ETV Bharat / state

ਬਠਿੰਡਾ ਦੀ ਆਰਤੀ ਖੰਨਾ ਨੇ ਵਿਸ਼ਵ ਪੱਧਰ 'ਤੇ ਵਧਾਇਆ ਮਾਣ, ਗਿਨੀਜ਼ ਬੁੱਕ ਆਫ ਰਿਕਾਰਡ 'ਚ ਦਰਜ ਹੋਇਆ ਨਾਮ

author img

By ETV Bharat Punjabi Team

Published : Nov 25, 2023, 7:23 AM IST

ਜਾਗਰਣ ਵਿੱਚ ਗਾਉਣ ਵਾਲੀ ਆਰਤੀ ਖੰਨਾ ਨੇ ਪਹਿਲਾਂ ਬਠਿੰਡਾ ਤੋਂ ਮੁੰਬਈ ਦਾ ਸਫਰ ਤੈਅ ਕੀਤਾ ਅਤੇ ਫਿਰ ਵਿਸ਼ਵ ਵਿੱਚ ਵੀ ਆਪਣਾ ਨਾਮ ਦਰਜ ਕਰਵਾਇਆ। ਦਰਅਸਲ ਗਾਉਣ ਦੀ ਕਲਾ ਕਰਕੇ ਆਰਤੀ ਖੰਨਾ ਦਾ ਨਾਮ ਗਿਨੀਜ਼ ਬੁੱਕ ਆਫ ਰਿਕਾਰਡ (Guinness Book of Records) 'ਚ ਦਰਜ ਹੋਇਆ ਹੈ।

Aarti Khanna, a resident of Bathinda, has been included in the Guinness Book of Records
ਬਠਿੰਡਾ ਦੀ ਆਰਤੀ ਖੰਨਾ ਨੇ ਵਿਸ਼ਵ ਪੱਧਰ 'ਤੇ ਵਧਾਇਆ ਮਾਣ, ਗਨੀਜ਼ ਬੁੱਕ ਆਫ ਰਿਕਾਰਡ 'ਚ ਦਰਜ ਹੋਇਆ ਨਾਮ

ਗਿਨੀਜ਼ ਬੁੱਕ ਆਫ ਰਿਕਾਰਡ 'ਚ ਦਰਜ ਹੋਇਆ ਨਾਮ

ਬਠਿੰਡਾ: ਜ਼ਿਲ੍ਹਾ ਬਠਿੰਡਾ ਵਿੱਚ ਕਿਰਾਏ ਦੇ ਮਕਾਨ ਅੰਦਰ ਮਾਤਾ-ਪਿਤਾ ਨਾਲ ਰਹਿ ਰਹੀ ਆਰਤੀ ਦਾ ਨਾਮ ਗਿਨੀਜ਼ ਬੁੱਕ ਆਫ ਰਿਕਾਰਡ ਵਿੱਚ ਦਰਜ ਹੋਇਆ ਹੈ ਕਿਉਂਕਿ ਆਰਤੀ ਜੋ ਕਿਸੇ ਸਮੇਂ ਜਾਗਰਣ ਵਿੱਚ ਗਾਉਂਦੀ ਸੀ ਉਸ ਨੂੰ ਮੁੰਬਈ ਵਿਖੇ ਦੀ ਲਾਰਜਸਟ ਇੰਡੀਅਨ ਸਨਮੈਟਿਕ ਮਿਊਜ਼ਿਕ ਬੈਂਡ (The Largest Indian Musical Music Band) ਨਾਲ ਗਾਉਣ ਦਾ ਮੌਕਾ ਮਿਲਿਆ। ਇਹ ਬੈਂਡ ਜੋ ਕਿ 1046 ਗਾਇਕਾਂ ਨੂੰ ਲੈ ਕੇ ਬਣਾਇਆ ਗਿਆ ਸੀ ਅਤੇ ਇਸ ਬੈਂਡ ਵੱਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ ਸਨ। ਇਸ ਬੈਂਡ ਵਿੱਚ ਪੰਜਾਬ ਦੀ ਇੱਕੋ ਇੱਕ ਧੀ ਆਰਤੀ ਵੱਲੋਂ ਭਾਗ ਲਿਆ ਗਿਆ ਸੀ।

ਸੰਗੀਤ ਦੀ ਸਿੱਖਿਆ ਕੀਤੀ ਹਾਸਿਲ: ਆਰਤੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਦੋ ਭੈਣਾਂ ਅਤੇ ਇੱਕ ਭਰਾ ਹਨ ਅਤੇ ਉਸ ਨੇ ਗ੍ਰੈਜੂਏਸ਼ਨ ਤੱਕ ਪੜ੍ਹਾਈ ਕੀਤੀ ਹੈ। ਮਾਤਾ-ਪਿਤਾ ਗਾਉਣ ਦਾ ਸ਼ੌਂਕ ਰੱਖਦੇ ਸਨ ਅਤੇ ਜਾਗਰਣ ਆਦਿ ਵਿੱਚ ਭਜਨ ਗਾਉਂਦੇ ਸਨ, ਜਿਨ੍ਹਾਂ ਨੂੰ ਵੇਖ ਕੇ ਆਰਤੀ ਵੱਲੋਂ ਅੱਠ ਸਾਲ ਦੀ ਉਮਰ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਗਿਆ ਅਤੇ ਉਹ ਆਪਣੇ ਪਿਤਾ ਨਾਲ ਜਾਗਰਣ ਵਿੱਚ ਭਜਨ ਗਾਉਣ ਲਈ ਜਾਂਦੀ ਸੀ। ਘਰ ਦੀ ਗਰੀਬੀ ਕਾਰਨ ਸੰਗੀਤ ਦੀ ਤਾਲੀਮ ਨਾਂ ਲੈ ਸਕੀ ਅਤੇ ਗ੍ਰੈਜੂਏਸ਼ਨ ਦੌਰਾਨ ਪੈਰਾਂ ਉੱਤੇ ਖੜ੍ਹੇ ਹੋਣ ਉਪਰੰਤ ਆਰਤੀ ਵੱਲੋਂ ਸੰਗੀਤ ਦੀ ਸਿੱਖਿਆ ਹਾਸਲ ਕਰਨ ਲਈ ਮੁੰਬਈ ਦਾ ਰੁੱਖ ਕੀਤਾ ਗਿਆ। (Aarti Khanna of Bathinda included in world book)

ਗਾਉਂਣ ਦਾ ਸ਼ੌਂਕ ਬਣਿਆ ਆਮਦਨ ਦਾ ਜ਼ਰੀਆ: ਇਸ ਦੌਰਾਨ ਉਸ ਵੱਲੋਂ ਇੱਕ ਆਪਣੀ ਰਿਕਾਰਡਿੰਗ ਗਿਨੀਜ ਬੁੱਕ ਆਫ ਰਿਕਾਰਡਸ ਵੱਲੋਂ ਕਿਰਾਏ ਜਾ ਰਹੇ ਦੀ ਲਾਰਜੈਸਟ ਇੰਡੀਅਨ ਸਨਮੈਟਿਕ ਮਿਊਜ਼ਿਕ ਬੈਂਡ ਨੂੰ ਭੇਜੀ ਗਈ। ਜਿਸ ਤੋਂ ਬਾਅਦ ਆਰਤੀ ਦੀ ਸਲੈਕਸ਼ਨ ਇਸ ਬੈਂਡ ਲਈ ਕੀਤੀ ਗਈ। ਇਸ ਬੈਂਡ ਵੱਲੋਂ ਤਿੰਨ ਗੀਤ ਦੇਸ਼ ਭਗਤੀ ਦੇ ਗਾਏ ਗਏ ਜਿਸ ਤੋਂ ਬਾਅਦ ਗਨੀਜ ਬੁੱਕ ਆਫ ਰਿਕਾਰਡ ਵਿੱਚ ਇਸ ਬੈਂਡ ਦੇ ਸਾਰੇ ਗਾਇਕਾਂ ਦਾ ਨਾਮ ਦਰਜ ਹੋਇਆ। ਆਰਤੀ ਨੇ ਦੱਸਿਆ ਕਿ ਉਸ ਵੱਲੋਂ ਆਪਣੇ ਗਾਉਣ ਦੇ ਸ਼ੌਂਕ ਨੂੰ ਹੁਣ ਆਮਦਨ ਦਾ ਜ਼ਰੀਆ ਬਣਾ ਲਿਆ ਗਿਆ ਹੈ ਅਤੇ ਹੁਣ ਉਹ ਜਾਗਰਣ ਤੋਂ ਇਲਾਵਾ ਲਾਈਵ ਸ਼ੋ ਅਤੇ ਵੈਸਟਰਨ ਮਿਊਜ਼ਿਕ ਦੇ ਪ੍ਰੋਗਰਾਮ (Live shows and western music programs) ਕਰ ਰਹੀ ਹੈ। ਆਰਤੀ ਨੇ ਦੱਸਿਆ ਕਿ ਕਿਸੇ ਵੀ ਲੜਕੀ ਨੂੰ ਨੈਗਟਿਵਿਟੀ ਛੱਡ ਕੇ ਅੱਗੇ ਵਧਣਾ ਚਾਹੀਦਾ ਹੈ ਅਤੇ ਮਾਤਾ-ਪਿਤਾ ਨੂੰ ਵੀ ਲੜਕੀ ਦੀ ਸਪੋਰਟ ਕਰਨੀ ਚਾਹੀਦੀ ਹੈ। ਲੜਕੀਆਂ ਅੱਜ ਦੇ ਸਮੇਂ ਵਿੱਚ ਕਿਸੇ ਨਾਲੋਂ ਘੱਟ ਨਹੀਂ ਬਸ ਉਹਨਾਂ ਨੂੰ ਸਪੋਰਟ ਦੀ ਲੋੜ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.