ETV Bharat / state

ਤਪਾ ਮੰਡੀ ਦੇ ਨੌਜਵਾਨਾਂ ਨੇ ਦੱਸੇ ਯੂਕਰੇਨ ਦੇ ਹਾਲਾਤ, ਕਿਹਾ- ਲਗਾਤਾਰ ਹੋ ਰਹੇ ਨੇ ਧਮਾਕੇ

author img

By

Published : Feb 26, 2022, 8:17 AM IST

ਤਪਾ ਮੰਡੀ ਦੇ ਰਹਿਣ ਵਾਲੇ ਡਾਕਟਰੀ ਦੀ ਪੜ੍ਹਾਈ ਕਰਨ ਗਏ 2 ਵਿਦਿਆਰਥੀ ਯੂਕਰੇਨ ਵਿੱਚ ਫਸੇ ਹੋਏ ਹਨ। ਵਿਦਿਆਰਥੀਆਂ ਨੇ ਵੀਡੀਓ ਕਾਲ ਵਿੱਚ ਦੱਸਿਆ ਕਿ ਯੂਕਰੇਨ ਵਿੱਚ ਹਾਲਾਤ ਹਨ ਬੇਹੱਦ ਖ਼ਰਾਬ ਹਨ ਅਤੇ ਲਗਾਤਾਰ ਭਾਰੀ ਬੰਬਾਰੀ ਹੋ ਰਹੀ ਹੈ।

ਯੂਕਰੇਨ ਗਏ ਵਿਦਿਆਰਥੀ
ਯੂਕਰੇਨ ਗਏ ਵਿਦਿਆਰਥੀ

ਬਰਨਾਲਾ: ਜ਼ਿਲ੍ਹੇ ਦੇ ਕਸਬਾ ਤਪਾ ਮੰਡੀ ਦੇ ਰਹਿਣ ਵਾਲੇ ਡਾਕਟਰੀ ਦੀ ਪੜ੍ਹਾਈ ਕਰਨ ਗਏ 2 ਵਿਦਿਆਰਥੀ ਯੂਕਰੇਨ ਵਿੱਚ ਫਸੇ ਹੋਏ ਹਨ। ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਤੋਂ ਛੇਤੀ ਬੱਚਿਆਂ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਹੈ।

ਇਹ ਵੀ ਪੜੋ: ਪੁਤਿਨ ਦੀ ਦੋ ਟੁੱਕ, ਕਿਹਾ- ਯੂਕਰੇਨ ਦੀ ਫੌਜ ਆਪਣੇ ਹੱਥ ਲਵੇ ਸੱਤਾ, ਰੂਸ ਨਹੀਂ ਕਰੇਗਾ ਕਬਜ਼ਾ

ਵਿਦਿਆਰਥੀਆਂ ਨੇ ਵੀਡੀਓ ਕਾਲ ਵਿੱਚ ਦੱਸਿਆ ਕਿ ਯੂਕਰੇਨ ਵਿੱਚ ਹਾਲਾਤ ਹਨ ਬੇਹੱਦ ਖ਼ਰਾਬ (situation in Ukraine is extremely bad) ਹਨ ਅਤੇ ਲਗਾਤਾਰ ਭਾਰੀ ਬੰਬਾਰੀ ਹੋ ਰਹੀ ਹੈ। ਵੀਡੀਓ ਕਾਲ ਉੱਤੇ ਦੱਸਿਆ ਕਿ ਯੂਕਰੇਨ ਵਿੱਚ ਮਹਿੰਗਾਈ ਆਖਰੀ ਸੀਮਾ ਉੱਤੇ ਪਹੁੰਚ ਚੁੱਕੀ ਹੈ। ਏਟੀਐਮ ਤੋਂ ਕੈਸ਼ ਨਹੀਂ ਨਿਕਲ ਰਿਹਾ ਹੈ। ਉਥੇ ਹੀ ਯੂਕਰੇਨ ਗਏ ਵਿਦਿਆਰਥੀਆਂ (Students who went to Ukraine) ਦੇ ਮਾਪੇ ਬਹੁਤ ਜ਼ਿਆਦਾ ਚਿੰਤਾ ਵਿੱਚ ਹਨ, ਜੋ ਭਾਰਤ ਸਰਕਾਰ ਤੋਂ ਆਪਣੇ ਬੱਚਿਆਂ ਨੂੰ ਜਲਦ ਤੋਂ ਜਲਦ ਵਾਪਸ ਲਿਆਉਣ ਲਈ ਅਪੀਲਾਂ ਕਰ ਰਹੇ ਹਨ।

ਯੂਕਰੇਨ ਗਏ ਵਿਦਿਆਰਥੀ

ਇਸ ਮਾਮਲੇ ਉੱਤੇ ਜਾਣਕਾਰੀ ਦਿੰਦੇ ਹੋਏ ਯੂਕਰੇਨ ਵਿੱਚ ਫਸੇ ਤਪਾ ਦੇ 2 ਮੈਡੀਕਲ ਵਿਦਿਆਰਥੀਆਂ ਕੁੰਵਰ ਸ਼ਰਮਾ ਦੇ ਮਾਤਾ ਡਾ. ਸੰਗੀਤਾ ਸ਼ਰਮਾ ਅਤੇ ਪਿਤਾ ਡਾ.ਧੀਰਜ ਸ਼ਰਮਾ ਅਤੇ ਹਰਸ਼ਿਤ ਬਾਂਸਲ ਦੇ ਪਿਤਾ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਯੂਕਰੇਨ ਦੇ ਸ਼ਹਿਰ ਖਾਰਖੀਵ ਵਿੱਚ ਫਸੇ ਹੋਏ ਹਨ ਅਤੇ ਯੂਕਰੇਨ ਵਿੱਚ ਹਾਲਾਤ ਬਹੁਤ ਜਿਆਦਾ ਗੰਭੀਰ ਹੋ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਸ਼ਹਿਰ ਵਿੱਚ ਬਣੇ ਮੈਟਰੋ ਸਟੇਸ਼ਨ ਦੇ ਬੰਕ ਵਿੱਚ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਫੋਨ ਉੱਤੇ ਉਨ੍ਹਾਂ ਦੇ ਬੱਚਿਆਂ ਦੇ ਨਾਲ ਗੱਲਬਾਤ ਹੋ ਰਹੀ ਹੈ ਅਤੇ ਉਨ੍ਹਾਂ ਦੇ ਬੱਚੇ ਦੱਸ ਰਹੇ ਹਨ ਕਿ ਯੂਕਰੇਨ ਵਿੱਚ ਖਾਣ ਪੀਣ ਦੀਆਂ ਚੀਜਾਂ ਦੇ ਮੁੱਲ ਅਸਮਾਨ ਛੂ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲਾ ਅਤੇ ਭਾਰਤ ਸਰਕਾਰ ਤੋਂ ਉਨ੍ਹਾਂ ਨੇ ਬੱਚਿਆਂ ਨੂੰ ਕੱਢਣ ਦੀ ਅਪੀਲ ਕੀਤੀ ਹੈ। ਲੇਕਿਨ ਉਨ੍ਹਾਂ ਨੂੰ ਵਿਦੇਸ਼ ਮੰਤਰਾਲੇ ਦਾ ਟਵਿਟਰ ਹੈਂਡਲ ਅਤੇ ਫੇਸਬੁਕ ਪੇਜ ਦੇਖਣ ਦੀ ਗੱਲ ਕਹਿਕੇ ਟਾਲ ਦਿੱਤਾ ਗਿਆ ਹੈ।

ਇਹ ਵੀ ਪੜੋ: ਯੂਕਰੇਨ ‘ਚ ਫਸੀ ਲੜਕੀ ਦੇ ਮਾਪਿਆਂ ਨੇ ਸਰਕਾਰ ਤੋਂ ਲਾਈ ਮਦਦ ਦੀ ਗੁਹਾਰ

ਉਥੇ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਛੇਤੀ ਤੋਂ ਛੇਤੀ ਉਨ੍ਹਾਂ ਦੇ ਬੱਚਿਆਂ ਨੂੰ ਭਾਰਤ ਲਿਆਏ, ਕਿਉਂਕਿ ਯੂਕਰੇਨ ਵਿੱਚ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੋ ਚੁੱਕੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.