Farmers of Punjab: ਦੂਜੇ ਸੂਬੇ ਪੂਰਾ ਕਰ ਰਹੇ ਪੰਜਾਬੀਆਂ ਲਈ ਪਿਆਜ਼ ਤੇ ਟਮਾਟਰਾਂ ਦੀ ਖਪਤ, ਪੰਜਾਬ ਦਾ ਕਿਸਾਨ ਕਿਉਂ ਨਹੀਂ ਅਪਣਾ ਰਿਹਾ ਫਸਲੀ ਚੱਕਰ, ਇਹ ਹੈ ਅਸਲ ਵਜ੍ਹਾ
Published: Nov 15, 2023, 7:05 PM

Farmers of Punjab: ਦੂਜੇ ਸੂਬੇ ਪੂਰਾ ਕਰ ਰਹੇ ਪੰਜਾਬੀਆਂ ਲਈ ਪਿਆਜ਼ ਤੇ ਟਮਾਟਰਾਂ ਦੀ ਖਪਤ, ਪੰਜਾਬ ਦਾ ਕਿਸਾਨ ਕਿਉਂ ਨਹੀਂ ਅਪਣਾ ਰਿਹਾ ਫਸਲੀ ਚੱਕਰ, ਇਹ ਹੈ ਅਸਲ ਵਜ੍ਹਾ
Published: Nov 15, 2023, 7:05 PM
ਪੰਜਾਬ ਦੇ ਕਿਸਾਨਾਂ ਵੱਲੋਂ ਹੋਰ ਫਸਲਾਂ ਵੱਲ ਕੋਈ ਦਿਲਚਸਪੀ ਨਹੀਂ ਦਿਖਾਈ ਜਾਂਦੀ । ਆਖਰ ਪੰਜਾਬ ਦੇ ਕਿਸਾਨਾਂ ਵੱਲੋਂ ਇਹਨਾਂ ਫਸਲਾਂ ਵੱਲ ਕਿਉਂ ਰੁੱਖ ਨਹੀਂ ਕੀਤਾ ਜਾ ਰਿਹਾ । ਕੀ ਹੈ ਕਿਸਾਨਾਂ ਦੀ ਮਜ਼ਬੂਰੀ?
ਬਠਿੰਡਾ: ਪੰਜਾਬ ਦਾ ਕਿਸਾਨ ਝੋਨੇ ਅਤੇ ਕਣਕ ਦੀ ਫਸਲ ਦੇ ਚੱਕਰ ਵਿੱਚੋਂ ਨਿਕਲਣ ਲਈ ਲਗਾਤਾਰ ਸਰਕਾਰਾਂ ਤੋਂ ਬਦਲ ਦੀ ਮੰਗ ਕਰ ਰਿਹਾ ਹੈ ਪਰ ਦੂਸਰੇ ਪਾਸੇ ਦੇਖਿਆ ਜਾਵੇ ਪੰਜਾਬ ਵਿੱਚ ਕਈ ਫਸਲਾਂ ਅਜਿਹੀਆਂ ਹਨ ਜੋ ਦੂਸਰੇ ਸੂਬਿਆਂ ਤੋਂ ਮੰਗਵਾਈਆਂ ਜਾਂਦੀਆਂ ਹਨ । ਜਿਸ ਦੀ ਪੰਜਾਬ ਵਿੱਚ ਪੈਦਾਵਾਰ ਬਹੁਤ ਵਧੀਆ ਢੰਗ ਨਾਲ ਕੀਤੀ ਜਾ ਸਕਦੀ ਪਰ ਪੰਜਾਬ ਦੇ ਕਿਸਾਨਾਂ ਵੱਲੋਂ ਇਹਨਾਂ ਫਸਲਾਂ ਵੱਲ ਕੋਈ ਦਿਲਚਸਪੀ ਨਹੀਂ ਦਿਖਾਈ ਜਾਂਦੀ । ਆਖਰ ਪੰਜਾਬ ਦੇ ਕਿਸਾਨਾਂ ਵੱਲੋਂ ਇਹਨਾਂ ਫਸਲਾਂ ਵੱਲ ਕਿਉਂ ਰੁੱਖ ਨਹੀਂ ਕੀਤਾ ਜਾ ਰਿਹਾ । ਇਸ ਦੇ ਕਾਰਨ ਜਾਣਨ ਲਈ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਝੋਨੇ ਅਤੇ ਕਣਕ ਦੇ ਬਦਲ ਵਜੋਂ ਹੋਰ ਫਸਲਾਂ ਦੀ ਬਿਜਾਈ ਕਰਾਈ ਗਈ ਜਿਸ ਤਰ੍ਹਾਂ ਪੰਜਾਬ ਵਿੱਚ ਵੱਡੀ ਪੱਧਰ 'ਤੇ ਅੰਗੂਰਾਂ ਅਤੇ ਕਿਨੂੰ ਦੇ ਬਾਗ ਕਿਸਾਨਾਂ ਵੱਲੋਂ ਲਗਾਏ ਗਏ । ਇਸੇ ਤਰ੍ਹਾਂ ਆਲੂ, ਸ਼ਿਮਲਾ ਮਿਰਚ ਅਤੇ ਨਰਮਾ ਵੀ ਕਿਸਾਨਾਂ ਵੱਲੋਂ ਝੋਨੇ ਅਤੇ ਕਣਕ ਦੇ ਬਦਲ ਵਜੋਂ ਲਾਇਆ ਗਿਆ ਪਰ ਥੋੜੇ ਸਮੇਂ ਵਿੱਚ ਹੀ ਪੰਜਾਬ ਦੇ ਕਿਸਾਨਾਂ ਵੱਲੋਂ ਇਹਨਾਂ ਫਸਲਾਂ ਤੋਂ ਮੁੱਖ ਮੋੜ ਲਿਆ ਗਿਆ ਅਤੇ ਮੁੜ ਝੋਨੇ ਅਤੇ ਕਣਕ ਦੇ ਫਸਲੀ ਚੱਕਰ ਵਿੱਚ ਉਲਝ ਕੇ ਰਹਿ ਗਏ ।
ਕਿਸਾਨਾਂ ਵੱਲ ਸਰਕਾਰਾਂ ਦਾ ਧਿਆਨ ਨਹੀਂ: ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਪੰਜਾਬ ਦਾ ਕਿਸਾਨ ਵੀ ਝੋਨੇ ਅਤੇ ਕਣਕ ਦਾ ਬਦਲ ਚਾਹੁੰਦਾ ਹੈ ਅਤੇ ਸਮੇਂ ਸਮੇਂ 'ਤੇ ਇਨਾਂ ਫਸਲਾਂ ਦੇ ਬਦਲ ਵਜੋਂ ਸਰਕਾਰਾਂ ਦੇ ਕਹਿਣ 'ਤੇ ਹੋਰ ਫਸਲਾਂ ਦੀ ਬਜਾਈ ਕੀਤੀ ਪਰ ਇਹਨਾਂ ਫਸਲਾਂ ਦਾ ਸਹੀ ਮੰਡੀਕਰਨ ਨਾ ਹੋਣ ਕਾਰਨ ਕਿਸਾਨਾਂ ਨੂੰ ਆਪਣੀਆਂ ਫਸਲਾਂ ਸੜਕਾਂ 'ਤੇ ਸੁੱਟਣੀਆਂ ਪਈਆਂ, ਜੇਕਰ ਅੰਗੂਰਾਂ ਦੀ ਗੱਲ ਕੀਤੀ ਜਾਵੇ ਤਾਂ ਮੰਡੀ ਵਿੱਚ ਅੰਗੂਰਾਂ ਦਾ ਭਾਅ ਸਹੀ ਨਹੀਂ ਮਿਿਲਆ। ਇਸੇ ਤਰ੍ਹਾਂ ਅਬੋਹਰ ਇਲਾਕੇ ਵਿੱਚ ਕਿੰਨੂਆਂ ਦੇ ਬਾਗ ਵੱਡੀ ਪੱਧਰ 'ਤੇ ਲਗਾਏ ਗਏ ਪਰ ਸਰਕਾਰ ਵੱਲੋਂ ਕਿਨੂੰਆਂ ਦਾ ਭਾਵ ਵੀ ਸਹੀ ਨਹੀਂ ਦਿੱਤਾ ਗਿਆ ।ਜਿਸ ਕਾਰਨ ਵੱਡੀ ਪੱਧਰ 'ਤੇ ਕਿਸਾਨਾਂ ਵੱਲੋਂ ਇਹ ਬਾਗ ਪੱਟ ਦਿੱਤੇ ਗਏ ।ਇਸੇ ਤਰ੍ਹਾਂ ਪਿਛਲੇ ਕਈ ਸਾਲਾਂ ਤੋਂ ਨਰਮੇ ਦੀ ਫਸਲ ਬਰਬਾਦ ਹੋ ਰਹੀ ਹੈ ਪਰ ਸਰਕਾਰ ਵੱਲੋਂ ਕਿਸਾਨਾਂ ਨੂੰ ਚੰਗਾ ਬੀਜ ਅਤੇ ਕੀਟਨਾਸ਼ਕ ਉਪਲਬਧ ਨਹੀਂ ਕਰਾਏ ਗਏ , ਜੇਕਰ ਸਰਕਾਰ ਕਣਕ ਅਤੇ ਝੋਨੇ ਦੀ ਤਰ੍ਹਾਂ ਬਾਕੀ ਫਸਲਾਂ ਦਾ ਵੀ ਸਹੀ ਢੰਗ ਨਾਲ ਮੰਡੀ ਕਰਨ ਕਰੇ ਤਾਂ ਕਿਸਾਨਾਂ ਨੂੰ ਆਪਣੀਆਂ ਫਸਲਾਂ ਸੜਕਾਂ ਤੇ ਸੁੱਟਣ ਦੀ ਲੋੜ ਨਹੀਂ ਝੋਨੇ ਅਤੇ ਕਣਕ ਦੇ ਫਸਲ ਵੇ ਬਦਲ ਵਜੋਂ ਉਹਨਾਂ ਨੂੰ ਹੋਰ ਬੀਜਣ ਵਿੱਚ ਉਤਸਾਹ ਮਿਲੇਗਾ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਸਹੀ ਮੰਡੀ ਕਰਨ ਦਾ ਪ੍ਰਬੰਧ ਕਰਕੇ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਇਹਨਾਂ ਫਸਲਾਂ 'ਤੇ ਐਮਐਸਪੀ ਦਿੱਤੀ ਜਾ ਰਹੀ ਹੈ ।ਜਦੋਂ ਕਿ ਕਣਕ ਅਤੇ ਝੋਨੇ ਦੀ ਫਸਲ 'ਤੇ ਕਿਸਾਨਾਂ ਨੂੰ ਐਮਐਸਪੀ ਦਿੱਤੀ ਜਾ ਰਹੀ ਹੈ ਜਿਸ ਕਾਰਨ ਕਿਸਾਨਾਂ ਦੀ ਮਜ਼ਬੂਰੀ ਹੈ ਕਿ ਉਹ ਕਣਕ ਅਤੇ ਝੋਨੇ ਦੀ ਬਿਜਾਈ ਕਰਦੇ ਹਨ।
ਪੰਜਾਬ 'ਚ ਕਿੱਥੋਂ ਆਉਂਦੀਆਂ ਨੇ ਸਜ਼ਬੀਆਂ: ਬਠਿੰਡਾ ਸਬਜ਼ੀ ਮੰਡੀ ਆੜਤੀਆ ਐਸੋਸੀਏਸ਼ਨ ਅਤੇ ਸਰਪ੍ਰਸਤ ਦਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਗੁਜਰਾਤ ਅਤੇ ਮਹਾਰਾਸ਼ਟਰ ਤੋਂ ਟਮਾਟਰ ਪੰਜਾਬ 'ਚ ਆਉਂਦਾ ਹੈ । ਇਸ ਤੋਂ ਇਲਾਵਾ ਪਿਆਜ਼ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਤੋਂ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਆਉਂਦਾ ਹੈ । ਪਿਆਜ਼ ਅਤੇ ਟਮਾਟਰ ਦੀ ਖੇਤੀ ਪੰਜਾਬ ਵਿੱਚ ਕੀਤੀ ਜਾ ਸਕਦੀ ਹੈ ਪਰ ਪੰਜਾਬ ਦਾ ਕਿਸਾਨ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿੱਚ ਉਲਝਿਆ ਹੋਇਆ ਹੈ । ਜਿਸ ਕਾਰਨ ਪੰਜਾਬ ਵਿੱਚ ਖਪਤ ਹੋਣ ਵਾਲਾ 80% ਪਿਆਜ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਤੋਂ ਮੰਗਵਾਉਣਾ ਪੈਂਦਾ ਹੈ ਜਦੋਂ ਕਿ ਪੰਜਾਬ ਵਿੱਚ ਇਸ ਤੋਂ ਪਹਿਲਾਂ ਪਿਆਜ ਦੀ ਖੇਤੀ ਹੁੰਦੀ ਸੀ ਤਾਂ ਇਸ ਦੀ ਕੁਆਲਿਟੀ ਬਹੁਤ ਵਧੀਆ ਸੀ। ਪੰਜਾਬ ਦੇ ਕਿਸਾਨਾਂ ਨੂੰ ਪਿਆਜ਼ ਦੀ ਖੇਤੀ ਵਿੱਚ ਸਭ ਤੋਂ ਵੱਡੀ ਦਿੱਕਤ ਇਸ ਨੂੰ ਸਟੋਰ ਕਰਨ ਦੀ ਆਉਂਦੀ ਹੈ । ਜੇਕਰ ਸਰਕਾਰ ਵੱਲੋਂ ਪਿਆਜ ਨੂੰ ਸਟੋਰ ਕਰਨ ਲਈ ਸਹੀ ਪ੍ਰਬੰਧ ਕੀਤਾ ਜਾਵੇ ਤਾਂ ਕਿਸਾਨਾਂ ਲਈ ਇਹ ਲਾਹੇਬੰਦ ਹੋ ਸਕਦਾ ਹੈ ਅਤੇ ਉਹ ਕਣਕ, ਝੋਨੇ ਅਤੇ ਨਰਮੇ ਦੀ ਫ਼ਸਲ ਦੇ ਫਸਲੀ ਚੱਕਰ ਵਿੱਚੋਂ ਨਿਕਲ ਸਕਦੇ ਹਨ।
