ETV Bharat / state

ਧਰਮ ਪਰਿਵਰਤਨ ਖ਼ਿਲਾਫ਼ ਇਕੱਠੀਆਂ ਹੋਈਆਂ ਸਿੱਖ ਅਤੇ ਹਿੰਦੂ ਜੱਥੇਬੰਦੀਆਂ, DC ਨੂੰ ਦਿੱਤਾ ਮੰਗ ਪੱਤਰ

author img

By

Published : Sep 10, 2022, 5:50 PM IST

ਧਰਮ ਪਰਿਵਰਤਨ ਖਿਲਾਫ਼ ਸਿੱਖ ਅਤੇ ਹਿੰਦੂ ਜੱਥੇਬੰਦੀਆਂ ਇਕੱਠੀਆਂ ਹੋ ਕੇ ਬਰਨਾਲਾ ਦੇ ਡੀਸੀ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਵੱਲੋਂ ਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।

Sikh and Hindu jathebandi gave demand letter to DC
ਇਕੱਠੀਆਂ ਹੋਈਆਂ ਸਿੱਖ ਅਤੇ ਹਿੰਦੂ ਜੱਥੇਬੰਦੀਆਂ

ਬਰਨਾਲਾ: ਅੰਮ੍ਰਿਤਸਰ ਦੇ ਵਿਚ ਨਿਹੰਗ ਸਿੰਘਾਂ ’ਤੇ ਪਰਚਾ ਰੱਦ ਕਰਵਾਉਣ ਅਤੇ ਧਰਮ ਪਰਿਵਰਤਨ ਖਿਲਾਫ਼ ਬਰਨਾਲਾ ਦੀਆਂ ਸਿੱਖ ਅਤੇ ਹਿੰਦੂ ਜੱਥੇਬੰਦੀਆਂ ਇਕੱਠੀਆਂ ਹੋਈਆਂ ਹਨ। ਇਹਨਾਂ ਜੱਥੇਬੰਦੀਆਂ ਦੇ ਆਗੂਆਂ ਨੇ ਇਕਜੁੱਟ ਹੋ ਕੇ ਡੀਸੀ ਦਫ਼ਤਰ ਅੱਗੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਪੱਤਰ ਡੀਸੀ ਬਰਨਾਲਾ ਨੂੰ ਸੌਂਪਿਆ।

ਮਿਲੀ ਜਾਣਕਾਰੀ ਮੁਤਾਬਿਕ ਇਸ ਦੌਰਾਨ ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦਲ, ਬ੍ਰਾਹਮਣ ਸਭਾ,ਸ੍ਰੀ ਲਕਸ਼ਮੀ ਨਾਰਾਇਣ ਮੰਦਿਰ, ਸ਼੍ਰੋਮਣੀ ਅਕਾਲ ਦਲ ਅੰਮ੍ਰਿਤਸਰ ਦੀ ਅਗਵਾਈ ਦੇ ਵਿੱਚ ਵੱਖ ਵੱਖ ਸੰਗਠਨ ਇਕੱਠੇ ਹੋਏ। ਜਿਹਨਾਂ ਵਲੋਂ ਅੰਮ੍ਰਿਤਸਰ ਵਿਖੇ ਧਰਮ ਪਰਿਵਰਤਨ ਨੂੰ ਲੈ ਕੇ ਹੋਏ ਵਿਵਾਦ ਮਾਮਲੇ ਦੇ ਵਿੱਚ ਨਿਹੰਗ ਸਿੰਘਾਂ ਤੇ ਦਰਜ ਕੀਤੇ ਗਏ ਮੁਕੱਦਮੇ ਰੱਦ ਕਰਨ ਦੀ ਮੰਗ ਕੀਤੀ ਗਈ।

ਇਕੱਠੀਆਂ ਹੋਈਆਂ ਸਿੱਖ ਅਤੇ ਹਿੰਦੂ ਜੱਥੇਬੰਦੀਆਂ

ਇਸ ਮੌਕੇ ਆਗੂਆਂ ਨੇ ਕਿਹਾ ਕਿ ਸਾਰੇ ਧਰਮ ਬਰਾਬਰ ਹਨ। ਪਰ ਅੱਜ ਕੱਲ ਪੰਜਾਬ ਵਿੱਚ ਪਾਖੰਡ ਅਤੇ ਲੋਕਾਂ ਨੂੰ ਲਾਲਚ ਦੇ ਕੇ ਧਰਮਾਂ ਦੇ ਪਰਿਵਰਤਰ ਕਰਵਾਏ ਜਾ ਰਹੇ ਹਨ, ਜੋ ਬਹੁਤ ਗਲਤ ਹੈ। ਈਸਾਈ ਧਰਮ ਦੇ ਜਾਅਲੀ ਪਾਦਰੀਆਂ ਵਲੋਂ ਅਜਿਹੇ ਗੈਰ ਕਾਨੂੰਨੀ ਕੰਮ ਕੀਤੇ ਜਾ ਰਹੇ ਹਨ। ਜਿਸਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਅੰਮ੍ਰਿਤਸਰ ਵਿਖੇ ਕੁੱਝ ਨਿਹੰਗ ਸਿੰਘਾਂ ਉਪਰ ਪਰਚੇ ਦਰਜ਼ ਕੀਤੇ ਗਏ ਹਨ, ੳਹਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਉਥੇ ਪੰਜਾਬ ਵਿੱਚ ਕਰਵਾਏ ਜਾ ਰਹੇ ਧਰਮ ਪਰਿਵਰਤਨ ਨੂੰ ਰੋਕਣ ਲਈ ਪੰਜਾਬ ਸਰਕਾਰ ਯਤਨ ਕਰੇ। ਜੇਕਰ ਇਹ ਧਰਮ ਪਰਿਵਰਤਨ ਰੱਦ ਨਾ ਹੋਇਆ ਤਾਂ ਪੰਜਾਬ ਵਿੱਚ ਧਰਮ ਯੁੱਧ ਛਿੜ ਸਕਦਾ ਹੈ।


ਇਹ ਵੀ ਪੜੋ: ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲਾ 6ਵਾਂ ਸ਼ਾਰਪ ਸ਼ੂਟਰ ਦੀਪਕ ਮੁੰਡੀ ਗ੍ਰਿਫਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.