ETV Bharat / state

ਬਠਿੰਡਾ ਵਿੱਚ ਫਿਰ ਛਾਇਆ ਕੋਰੋਨਾ ਦਾ ਕਹਿਰ

author img

By

Published : Nov 23, 2021, 7:03 PM IST

ਬਠਿੰਡਾ ਵਿੱਚ ਕੋਰੋਨਾ ਮਹਾਂਮਾਰੀ (Covid-19) ਦਾ ਕਹਿਰ ਫਿਰ ਤੋਂ ਵਧਣ ਲੱਗਿਆ ਹੈ। ਸਰਕਾਰੀ ਹਸਪਤਾਲ (Government Hospital) ਦੇ ਆਂਕੜਿਆਂ ਅਨੁਸਾਰ ਕੋਰੋਨਾ ਦੇ ਪੱਚੀ ਕੇਸ ਐਕਟਿਵ ਪਾਏ ਗਏ ਹਨ। ਸਿਵਲ ਸਰਜਨ ਬਠਿੰਡਾ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਨੂੰ ਵੇਖਦਿਆਂ ਜ਼ਿਲ੍ਹੇ ਵਿੱਚ ਆਕਸੀਜਨ ਪਲਾਂਟ ਲਗਾਏ ਗਏ ਹਨ।

ਬਠਿੰਡਾ ਵਿੱਚ ਫਿਰ ਛਾਇਆ ਕੋਰੋਨਾ ਦਾ ਕਹਿਰ
ਬਠਿੰਡਾ ਵਿੱਚ ਫਿਰ ਛਾਇਆ ਕੋਰੋਨਾ ਦਾ ਕਹਿਰ

ਬਠਿੰਡਾ: ਬਠਿੰਡਾ ਵਿੱਚ ਕੋਰੋਨਾ ਮਹਾਂਮਾਰੀ (Covid-19) ਦਾ ਕਹਿਰ ਫਿਰ ਤੋਂ ਵਧਣ ਲੱਗਿਆ ਹੈ। ਸਰਕਾਰੀ ਹਸਪਤਾਲ (Government Hospital) ਦੇ ਆਂਕੜਿਆਂ ਅਨੁਸਾਰ ਕੋਰੋਨਾ ਦੇ ਪੱਚੀ ਕੇਸ ਐਕਟਿਵ ਪਾਏ ਗਏ ਹਨ। ਸਿਵਲ ਸਰਜਨ ਬਠਿੰਡਾ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਨੂੰ ਵੇਖਦਿਆਂ ਜ਼ਿਲ੍ਹੇ ਵਿੱਚ ਆਕਸੀਜਨ ਪਲਾਂਟ ਲਗਾਏ ਗਏ ਹਨ।

ਸਿਵਲ ਸਰਜਨ ਤੇਜਵੰਤ ਢਿੱਲੋਂ (Dr. Tejwant Dhillon) ਨੇ ਕਿਹਾ ਕਿ ਕੋਰੋਨਾ ਮਹਾਂਮਾਰੀ (Covid-19) ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਹਾਲੇ ਤੱਕ ਸਿਰਫ਼ ਸੱਠ ਪ੍ਰਤੀਸ਼ਤ ਲੋਕਾਂ ਵੱਲੋਂ ਹੀ ਕੋਰੋਨਾ ਟੀਕਾਕਰਨ (Corona vaccination) ਕਰਵਾਇਆ ਗਿਆ ਹੈ ਅਤੇ ਇਸ ਵਿੱਚ ਵੀ ਡੇਢ ਲੱਖ ਲੋਕਾਂ ਦੀ ਸੈਕਿੰਡ ਡੋਜ਼ ਲਗਵਾਉਣ ਵਾਲੀ ਰਹਿੰਦੀ ਹੈ।

ਬਠਿੰਡਾ ਵਿੱਚ ਫਿਰ ਛਾਇਆ ਕੋਰੋਨਾ ਦਾ ਕਹਿਰ

ਡਾਕਟਰ ਤੇਜਵੰਤ ਢਿੱਲੋਂ (Dr. Tejwant Dhillon) ਨੇ ਦੱਸਿਆ ਕਿ ਸਾਡੇ ਕੋਲ ਇਸ ਵਕਤ 25 ਹਨ ਜਿਨ੍ਹਾਂ ਵਿੱਚ 16 ਕੇਸ਼ ਹੋਮ ਐਸੋਲੈਸਨ (Home Isolation) ਵਿੱਚ ਹਨ ਅਤੇ ਕੁਝ ਆਰਮੀ ਕੈਂਟ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਇਹ ਰਿਪੋਰਟ ਦੋ ਦਿਨ੍ਹਾਂ ਦੀ ਰਿਪੋਰਟ ਹੈ।

ਸਾਡੇ ਵੱਲੋਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਕੋਰੋਨਾ ਟੀਕਾਕਰਨ (Corona vaccination) ਕਰਵਾਉਣ ਤਾਂ ਜੋ ਇਸ ਮਹਾਂਮਾਰੀ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਲੋਕਂ ਨੂੰ ਅਪੀਲ ਕਰਦੇ ਹਾਂ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਜਾਰੀ ਗਾਈਡਲਾਈਨਜ਼ (Guidelines) ਦਾ ਪਾਲਣ ਕੀਤਾ ਜਾਵੇ।

ਇਹ ਵੀ ਪੜ੍ਹੋ: 'ਕੰਗਨਾ ਰਣੌਤ ਖਿਲਾਫ਼ ਮੁੰਬਈ ਪੁਲਿਸ ਵੱਲੋਂ ਮਾਮਲਾ ਦਰਜ'

ETV Bharat Logo

Copyright © 2024 Ushodaya Enterprises Pvt. Ltd., All Rights Reserved.