ETV Bharat / state

ਕਿਸਾਨ ਇਕੱਠ ਵਿੱਚ ਮਹਿਲਾਵਾਂ ਵੱਲੋਂ ਸੰਘਰਸ਼ ਦਾ ਸੱਦਾ

author img

By

Published : Mar 8, 2022, 10:46 PM IST

ਔਰਤ ਦਿਵਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕੱਠ ਵਿੱਚ ਲਗਭਗ ਇੱਕ ਹਾਜ਼ਰ ਔਰਤਾਂ ਨੇ ਆਪਣੇ ਹੱਕਾਂ ਲਈ ਸੰਘਰਸ਼ ਦਾ ਸੱਦਾ ਦਿੱਤਾ (women called for agitation in farmers' gathering) ਅੰਤਰਰਾਸ਼ਟਰੀ ਮਹਿਲਾ ਦਿਵਸ ਹੋਣ ਕਰਕੇ ਅੱਜ ਸਟੇਜ ਦੇ ਪ੍ਰਬੰਧ ਔਰਤਾਂ ਵਲੋਂ ਹੀ ਸੰਭਾਲੇ ਗਏ ਅਤੇ ਭਾਸ਼ਣ ਵੀ ਔਰਤਾਂ ਨੇ ਹੀ ਦਿੱਤੇ (purely women gathering)।

ਔਰਤਾਂ ਨੇ ਆਪਣੇ ਹੱਕਾਂ ਲਈ ਸੰਘਰਸ਼ ਦਾ ਦਿੱਤਾ ਸੱਦਾ
ਔਰਤਾਂ ਨੇ ਆਪਣੇ ਹੱਕਾਂ ਲਈ ਸੰਘਰਸ਼ ਦਾ ਦਿੱਤਾ ਸੱਦਾ

ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ (women called for agitation in farmers' gathering)। ਬਰਨਾਲਾ ਦੀ ਦਾਣਾ ਮੰਡੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਦਾ ਵੱਡਾ ਇਕੱਠ ਕੀਤਾ ਗਿਆ(purely women gathering)। ਅੰਤਰਰਾਸ਼ਟਰੀ ਮਹਿਲਾ ਦਿਵਸ ਹੋਣ ਕਰਕੇ ਅੱਜ ਸਟੇਜ ਦੇ ਪ੍ਰਬੰਧ ਔਰਤਾਂ ਵਲੋਂ ਹੀ ਸੰਭਾਲੇ ਗਏ (women compered the stage)ਅਤੇ ਭਾਸ਼ਣ ਵੀ ਔਰਤਾਂ ਨੇ ਹੀ ਦਿੱਤੇ।

ਜਦਕਿ ਕਿਸਾਨ ਭਰਾਵਾਂ ਵਲੋਂ ਇਸ ਲਈ ਸਹਿਯੋਗ ਦਿੱਤਾ ਗਿਆ। ਇਸ ਮੌਕੇ ਔਰਤਾਂ ਨੇ ਕਿਹਾ ਕਿ ਅੱਜ ਦੀ ਔਰਤ ਪਹਿਲਾਂ ਵਾਂਗ ਘਰਾਂ ਦੇ ਚੁੱਲ੍ਹਿਆਂ ਤੱਕ ਸੀਮਤ ਨਹੀਂ ਹੈ, ਬਲਕਿ ਆਪਣੇ ਹੱਕਾਂ ਲਈ ਲੜਨਾ ਵੀ ਜਾਣਦੀ ਹੈ। ਕਿਸਾਨ ਅੰਦੋਲਨ ਨੇ ਪੰਜਾਬ ਦੀਆਂ ਔਰਤਾਂ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ (farmers' agitation gives new direction to women)।

ਮਹਿਲਾਵਾਂ ਵੱਲੋਂ ਸੰਘਰਸ਼ ਦਾ ਸੱਦਾ

ਇਸ ਮੌਕੇ ਗੱਲਬਾਤ ਕਰਦਿਆਂ ਮਹਿਲਾ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਪੂਰੀ ਦੁਨੀਆਂ ਵਿੱਚ ਔਰਤ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਕਰਕੇ ਪੰਜਾਬ ਦੀਆਂ ਔਰਤਾਂ ਲਈ ਇਹ ਦਿਨ ਹੋਰ ਵੀ ਖਾਸ ਹੈ। ਉਹਨਾਂ ਕਿਹਾ ਕਿ ਔਰਤਾਂ ਨੂੰ ਘਰ ਦੇ ਚੁੱਲਿਆਂ ਤੱਕ ਸੀਮਤ ਰੱਖਿਆ ਜਾਂਦਾ ਸੀ। ਪ੍ਰੰਤੂ ਅਜੋਕੇ ਸਮੇਂ ਵਿੱਚ ਹਰ ਖੇਤਰ ਵਿੱਚ ਅੱਗੇ ਹਨ। ਔਰਤਾਂ ਆਪਣੇ ਹੱਕਾਂ ਲਈ ਪੂਰੀ ਤਰ੍ਹਾਂ ਜਾਗਰੂਕ ਹੋ ਚੁੱਕੀਆਂ ਹਨ (women are aware now)।

ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਚੱਲੇ ਸੰਘਰਸ ਦੌਰਾਨ ਵੀ ਔਰਤਾਂ ਵਿੱਚ ਜਾਗਰਤੀ ਵਧੀ ਹੈ। ਔਰਤਾਂ ਨੇ ਜਿੱਥੇ ਇਸ ਅੰਦੋਲਨ ਵਿੱਚ ਸੜਕਾਂ ਤੇ ਉਤਰ ਕੇ ਵੱਡਾ ਯੋਗਦਾਨ ਪਾਇਆ ਸੀ, ਉਥੇ ਹੁਣ ਔਰਤਾਂ ਆਪਣੇ ਹੱਕਾਂ ਦੇ ਹੋਰ ਸੰਘਰਸ਼ਾਂ ਵਿੱਚ ਵਧ ਚੜ੍ਹ ਕੇ ਅੱਗੇ ਆਉਣ ਲੱਗੀਆਂ ਹਨ।

ਇਹ ਵੀ ਪੜ੍ਹੋ:ਮਹਿਲਾ ਦਿਵਸ ਮੌਕੇ ਸੜਕਾਂ ’ਤੇ ਉੱਤਰੀਆਂ ਪੰਜਾਬ ਦੀਆਂ ਆਂਗਨਵਾੜੀ ਵਰਕਰਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.