ETV Bharat / state

Canada-India Relations: ਕੈਨੇਡਾ-ਭਾਰਤ ਦੀ ਤਕਰਾਰ ਨਾਲ ਹੋਟਲ ਇੰਡਸਟਰੀ ਨੂੰ 10 ਲੱਖ ਕਰੋੜ ਦਾ ਨੁਕਸਾਨ ! ਕਿਵੇਂ ਹੋਵੇਗੀ ਭਰਪਾਈ ?

author img

By ETV Bharat Punjabi Team

Published : Sep 22, 2023, 8:21 PM IST

Updated : Sep 23, 2023, 7:03 AM IST

canada-india relations affect punjab hotel industry
canada-india relations affect punjab hotel industry

ਕੈਨੇਡਾ ਅਤੇ ਭਾਰਤ ਵਿਚਾਲੇ ਚੱਲ ਰਹੀ ਤਕਰਾਰ ਨੂੰ ਲੈ ਕੇ ਹਰ ਕੋਈ ਚਿੰਤਤ ਹੈ। ਹਰ ਵਿਅਕਤੀ ਇਹੀ ਚਾਹੁੰਦਾ ਹੈ ਕਿ ਇਸ ਮਸਲੇ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਇਸ ਦਾ ਬਹੁਤ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸਦੇ ਨਾਲ ਹੀ ਹੋਟਲ ਇੰਡਸਟਰੀ ਨੂੰ 10 ਲੱਖ ਕਰੋੜ ਦਾ ਨੁਕਸਾਨ ਹੋ ਜਾਵੇਗਾ। (Canada-India Relations)

ਕੈਨੇਡਾ-ਭਾਰਤ ਦੀ ਤਕਰਾਰ ਨਾਲ ਹੋਟਲ ਇੰਡਸਟਰੀ ਨੂੰ 10 ਲੱਖ ਕਰੋੜ ਦਾ ਨੁਕਸਾਨ

ਬਠਿੰਡਾ: ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ 'ਚ ਇੱਕ ਦਮ ਖਟਾਸ ਆਵੇਗੀ ਸ਼ਾਇਦ ਇਸ ਬਾਰੇ ਕਿਸੇ ਨੇ ਅੰਦਾਜ਼ਾ ਵੀ ਨਹੀਂ ਲਗਾਇਆ ਸੀ। ਇੱਕ ਵਿਅਕਤੀ ਦੇ ਕਤਲ ਕਾਰਨ ਦੋਵਾਂ ਦੇਸ਼ਾਂ ਦੇ ਸੰਬਧ ਖਰਾਬ ਹੋ ਗਏ। ਕੈਨੇਡਾ ਵੱਲੋਂ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਇਲਜ਼ਾਮ ਭਾਰਤੀ ਏਜੰਸੀਆਂ 'ਤੇ ਲਗਾਏ ਗਏ, ਤਾਂ ਭਾਰਤ ਵੱਲੋਂ ਵੀ ਇੰਨ੍ਹਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਿਜ਼ ਕਰ ਦਿੱਤਾ ਗਿਆ। ਇਸੇ ਖਟਾਸ ਵਿਚਾਲੇ ਭਾਰਤ ਨੇ ਫਿਲਹਾਲ ਕੈਨੇਡਾ ਦੇ ਨਾਗਰਿਕਾ ਨੂੰ ਵੀਜ਼ਾ ਦੇਣ ’ਤੇ ਇਨਕਾਰ ਕਰ ਦਿੱਤਾ ਹੈ। ਭਾਰਤ ਦੇ ਇਸ ਫੈਸਲਾ ਦਾ ਸਿੱਧਾ ਅਸਰ ਹੋਟਲ ਮਾਲਕਾਂ ਉੱਤੇ ਪਵੇਗਾ, ਜਿਹਨਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸ ਤਕਰਾਰ ਉਦੋਂ ਹੋਈ ਜਦੋਂ ਪੰਜਾਬ 'ਚ ਵਿਆਹ ਸਮਾਗਮਾਂ ਦਾ ਦੌਰ ਹੁੰਦਾ ਹੈ, ਕਿਉਂਕਿ ਬਹੁਤ ਸਾਰੇ ਐੱਨਆਰਆਈ ਵਿਆਹ ਕਰਵਾਉਣ ਲਈ ਪੰਜਾਬ ਆਉਂਦੇ ਹਨ ਤੇ ਉਹ ਇਹਨਾਂ ਸਮਾਗਮਾਂ ਵਿੱਚ ਖੁੱਲ੍ਹਕੇ ਖਰਚ ਕਰਦੇ ਹਨ।

ਹਰ ਸਾਲ ਹੁੰਦੇ ਹਨ ਵਿਆਹ: ਪੰਜਾਬ ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਅਰੋੜਾ ਨੇ ਦੱਸਿਆ ਕਿ ਹਰ ਸਾਲ ਵੱਡੀ ਗਿਣਤੀ ਵਿੱਚ ਐੱਨਆਰਆਈ ਪੰਜਾਬ ਵਿੱਚ ਵਿਆਹ ਕਰਵਾਉਣ ਆਉਂਦੇ ਹਨ। ਪਿਛਲੇ ਸਾਲ ਕਰੀਬ 4500 ਐੱਨਆਰਆਈਜ਼ ਨੇ ਪੰਜਾਬ ਵਿੱਚ ਵਿਆਹ ਸਮਾਗਮ ਬੁੱਕ ਕਰਵਾਏ ਸਨ, ਪਰ ਇਸ ਸਾਲ ਇਹ ਅੰਕੜਾ 5 ਹਜ਼ਾਰ ਤਕ ਸੀਮਿਤ ਰਹਿਣ ਦੀ ਉਮੀਦ ਹੈ। ਉਹਨਾਂ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਪੰਜਾਬੀ ਕੈਨੇਡਾ ਵਿੱਚ ਹਨ, ਜਿਸ ਕਾਰਨ ਇਸ ਸਾਲ ਉਹਨਾਂ ਨੂੰ ਕਾਫੀ ਮੰਦੀ ਦੇ ਦੌਰ ਵਿੱਚੋਂ ਲੰਘਣਾ ਪਵੇਗਾ।

ਭਾਰਤ ਸਰਕਾਰ ਵੱਲੋਂ ਕੈਨੇਡਾ ਦੇ ਨਾਗਰਿਕਾ ਨੂੰ ਵੀਜ਼ਾ ਦੇਣ 'ਤੇ ਲਗਾਈ ਰੋਕ ਤੋਂ ਬਾਅਦ ਹੋਟਲ ਇੰਡਸਟਰੀ ਨੂੰ ਕਰੀਬ 10 ਹਜ਼ਾਰ ਕਰੋੜ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਹੋਟਲ ਇੰਡਸਟਰੀ ਦਾ ਪੰਜ ਲੱਖ ਪਰਿਵਾਰ ਇਸ ਨਾਲ ਸਿੱਧੇ ਰੂਪ ਵਿੱਚ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਦਸ ਤੋਂ ਪੰਦਰਾਂ ਲੱਖ ਉਹ ਪਰਿਵਾਰ ਹਨ ਜੋ ਕਿਸੇ ਨਾ ਕਿਸੇ ਰੂਪ ਵਿੱਚ ਹੋਟਲ ਇੰਡਸਟਰੀ ਨਾਲ ਜੁੜੇ ਹੋਏ ਹਨ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਟੈਂਟ ਕੈਟਰਿੰਗ ਅਤੇ ਲੇਬਰ ਆਦਿ ਹੈ। - ਸਤੀਸ਼ ਕੁਮਾਰ ਅਰੋੜਾ, ਪ੍ਰਧਾਨ ਪੰਜਾਬ ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ

ਹੋਟਲ ਇੰਡਸਟਰੀ 'ਤੇ ਮਾੜਾ ਅਸਰ: ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੋਟਲ ਮਾਲਕਾਂ ਵੱਲੋਂ ਲੱਖਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ ਤਾਂ ਜੋ ਵਧੀਆਂ ਤੋਂ ਵਧੀਆਂ ਸਹੂਲਤਾਂ ਦਿੱਤੀਆਂ ਜਾ ਸਕਣ। ਸਤੀਸ਼ ਕੁਮਾਰ ਨੇ ਕਿਹਾ ਕਿ ਹੋਟਲ ਇੰਡਸਟੀ ਨੂੰ ਪਹਿਲਾ ਕੋਰੋਨਾ ਮਹਾਂਮਾਰੀ, ਫਿਰ ਹੜ੍ਹ ਅਤੇ ਹੁਣ ਭਾਰਤ-ਕੈਨੇਡਾ ਵਿਚਾਲੇ ਤਕਰਾਰ ਦੀ ਮਾਰ ਝੱਲਣੀ ਪਵੇਗੀ। ਉਨ੍ਹਾਂ ਆਖਿਆ ਕਿ ਦੋਵਾਂ ਹੀ ਸਰਕਾਰਾਂ ਨੂੰ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ।

ਸਰਕਾਰਾਂ ਨੇ ਜਲਦਬਾਜ਼ੀ 'ਚ ਲਿਆ ਫੈਸਲਾ: ਹੋਟਲ ਇੰਡਸਟਰੀ ਨਾਲ ਜੁੜੇ ਲੋਕਾਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਫੈਸਲੇ ਉੱਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਇਸ ਨਾਲ ਸਿਰਫ਼ ਹੋਟਲ ਹੀ ਨਹੀਂ ਸਗੋਂ ਵਿਆਹਾਂ ਨਾਲ ਜੁੜੇ ਹਰ ਵਪਾਰੀ ਨੂੰ ਘਾਟਾ ਪਵੇਗਾ ਜੋ ਕਿ ਪੂਰਾ ਸਾਲ ਇਸ ਸੀਜ਼ਨ ਦੀ ਉਡੀਕ ਕਰਦੇ ਹਨ।

"ਜੇਕਰ ਇਹ ਸਭ ਕੁੱਝ ਇਵੇਂ ਹੀ ਚੱਲਦਾ ਰਿਹਾ ਤਾਂ ਕਾਰੋਬਾਰ ਜ਼ੀਰੋ ਹੋ ਜਾਵੇਗਾ। ਇਸ ਨਾਲ ਸਾਡਾ ਵੀ ਨੁਕਸਾਨ ਹੋਵੇਗਾ ਅਤੇ ਸਰਕਾਰ ਦੇ ਖ਼ਜ਼ਾਨੇ 'ਚ ਵੀ ਕੁੱਝ ਨਹੀਂ ਜਾਵੇਗਾ। ਸਾਡੇ ਕੋਲ ਸਿਰਫ਼ 3 ਮਹੀਨੇ ਹੁੰਦੇ ਨੇ ਆਪਣਾ ਕੰਮ ਕਰਨ ਦੇ ਪਰ ਸਰਕਾਰ ਦੇ ਇਸ ਫੈਸਲੇ ਨਾਲ ਬਹੁਤ ਵੱਡਾ ਘਾਟਾ ਪਵੇਗਾ।ਉਨ੍ਹਾਂ ਆਖਿਆ ਕਿ ਜੇਕਰ ਇੱਕ ਵਾਰ ਬੁਕਿੰਗ ਕੈਂਸਲ ਹੋ ਜਾਂਦੀ ਹੈ ਤਾਂ ਸਾਡਾ ਬਹੁਤ ਨੁਕਸਾਨ ਹੁੰਦਾ ਹੈ।"

- ਸੌਰਵ, ਹੋਟਲ ਇੰਡਸਟਰੀ ਨਾਲ ਜੁੜੇ ਕਾਰੋਬਾਰੀ

ਸਿਆਸਤ ਤੋਂ ਪ੍ਰਰਿਤ ਫੈਸਲਾ: ਪ੍ਰਧਾਨ ਸਤੀਸ਼ ਕੁਮਾਰ ਨੇ ਆਖਿਆ ਕਿ ਦੋਵਾਂ ਸਰਕਾਰਾਂ ਵੱਲੋਂ ਲਿਆ ਗਿਆ ਇਹ ਫੈਸਲਾ ਸਿਆਸਤ ਤੋਂ ਪ੍ਰੇਰਿਤ ਲੱਗ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਦੀ ਇੰਡਸਟਰੀ ਵੱਲੋਂ ਸਰਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਦੋਵੇਂ ਸਰਕਾਰਾਂ ਇਸ 'ਤੇ ਮੁੜ ਵਿਚਾਰ ਜ਼ਰੂਰ ਕਰਨ ਤਾਂ ਜੋ ਦੋਵੇਂ ਦੇਸ਼ਾਂ ਦੀ ਆਰਥਿਕਤਾ ਨੂੰ ਧੱਕਾ ਨਾ ਲੱਗੇ।

Last Updated :Sep 23, 2023, 7:03 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.