ETV Bharat / state

ਮੋਤੀ ਮਹਿਲ ਦੇ ਘਿਰਾਓ ’ਚ ਸ਼ਾਮਲ ਹੋਵੇਗਾ ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਦਾ ਜੱਥਾ

author img

By

Published : Sep 12, 2021, 5:46 PM IST

ਮੀਟਿੰਗ ’ਚ ਪੰਜਾਬ ਦੀਆਂ 7 ਮਜ਼ਦੂਰ ਜਥੇਬੰਦੀਆਂ ਸ਼ਾਮਲ ਹੋਈਆਂ। ਇਸ ਮੀਟਿੰਗ ਤੋਂ ਬਾਅਦ ਜਥੇਬੰਦੀਆਂ ਨੇ 13 ਸਤੰਬਰ ਨੂੰ ਪਟਿਆਲਾ ਦੇ ਸੂਬਾਈ ਰੈਲੀ ਦੌਰਾਨ ਮੋਤੀ ਮਹਿਲ ਦੇ ਘਿਰਾਓ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ।

ਪਟਿਆਲਾ ਦੇ 13 ਸਤੰਬਰ ਸੂਬਾਈ ਪ੍ਰਦਰਸ਼ਨ 'ਚ ਪੇੰਡੂ ਮਜਦੂਰ ਯੂਨੀਅਨ ਮਸ਼ਾਲ ਦੇ ਜੱਥੇ ਵੀ ਸ਼ਾਮਿਲ ਹੋਣਗੇ
ਪਟਿਆਲਾ ਦੇ 13 ਸਤੰਬਰ ਸੂਬਾਈ ਪ੍ਰਦਰਸ਼ਨ 'ਚ ਪੇੰਡੂ ਮਜਦੂਰ ਯੂਨੀਅਨ ਮਸ਼ਾਲ ਦੇ ਜੱਥੇ ਵੀ ਸ਼ਾਮਿਲ ਹੋਣਗੇ

ਬਰਨਾਲਾ: ਜ਼ਿਲ੍ਹੇ ’ਚ ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ (pendu mazdoor union mashal) ਦੀ ਸੂਬਾ ਜਥੇਬੰਦਕ ਕਮੇਟੀ ਦੀ ਮੀਟਿੰਗ ਮਾਸਟਰ ਅਜਮੇਰ ਸਿੰਘ ਕਾਲਸਾਂ ਦੀ ਅਗਵਾਈ ਹੇਠ ਤਰਕਸ਼ੀਲ ਭਵਨ ਵਿਖੇ ਹੋਈ। ਇਸ ਮੀਟਿੰਗ ’ਚ ਪੰਜਾਬ ਦੀਆਂ 7 ਮਜ਼ਦੂਰ ਜਥੇਬੰਦੀਆਂ (Labor organizations) ਸ਼ਾਮਲ ਹੋਈਆਂ। ਇਸ ਮੀਟਿੰਗ ਤੋਂ ਬਾਅਦ ਜਥੇਬੰਦੀਆਂ ਨੇ 13 ਸਤੰਬਰ ਨੂੰ ਪਟਿਆਲਾ (Patiala) ਦੇ ਸੂਬਾਈ ਰੈਲੀ (Protest) ਦੌਰਾਨ ਮੋਤੀ ਮਹਿਲ ਦੇ ਘਿਰਾਓ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ।

ਇਸ ਮੌਕੇ ਗੱਲਬਾਤ ਕਰਦਿਆਂ ਮਜਦੂਰ ਆਗੂ ਮਦਨ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਚ ਜਥੇਬੰਦੀ ਵੱਲੋਂ ਜਗਰਾਓ, ਸਿਧਵਾਂਬੇਟ, ਬਰਨਾਲਾ, ਮਹਿਲਕਲਾਂ, ਬਾਘਾਪੁਰਾਣਾ, ਬਠਿੰਡਾ ਆਦਿ ਇਲਾਕਿਆਂ ’ਚ ਪੇਂਡੂ ਮਜਦੂਰਾਂ ਮਰਦ ਔਰਤਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ ਇਨ੍ਹਾਂ ਮੀਟਿੰਗਾਂ ਤੋਂ ਬਾਅਦ ਮਜ਼ਦੂਰ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਨਾਲ ਜੋੜਨ ਲਈ ਮੁਹਿੰਮ ਚਲਾਈ ਗਈ। ਜਿਸ ਚ ਵੱਡੀ ਗਿਣਤੀ ਚ ਲੋਕ ਸ਼ਾਮਲ ਹੋਏ ਹਨ।

ਇਹ ਹਨ ਮੰਗਾਂ

ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਖੇਤੀ ਸਬੰਧੀ ਕਾਲੇ ਕਾਨੂੰਨ ਸਣੇ ਜ਼ਰੂਰੀ ਵਸਤਾਂ ਐਕਟ 'ਚ ਸੋਧ ਰੱਦ ਕਰਵਾਉਣ, ਮਜਦੂਰਾਂ ਦੇ ਬਿਜਲੀ ਦੇ ਬਕਾਏ ਰੱਦ ਕਰਨ ਅਤੇ ਕੱਟੇ ਕੂਨੈਕਸ਼ਨ ਬਹਾਲ ਕਰਵਾਉਣ, ਮਨਰੇਗਾ ਦੇ ਦਿਹਾੜੀ ਰੇਟਾਂ ਚ ਅਤੇ ਕੰਮ ਦਿਨਾਂ ਚ ਵਾਧਾ ਕਰਾਉਣ, ਸਹਿਕਾਰੀ ਸੁਸਾਇਟੀਆਂ ਚ ਹਿੱਸਾ ਦੇਣ, ਮਜਦੂਰਾਂ ਦੇ ਸਾਰੇ ਕਰਜੇ ਰੱਦ ਕਰਨ, ਸਾਰੇ ਮਜਦੂਰਾਂ ਨੂੰ 10-10 ਮਰਲੇ ਦੇ ਪਲਾਂਟ ਦੇਣ,ਮਕਾਨ ਬਣਾਉਣ ਲਈ ਸਸਤੇ ਕਰਜ਼ੇ ਦੇਣ, ਵੱਧ ਰਹੀ ਲੱਕ ਤੋੜ ਮਹਿੰਗਾਈ ਨੂੰ ਨੱਥ ਪਾਉਣ, ਮਜਦੂਰਾਂ ਲਈ ਬੇਰੁਜ਼ਗਾਰੀ ਭੱਤੇ ਜਾਰੀ ਕਰਨ, ਮਾਈਕਰੋ ਫਾਈਨੈਂਸ ਕੰਪਨੀਆਂ ਦੇ ਕਰਜ਼ੇ ਖਤਮ ਕਰਨ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਬੰਦ ਕਰਨ ਆਦਿ ਮੰਗਾਂ ਲਈ ਪਟਿਆਲਾ ਮੁੱਖ ਮੰਤਰੀ ਦੇ ਮੋਤੀ ਮਹਿਲ ਦਾ ਘਿਰਾਓ (Siege of Moti Mahal) ਕੀਤਾ ਜਾਵੇਗਾ। ਇਸ ਮੀਟਿੰਗ ਦੌਰਾਨ ਵਿੰਦਰ ਠੀਕਰੀਵਾਲ, ਜਸਪਾਲ ਚੀਮਾ, ਵਿੱਕੀ ਰੋਡੇ, ਜਸਵਿੰਦਰ ਭਮਾਲ, ਜਗਦੀਸ਼ ਸਿੰਘ ਰਾਮਪੁਰਾ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਕਾਬਿਲੇਗੌਰ ਹੈ ਕਿ ਇਕ ਪਾਸੇ ਜਿੱਥੇ ਦਿੱਲੀ ਵਿਖੇ ਕਿਸਾਨਾਂ ਵੱਲੋਂ ਤਿੰਨ ਖੇਤੀਬਾੜੀ ਕਾਨੂੰਨਾਂ (Agricultural laws) ਨੂੰ ਰੱਦ ਕਰਵਾਉਣ ਦੇ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਸੂਬੇ ’ਚ ਵੀ ਧਰਨੇ ਪ੍ਰਦਰਸ਼ਨ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦਈਏ ਕਿ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ (Government of Punjab) ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਇਹ ਵੀ ਪੜੋ: ਕੀ ਇਸ ਦਿਨ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦਾ ਹੋ ਸਕਦਾ ਹੈ ਐਲਾਨ ?

ETV Bharat Logo

Copyright © 2024 Ushodaya Enterprises Pvt. Ltd., All Rights Reserved.