ETV Bharat / state

Hit and Run Law: ਬਠਿੰਡਾ 'ਚ ਪੁਲਿਸ ਦੀ ਨਿਗਰਾਨੀ 'ਚ ਪੈਟਰੋਲ ਪੰਪ 'ਤੇ ਪੁੱਜਿਆ ਤੇਲ ਦਾ ਭਰਿਆ ਟੈਂਕਰ

author img

By ETV Bharat Punjabi Team

Published : Jan 2, 2024, 6:25 PM IST

ਪੁਲਿਸ ਨਿਗਰਾਨੀ 'ਚ ਤੇਲ ਟੈਂਕਰ
ਪੁਲਿਸ ਨਿਗਰਾਨੀ 'ਚ ਤੇਲ ਟੈਂਕਰ

ਬਠਿੰਡਾ 'ਚ ਪੁਲਿਸ ਵਲੋਂ ਡਰਾਈ ਹੋਏ ਪੈਟਰੋਲ ਪੰਪਾਂ ਦੀ ਸਪਲਾਈ ਬਹਾਲ ਕਰਨ ਦੇ ਲਈ ਬਠਿੰਡਾ ਦੇ ਤੇਲ ਡਿਪੂ ਤੋਂ ਭਰੇ ਹੋਏ ਟੈਂਕਰ ਨੂੰ ਅਸਕਾਟ ਕਰਕੇ ਪੈਰੋਲ ਪੰਪ ਤੱਕ ਲਿਜਾਇਆ ਗਿਆ।

ਪੁਲਿਸ ਅਧਿਕਾਰੀ ਜਾਣਕਾਰੀ ਦਿੰਦੇ ਹੋਏ

ਬਠਿੰਡਾ: ਕੇਂਦਰ ਸਰਕਾਰ ਵਲੋਂ ਡਰਾਈਵਰਾਂ ਨੂੰ ਲੈਕੇ ਬਣਾਏ ਗਏ ਹਿੱਟ ਐਂਡ ਰਨ ਕਾਨੂੰਨ 'ਚ ਕੀਤੀ ਨਵੀਂ ਸੋਧ ਨੂੰ ਲੈਕੇ ਦੇਸ਼ ਭਰ 'ਚ ਇਸ ਦਾ ਵਿਰੋਧ ਹੋ ਰਿਹਾ ਹੈ। ਜਿਸ ਦੇ ਚੱਲਦਿਆਂ ਡਰਾਈਵਰਾਂ ਵਲੋਂ ਆਪਣੇ ਵਾਹਨ ਤੱਕ ਰੋਕ ਦਿੱਤੇ ਗਏ। ਇਸ ਦੌਰਾਨ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਤੇ ਪੈਟਰੋਲ ਪੰਪਾਂ 'ਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਪੰਜਾਬ 'ਚ ਕਈ ਜ਼ਿਲ੍ਹਿਆਂ 'ਚ ਪੈਰੋਲ ਪੰਪਾਂ 'ਤੇ ਤੇਲ ਦੀ ਕਿੱਲਤ ਆ ਗਈ ਤੇ ਕਈ ਥਾਵਾਂ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ।

ਪੁਲਿਸ ਅਸਕਾਟ ਕਰਕੇ ਲੈ ਗਈ ਤੇਲ ਦਾ ਟੈਂਕਰ: ਉਧਰ ਹਿੱਟ ਐਂਡ ਰਨ ਕਾਨੂੰਨ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਤੋਂ ਬਾਅਦ ਹੜਤਾਲ 'ਤੇ ਗਏ ਟਰੱਕ ਅਤੇ ਟੈਂਕਰ ਡਰਾਈਵਰਾਂ ਕਾਰਨ ਪੰਜਾਬ ਵਿੱਚ ਹੋਏ ਡਰਾਈ ਪੈਟਰੋਲ ਪੰਪਾਂ ਦੀ ਸਪਲਾਈ ਬਹਾਲ ਕਰਾਉਣ ਲਈ ਬਠਿੰਡਾ ਦੇ ਜੱਸੀ ਪਾਓ ਵਾਲੀ ਵਿਖੇ ਬਣੇ ਵੱਖ-ਵੱਖ ਤੇਲ ਡੰਪਾਂ ਤੋਂ ਸਪਲਾਈ ਬਹਾਲ ਕਰਾਉਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਵੱਲ ਤੈਨਾਤ ਕੀਤਾ ਗਿਆ। ਪੁਲਿਸ ਅਧਿਕਾਰੀਆਂ ਵੱਲੋਂ ਤੇਲ ਟੈਂਕਰ ਨੂੰ ਅਸਕਾਟ ਕਰਕੇ ਪੈਟਰੋਲ ਪੰਪ ਤੱਕ ਲਿਜਾਇਆ ਗਿਆ।

ਬਠਿੰਡਾ 'ਚ ਤੇਲ ਡੀਪੂ ਬਾਹਰ ਪੁਲਿਸ ਤੈਨਾਤ: ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਕੀਤਾ ਗਿਆ ਤਾਂ ਜੋ ਕੋਈ ਵੀ ਵਿਅਕਤੀ ਕਿਸੇ ਤਰ੍ਹਾਂ ਦੀ ਸ਼ਰਾਰਤ ਨਾ ਕਰ ਸਕੇ। ਉਧਰ ਪੈਟਰੋਲ ਪੰਪ ਡਰਾਈ ਹੋਣ ਤੋਂ ਬਾਅਦ ਪੰਜਾਬ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀ ਅਤੇ ਵੱਡੀ ਗਿਣਤੀ ਵਿੱਚ ਲੋਕ ਪੈਟਰੋਲ ਪੰਪਾਂ 'ਤੇ ਤੇਲ ਪਵਾਉਣ ਲਈ ਪਹੁੰਚ ਰਹੇ ਸਨ। ਤੇਲ ਦੀ ਸਪਲਾਈ ਨਾ ਹੋਣ ਕਾਰਨ ਜਿੱਥੇ ਸ਼ਹਿਰ ਵਿੱਚ ਕਈ ਪੰਪ ਡਰਾਈ ਹੋ ਗਏ ਸਨ ਉੱਥੇ ਹੀ ਕਈ ਪੰਪਾਂ 'ਤੇ ਲੰਬੀਆਂ-ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ ਸਨ।

ਨਿਰੰਤਰ ਸਪਲਾਈ ਲਈ ਕੰਮ ਕਰ ਰਹੀ ਪੁਲਿਸ: ਇਸ ਦੌਰਾਨ ਐਸਪੀ ਸਿਟੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਡੀਪੂਆਂ ਦੀ ਰਾਖੀ ਲਈ ਫੋਰਸ ਲੈ ਕੇ ਆਏ ਹਾਂ ਅਤੇ ਇਥੋਂ ਗੱਡੀਆਂ ਪੈਟਰੋਲ ਪੰਪਾਂ ਦੇ ਉੱਪਰ ਤੇਲ ਲੈ ਕੇ ਜਾਣਗੀਆਂ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜੀ ਨਹੀਂ ਕਰਨ ਦਿੱਤੀ ਜਾਵੇਗੀ। ਸ਼ਹਿਰ ਦੇ ਵਿੱਚ ਅਤੇ ਜਿਲ੍ਹੇ ਵਿੱਚ ਸਾਰੇ ਪੰਪਾਂ 'ਤੇ ਤੇਲ ਦੀਆ ਗੱਡੀਆਂ ਭੇਜਣ ਦੀ ਕੋਸ਼ਿਸ਼ ਕਰ ਰਹੇ ਹਾਂ।

ਰਾਤ ਤੱਕ ਹਰ ਜ਼ਿਲ੍ਹੇ 'ਚ ਭੇਜਾਂਗੇ ਪੈਟਰੋਲ ਤੇ ਡੀਜ਼ਲ: ਇਸ ਦੌਰਾਨ ਡੀਸੀ ਬਠਿੰਡਾ ਦਾ ਕਹਿਣਾ ਹੈ ਕਿ ਅਸੀਂ ਕਿਸੇ ਨੂੰ ਵੀ ਦਿੱਕਤ ਨਹੀਂ ਆਉਣ ਦੇਵਾਂਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੇਲ ਦੀ ਸਪਲਾਈ ਨੂੰ ਲੈ ਕੇ ਪੈਨਿਕ ਫਲਾਉਣ ਦੀ ਜ਼ਰੂਰਤ ਨਹੀਂ ਹੈ। ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਹੈ ਅਤੇ ਲੋਕਾਂ ਨੂੰ ਤੇਲ ਦੀ ਸਪਲਾਈ ਪਹਿਲਾਂ ਦੀ ਤਰ੍ਹਾਂ ਨਿਰੰਤਰ ਮਿਲੇਗੀ ਅਤੇ ਅੱਜ ਰਾਤ ਨੂੰ ਵੱਡੀ ਗਿਣਤੀ ਵਿੱਚ ਬਠਿੰਡਾ ਡੀਪੂ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਲਈ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਟੈਂਕਰਾਂ ਰਾਹੀਂ ਭੇਜੀ ਜਾਵੇਗੀ। ਇਸ ਲਈ ਬਕਾਇਦਾ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਆਰਟੀਓ ਬਠਿੰਡਾ ਨੂੰ ਡਰਾਈਵਰ ਦਾ ਪ੍ਰਬੰਧ ਕਰਨ ਲਈ ਆਖਿਆ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.