ETV Bharat / state

ਬਠਿੰਡਾ ਪਹੁੰਚੀ ਹਰਸਿਮਰਤ ਬਾਦਲ, ਕਿਹਾ ਪੰਜਾਬੀਆਂ ਨੂੰ ਲੁੱਟ ਰਹੇ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ

author img

By

Published : Aug 28, 2022, 3:49 PM IST

Updated : Aug 28, 2022, 7:50 PM IST

ਬਠਿੰਡਾ ਦੇ ਦਿਹਾਤੀ ਪਿੰਡ ਕੋਟ ਫੱਤਾ ਪਹੁੰਚੀ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ (Harsimrat Badal targeted the state government) ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਕੇਂਦਰ ਅਤੇ ਸੂਬਾ ਸਰਕਾਰ ਉੱਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਦਿੱਲੀ ਵਿੱਚ ਫੇਲ੍ਹ ਹੋਏ ਸ਼ਰਾਬ ਨੀਤੀ ਨੂੰ ਪੰਜਾਬ ਵਿੱਚ ਲਾਗੂ ਕਰਨਾ ਚਾਹੁੰਦੇ ਹਨ। ਉਹ ਪੰਜਾਬ ਨੂੰ ਲੁੱਟ ਰਹੇ ਹਨ। ਦੱਸ ਦਈਏ ਕਿ ਨੰਨ੍ਹੀ ਛਾਂ ਮੁਹਿੰਮ ਦੇ 14 ਸਾਲ ਪੂਰੇ ਹੋਣ ਉੱਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਬਾਦਲ ਨੇ ਸਿਖਲਾਈ ਔਰਤਾਂ ਨੂੰ ਸਿਲਾਈ ((Harsimrat Kaur Badal Statement) ਮਸ਼ੀਨਾਂ ਵੰਡੀਆਂ।

Kejriwal and Chadha, Harsimrat Badal targeted the state government
Harsimrat Badal

ਬਠਿੰਡਾ : ਹਲਕਾ ਦਿਹਾਤੀ ਦੇ ਪਿੰਡ ਕੋਟ ਫੱਤਾ ਵਿਖੇ ਐਤਨਾਰ ਨੂੰ ਨੰਨ੍ਹੀ ਛਾਂ ਮੁਹਿੰਮ ਦੇ 14 ਸਾਲ ਪੂਰੇ ਹੋਣ ਉੱਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਸਿਖਲਾਈ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਵੱਲੋਂ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜਿੱਥੇ ਮਹਿੰਗਾਈ (Harsimrat Badal on AAP) ਕਾਰਨ ਦੇਸ਼ ਦਾ ਵਿਚਲਾ ਹਰੇਕ ਵਰਗ ਪ੍ਰੇਸ਼ਾਨ ਹੈ, ਉਥੇ ਹੀ ਪੰਜਾਬ ਵਿਚਲੀ ਸਰਕਾਰ ਵੱਲੋਂ ਪੰਜਾਬੀਆਂ ਨੂੰ ਲੁੱਟਣ ਲਈ ਲਗਾਤਾਰ ਦਿੱਲੀ ਤੋਂ ਹੁਕਮ ਲਏ ਜਾ ਰਹੇ ਹਨ।



ਉਨ੍ਹਾਂ ਕਿਹਾ ਕਿ ਦਿੱਲੀ ਵਿਚਲੇ ਸ਼ਰਾਬ ਨੀਤੀ ਨੂੰ ਪੰਜਾਬ ਵਿੱਚ ਪੰਜਾਬੀਆਂ ਨੂੰ ਲੁੱਟਣ ਲਈ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਮਾਣ ਸਰਕਾਰ ਚੁੱਪ ਹੈ। ਚਾਹੇ ਉਹ ਪਾਰਲੀਮੈਂਟ ਦਾ ਮਸਲਾ ਹੋਵੇ ਅਤੇ ਚਾਹੇ ਬੀਬੀਐਮਬੀ ਦਾ ਮੁੱਦਾ ਹੋਵੇ ਤੇ ਚਾਹੇ ਹੋਰ ਮੁੱਦੇ ਹੁਣ ਭਗਵੰਤ ਮਾਨ ਵੱਲੋਂ ਚੁੱਪੀ ਸਾਧੀ ਹੋਈ ਹੈ ਅਤੇ ਪੰਜਾਬ ਦੇ ਹੱਕਾਂ ਤੇ ਡਾਕਾ ਪੈ ਰਿਹਾ ਹੈ।

ਬਠਿੰਡਾ ਪਹੁੰਚੀ ਹਰਸਿਮਰਤ ਬਾਦਲ, ਕਿਹਾ ਪੰਜਾਬੀਆਂ ਨੂੰ ਲੁੱਟ ਰਹੇ ਹਨ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ

ਉਨ੍ਹਾਂ ਕਿਹਾ ਕਿ ਤੁਸੀਂ ਸਾਰੀਆਂ ਹੀ ਸਰਕਾਰਾਂ ਨੂੰ ਵੇਖ ਲਿਆ, ਜੋ ਵੀ ਵਿਅਕਤੀ ਭ੍ਰਿਸ਼ਟਾਚਾਰ (Nanhi Chhaan By Harsimrat Badal) ਨਾਲ ਲਿਪਤ ਹੈ। ਉਸ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਭਾਵੇਂ ਉਹ ਕੋਈ ਵੀ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚਲੀ ਸਰਕਾਰ ਨੂੰ ਦਿੱਲੀ ਬੈਠੇ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਵਲੋਂ ਚਲਾਇਆ ਹੀ ਨਹੀਂ ਜਾ ਰਿਹਾ, ਉੱਥੇ ਉਨ੍ਹਾਂ ਵੱਲੋਂ ਪੰਜਾਬੀਆਂ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਅਜਿਹੇ ਫ਼ੈਸਲੇ ਲਗਾਤਾਰ ਕੀਤੇ ਜਾ ਰਹੇ ਹਨ ਜੋ ਕਿ ਪੰਜਾਬ ਦੇ ਹਿੱਤ ਵਿੱਚ ਨਹੀਂ ਹਨ।


ਚੋਣਾਂ ਸਮੇਂ ਉਨ੍ਹਾਂ ਦੇ ਗਹਿਣਿਆਂ ਨੂੰ ਲੈ ਕੇ ਤੰਜ ਕੱਸਣ ਵਾਲੇ ਭਗਵੰਤ ਮਾਨ ਨੂੰ ਜਵਾਬ ਦਿੰਦੇ ਹੋਏ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਿੰਨਾ ਕਿੰਨਾ ਸੋਹਣਾ ਪਾਈ ਲੋਕਾਂ ਵਿੱਚ ਵਿਚਰ ਰਹੇ ਹਨ। ਇਹ ਸਭ ਪੰਜਾਬ ਦੇ ਲੋਕਾਂ ਨੂੰ ਲੁੱਟ ਕੇ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਭਾਵੇਂ ਖੇਤਰੀ ਪਾਰਟੀ ਹੈ, ਪਰ ਲੋਕਾਂ ਦੀ ਅਜਮਾਈ ਹੋਈ ਪਾਰਟੀ ਹੈ। ਉਨ੍ਹਾਂ ਅਪੀਲ ਕੀਤੀ ਕਿ ਹੁਣ ਕਿਸੇ ਵੀ ਤਰ੍ਹਾਂ ਦੇ ਲਾਲਚ ਵਿਚ ਨਾ ਆਓ ਅਤੇ ਆਪਣੀ ਪਾਰਟੀ ਨੂੰ ਮਜ਼ਬੂਤ ਕਰੋ।


ਸਿਲਾਈ ਮਸ਼ੀਨ ਵੰਡਣ ਤੋਂ ਬਾਅਦ ਬੀਬੀ ਬਾਦਲ ਨੇ ਕਿਹਾ ਕਿ ਰੁੱਖ ਅਤੇ ਕੁੱਖ ਦੀ ਰਾਖੀ ਲਈ ਉਨ੍ਹਾਂ ਵੱਲੋਂ ਨੰਨ੍ਹੀ ਛਾਂ ਮੁਹਿੰਮ ਚਲਾਈ ਗਈ ਸੀ। ਲਗਾਤਾਰ ਸੰਸਾਰ ਭਰ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਫੈਲੀਆਂ ਬਿਮਾਰੀਆਂ ਦਾ ਮੁੱਖ ਕਾਰਨ ਵਾਤਾਵਰਣ ਵਿੱਚ ਵਧ ਰਿਹਾ ਪ੍ਰਦੂਸ਼ਣ ਹੈ। ਕਦੇ ਕੋਰੋਨਾ ਮਹਾਂਮਾਰੀ ਕਦੇ ਲੰਪੀ ਸਕਿਨ ਕਦੇ ਹੜ੍ਹ ਜਿਹੀਆਂ ਨਾਮੁਰਾਦ ਕੁਦਰਤੀ ਆਫ਼ਤਾਂ ਆ ਰਹੀਆਂ ਹਨ, ਜਿਨ੍ਹਾਂ ਤੋਂ ਬਚਣ ਲਈ ਉਨ੍ਹਾਂ ਵੱਲੋਂ ਨੰਨ੍ਹੀ ਛਾਂ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸੀ, ਜੋ ਕਿ ਕਾਫ਼ੀ ਹੱਦ ਤਕ ਸਫ਼ਲ ਰਿਹਾ ਹੈ।

ਇਹ ਵੀ ਪੜ੍ਹੋ: ਕਾਂਗਰਸ ਨੂੰ ਅਜ਼ਾਦ ਤੋਂ ਬਾਅਦ ਹੋਰ ਮੈਂਬਰ ਨੇ ਦਿੱਤਾ ਝਟਕਾ ਕਿਹਾ ਪਾਰਟੀ ਦੀ ਬਰਬਾਦੀ ਲਈ ਜਿੰਮੇਵਾਰ ਰਾਹੁਲ

Last Updated : Aug 28, 2022, 7:50 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.