ETV Bharat / state

Bathinda News: ਬੇਟੇ ਦੇ ਜਨਮ ਦੀ ਖੁਸ਼ੀ ਵਿੱਚ ਪਾਰਟੀ ਕਰ ਰਹੇ 4 ਲੋਕ ਨਹਿਰ 'ਚ ਡੁੱਬੇ, ਲਾਪਤਾ ਹੋਏ ਦੋ ਦੋਸਤ

author img

By

Published : Jul 7, 2023, 1:56 PM IST

ਬਠਿੰਡਾ ਸਰਹਿੰਦ ਨਹਿਰ 'ਚ ਬੀਤੀ ਦੇਰ ਰਾਤ 4 ਨੌਜਵਾਨਾਂ ਨਾਲ ਵੱਡਾ ਹਾਦਸਾ ਵਾਪਰਿਆ। ਇਸ ਘਟਨਾ ਦੌਰਾਨ 2 ਨੌਜਵਾਨ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਏ, ਜਦਕਿ 2 ਨੌਜਵਾਨਾਂ ਨੂੰ ਮੌਕੇ 'ਤੇ ਨਹਿਰ 'ਚੋਂ ਬਾਹਰ ਕੱਢ ਲਿਆ ਗਿਆ। ਪਰ, ਦੋ ਅਜੇ ਵੀ ਲਾਪਤਾ ਹਨ ਜਿੰਨਾ ਨੂੰ ਕੱਢਣ ਲਈ ਐਨਡੀਆਰਐੱਫ ਦੀਆਂ ਟੀਮਾਂ ਵੱਲੋਂ ਰਾਹਤ ਕਾਰਜ ਜਾਰੀ ਹੈ।

Five friends who were partying on the canal to celebrate the birth of their son drowned in the canal in bathinda
Bathinda News : ਬੇਟੇ ਦੇ ਜਨਮ ਦੀ ਖੁਸ਼ੀ ਵਿੱਚ ਪਾਰਟੀ ਕਰ ਰਹੇ 4 ਲੋਕ ਨਹਿਰ 'ਚ ਡੁੱਬੇ,ਲਾਪਤਾ ਹੋਏ ਦੋ ਦੋਸਤ

Bathinda News : ਬੇਟੇ ਦੇ ਜਨਮ ਦੀ ਖੁਸ਼ੀ ਵਿੱਚ ਪਾਰਟੀ ਕਰ ਰਹੇ 4 ਲੋਕ ਨਹਿਰ 'ਚ ਡੁੱਬੇ,ਲਾਪਤਾ ਹੋਏ ਦੋ ਦੋਸਤ

ਬਠਿੰਡਾ : ਬੀਤੀ ਅੱਧੀ ਰਾਤ ਬਠਿੰਡਾ ਸਰਹਿੰਦ ਨਹਿਰ 'ਚ 4 ਨੌਜਵਾਨਾਂ ਦੇ ਡੁੱਬਣ ਨਾਲ ਹਾਦਸਾ ਵਾਪਰ ਗਿਆ। ਇਸ ਘਟਨਾ ਦੌਰਾਨ 2 ਨੌਜਵਾਨ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਏ, ਜਦਕਿ 2 ਨੌਜਵਾਨਾਂ ਨੂੰ ਮੌਕੇ 'ਤੇ ਨਹਿਰ 'ਚੋਂ ਬਾਹਰ ਕੱਢ ਲਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਬੀਤੀ ਰਾਤ 11.30 ਵਜੇ ਵਾਪਰੀ, ਜਦੋਂ ਇੱਥੇ ਬੇਟੇ ਦੇ ਜਨਮ ਦੀ ਖੁਸ਼ੀ ਵਿੱਚ ਨਹਿਰ 'ਤੇ ਪਾਰਟੀ ਕੀਤੀ ਜਾ ਰਹੀ ਸੀ। ਇਸ ਦੌਰਾਨ ਪਾਰਟੀ ਕਰ ਰਹੇ ਪਿਤਾ ਅਤੇ ਉਸ ਦੇ ਚਾਰ ਦੋਸਤ ਨਹਿਰ ਵਿੱਚ ਡੁੱਬ ਗਏ। ਜਿੰਨਾ ਵਿੱਚੋਂ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਤਿੰਨ ਜਾਣਿਆ ਨੂੰ ਸੁਰੱਖਿਅਤ ਕੱਢਿਆ ਬਾਹਰ ਦੋ ਦੀ ਭਾਲ ਜਾਰੀ ਹੈ। ਮੌਕੇ 'ਤੇ ਮੌਜੂਦ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਬੇਟੇ ਦੇ ਜਨਮ ਦੀ ਖੁਸ਼ੀ ਵਿੱਚ ਚਾਰ ਦੋਸਤਾਂ ਨਾਲ ਪਾਰਟੀ ਕਰਕੇ ਪਰਤ ਰਹੇ ਅਜੀਤ ਨਾਮਕ ਨੌਜਵਾਨ ਉਸ ਸਮੇਂ ਨਹਿਰ ਵਿਚ ਡੁੱਬ ਗਿਆ ਜਦੋਂ ਉਸ ਵੱਲੋਂ ਆਪਣੇ ਦੋਸਤ ਜੋ ਕਿ ਫਿਸਕਣ ਕਾਰ ਨਹਿਰ ਵਿੱਚ ਡਿੱਗੇ ਸਨ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ।

ਜਨਮ ਦਿਨ ਦੀ ਪਾਰਟੀ ਦੌਰਾਨ ਵਾਪਰਿਆ ਹਾਦਸਾ : ਘਟਨਾ ਵਾਲੀ ਥਾਂ 'ਤੇ ਮੌਜੂਦ ਡੁੱਬਣ ਵਾਲੇ ਨੌਜਵਾਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਦਵਿੰਦਰ ਸ਼ੁਕਲਾ ਨੇ ਦੱਸਿਆ ਕਿ ਅਜੀਤ ਦੇ ਘਰ ਬੇਟੇ ਦਾ ਦੋ ਦਿਨ ਪਹਿਲਾਂ ਹੀ ਜਨਮ ਹੋਇਆ ਸੀ ਅਤੇ ਬੀਤੀ ਰਾਤ ਇਹ ਆਪਣੇ ਚਾਰ ਹੋਰ ਦੋਸਤਾਂ ਨਾਲ ਪਾਰਟੀ ਕਰਕੇ ਨਹਿਰ ਦੀ ਪਟੜੀ ਤੋਂ ਵਾਪਸ ਪਰਤ ਰਹੇ ਸਨ। ਬਾਰਿਸ਼ ਕਾਰਨ ਨਹਿਰ ਦੀ ਪਟੜੀ 'ਤੇ ਚਿੱਕੜ ਹੋਣ ਕਾਰਨ ਇੱਕ ਨੌਜਵਾਨ ਦੇ ਕੱਪੜੇ ਖਰਾਬ ਹੋ ਗਏ, ਜਦੋਂ ਉਹ ਆਪਣੇ ਕੱਪੜੇ 'ਤੇ ਲੱਗੇ ਚਿੱਕੜ ਨੂੰ ਸਾਫ ਕਰਨ ਲਈ ਨਹਿਰ ਦੇ ਕਿਨਾਰੇ ਲੱਗੇ ਪੰਪ 'ਤੇ ਗਿਆ ਤਾਂ ਉਸ ਦਾ ਪੈਰ ਫਿਸਲ ਗਿਆ। ਇਸ ਦੌਰਾਨ ਅਚਾਨਕ ਹੀ ਉਹ ਨਹਿਰ ਵਿੱਚ ਡਿੱਗ ਗਿਆ ਅਤੇ ਉਸ ਨੂੰ ਬਚਾਉਣ ਦੇ ਚੱਕਰ ਵਿਚ ਚਾਰ ਹੋਰ ਦੋਸਤਾਂ ਵੱਲੋਂ ਨਹਿਰ ਵਿੱਚ ਛਲਾਂਗ ਲਗਾ ਦਿੱਤੀ ਰੌਲਾ ਪੈਣ 'ਤੇ ਰਾਹਗੀਰਾਂ ਵੱਲੋਂ ਤਿੰਨ ਨੌਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ,ਜਦੋਂ ਕਿ ਦੋ ਨੌਜਵਾਨ ਨਹਿਰ ਵਿਚ ਡੁੱਬਕੇ, ਜਿਨ੍ਹਾਂ ਦੀ ਭਾਲ ਬੀਤੀ ਅੱਧੀ ਰਾਤ ਤੋਂ ਲਗਾਤਾਰ ਜਾਰੀ ਹੈ।


ਐਨਡੀਆਰਐੱਫ ਦੀਆਂ ਟੀਮਾਂ ਵੱਲੋਂ ਜਾਰੀ ਰਾਹਤ ਕਾਰਜ : ਇਸ ਦੀ ਸੂਚਨਾ ਜ਼ਿਲਾ ਪ੍ਰਸ਼ਾਸ਼ਨ ਨੂੰ ਦਿੱਤੀ ਗਈ ਜਿਨ੍ਹਾਂ ਵੱਲੋਂ ਸਵੇਰੇ ਐਨ ਡੀ ਆਰ ਐੱਫ ਦੀਆਂ ਟੀਮਾਂ ਨੂੰ ਭੇਜਿਆ ਗਿਆ ਹੈ ਜਿਨ੍ਹਾਂ ਵੱਲੋਂ ਡੁੱਬੇ ਹੋਏ ਨੌਜਵਾਨਾਂ ਦੀ ਭਾਲ ਨਹਿਰ ਵਿੱਚ ਕੀਤੀ ਜਾ ਰਹੀ ਹੈ। ਮੌਕੇ 'ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀ ਨਾਇਬ ਤਹਿਸੀਲਦਾਰ ਕਮਲਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਉਨ੍ਹਾਂ ਵੱਲੋਂ ਤੁਰੰਤ ਐੱਨਡੀਆਰਐਫ ਦੀ ਟੀਮ ਨੂੰ ਸੂਚਿਤ ਕੀਤਾ ਗਿਆ। ਜਿਨ੍ਹਾਂ ਵੱਲੋਂ ਮੌਕੇ 'ਤੇ ਆ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਫਿਲਹਾਲ ਦੋਵੇਂ ਨੌਜਵਾਨਾਂ ਦੀ ਭਾਲ ਜਾਰੀ ਹੈ। ਮੀਂਹ ਕਾਰਨ ਪਾਣੀ ਦਾ ਪੱਧਰ ਲਹਿਰ ਵਿੱਚ ਕਾਫੀ ਉੱਚਾ ਹੈ ਜਿਸ ਕਾਰਨ ਬਚਾਅ ਕਾਰਜਾਂ ਵਿਚ ਥੋੜ੍ਹੀ ਦੇਰੀ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ 'ਚੋਂ ਇਕ ਨੌਜਵਾਨ ਨਵਜਨਮੇ ਬੱਚੇ ਦਾ ਪਿਤਾ ਹੈ। ਇਸ ਕਾਰਨ ਜਿੱਥੇ ਇਕ ਪਾਸੇ ਘਰ 'ਚ ਨਵੇਂ ਬੱਚੇ ਦੇ ਜਨਮ ਦੀਆਂ ਖ਼ੁਸ਼ੀਆਂ ਛਾਈਆਂ ਹੋਈਆਂ ਸਨ। ਉੱਥੇ ਹੀ ਨੌਜਵਾਨ ਨਾਲ ਇਹ ਭਾਣਾ ਵਾਪਰਨ ਕਾਰਨ ਘਰ 'ਚ ਗਮ ਦਾ ਮਾਹੌਲ ਛਾਇਆ ਹੋਇਆ ਹੈ। ਫਿਲਹਾਲ ਦੋਹਾਂ ਨੌਜਵਾਨਾਂ ਦੀ ਭਾਲ ਐੱਨਡੀਆਰਐੱਫ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.