ETV Bharat / state

ਲੁਟੇਰਿਆਂ ਨੇ ਬਜ਼ੁਰਗ ਮਹਿਲਾ ਨੂੰ ਬਣਾਇਆ ਨਿਸ਼ਾਨਾ, ਘਟਨਾ CCTV ‘ਚ ਕੈਦ

author img

By

Published : Sep 12, 2021, 4:32 PM IST

ਬਰਨਾਲਾ ‘ਚ ਦੋ ਮੋਟਰਸਾਇਕਲ ਸਵਾਰ ਲੁਟੇਰਿਆਂ ਨੇ ਇੱਕ ਬਜ਼ੁਰਗ ਮਹਿਲਾ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਹੈ। ਲੁਟੇਰੇ ਸੁਵੱਖਤੇ ਹੀ ਇੱਕ ਬਜ਼ੁਰਗ ਮਹਿਲਾ ਦੇ ਗਲ ‘ਚੋਂ ਸੋਨੇ ਦੀ ਚੇਨ ਝਪਟ ਕੇ ਫਰਾਰ ਹੋ ਗਏ। ਇਸ ਘਟਨਾ ਨੂੰ ਲੈਕੇ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੁੱਟ ਦੀ ਇਹ ਪੂਰੀ ਵਾਰਦਾਤ ਸੀਸੀਟੀਵੀ (CCTV ) ਕੈਮਰੇ ਦੇ ਵਿੱਚ ਕੈਦ ਹੋ ਗਈ ਹੈ।

ਲੁਟੇਰਿਆਂ ਨੇ ਬਜ਼ੁਰਗ ਮਹਿਲਾ ਨੂੰ ਬਣਾਇਆ ਨਿਸ਼ਾਨਾ, ਘਟਨਾ CCTV ‘ਚ ਕੈਦ
ਲੁਟੇਰਿਆਂ ਨੇ ਬਜ਼ੁਰਗ ਮਹਿਲਾ ਨੂੰ ਬਣਾਇਆ ਨਿਸ਼ਾਨਾ, ਘਟਨਾ CCTV ‘ਚ ਕੈਦ

ਬਰਨਾਲਾ: ਸੂਬੇ ਦੇ ਅੰਦਰ ਚੋਰੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਬਰਨਾਲਾ ਅੰਦਰ ਰੋਜ਼ ਵਾਂਗ ਦਿਨ-ਦਿਹਾੜੇ ਵਾਪਰ ਰਹੀਆਂ ਲੁੱਟ- ਖੋਹ ਦੀਆਂ ਵਾਰਦਾਤਾਂ ਨੇ ਸ਼ਹਿਰੀਆਂ ਨੂੰ ਚਿੰਤਾ ’ਚ ਪਾ ਰੱਖਿਆ ਹੈ। ਇਨ੍ਹਾਂ ਵਧ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਕਾਰਨ ਲੋਕਾਂ ’ਚ ਹਾਹਾਕਾਰ ਮੱਚੀ ਪਈ ਹੈ। ਇਨ੍ਹਾਂ ਘਟਨਾਵਾਂ ਨੂੰ ਲੈਕੇ ਪੁਲਿਸ ਪ੍ਰਸ਼ਾਸਨ (Police administration) ਦੀ ਕਾਰਗੁਜਾਰੀ ਉੱਪਰ ਸਵਾਲ ਖੜ੍ਹੇ ਹੋ ਰਹੇ ਹਨ।

ਜ਼ਿਲ੍ਹੇ ‘ਚ ਦੋ ਮੋਟਰਸਾਇਕਲ ਸਵਾਰ ਲੁਟੇਰਿਆਂ ਨੇ ਇੱਕ ਬਜ਼ੁਰਗ ਮਹਿਲਾ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ (Victims of looting) ਹੈ। ਲੁਟੇਰਿਆਂ ਨੇ ਸੁਵੱਖਤੇ ਹੀ ਇੱਕ ਬਜ਼ੁਰਗ ਮਹਿਲਾ ਦੇ ਗਲ ‘ਚੋਂ ਸੋਨੇ ਦੀ ਚੇਨ ਝਪਟ ਕੇ ਫਰਾਰ ਹੋ ਗਏ। ਇਸ ਘਟਨਾ ਨੂੰ ਲੈਕੇ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੁੱਟ ਦੀ ਇਹ ਪੂਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ।

ਜਾਣਕਾਰੀ ਮੁਤਾਬਕ ਬਜ਼ੁਰਗ ਕੈਲਾਸ਼ਵਤੀ (80) ਪਤਨੀ ਸ਼ਾਮ ਲਾਲ ਵਾਸੀ ਜੀਤਾ ਸਿੰਘ ਮਾਰਕੀਟ ਰੋਜ਼ਾਨਾਂ ਪੰਛੀਆਂ ਨੂੰ ਚੋਗਾ ਪਾਉਣ ਲਈ ਜੀਤਾ ਸਿੰਘ ਕੰਪਲੈਕਸ ਦੇ ਪਾਰਕ ਨਜ਼ਦੀਕ ਆਉਂਦੀ ਹੈ। ਇਸੇ ਤਹਿਤ ਬਜ਼ੁਰਗ ਮਹਿਲਾ ਜਦੋਂ ਸੁਵੱਖਤੇ ਹੀ ਪੰਛੀਆਂ ਨੂੰ ਚੋਗਾ ਪਾਉਣ ਪੁੱਜੀ ਤਾਂ ਤਾਕ ਲਗਾ ਕੇ ਪਹੁੰਚੇ ਦੋ ਮੋਟਰਸਾਇਕਲ ਸਵਾਰਾਂ ਨੇ ਉਸ ਦੇ ਗਲ ਵਿੱਚੋਂ ਸੋਨੇ ਦੀ ਚੇਨ ਝਪਟ ਲਈ ਤੇ ਮਾਤਾ ਨੂੰ ਧੱਕੇ ਦੇ ਕੇ ਸੁੱਟ ਜਾਣ ਪਿੱਛੋਂ ਆਪਣੇ ਪਲਸਰ ਮੋਟਰਸਾਇਕਲ ’ਤੇ ਸਵਾਰ ਹੋ ਕੇ ਰਫੂ ਚੱਕਰ ਹੋ ਗਏ।

ਲੁਟੇਰਿਆਂ ਨੇ ਬਜ਼ੁਰਗ ਮਹਿਲਾ ਨੂੰ ਬਣਾਇਆ ਨਿਸ਼ਾਨਾ, ਘਟਨਾ CCTV ‘ਚ ਕੈਦ

ਰੌਲਾ ਪੈਣ ’ਤੇ ਸ਼ੈਰ ਕਰਕੇ ਵਾਪਸ ਪਰਤ ਰਹੇ ਇੱਕ ਹੋਰ ਬਜ਼ੁਰਗ ਵਿਅਕਤੀ ਨੇ ਮਾਤਾ ਨੂੰ ਸੰਭਾਲਿਆ। ਮਾਤਾ ਕੈਲਾਸ਼ਵਤੀ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਚੈਨ ਝਪਟਣ ਵਾਲੇ ਨੌਜਵਾਨਾਂ ਨੂੰ ਜਲਦ ਗਿ੍ਰਫ਼ਤਾਰ ਕੀਤਾ ਜਾਵੇ।

ਇਸ ਸਬੰਧੀ ਬੀਜੇਪੀ ਦੇ ਜ਼ਿਲਾ ਪ੍ਰਧਾਨ ਨੇ ਕਿਹਾ ਕਿ ਇਹ ਘਟਨਾਵਾਂ ਸ਼ਹਿਰ ਵਿੱਚ ਆਮ ਹੋ ਗਈਆਂ ਹਨ, ਜਿਸਤੇ ਰੋਕ ਲੱਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਸ਼ਹਿਰ ਦੇ ਅਮਨ ਕਾਨੂੰਨ ਦੇ ਨਾਮ ‘ਤੇ ਸਵਾਲੀਆ ਨਿਸ਼ਾਨ ਲਗਾ ਰਹੀਆਂ ਹਨ।

ਓਧਰ ਥਾਣਾ ਸਿਟੀ-2 ਦੇ ਐਸ.ਐਚ.ਓ. ਜਗਦੇਵ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਪੁਲਿਸ ਕੋਲ ਬਜ਼ੁਰਗ ਮਾਤਾ ਦੀ ਸ਼ਿਕਾਇਤ ਪੁੱਜ ਗਈ ਹੈ। ਜਿਸ ਸਬੰਧੀ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਅਧਾਰ ’ਤੇ ਝਪਟਮਾਰ ਦੋਵੇਂ ਨੌਜਵਾਨਾਂ ਨੂੰ ਕਾਬੂ ਕਰਨ ਦੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਇਹ ਵੀ ਪੜ੍ਹੋ:ਵੇਖੋ ATM ਮਸ਼ੀਨ ’ਚੋਂ ਪੈਸੇ ਲੁੱਟਣ ਆਏ ਚੋਰਾਂ ਨੇ ਕੀ ਲੁੱਟਿਆ ?

ETV Bharat Logo

Copyright © 2024 Ushodaya Enterprises Pvt. Ltd., All Rights Reserved.