ETV Bharat / state

ਬਰਨਾਲਾ 'ਚ ਕਾਲਜ ਪ੍ਰੋਫ਼ੈਸਰ ਵਿਰੁੱਧ ਪਰਚਾ, ਅਧਿਆਪਕ ਜਥੇਬੰਦੀਆਂ ਨੇ ਕੀਤਾ ਰੋਸ ਪ੍ਰਦਰਸ਼ਨ, ਸੰਘਰਸ਼ ਦੀ ਚੇਤਾਵਨੀ

author img

By

Published : Jul 14, 2023, 5:36 PM IST

ਬਰਨਾਲਾ ਵਿੱਚ ਇਕ ਪ੍ਰੋਫੈਸਰ ਦੇ ਖਿਲਾਫ ਮਾਮਲਾ ਦਰਜ ਕੀਤੇ ਜਾਣ ਦੇ ਵਿਰੋਧ ਵਿੱਚ ਵੱਖ-ਵੱਖ ਅਧਿਆਪਕ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਿਗਆ ਹ

Protest against filing of papers against college professor in Barnala
ਬਰਨਾਲਾ 'ਚ ਕਾਲਜ ਪ੍ਰੋਫ਼ੈਸਰ ਵਿਰੁੱਧ ਪਰਚਾ, ਅਧਿਆਪਕ ਜਥੇਬੰਦੀਆਂ ਨੇ ਕੀਤਾ ਰੋਸ ਪ੍ਰਦਰਸ਼ਨ, ਸੰਘਰਸ਼ ਦੀ ਚੇਤਾਵਨੀ

ਬਰਨਾਲਾ ਵਿੱਚ ਰੋਸ ਪ੍ਰਦਰਸ਼ਨ ਦੀ ਜਾਣਕਾਰੀ ਦਿੰਦੇ ਹੋਏ ਪ੍ਰਦਰਸ਼ਨਕਾਰੀ।

ਬਰਨਾਲਾ : ਬਰਨਾਲਾ ਦੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਇੱਕ ਪ੍ਰੋਫ਼ੈਸਰ ਵਿਰੁੱਧ ਪਰਚਾ ਦਰਜ਼ ਕਰਵਾਉਣ ਦਾ ਮਾਮਲਾ ਭਖ ਚੁੱਕਾ ਹੈ। ਅੱਜ ਅਧਿਆਪਕ ਸਮੇਤ ਹੋਰ ਵੱਖ-ਵੱਖ ਜਥੇਬੰਦੀਆਂ ਵਲੋਂ ਐਸਐਸਪੀ ਬਰਨਾਲਾ ਨੂੰ ਮਿਲ ਕੇ ਪ੍ਰੋਫ਼ੈਸਰ ਵਿਰੁੱਧ ਦਰਜ਼ ਪਰਚਾ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਅਧਿਆਪਕ ਆਗੂਆਂ ਨੇ ਸੰਘੇੜਾ ਕਾਲਜ ਪ੍ਰਬੰਧਕ ਕਮੇਟੀ ਉੱਤੇ 7 ਪ੍ਰੋਫ਼ੈਸਰਾਂ ਨੂੰ ਧੱਕੇ ਨਾਲ ਨੌਕਰੀ ਤੋਂ ਕੱਢਣ ਅਤੇ ਪ੍ਰੋਫ਼ੈਸਰ ਤਾਰਾ ਸਿੰਘ ਵਿਰੁੱਧ ਝੂਠਾ ਪਰਚਾ ਦਰਜ਼ ਕਰਵਾਉਣ ਦੇ ਇਲਜਾਮ ਲਗਾਏ। ਜਥੇਬੰਦੀ ਆਗੂਆਂ ਵਲੋਂ ਐਸਐਸਪੀ ਬਰਨਾਲਾ ਨੂੰ ਇਸ ਕੇਸ ਦੀ ਜਾਂਚ ਸਬੰਧੀ ਮੰਗ ਪੱਤਰ ਦੇ ਕੇ ਇਨਸਾਫ਼ ਦੀ ਮੰਗ ਵੀ ਕੀਤੀ ਗਈ।


ਧੱਕੇਸ਼ਾਹੀ ਦੇ ਇਲਜਾਮ : ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਕਿਹਾ ਕਿ ਬਰਨਾਲਾ ਜਿਲ੍ਹੇ ਦੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਮੈਨੇਜਮੈਂਟ ਕਮੇਟੀ ਵਲੋਂ ਅਧਿਆਪਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਸਦੇ ਵਿਰੁੱਧ ਪੰਜਾਬ ਅਤੇ ਚੰਡੀਗੜ੍ਹ ਟੀਚਰਜ਼ ਯੂਨੀਅਨ ਵਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਸੂਬਾ ਸਰਕਾਰ ਉਚੇਰੀ ਸਿੱਖਿਆ ਨੂੰ ਪ੍ਰਫ਼ੁੱਲਿਤ ਕਰਨ ਲਈ ਯਤਨ ਕਰ ਰਹੀ ਹੈ, ਪਰ ਦੂਜੇ ਪਾਸੇ ਕਾਲਜਾਂ ਦੀਆਂ ਮੈਨੇਜਮੈਂਟਾਂ ਵਲੋਂ ਟੀਚਰਜ਼ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸੰਘੇੜਾ ਕਾਲਜ ਦੀ ਮੈਨੇਜਮੈਂਟ ਵਲੋਂ ਪਹਿਲਾਂ ਕਾਲਜ ਦੇ 7 ਪ੍ਰੋਫ਼ੈਸਰ ਨੌਕਰੀ ਤੋਂ ਕੱਢੇ ਗਏ ਹਨ, ਜਿਹਨਾਂ ਵਿੱਚ 3 ਮਹਿਲਾ ਅਤੇ 4 ਮਰਦ ਪ੍ਰੋਫ਼ੈਸਰ ਹਨ।

ਅਧਿਆਪਕਾਂ ਦਾ ਇਹ ਮਾਮਲਾ ਟ੍ਰਿਬਿਊਨਲ ਕੋਲ ਚੱਲ ਰਿਹਾ ਹੈ, ਜਿੱਥੇ ਸਾਰਾ ਕੇਸ ਅਧਿਆਪਕਾਂ ਦੇ ਹੱਕ ਵਿੱਚ ਫ਼ੈਸਲਾ ਆਉਣ ਦੀ ਸੰਭਾਵਨਾ ਹੈ ਅਤੇ ਕੱਢੇ ਗਏ ਅਧਿਆਪਕਾਂ ਦੀ ਨੌਕਰੀ ਬਹਾਲੀ ਹੋਵੇਗੀ। ਇਸਤੋਂ ਕਾਲਜ ਦੀ ਮੈਨੇਜਮੈਂਟ ਘਬਰਾ ਕੇ ਹੋਰ ਅਧਿਆਪਕ ਵਿਰੋਧੀ ਫ਼ੈਸਲੇ ਲੈ ਰਹੀ ਹੈ। ਇਸੇ ਘਬਰਾਹਟ ਦੇ ਚੱਲਦਿਆਂ ਕਾਲਜ ਦੇ ਇੱਕ ਬਹੁਤ ਹੀ ਮਿਹਨਤੀ ਤੇ ਜੱਥੇਬੰਦੀ ਆਗੂ ਪ੍ਰੋ.ਤਾਰਾ ਸਿੰਘ ਵਿਰੁੱਧ ਮਨਘੜਤ ਝੂਠਾ ਪਰਚਾ ਕਾਲਜ ਮੈਨੇਜਮੈਂਟ ਵਲੋਂ ਦਰਜ਼ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਪ੍ਰੋ.ਤਾਰਾ ਸਿੰਘ ਇੱਕ ਅਧਿਆਪਕ ਹਨ, ਪ੍ਰੰਤੂ ਉਹਨਾਂ ਉਪਰ ਗੈਂਗਸਟਰਾਂ ਵਾਂਗ ਧਮਕੀਆਂ ਦੇਣ ਦੇ ਝੂਠੇ ਪਰਚੇ ਦਰਜ਼ ਕਰਵਾਏ ਗਏ ਹਨ।

ਉਹਨਾਂ ਕਿਹਾ ਕਿ ਅੱਜ ਉਹ ਬਰਨਾਲਾ ਦੇ ਐੱਸਐੱਸਪੀ ਨੂੰ ਮਿਲ ਕੇ ਇਸ ਝੂਠੇ ਕੇਸ ਦੀ ਸਹੀ ਜਾਂਚ ਕਰਕੇ ਇਸਨੂੰ ਖਾਰਜ ਕਰਨ ਦੀ ਮੰਗ ਕਰ ਰਹੇ ਹਨ। ਜੇਕਰ ਉਹਨਾਂ ਦੀ ਇਸ ਮਾਮਲੇ ਸਬੰਧੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਉਹ ਆਪਣੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਇਹ ਮਾਮਲਾ ਸਮੁੱਚੇ ਅਧਿਆਪਕ ਵਰਗ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਕੋਲ ਲੈ ਕੇ ਜਾਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.