ETV Bharat / state

ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ:ਪ੍ਰਾਈਵੇਟ ਟਰਾਂਸਪੋਰਟ ਦਾ ਕਾਰੋਬਾਰ ਠੱਪ ਹੋਣ ਦੇ ਕਿਨਾਰੇ

author img

By

Published : Apr 7, 2022, 7:58 PM IST

ਪ੍ਰਾਈਵੇਟ ਟਰਾਂਸਪੋਰਟਰ ਸਰਕਾਰ ਤੋਂ ਰਿਬੇਟ ਦੀ ਮੰਗ ਕਰ ਰਹੇ ਹਨ। 10-10 ਰੂਟ ਪਰਮਿਟ ਹੋਣ ਦੇ ਬਾਵਜੂਦ ਚਾਰ ਤੋਂ ਪੰਜ ਰੂਟਾਂ ਤੇ ਹੀ ਚਲਾ ਰਹੇ ਹਨ।

ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ,ਪ੍ਰਾਈਵੇਟ ਟਰਾਂਸਪੋਰਟ ਦਾ ਕਾਰੋਬਾਰ ਠੱਪ ਹੋਣ ਦੇ ਕਿਨਾਰੇ
ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ,ਪ੍ਰਾਈਵੇਟ ਟਰਾਂਸਪੋਰਟ ਦਾ ਕਾਰੋਬਾਰ ਠੱਪ ਹੋਣ ਦੇ ਕਿਨਾਰੇ

ਬਠਿੰਡਾ: ਪ੍ਰਾਈਵੇਟ ਟਰਾਂਸਪੋਰਟਰ ਸਰਕਾਰ ਤੋਂ ਰਿਬੇਟ ਦੀ ਮੰਗ ਕਰ ਰਹੇ ਹਨ। 10-10 ਰੂਟ ਪਰਮਿਟ ਹੋਣ ਦੇ ਬਾਵਜੂਦ ਚਾਰ ਤੋਂ ਪੰਜ ਰੂਟਾਂ ਤੇ ਹੀ ਚਲਾ ਰਹੇ ਹਨ। ਬੱਸਾਂ ਮਾਣ ਸਰਕਾਰ ਨੇ ਟੈਕਸ ਨਾ ਭਰਨ ਵਾਲੇ ਟਰਾਂਸਪੋਰਟਰਾਂ ਨੂੰ ਟਾਈਮ ਟੇਬਲ ਚੋਂ ਬਾਹਰ ਕੀਤਾ। ਡੀਜ਼ਲ ਅਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਨੇ ਜਿੱਥੇ ਆਮ ਲੋਕਾਂ ਦੇ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਉੱਥੇ ਹੀ ਵੱਡੀਆਂ ਵੱਡੀਆਂ ਪ੍ਰਾਈਵੇਟ ਬੱਸ ਟਰਾਂਸਪੋਰਟ ਕੰਪਨੀਆਂ ਦਾ ਕਾਰੋਬਾਰ ਵੀ ਠੱਪ ਹੋਣ ਦੇ ਕਿਨਾਰੇ ਹੈ ਪ੍ਰਾਈਵੇਟ ਬੱਸ ਅਪਰੇਟਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰਪਿੰਦਰ ਸਿੰਘ ਜਲਾਲ ਨੇ ਦੱਸਿਆ ਕਿ ਪਹਿਲਾਂ ਕੋਰੋਨਾ ਮਹਾਂਮਾਰੀ ਫਿਰ ਔਰਤਾਂ ਨੂੰ ਮੁਫ਼ਤ ਸਫ਼ਰ ਅਤੇ ਹੁਣ ਤੇਲ ਦੀਆਂ ਵਧੀਆਂ ਕੀਮਤਾਂ ਨੇ ਪ੍ਰਾਈਵੇਟ ਟਰਾਂਸਪੋਰਟ ਨੂੰ ਵੱਡੀ ਪੱਧਰ ਤੇ ਆਰਥਿਕ ਤੌਰ ਤੇ ਸੱਟ ਮਾਰੀ ਹੈ।

ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ,ਪ੍ਰਾਈਵੇਟ ਟਰਾਂਸਪੋਰਟ ਦਾ ਕਾਰੋਬਾਰ ਠੱਪ ਹੋਣ ਦੇ ਕਿਨਾਰੇ

ਉਨ੍ਹਾਂ ਕਿਹਾ ਕਿ ਪਿਛਲੇ ਕਰੀਬ ਚੌਦਾਂ ਪੰਦਰਾਂ ਦਿਨਾਂ 'ਚ ਪੰਦਰਾਂ ਰੁਪਏ ਦੇ ਕਰੀਬ ਡੀਜ਼ਲ ਦਾ ਰੇਟ ਵਧਣ ਕਾਰਨ ਉਨ੍ਹਾਂ ਨੂੰ ਪ੍ਰਤੀ ਕਿਲੋਮੀਟਰ ਦੋ ਰੁਪਏ ਦਾ ਘਾਟਾ ਪੈ ਰਿਹਾ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਹਰੇਕ ਚੀਜ਼ ਉੱਪਰ ਇਸ ਦਾ ਅਸਰ ਪਿਆ ਹੈ ਖ਼ਾਸਕਰ ਪ੍ਰਾਈਵੇਟ ਟਰਾਂਸਪੋਰਟਰ ਇਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਇਕੱਲੇ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਧਣ ਨਾਲ ਸਪੇਅਰ ਪਾਰਟ ਅਤੇ ਟਾਇਰ ਆਦਿ ਦੇ ਰੇਟ 'ਚ ਵੀ ਕਾਫੀ ਵਾਧਾ ਹੋਇਆ ਹੈ ਜਿਸ ਕਾਰਨ ਹੁਣ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਆਪਣੀਆਂ ਬੱਸਾਂ ਚਲਾਉਣੀਆਂ ਮੁਸ਼ਕਿਲ ਹੋ ਰਹੀਆਂ ਹਨ।

ਉਨ੍ਹਾਂ ਵੱਲੋਂ ਦੱਸਿਆ ਪਰਮਿਟਾਂ ਤੇ ਚੱਲਣ ਵਾਲੀਆਂ ਬੱਸਾਂ ਨੂੰ ਮਹਿਜ਼ ਚਾਰ ਤੋਂ ਪੰਜ ਪਰਮਿਟ ਹੀ ਚਲਾਏ ਜਾ ਰਹੇ ਹਨ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਲਗਪਗ ਪੰਜ ਹਜ਼ਾਰ ਪ੍ਰਾਈਵੇਟ ਟਰਾਂਸਪੋਰਟਰ ਦੀਆਂ ਬੱਸਾਂ ਚੱਲਦੀਆਂ ਹਨ। ਇਸ ਖਿੱਤੇ 'ਚ ਲਗਪਗ ਢਾਈ ਲੱਖ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ ਹੁਣ ਪ੍ਰਾਈਵੇਟ ਟਰਾਂਸਪੋਰਟ ਦਾ ਕਾਰੋਬਾਰ ਠੱਪ ਹੋਣ ਦੇ ਕਿਨਾਰੇ ਹੈ। ਜਿਸ ਦਾ ਵੱਡਾ ਕਾਰਨ ਨਵੀਂ ਸਰਕਾਰ ਪ੍ਰਾਈਵੇਟ ਟਰਾਂਸਪੋਰਟਰਜ਼ ਨੂੰ ਕਿਸੇ ਤਰ੍ਹਾਂ ਦੀ ਰਾਹਤ ਨਾ ਦੇਣਾ ਹੈ।

ਪਿਛਲੀ ਸਰਕਾਰ ਵੱਲੋਂ ਔਰਤਾਂ ਨੂੰ ਮੁਫ਼ਤ ਕਰਾਰ ਦਿੱਤੇ ਜਾਣ ਤੋਂ ਬਾਅਦ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਵੱਡਾ ਧੱਕਾ ਲੱਗਿਆ ਸੀ ਇਸਦੇ ਨਾਲ ਹੀ ਕੋਰੋਨਾ ਮਹਾਂਮਾਰੀ ਦੌਰਾਨ ਟੈਕਸ ਡਿਫਾਲਟਰ ਹੋਏ ਟਰਾਂਸਪੋਰਟਰਸ ਤੇ ਦਬਾਅ ਬਣਾਇਆ ਜਾ ਰਿਹਾ ਹੈ। ਉਹ ਆਪਣਾ ਟੈਕਸ ਭਰਨ ਜੇਕਰ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਟਾਈਮ ਟੇਬਲ ਵਿੱਚੋਂ ਬਾਹਰ ਕੀਤਾ ਜਾ ਰਿਹੈ ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਥੋੜ੍ਹਾ ਬਹੁਤਾ ਸਮਾਂ ਇਸ ਟੈਕਸ ਦੀ ਭਰਪਾਈ ਕਰਨ ਲਈ ਦੇਵੇ।

ਪ੍ਰਾਈਵੇਟ ਟਰਾਂਸਪੋਰਟਰਜ਼ ਪਹਿਲਾਂ ਹੀ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ ਅਸੀਂ ਕਈ ਟਰਾਂਸਪੋਰਟਰ ਲਾਉਣ ਕਾਰਨ ਬੈਂਕ ਦੇ ਡਿਫਾਲਟਰ ਵੀ ਹੋ ਚੁੱਕੇ ਹਨ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਟਰਾਂਸਪੋਰਟਰ ਦੀ ਬਾਂਹ ਨਾ ਫੜੀ ਕੀਤਾ ਆਉਂਦੇ ਸਮੇਂ ਦੌਰਾਨ ਪ੍ਰਾੲੀਵੇਟ ਬੱਸ ਟਰਾਂਸਪੋਰਟ ਦਾ ਕਾਰੋਬਾਰ ਬਿਲਕੁਲ ਠੱਪ ਹੋ ਜਾਵੇਗਾ ਅਤੇ ਇਸ ਖਿੱਤੇ ਨਾਲ ਜੁੜੇ ਹੋਏ ਲੋਕ ਵੱਡੀ ਪੱਧਰ ਤੇ ਬੇਰੁਜ਼ਗਾਰ ਹੋ ਜਾਣਗੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕੋਰੋਨਾ ਕਾਲ ਦੌਰਾਨ ਡਿਫਾਲਟਰ ਹੋਏ ਟਰਾਂਸਪੋਰਟਰਸ ਨੂੰ ਪੰਜਾਬ ਸਰਕਾਰ ਰੈਤ ਦੇਵੇ ਤਾਂ ਜੋ ਆਪਣੇ ਘਰ ਬਾਰ ਨੂੰ ਮੁੜ ਪੈਰਾਂ ਸਿਰ ਕਰ ਸਕਣ।

ਇਹ ਵੀ ਪੜ੍ਹੋ:- ਫਰੀਦਕੋਟ 'ਚ ਦਿਨ ਦਿਹਾੜੇ ਚੱਲੀ ਗੋਲੀ, ਤਿੰਨ ਬਾਈਕ ਸਵਾਰਾਂ ਨੇ ਸਕਾਰਪੀਓ 'ਤੇ ਕੀਤਾ ਹਮਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.