ETV Bharat / state

Mobile snacher arrest: ਐਕਟਿਵਾ ਸਵਾਰ ਅਧਿਆਪਕਾ ਤੋਂ ਮੋਬਾਇਲ ਖੋਹਣ ਵਾਲਾ ਲੁਟੇਰਾ ਗ੍ਰਿਫ਼ਤਾਰ

author img

By

Published : Mar 4, 2023, 9:52 AM IST

ਕੁਝ ਦਿਨ ਪਹਿਲਾਂ ਸਕੂਲ ਤੋਂ ਘਰ ਜਾ ਰਹੀ ਅਧਿਆਪਿਕਾ ਨੂੰ ਧੱਕਾ ਮਾਰ ਕੇ ਉਸ ਕੋਲੋਂ ਮੋਬਾਈਲ ਫੋਨ ਖੋਹ ਕੇ ਨੌਜਵਾਨ ਫਰਾਰ ਹੋਇਆ ਸੀ| ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਹੈ। ਭਦੌੜ ਥਾਣਾ ਸਿਟੀ ਪੁਲਿਸ ਵੱਲੋਂ ਨੌਜਵਾਨ ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Mobile snatcher arrested who snatched the mobile phone of the scooter-riding teacher in barnala
Mobile snacher arrest: ਸਕੂਟੀ ਸਵਾਰ ਅਧਿਆਪਕਾ ਦਾ ਮੋਬਾਇਲ ਖੋਹਣ ਵਾਲਾ ਲੁਟੇਰਾ ਪੁਲਿਸ ਵੱਲੋ ਕੁੱਝ ਹੀ ਘੰਟਿਆਂ ਵਿਚ ਕਾਬੂ

ਭਦੌੜ: ਬੀਤੇ ਕੁਝ ਦਿਨ ਪਹਿਲਾਂ ਬਰਨਾਲਾ ਦੇ ਭਦੌੜ ਨੇੜੇ ਨੈਣੇਵਾਲ ਰੋਡ 'ਤੇ ਸਕੂਟੀ ਸਵਾਰ ਸਕੂਲੀ ਅਧਿਆਪਕਾ ਤੋਂ ਸ਼ਰੇਆਮ ਮੋਬਾਇਲ ਖੋਹ ਕੇ ਫਰਾਰ ਹੋਣ ਵਾਲਾ ਲੁਟੇਰਾ ਪੁਲਿਸ ਹੱਥੇ ਚੜ੍ਹ ਗਿਆ। ਲੁੱਟ ਦਾ ਇਹ ਮਾਮਲਾ ਪੁਲਿਸ ਵੱਲੋ ਕੁੱਝ ਹੀ ਘੰਟਿਆਂ ਵਿਚ ਸੁਲਝਾਅ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਜਦੋਂ ਅਧਿਆਪਿਕਾ ਸਕੂਲ ਤੋਂ ਬਾਹਰ ਆਕੇ ਆਪਣੇ ਘਰ ਜਾਣ ਲਈ ਆਪਣੀ ਸਕੂਟਰੀ ਉੱਤੇ ਬੈਠੀ ਤਾਂ ਅਚਾਨਕ ਹੀ ਅਣਪਛਾਤੇ ਨੌਜਵਾਨ ਵੱਲੋਂ ਆਕੇ ਉਸਨੂੰ ਧੱਕਾ ਮਾਰਿਆ ਅਤੇ ਉਸ ਦਾ ਮੋਬਾਇਲ ਖੋਹ ਕੇ ਫਰਾਰ ਹੋ ਗਿਆ ਸੀ। ਜਿਸਦੀਆਂ ਤਸਵੀਰਾਂ ਵੀ ਇਕ ਰਾਹਗੀਰ ਵੱਲੋਂ ਲਈਆਂ ਗਈਆਂ। ਇਸ ਦੌਰਾਨ ਅਧਿਆਪਿਕਾ ਜ਼ਖਮੀ ਵੀ ਹੋ ਗਈ ਜਿਸ ਨੂੰ ਫੌਰੀ ਤੌਰ 'ਤੇ ਸਥਾਨਕ ਲੋਕਾਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ।

Mobile snatcher arrested who snatched the mobile phone of the scooter-riding teacher in barnala
ਐਕਟਿਵਾ ਸਵਾਰ ਅਧਿਆਪਕਾ ਤੋਂ ਮੋਬਾਇਲ ਖੋਹਣ ਵਾਲਾ ਲੁਟੇਰਾ ਗ੍ਰਿਫ਼ਤਾਰ




ਵਾਰਦਾਤ ਨੂੰ ਅੰਜਾਮ ਦਿੱਤਾ: ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਦੌੜ ਦੇ ਅਧਿਕਾਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਲਖਵੀਰ ਕੌਰ ਨਿਵਾਸੀ ਸੰਧੂ ਕਲਾਂ ਨੇ ਬਿਆਨ ਲਿਖਵਾਏ ਸਨ। ਉਹ ਮਾਤਾ ਗੁਜਰੀ ਕੌਨਵੈਂਟ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰਾ ਵਿਖੇ ਬਤੌਰ ਟੀਚਰ ਨੌਕਰੀ ਕਰਦੀ ਹੈ ਅਤੇ ਉਹ ਰੋਜਾਨਾ ਦੀ ਤਰ੍ਹਾਂ ਸਕੂਲ ਨੂੰ ਛੁੱਟੀ ਹੋਣ ਤੋਂ ਬਾਅਦ ਆਪਣੇ ਘਰ ਸੰਧੂ ਕਲਾਂ ਵਿਖੇ ਜਾ ਰਹੀ ਸੀ, ਤਾਂ ਜਦੋਂ ਉਹ ਨੈਣੇਵਾਲ ਰੋਡ 'ਤੇ ਅਕਾਲ ਅਕੈਡਮੀ ਕੋਲ ਪਹੁੰਚੀ ਤਾਂ ਉਸਦੇ ਪਿੱਛੇ ਆ ਰਿਹਾ ਹੈ। ਜਿਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।




ਲੁਟੇਰੇ ਦੀਆਂ ਫੋਟੋਆਂ: ਨੌਜਵਾਨ ਲੜਕਾ ਉਸ ਦਾ ਮੋਬਾਇਲ ਖੋਹ ਕੇ ਅਤੇ ਉਸਨੂੰ ਧੱਕਾ ਮਾਰ ਕੇ ਜ਼ਖ਼ਮੀ ਕਰ ਫਰਾਰ ਹੋ ਗਿਆ ਜਿਸਤੇ ਰਾਹਗੀਰ ਜਸਕਰਨ ਸਿੰਘ ਨੇ ਉਸ ਨੌਜਵਾਨ ਦਾ ਪਿੱਛਾ ਕਰਦੇ ਹੋਏ ਉਸ ਦੀਆਂ ਫੋਟੋਆਂ ਖਿੱਚ ਲਈਆਂ ਅਤੇ ਲਖਵੀਰ ਕੌਰ ਨੂੰ ਕੁਝ ਨੌਜਵਾਨ ਹਸਪਤਾਲ ਇਲਾਜ ਲਈ ਲੈ ਗਏ। ਜਿੱਥੇ ਪਹੁੰਚ ਕੇ ਜਸਕਰਨ ਸਿੰਘ ਨੇ ਉਸ ਲੁਟੇਰੇ ਦੀਆਂ ਫੋਟੋਆਂ ਦਿਖਾਈਆਂ ਤਾ ਇਸਦੀ ਸ਼ਨਾਖ਼ਤ ਖੁਸ਼ਪ੍ਰੀਤ ਸਿੰਘ ਨਿਵਾਸੀ ਨੈਣੇਵਾਲ ਵਜੋਂ ਹੋਈ। ਇਸ ਮਾਮਲੇ ਤੋਂ ਬਾਅਦ ਪੁਲਿਸ ਨੇ ਛਾਣਬੀਨ ਕਰਨ ਤੋਂ ਬਾਅਦ ਖੁਸ਼ਪ੍ਰੀਤ ਸਿੰਘ ਨਿਵਾਸੀ ਨੈਣੇਵਾਲ ਨੂੰ ਗ੍ਰਿਫ਼ਤਾਰ ਕਰ ਕੇ ਮੁਕਦਮਾ ਦਾਇਰ ਕਰਲਿਆ ਹੈ। ਇਸ ਦੇ ਨਾਲ ਹੀ ਹੋਰ ਵੀ ਪੜਤਾਲ ਕੀਤੀ ਜਾ ਰਹੀ ਹੈ ਕਿ ਇਸ ਨੌਜਵਾਨ ਦਾ ਕੋਈ ਅਪਰਾਧਿਕ ਰਿਕਾਰਡ ਹੈ ਕਿ ਨਹੀਂ। ਇਸ ਦੇ ਨਾਲ ਹੀ ਪੁਲਿਸ ਨੇ ਮੁਕੱਦਮਾ ਨੰਬਰ 11 ਮਿਤੀ 1 ਮਾਰਚ 2023 ਅਤੇ 379ਸੀ, 323 ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ

ਇਹ ਵੀ ਪੜ੍ਹੋ: Drunked youth High voltage drama: ਸ਼ਰਾਬੀ ਨੌਜਵਾਨ ਵੱਲੋਂ ਸੜਕ ਵਿਚਾਲੇ ਹਾਈ ਵੋਲਟੇਜ ਡਰਾਮਾ

ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ: ਜ਼ਿਕਰਯੋਗ ਹੈ ਕਿ ਪੰਜਾਬ ਵਿਚ ਵਧੀ ਬੇਰੁਜ਼ਗਾਰੀ ਨੇ ਨੌਜਵਾਨਾਂ ਨੂੰ ਕੁਰਾਹੇ ਪਾ ਦਿੱਤਾ ਹੈ। ਨੌਜਵਾਨ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਆਪਣਾ ਭਵਿੱਖ ਖਰਾਬ ਕਰ ਰਹੇ ਹਨ। ਅਜਿਹੇ ਵਿਚ ਲੋੜ ਹੈ ਅਪਰਾਧ ਵਿਚ ਗ੍ਰਸਤ ਨੌਜਵਾਨਾਂ ਨੂੰ ਇਸ ਦਲਦਲ ਚੋਂ ਬਾਹਰ ਕੱਢਣ ਹੀ ਅਤੇ ਨਾਲ ਹੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਵੀ ਲੋੜ ਹੈ ਜੋ ਆਪਣੇ ਸਵਾਰਥ ਲਈ ਕਿਸੇ ਦੀ ਜਾਨ ਤੱਕ ਦੀ ਪ੍ਰਵਾਹ ਨਹੀਂ ਕਰਦੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.