ETV Bharat / state

ਪਰਾਲੀ ਸਾੜਨ ਦੇ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਸਿੱਧੇ ਹੋਏ ਕਿਸਾਨ, ਕਿਹਾ - ਪਟਾਕੇ ਚਲਾਉਣ ਵਾਲਿਆਂ 'ਤੇ ਕਾਰਵਾਈ ਕਿਉਂ ਨਹੀਂ ?

author img

By ETV Bharat Punjabi Team

Published : Nov 15, 2023, 11:24 AM IST

ਪਰਾਲੀ ਦਾ ਧੂੰਆਂ  ਤੇ ਪਟਾਕਿਆਂ ਦਾ ਧੂੰਆਂ
ਪਰਾਲੀ ਦਾ ਧੂੰਆਂ ਤੇ ਪਟਾਕਿਆਂ ਦਾ ਧੂੰਆਂ

Stubble Burning in Punjab: ਹਵਾ ਪ੍ਰਦੂਸ਼ਣ ਨੂੰ ਲੈਕੇ ਸਿਆਸਤ ਹਰ ਵਾਰ ਭਖ ਜਾਂਦੀ ਹੈ। ਜਿਸ 'ਚ ਕਿਸਾਨਾਂ ਵਲੋਂ ਪਰਾਲੀ ਨੂੰ ਲਾਈ ਜਾਂਦੀਆਂ ਅੱਗਾਂ ਨੂੰ ਜ਼ਿੰਮੇਵਾਰ ਦੱਸਿਆ ਜਾਂਦਾ ਹੈ ਪਰ ਕਿਸਾਨ ਆਗੂ ਦਾ ਕਹਿਣਾ ਕਿ ਪਟਾਕੇ ਚਲਾਉਣ ਵਾਲਿਆਂ 'ਤੇ ਕਾਰਵਾਈ ਕਿਉਂ ਨਹੀਂ ਹੁੰਦੀ, ਕਿਉਂਕਿ ਇਸ ਨਾਲ ਵੀ ਹਵਾ ਪ੍ਰਦੂਸ਼ਣ ਹੁੰਦਾ ਹੈ।

ਕਿਸਾਨ ਆਗੂ ਅਤੇ ਖੇਤੀਬਾੜੀ ਅਫਸਰ ਮੀਡੀਆ ਨਾਲ ਗੱਲ ਕਰਦੇ ਹੋਏ

ਲੁਧਿਆਣਾ: ਪੰਜਾਬ ਅਤੇ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਜਿੱਥੇ ਦਿੱਲੀ ਵਲੋਂ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਉੱਥੇ ਹੀ ਦਿਵਾਲੀ ਵਾਲੇ ਦਿਨ ਹਵਾ ਪ੍ਰਦੂਸ਼ਣ ਸਿਖਰਾਂ 'ਤੇ ਸੀ। ਸਿਰਫ ਦਿੱਲੀ ਹੀ ਨਹੀਂ ਪੰਜਾਬ ਵਿੱਚ ਵੀ ਹਵਾ ਪ੍ਰਦੂਸ਼ਣ ਸਭ ਤੋਂ ਵੱਧ ਦਰਜ ਕੀਤਾ ਗਿਆ, ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਦਿਵਾਲੀ ਵਾਲੇ ਦਿਨ ਵੀ ਕਿਸਾਨਾਂ ਵੱਲੋਂ ਪਰਾਲੀ ਜਲਾਉਣ ਦੇ ਕਈ ਮਾਮਲੇ ਸਾਹਮਣੇ ਆਏ। ਇੱਕਲੇ ਲਧਿਆਣੇ ਜ਼ਿਲ੍ਹੇ 'ਚ 140 ਦਿਵਾਲੀ ਵਾਲੇ ਦਿਨ ਪਰਾਲੀ ਜਲਾਉਣ ਦੇ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਇਸ ਨੂੰ ਲੈ ਕੇ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਨਾਲੋਂ ਪੰਜਾਬ ਵਿੱਚ ਬਹੁਤ ਮਾਮਲੇ ਘਟੇ ਹਨ । ਉਹਨਾਂ ਨੇ ਕਿਹਾ ਕਿ ਇਸ ਵਾਰ 50 % ਦੇ ਕਰੀਬ ਘੱਟ ਅੱਗ ਲੱਗੀ ਹੈ ਪਰ ਹਵਾ ਪ੍ਰਦੂਸ਼ਣ ਪਹਿਲਾਂ ਨਾਲੋਂ ਵੀ ਜਿਆਦਾ ਹੈ, ਇਸ ਦਾ ਕਾਰਨ ਪ੍ਰਸ਼ਾਸਨ ਨੂੰ ਲੱਭਣ ਦੀ ਲੋੜ ਹੈ।

ਪਟਾਕੇ ਚਲਾਉਣ ਵਾਲਿਆਂ ਉੱਪਰ ਕਾਰਵਾਈ ਕਦੋਂ: ਇਸ ਦੇ ਸਬੰਧ ਵਿੱਚ ਬੋਲਦੇ ਹੋਏ ਕਿਸਾਨ ਯੂਨੀਅਨ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕਿਸਾਨਾਂ ਵੱਲੋਂ ਇਸ ਵਾਰ ਪਰਾਲੀ ਜਲਾਉਣ ਦੇ ਮਾਮਲੇ ਬਹੁਤ ਘਟੇ ਹਨ, ਪਰ ਹਵਾ ਪ੍ਰਦੂਸ਼ਣ ਸਿਖਰਾਂ 'ਤੇ ਹੈ । ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਹਰਿਆਣਾ ਨਾਲੋਂ ਵੀ ਘੱਟ ਪਰਾਲੀ ਜਲਾਉਣ ਦੇ ਮਾਮਲੇ ਸਾਹਮਣੇ ਆਏ ਹਨ। ਉਨਾਂ ਨੇ ਪ੍ਰਦੂਸ਼ਣ ਦੇ ਲਈ ਦਿਵਾਲੀ ਅਤੇ ਦੁਸ਼ਹਿਰੇ ਨੂੰ ਚਲਾਏ ਪਟਾਕਿਆਂ ਨੂੰ ਜਿੰਮੇਵਾਰ ਦੱਸਿਆ ਤੇ ਕਿਹਾ ਕਿ ਇੰਡਸਟਰੀ ਅਤੇ ਵਾਹਨਾਂ ਦਾ ਧੂਆਂ ਵੀ ਜਿੰਮੇਵਾਰ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਉੱਪਰ ਤਾਂ ਮਾਮਲੇ ਦਰਜ ਕੀਤੇ ਜਾਂਦੇ ਹਨ ਪਰ ਪਟਾਕੇ ਚਲਾਉਣ ਵਾਲਿਆਂ ਉੱਪਰ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ।

ਪਿਛਲੇ ਸਾਲ ਨਾਲੋਂ ਤਕਰੀਬਨ 45 ਪ੍ਰਤੀਸ਼ਤ ਅੱਗਾਂ ਦੇ ਮਾਮਲੇ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫਸਰ ਨਰਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਦਿਵਾਲੀ ਵਾਲੇ ਦਿਨ ਵੀ ਕਈ ਜਗ੍ਹਾ 'ਤੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਗਈ ਸੀ, ਜਿਸ ਨੂੰ ਮੌਕੇ 'ਤੇ ਜਾ ਕੇ ਵੀ ਬੁਝਾਇਆ ਗਿਆ । ਪਰ ਉਹਨਾਂ ਨੇ ਕਿਹਾ ਕਿ ਦਿਵਾਲੀ ਤੋਂ ਅਗਲੇ ਦਿਨ ਯਾਨੀ 13 ਨਵੰਬਰ ਨੂੰ ਸਿਰਫ 36 ਥਾਵਾਂ 'ਤੇ ਹੀ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਗਈ। ਉਹਨਾਂ ਕਿਹਾ ਕੀ ਪਿਛਲੇ ਸਾਲ ਨਾਲੋਂ ਤਕਰੀਬਨ 45% ਤੋਂ ਘੱਟ ਪਰਾਲੀ ਜਲਾਉਣ ਦੇ ਇਸ ਵਾਰ ਮਾਮਲੇ ਸਾਹਮਣੇ ਆਏ।

ਪਰਾਲੀ ਜਲਾਉਣ ਨਾਲ ਹਾਦਸੇ ਤੇ ਬਿਮਾਰੀਆਂ 'ਚ ਵਾਧਾ: ਇਸ ਦੇ ਨਾਲ ਹੀ ਖੇਤੀਬਾੜੀ ਅਫ਼ਸਰ ਨੇ ਮੰਨਿਆ ਕੇ ਹਾਲੇ ਵੀ ਪਿੰਡਾਂ 'ਚ ਬੇਲਰਾਂ ਦੀ ਕਮੀ ਹੈ ਅਤੇ ਕਿਸਾਨਾਂ ਨੂੰ ਹੋਰ ਸੰਦਾਂ ਦੀ ਵਰਤੋਂ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਪਰਾਲੀ ਜਲਾਉਣ ਦੇ ਕਾਰਨ ਬਿਮਾਰੀਆਂ ਵੱਧ ਰਹੀਆਂ ਹਨ ਅਤੇ ਅਨੇਕਾਂ ਹਾਦਸੇ ਵੀ ਹੋ ਰਹੇ ਹਨ। ਉਹਨਾਂ ਨੇ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਦੀ ਅਪੀਲ ਕੀਤੀ, ਉੱਥੇ ਹੀ ਕਿਹਾ ਕੀ ਜੇਕਰ ਪਰਾਲੀ ਦੀ ਰਹਿੰਦ ਖੂੰਦ ਨੂੰ ਖੇਤਾਂ ਵਿੱਚ ਹੀ ਰੱਖਿਆ ਜਾਵੇ ਤਾਂ ਅਗਲੇਰੀ ਫਸਲ ਲਈ ਲਾਹੇਬੰਦ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.