ਫਤਿਹਗੜ੍ਹ ਸਾਹਿਬ 'ਚ ਟਰੱਕ ਚਾਲਕ ਤੋਂ 33 ਥੈਲਿਆਂ ਵਿੱਚ 10 ਕੁਵਿੰਟਲ ਭੁੱਕੀ ਬਰਾਮਦ - 10 quintals of poppy

By ETV Bharat Punjabi Team

Published : May 24, 2024, 10:37 AM IST

thumbnail
10 ਕੁਵਿੰਟਲ ਭੁੱਕੀ ਬਰਾਮਦ (Etv Bharat Fatehgarh Sahib)

ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਥਾਣਾ ਖੇੜੀ ਨੌਧ ਸਿੰਘ ਦੀ ਵੱਲੋਂ ਇੱਕ ਟਰੱਕ ਚਾਲਕ ਨੂੰ 10 ਕੁਇੰਟਲ ਭੁੱਕੀ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਉਕਤ ਡਰਾਈਵਰ ਇਹ ਭੁੱਕੀ 33 ਥੈਲਿਆਂ ਵਿੱਚ ਭਰਕੇ ਝਾਰਖੰਡ ਤੋਂ ਲੈ ਕੇ ਆਇਆ ਸੀ ਜੋ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵੇਚਣੀ ਸੀ। ਡੀ.ਐਸ.ਪੀ ਦਵਿੰਦਰ ਚੌਧਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇੰਸਪੈਕਟਰ ਹਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਖੇੜੀ ਨੌਧ ਸਿੰਘ ਅਤੇ ਹਰਬੰਸ ਸਿੰਘ ਵੱਲੋਂ ਰਾਏਪੁਰ ਮਾਜਰੀ ਬੱਸ ਸਟੈਂਡ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਨਾਕਾਬੰਦੀ ਕੀਤੀ ਹੋਈ ਸੀ। ਪੁਲਿਸ ਪਾਰਟੀ ਨੇ ਇੱਕ ਟਰੱਕ ਨੂੰ ਸ਼ੱਕ ਪੈਣ ਤੇ ਰੋਕਿਆ ਤਾਂ ਜਿਵੇਂ ਹੀ ਟਰੱਕ ਦੀ ਤਲਾਸ਼ੀ ਲਈ ਤਾਂ ਉਪ ਪੁਲਿਸ ਕਪਤਾਨ ਦਵਿੰਦਰ ਚੌਧਰੀ ਦੀ ਹਾਜ਼ਰੀ 'ਚ ਚੈਕਿੰਗ ਦੌਰਾਨ ਟਰੱਕ ਦੀ ਬਾਡੀ ਵਿੱਚੋਂ ਪਲਾਸਟਿਕ ਦੇ 33 ਥੈਲਿਆਂ ਵਿੱਚੋਂ 10 ਕੂਇਟਲ ਭੁੱਕੀ ਚੂਰਾ ਬਰਾਮਦ ਕੀਤੀਆਂ। ਉਪਰੰਤ ਪੁਲਿਸ ਨੇ 10 ਕੁਇੰਟਲ ਭੁੱਕੀ ਸਮੇਤ ਟਰੱਕ ਡਰਾਈਵਰ ਜਿਸ ਦੀ ਪਹਿਚਾਣ ਦਰਸ਼ਨ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਹਾਲ ਆਬਾਦ ਮਰਿੰਡਾ ਜਿਲ੍ਹਾ ਰੂਪਨਗਰ ਵਜੋਂ ਹੋਈ ਹੈ। ਡੀ.ਐਸ.ਪੀ ਦਵਿੰਦਰ ਚੌਧਰੀ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਮੈਂ ਕਾਫੀ ਦੇਰ ਤੋਂ ਟਰੱਕ ਚਲਾਉਂਦਾ ਹਾਂ ਤੇ ਕਲਕੱਤੇ ਤੋਂ ਲੋਹੇ ਦੀਆਂ ਪਾਈਪਾਂ ਲਿਆਉਦਾਂ ਹਾਂ ਅਤੇ ਭੁੱਕੀ ਝਾਰਖੰਡ ਤੋਂ ਲਿਆਉਦਾਂ ਹਾਂ। ਉਨ੍ਹਾਂ ਦੱਸਿਆ ਕਿ ਇਸ ਖਿਲਾਫ ਪਹਿਲਾਂ ਕੋਈ ਵੀ ਮੁਕਦਮਾ ਦਰਜ ਨਹੀਂ ਹੈ। ਉਕਤ ਵਿਅਕਤੀ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਪੰਜ ਦਿਨ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਸ ਕੋਲੋਂ ਅਗਲੇਰੀ ਪੁੱਛਗਿੱਛ ਕੀਤੀ ਜਾ ਸਕੇ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.