ETV Bharat / state

ਤਲਵੰਡੀ ਸਾਬੋ 'ਚ ਗੁਰਦੁਆਰਾ ਬੁੰਗਾ ਸਾਹਿਬ ਦਾ ਮਸਲਾ ਭਖਿਆ, ਸਾਬਕਾ ਮੁੱਖ ਮੰਤਰੀ ਨੇ ਵੀ ਮਾਮਲੇ 'ਚ ਦਿੱਤਾ ਵੱਡਾ ਬਿਆਨ

author img

By

Published : May 16, 2023, 8:16 PM IST

Updated : May 17, 2023, 10:04 AM IST

ਤਲਵੰਡੀ ਸਾਬੋ 'ਚ ਗੁਰਦੁਆਰਾ ਬੁੰਗਾ ਸਾਹਿਬ ਦਾ ਮਸਲਾ ਭਖ ਗਿਆ ਹੈ। ਐੱਸਜੀਪੀਸੀ ਉਪਰ ਗੁਰੂਦੁਆਰਾ ਬੁੰਗਾ ਸਾਹਿਬ ਨੂੰ ਜ਼ਬਰਨ ਆਪਣੇ ਅਧੀਨ ਲੈਣ 'ਤੇ ਇਲਜ਼ਾਮ ਲਗਾਏ ਹਨ।

issue-of-gurdwara-bunga-sahib-in-talwandi-sabo
ਤਲਵੰਡੀ ਸਾਬੋ 'ਚ ਗੁਰੂਦੁਆਰਾ ਬੁੰਗਾ ਸਾਹਿਬ ਦਾ ਮਸਲਾ ਭਖਿਆ, ਸਾਬਕਾ ਮੁੱਖ ਮੰਤਰੀ ਨੇ ਵੀ ਮਾਮਲੇ 'ਚ ਦਿੱਤਾ ਵੱਡਾ ਬਿਆਨ

ਗੁਰਦੁਆਰਾ ਬੁੰਗਾ ਸਾਹਿਬ ਮਾਮਲੇ ਉੱਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਬਿਆਨ

ਬਠਿੰਡਾ: ਤਲਵੰਡੀ ਸਾਬੋ ਦੇ ਗੁਰਦੁਆਰਾ ਬੁੰਗਾ ਸਾਹਿਬ ਨੂੰ ਐਸਜੀਪੀਸੀ ਮੈਂਬਰਾਂ ਵੱਲੋਂ ਆਪਣੇ ਅਧਿਨ ਲੈਣ ਦੀ ਕਾਰਵਾਈ ਕੀਤੀ ਗਈ ਸੀ, ਜਿਸ ਨੂੰ ਲੈ ਕੇ ਮਾਮਲਾ ਕਾਫੀ ਭਖ ਗਿਆ ਹੈ ਤੇ ਇਸੇ ਮਾਮਲੇ ਵਿੱਚ ਗੁਰਦੁਆਰਾ ਬੁੰਗਾ ਸਾਹਿਬ ਦੀ ਇੱਕ ਫੌਰੀ ਤੌਰ ਉੱਤੇ ਐਕਸ਼ਨ ਕਮੇਟੀ ਬਣਾਈ ਗਈ। ਐਕਸ਼ਨ ਕਮੇਟੀ ਨੇ ਕਿਹਾ ਕਿ ਗੁਰਦੁਆਰਾ ਬੁੰਗਾ ਸਾਹਿਬ ਗੁਰੂ ਰਵਿਦਾਸ ਟਾਈਗਰ ਫੋਰਸ ਕਮੇਟੀ ਦੇ ਅੰਡਰ ਹੈ ਤੇ ਉਹ ਕਿਸੇ ਵੀ ਕੀਮਤ ਉੱਤੇ ਗੁਰਦੁਆਰਾ ਸਾਹਿਬ ਨੂੰ ਛੱਡਣ ਲਈ ਤਿਆਰ ਨਹੀਂ ਹੈ।

1935 ਵਿੱਚ ਅਲਾਟ ਹੋਈ ਜ਼ਮੀਨ : ਇਸਦੇ ਮੱਦੇਨਜ਼ਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰਦੁਆਰਾ ਬੁੰਗਾ ਸਾਹਿਬ ਵਿੱਚ ਪਹੁੰਚੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਗੁਰਦੁਆਰਾ ਬੁੰਗਾ ਸਾਹਿਬ ਦੀ ਜ਼ਮੀਨ ਸਾਲ 1935 ਦੇ ਵਿੱਚ ਰਵਿਦਾਸ ਕਮੇਟੀ ਨੂੰ ਅਲਾਟ ਹੋ ਚੁਕੀ ਹੈ ਤੇ ਐੱਸਜੀਪੀਸੀ ਦੇ ਮੈਬਰਾਂ ਵੱਲੋਂ ਜਬਰਨ ਗੁਰਦੁਆਰਾ ਸਾਹਿਬ ਨੂੰ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਥੇ ਹੀ ਉਹਨਾਂ ਨੇ ਕਿਹਾ ਕਿ ਇਸਤੋਂ ਪਹਿਲਾਂ ਬੀਤੇ ਦਿਨ ਐਸਜੀਪੀਸੀ ਮੈਂਬਰਾਂ ਵੱਲੋਂ ਗੁਰਦੁਆਰਾ ਬੁੰਗਾ ਸਾਹਿਬ ਦੀ ਕਮੇਟੀ ਦੇ ਮੈਂਬਰਾਂ ਅਤੇ ਬੀਬੀਆਂ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਸੀ।

  1. ਭਾਨਾ ਸਿੱਧੂ ਨੂੰ ਅਦਾਲਤ ਨੇ ਭੇਜਿਆ 4 ਦਿਨ ਦੇ ਪੁਲਿਸ ਰਿਮਾਂਡ ਉੱਤੇ, ਭਾਨਾ ਸਿੱਧੂ ਦੇ ਹੱਕ 'ਚ ਮੂਸੇਵਾਲਾ ਦੇ ਪਿਤਾ ਨੇ ਲਾਇਆ ਧਰਨਾ
  2. Simranjit Singh Mann: ਐਮਪੀ ਸਿਮਰਨਜੀਤ ਸਿੰਘ ਮਾਨ ਨੇ ਅੰਗਹੀਣ ਵਿਅਕਤੀਆਂ ਨੂੰ ਵੰਡੇ ਵ੍ਹੀਲ ਚੇਅਰ ਤੇ ਨਕਲੀ ਅੰਗ
  3. ਗੈਂਗਸਟਰ ਸੁਖਪ੍ਰੀਤ ਸੁੱਖਾ ਦੇ ਕਤਲ ਮਾਮਲੇ 'ਚ ਫਰਾਰ ਮੁਲਜ਼ਮ ਸੂਰਜ ਦੀ ਵੀਡੀਓ ਵਾਇਰਲ, ਖੁਦ ਨੂੰ ਦੱਸਿਆ ਬੇਕਸੂਰ ਤੇ ਲਏ ਅਸਲ ਕਾਤਲਾਂ ਦੇ ਨਾਂਅ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਸ਼ਾਸਨ ਅਤੇ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਸੂਬੇ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ ਤੇ ਹਰ ਕਿਸੇ ਨਾ ਧੱਕਾ ਹੋ ਰਿਹਾ ਹੈ। ਚੰਨੀ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਧਾਮੀ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ।

Last Updated : May 17, 2023, 10:04 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.