ETV Bharat / state

23 ਜੁਲਾਈ ਨੂੰ ਸਾਬਕਾ ਸੈਨਿਕਾਂ ਦਾ ਦਿੱਲੀ 'ਚ ਹੋਵੇਗਾ ਵੱਡਾ ਇਕੱਠ, ਦੱਸਣਗੇ ਪ੍ਰਧਾਨ ਮੰਤਰੀ ਦੀ ਅਸਲ ਸੱਚਾਈ !

author img

By

Published : Jul 14, 2023, 7:33 PM IST

ਕੇਂਦਰ ਸਰਕਾਰ ਵੱਲੋਂ ਸਾਬਕਾ ਫੌਜੀ ਜਵਾਨ ਦੇ ਅੱਗੇ ਝੁਕਦਿਆਂ ਭਾਵੇਂ ਇੱਕ ਰੈਂਕ ਇੱਕ ਪੈਨਸ਼ਨ ਦੀ ਸਕੀਮ ਲਾਗੂ ਕੀਤੀ ਗਈ ਹੈ ਪਰ ਇਸ ਵਿੱਚ ਬਹੁਤ ਵੱਡੀ ਪੱਧਰ ਤੇ ਤਰੁੱਟੀਆਂ ਪਾਈਆਂ ਗਈਆਂ ਹਨ, ਜਿਸ ਕਾਰਨ ਮਜ਼ਬੂਰਨ ਫੌਜੀ ਜਵਾਨਾਂ ਵੱਲੋਂ 23 ਜੁਲਾਈ ਨੂੰ ਦੇਸ਼ ਭਰ ਵਿੱਚੋਂ ਇਕੱਠੇ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ। ਪੜ੍ਹੋ ਪੂਰੀ ਖਬਰ...

23 ਜੁਲਾਈ ਨੂੰ ਦਿੱਲੀ 'ਚ ਹੋਵੇਗਾ ਵੱਡਾ ਇਕੱਠ,  ਸਾਬਕਾ ਸੈਨਿਕ ਦੱਸਣਗੇ ਪ੍ਰਧਾਨ ਮੰਤਰੀ ਦੀ ਅਸਲ ਸੱਚਾਈ !
23 ਜੁਲਾਈ ਨੂੰ ਦਿੱਲੀ 'ਚ ਹੋਵੇਗਾ ਵੱਡਾ ਇਕੱਠ, ਸਾਬਕਾ ਸੈਨਿਕ ਦੱਸਣਗੇ ਪ੍ਰਧਾਨ ਮੰਤਰੀ ਦੀ ਅਸਲ ਸੱਚਾਈ !

23 ਜੁਲਾਈ ਨੂੰ ਦਿੱਲੀ 'ਚ ਹੋਵੇਗਾ ਵੱਡਾ ਇਕੱਠ, ਸਾਬਕਾ ਸੈਨਿਕ ਦੱਸਣਗੇ ਪ੍ਰਧਾਨ ਮੰਤਰੀ ਦੀ ਅਸਲ ਸੱਚਾਈ !

ਬਠਿੰਡਾ: ਕਿਸੇ ਸਮੇਂ ਦੇਸ਼ ਦੀਆਂ ਸਰਹੱਦਾਂ 'ਤੇ ਤੈਨਾਤ ਸਾਬਕਾ ਫੌਜੀਆਂ ਵੱਲੋਂ ਹੁਣ ਕੇਂਦਰ ਸਰਕਾਰ ਖ਼ਿਲਾਫ਼ ਇੱਕ ਰੈਂਕ ਇੱਕ ਪੈਨਸ਼ਨ ਨੂੰ ਲੈ ਕੇ 23 ਜੁਲਾਈ ਨੂੰ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਜੋਰਦਾਰ ਪ੍ਰਦਰਸ਼ਨ ਨੂੰ ਲੈ ਕੇ ਸਾਬਕਾ ਸੈਨਿਕ ਵਿੰਗ ਪੰਜਾਬ ਵੱਲੋਂ ਮੈਂਬਰ ਸਾਬਕਾ ਫੌਜੀ ਅਜੈਬ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜੋ ਵਨ ਰੈਂਕ, ਵਨ ਪੈਨਸ਼ਨ ਲਾਗੂ ਕੀਤੀ ਗਈ ਹੈ। ਉਸ ਵਿੱਚ ਫੌਜੀ ਅਫ਼ਸਰਾਂ ਅਤੇ ਜਵਾਨਾਂ ਵਿਚਕਾਰ ਕਾਣੀ ਵੰਡ ਕੀਤੀ ਗਈ ਹੈ। ਫੌਜੀ ਅਫਸਰਾਂ ਨੂੰ 2.81 ਅਤੇ ਜੇ ਸੀ ਓ, ਫੌਜੀ ਜਵਾਨਾ ਨੂੰ 2.57 ਬੇਸਿਕ ਪੇਅ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਮਿਲਟਰੀ ਸਰਵਿਸ ਪੇਅ ਵਿੱਚ ਵੀ ਦਰਿਆਤ ਕਰਦਿਆਂ ਫੋਜੀ ਅਫ਼ਸਰਾਂ ਨੂੰ ₹15,500, ਨਰਸਿੰਗ ਸਟਾਫ਼ ਨੂੰ 10,500 ਅਤੇ ਫੌਜੀ ਜਵਾਨ/ ਜੇ ਸੀ ਓ ਨੂੰ 5200 ਮਿਲਟਰੀ ਸਰਵਿਸ ਤੇ ਦਿੱਤੀ ਜਾ ਰਹੀ ਹੈ ਜੋ ਕਿ ਸਰਾਸਰ ਗ਼ਲਤ ਹੈ।

ਕਾਣੀ ਵੰਡ: ਉਨ੍ਹਾਂ ਕਿਹਾ ਕਿ ਹਾਲੇ ਇਸ ਚੀਜ਼ ਦਾ ਪਤਾ ਨਹੀਂ ਲੱਗਦਾ ਪਰ ਜਦੋਂ ਫੌਜੀ ਜਵਾਨ ਨੂੰ ਪੈਨਸ਼ਨ ਅਤੇ ਹੋਰ ਪੱਤੇ ਮਿਲਨੇ ਹਨ ਤਾਂ ਇਸ ਵਿਚ ਕਾਫੀ ਵੱਡਾ ਅੰਤਰ ਵੇਖਣ ਨੂੰ ਮਿਲੇਗਾ, ਇਸੇ ਤਰ੍ਹਾਂ ਫ਼ੌਜੀ ਜਵਾਨ ਅਤੇ ਫੌਜੀ ਅਫਸਰਾਂ ਦਿੱਤੀਆਂ ਜਾ ਰਹੀਆਂ ਵਾਲੀਆਂ ਸਹੂਲਤਾਂ ਵਿੱਚ ਵੀ ਕਾਣੀ ਵੰਡ ਕੀਤੀ ਗਈ ਹੈ। ਫੌਜੀ ਜਵਾਨ ਦੇ ਅਪਾਹਜ ਹੋਣ ਤੋਂ ਬਾਅਦ ਮਿਲਣ ਵਾਲੇ ਪੱਤੇ ਅਤੇ ਫੌਜੀ ਅਧਿਕਾਰੀ ਨੂੰ ਅਪਾਹਜ ਹੋਣ ਤੇ ਮਿਲਣ ਵਾਲੇ ਪੱਤਿਆਂ ਵਿੱਚ ਚਾਰ ਗੁਣਾਂ ਦਾ ਫਰਕ ਹੈ। ਇਸੇ ਤਰ੍ਹਾਂ ਕੰਟੀਨ ਏ ਸੀ ਐਚ ਅਤੇ ਹਸਪਤਾਲ ਸਹੂਲਤਾਂ ਵਿੱਚ ਵੀ ਫ਼ੌਜੀ ਜ਼ਵਾਨਾਂ ਅਤੇ ਅਧਿਕਾਰੀਆਂ ਵਿੱਚ ਭੇਦ ਭਾਵ ਕੀਤਾ ਗਿਆ ਹੈ।

ਇੱਕ ਰੈਂਕ ਇੱਕ ਪੈਨਸ਼ਨ ਦੀ ਸਕੀਮ ਵਿੱਚ ਤਰੁੱਟੀਆਂ: ਕੇਂਦਰ ਸਰਕਾਰ ਵੱਲੋਂ ਸਾਬਕਾ ਫੌਜੀ ਜਵਾਨ ਦੇ ਅੱਗੇ ਝੁਕਦਿਆਂ ਭਾਵੇਂ ਇੱਕ ਰੈਂਕ ਇੱਕ ਪੈਨਸ਼ਨ ਦੀ ਸਕੀਮ ਲਾਗੂ ਕੀਤੀ ਗਈ ਹੈ ਪਰ ਇਸ ਵਿੱਚ ਬਹੁਤ ਵੱਡੀ ਪੱਧਰ ਤੇ ਤਰੁੱਟੀਆਂ ਪਾਈਆਂ ਗਈਆਂ ਹਨ, ਜਿਸ ਕਾਰਨ ਮਜ਼ਬੂਰਨ ਫੌਜੀ ਜਵਾਨਾਂ ਵੱਲੋਂ 23 ਜੁਲਾਈ ਨੂੰ ਦੇਸ਼ ਭਰ ਵਿੱਚੋਂ ਇਕੱਠੇ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ। ਅਜੈਬ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚੋਂ 20 ਤੋਂ ਪੱਚੀ ਹਜ਼ਾਰ ਸਾਬਕਾ ਫੌਜੀ ਇਸ ਪ੍ਰਦਰਸ਼ਨ ਵਿੱਚ ਭਾਗ ਲੈਣਗੇ। ਇਸ ਤੋਂ ਇਲਾਵਾ ਦੇਸ਼ ਭਰ ਦੇ ਸਾਰੇ ਸੂਬਿਆਂ ਤੋਂ ਸਾਬਕਾ ਫੌਜੀਆਂ ਵੱਲੋਂ ਇਸ ਰੋਸ ਪ੍ਰਦਰਸ਼ਨ ਵਿੱਚ ਭਾਗ ਲਿਆ ਜਾਵੇਗਾ ਉਨ੍ਹਾਂ ਕਿਹਾ ਕਿ ਇਹ ਸਾਬਕਾ ਫੌਜੀ ਜਵਾਨ ਦੇ ਮਾਨ ਸਨਮਾਨ ਦੀ ਲੜਾਈ ਹੈ। ਕਿਉਂਕਿ ਸਾਬਕਾ ਫੌਜੀਆਂ ਨੂੰ ਬਣਦਾ ਮਾਣ ਸਨਮਾਨ ਬਰਾਬਰ ਦੇ ਅਧਿਕਾਰ ਨਹੀਂ ਦਿੱਤੇ ਜਾ ਰਹੇ। ਜਿਸ ਕਾਰਨ ਸਾਬਕਾ ਫੌਜੀਆਂ ਵੱਲੋਂ ਹੁਣ ਕੇਂਦਰ ਸਰਕਾਰ ਖ਼ਿਲਾਫ਼ ਮਾਣ ਸਨਮਾਨ ਬਹਾਲ ਕਰਾਉਣ ਲਈ ਇਹ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.