨ ਸ਼ਹੀਦ ਹੋ ਗਏ। ਇਹ ਜਵਾਨ 80 ਮੀਡੀਅਮ ਰੈਜੀਮੈਂਟ ਦੇ ਸਨ। ਪੁਲਿਸ ਅਤੇ ਫੌਜ ਦੀਆਂ ਟੀਮਾਂ ਇਸ ਦੀ ਸਾਂਝੇ ਤੌਰ 'ਤੇ ਜਾਂਚ ਕਰ ਰਹੀਆਂ ਹਨ।

Bathinda Military Station Firing Updates
ਜਾਣੋ, ਬਠਿੰਡਾ ਮਿਲਟਰੀ ਸਟੇਸ਼ਨ 'ਤੇ ਹੋਈ ਫਾਇਰਿੰਗ ਦੀਆਂ ਵੱਡੀਆਂ ਅਪਡੇਟਸ

ਬਠਿੰਡਾ: ਜ਼ਿਲ੍ਹੇ ਦੇ ਮਿਲਟਰੀ ਸਟੇਸ਼ਨ ਵਿੱਚ ਉਸ ਸਮੇਂ ਖਲਬਲੀ ਮਚ ਗਈ ਜਦੋਂ ਅੰਦਰ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ। ਫੌਜ ਨੇ ਦੱਸਿਆ ਕਿ ਗੋਲੀਬਾਰੀ ਸਵੇਰੇ 4:35 ਵਜੇ ਹੋਈ। 4 ਜਵਾਨਾਂ ਦੀ ਮੌਤ ਤੋਂ ਇਲਾਵਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਫੌਜ ਮੁਖੀ ਜਨਰਲ ਮਨੋਜ ਪਾਂਡੇ ਇਸ ਮਾਮਲੇ 'ਚ ਬ੍ਰੀਫਿੰਗ ਦੇਣਗੇ। ਜਾਣੋਂ, ਹੁਣ ਤੱਕ ਦੀਆਂ ਵੱਡੀਆਂ ਅਪਡੇਟਸ ਬਾਰੇ...

ਮੀਡੀਆ ਰਿਪੋਰਟ ਮੁਤਾਬਕ, ਇਸ ਮਾਮਲੇ ਵਿੱਚ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ, ਪੰਜਾਬ ਪੁਲਿਸ ਨੇ ਕਿਹਾ ਕਿ ਇਹ ਘਟਨਾ ਕੋਈ ਅੱਤਵਾਦੀ ਹਮਲਾ ਨਹੀਂ ਸੀ। ਇਹ ਜਵਾਨਾਂ ਵਿਚਾਲੇ ਆਪਸੀ ਝੜਪ ਦੌਰਾਨ ਹੋਈ ਗੋਲੀਬਾਰੀ ਦਾ ਮਾਮਲਾ ਹੈ।

  • ਬਠਿੰਡਾ ਕੈਂਟ ਤੋਂ ਐਸਐਚਓ ਗੁਰਦੀਪ ਸਿੰਘ ਨੇ ਕਿਹਾ ਕਿ ਫੌਜ ਤੋਂ ਰਾਈਫਲ ਗੁੰਮ ਹੋਣ ਦੀ ਸ਼ਿਕਾਇਤ ਉਨ੍ਹਾਂ ਨੂੰ ਕੱਲ੍ਹ ਹੀ ਮਿਲੀ ਸੀ। ਅੱਜ ਫਾਇਰਿੰਗ ਹੋਣ ਦਾ ਮਾਮਲਾ ਵੀ ਦਰਜ ਕੀਤਾ ਜਾਵੇਗਾ।
  • ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਪੂਰੇ ਮਾਮਲੇ ਉੱਤੇ ਆਪਣੀ ਨਜ਼ਰ ਬਣਾਏ ਰੱਖੀ ਹੈ। ਉਨ੍ਹਾਂ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
  • ਫੌਜ ਨੇ ਕਿਹਾ ਕਿ ਅਸੀਂ ਸਾਰੇ ਪਹਿਲੂਆਂ ਦੀ ਜਾਂਚ ਕਰਾਂਗੇ। ਇਸ ਵਿੱਚ 2 ਦਿਨ ਪਹਿਲਾਂ ਯੂਨਿਟ ਦੇ ਗਾਰਡ ਰੂਮ ਵਿੱਚੋਂ ਗੁੰਮ ਹੋਈ ਇਨਸਾਸ ਰਾਈਫਲ ਅਤੇ ਗੋਲੀਆਂ ਦਾ ਐਂਗਲ ਵੀ ਸ਼ਾਮਲ ਹੈ। ਪੁਲਿਸ ਅਤੇ ਫੌਜ ਨੂੰ ਸ਼ੱਕ ਹੈ ਕਿ ਗੋਲੀਬਾਰੀ ਦੀ ਘਟਨਾ ਵਿੱਚ ਇਸ ਰਾਈਫਲ ਦੀ ਵਰਤੋਂ ਹੋਈ ਹੋ ਸਕਦੀ ਹੈ।
  • ਗੋਲੀਬਾਰੀ ਤੋਂ ਬਾਅਦ ਮਿਲਟਰੀ ਸਟੇਸ਼ਨ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਦੇ ਆਉਣ-ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਛਾਉਣੀ ਅੰਦਰ ਮੌਜੂਦ ਸਕੂਲ ਵੀ ਬੰਦ ਕਰ ਦਿੱਤੇ ਗਏ।
  • ਮੀਡੀਆ ਰਿਪੋਰਟ ਮੁਤਾਬਕ, ਫੌਜ ਨੇ ਇਸ ਦੀ ਜਾਣਕਾਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਦਿੱਤੀ ਹੈ। ਪੰਜਾਬ ਸਰਕਾਰ ਨੇ ਬਠਿੰਡਾ ਪੁਲਿਸ ਤੋਂ ਵੀ ਰਿਪੋਰਟ ਮੰਗੀ ਹੈ।

ਇਹ ਵੀ ਪੜ੍ਹੋ: Military bases in Punjab: ਪੰਜਾਬ ਵਿੱਚ 4 ਵੱਡੇ ਮਿਲਟਰੀ ਬੇਸ, ਜਾਣੋ ਇਹਨਾਂ ਬਾਰੇ...

ਫਾਇਰਿੰਗ ਘਟਨਾ ਨਾਲ ਜੁੜੇ ਐਂਗਲ-

  • ਜਵਾਨਾਂ ਦੀ ਆਪਸੀ ਝੜਪ ਦੌਰਾਨ ਫਾਇਰਿੰਗ: ਕੁਝ ਮੀਡਆ ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਗੋਲੀਬਾਰੀ ਮਿਲਟਰੀ ਸਟੇਸ਼ਨ ਦੇ ਅਫਸਰਾਂ ਦੀ ਮੇਸ 'ਚ ਹੋਈ। ਬਠਿੰਡਾ ਦੇ ਐੱਸਐੱਸਪੀ ਗੁਲਨੀਤ ਖੁਰਾਣਾ ਨੇ ਇਸ ਹਮਲੇ ਨੂੰ ਅੱਤਵਾਦੀ ਘਟਨਾ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਫੌਜੀਆਂ ਦੀ ਆਪਸੀ ਝੜਪ ਦੌਰਾਨ ਫਾਇਰਿੰਗ ਹੋਈ ਹੈ।
  • ਤਲਾਸ਼ੀ ਮੁਹਿੰਮ ਦੌਰਾਨ ਸ਼ੱਕੀ ਨੇ ਗੋਲੀ ਚਲਾਈ: ਪੁਲਿਸ ਸੂਤਰਾਂ ਅਨੁਸਾਰ ਬੁੱਧਵਾਰ ਤੜਕੇ ਬਠਿੰਡਾ ਮਿਲਟਰੀ ਸਟੇਸ਼ਨ ਦੇ ਅੰਦਰ ਸ਼ੱਕੀ ਗਤੀਵਿਧੀਆਂ ਦੇਖੀਆਂ ਗਈਆਂ। ਜਵਾਨਾਂ ਨੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਸ਼ੱਕੀ ਨੇ ਜਵਾਨਾਂ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਚਲਾਉਣ ਵਾਲਾ ਸਾਦੇ ਕੱਪੜਿਆਂ ਵਿੱਚ ਸੀ।
  • 2 ਦਿਨ ਪਹਿਲਾਂ ਰਾਈਫਲ ਲਾਪਤਾ ਹੋਈ: ਪੰਜਾਬ ਪੁਲਿਸ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਮਿਲਟਰੀ ਸਟੇਸ਼ਨ ਦੇ ਯੂਨਿਟ ਗਾਰਡ ਰੂਮ ਤੋਂ ਇੱਕ ਇਨਸਾਸ ਰਾਈਫਲ ਅਤੇ 28 ਰੌਂਦ ਗਾਇਬ ਹੋ ਗਏ ਸਨ। ਫੌਜ ਵੀ ਇਸ ਦੀ ਜਾਂਚ ਕਰ ਰਹੀ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਇਸ ਰਾਈਫਲ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਬਠਿੰਡਾ ਮਿਲਟਰੀ ਸਟੇਸ਼ਨ ਦੇ ਅੰਦਰ ਗੋਲੀਬਾਰੀ 'ਚ ਚਾਰ ਜਵਾਨਾਂ ਦੀ ਮੌਤ, ਮਾਮਲੇ 'ਚ ਇੱਕ ਸ਼ੱਕੀ ਗ੍ਰਿਫਤਾਰ !

ETV Bharat Logo

Copyright © 2024 Ushodaya Enterprises Pvt. Ltd., All Rights Reserved.