ETV Bharat / state

ਮਾਂ ਜਿਸ ਸਕੂਲ 'ਚ ਸਫ਼ਾਈ ਸੇਵਕ, ਪੁੱਤ ਵਿਧਾਇਕ ਬਣਕੇ ਪਹੁੰਚਿਆ ਮੁੱਖ ਮਹਿਮਾਨ

author img

By

Published : Apr 6, 2022, 5:16 PM IST

ਵਿਧਾਇਕ ਲਾਭ ਉਗੋਕੇ ਵਿਧਾਇਕ ਬਣਨ ਤੋਂ ਬਾਅਦ ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿਖੇ ਪਹੁੰਚੇ। ਵਿਧਾਇਕ ਲਾਭ ਉਗੋਕੇ ਵਲੋਂ ਇਸ ਸਕੂਲ ਦੌਰੇ ਦੌਰਾਨ ਟੇਬਲ ਟੈਨਿਸ ਦੇ ਗਰਾਊਂਡ ਦਾ ਉਦਘਾਟਨ ਕੀਤਾ ਅਤੇ ਟੇਬਲ ਟੈਨਿਸ ਖੇਡੀ। ਉਥੇ ਇਸੇ ਦਰਮਿਆਨ ਲਾਭ ਸਿੰਘ ਦੀ ਆਪਣੀ ਮਾਤਾ ਬਲਦੇਵ ਕੌਰ ਨਾਲ ਫ਼ੋਟੋ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ, ਜਿਸਦੀ ਲੋਕਾਂ ਵਲੋਂ ਕਾਫ਼ੀ ਪ੍ਰਸੰਸ਼ਾ ਕੀਤੀ ਜਾ ਰਹੀ ਹੈ।

ਵਿਧਾਇਕ ਲਾਭ ਉਗੋਕੇ ਸਰਕਾਰੀ ਸਕੂਲ ਪਹੁੰਚੇ
ਵਿਧਾਇਕ ਲਾਭ ਉਗੋਕੇ ਸਰਕਾਰੀ ਸਕੂਲ ਪਹੁੰਚੇ

ਬਰਨਾਲਾ: ਵਿਧਾਨ ਸਭਾ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਜਿੱਤਣ ਤੋਂ ਬਾਅਦ ਪਹਿਲੀ ਵਾਰ ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ। ਇਸੇ ਸਕੂਲ ਵਿੱਚ ਪਿਛਲੇ ਕਰੀਬ 25 ਸਾਲਾਂ ਤੋਂ ਲਾਭ ਸਿੰਘ ਦੀ ਮਾਤਾ ਬਲਦੇਵ ਕੌਰ ਸਫ਼ਾਈ ਸੇਵਕਾ ਦੇ ਤੌਰ 'ਤੇ ਕੰਮ ਰਹੇ ਹਨ।

ਵਿਧਾਇਕ ਲਾਭ ਉਗੋਕੇ ਸਰਕਾਰੀ ਸਕੂਲ ਪਹੁੰਚੇ
ਵਿਧਾਇਕ ਲਾਭ ਉਗੋਕੇ ਸਰਕਾਰੀ ਸਕੂਲ ਪਹੁੰਚੇ
ਵਿਧਾਇਕ ਲਾਭ ਉਗੋਕੇ ਅਤੇ ਉਨ੍ਹਾਂ ਦੀ ਮਾਤਾ ਬਲਦੇਵ ਕੌਰ
ਵਿਧਾਇਕ ਲਾਭ ਉਗੋਕੇ ਅਤੇ ਉਨ੍ਹਾਂ ਦੀ ਮਾਤਾ ਬਲਦੇਵ ਕੌਰ

ਦੱਸ ਦਈਏ ਕਿ ਵਿਧਾਇਕ ਲਾਭ ਉਗੋਕੇ ਵਲੋਂ ਇਸ ਸਕੂਲ ਦੌਰੇ ਦੌਰਾਨ ਟੇਬਲ ਟੈਨਿਸ ਦੇ ਗਰਾਊਂਡ ਦਾ ਉਦਘਾਟਨ ਕੀਤਾ ਅਤੇ ਟੇਬਲ ਟੈਨਿਸ ਖੇਡੀ। ਉਥੇ ਇਸੇ ਦਰਮਿਆਨ ਲਾਭ ਸਿੰਘ ਦੀ ਆਪਣੀ ਮਾਤਾ ਬਲਦੇਵ ਕੌਰ ਨਾਲ ਫ਼ੋਟੋ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ, ਜਿਸਦੀ ਲੋਕਾਂ ਵਲੋਂ ਕਾਫ਼ੀ ਪ੍ਰਸੰਸ਼ਾ ਕੀਤੀ ਜਾ ਰਹੀ ਹੈ।

ਵਿਧਾਇਕ ਲਾਭ ਉਗੋਕੇ
ਵਿਧਾਇਕ ਲਾਭ ਉਗੋਕੇ
ਵਿਧਾਇਕ ਲਾਭ ਉਗੋਕੇ ਨੇ ਖੇਡੀ ਟੇਬਲ ਟੈਨਿਸ
ਵਿਧਾਇਕ ਲਾਭ ਉਗੋਕੇ ਨੇ ਖੇਡੀ ਟੇਬਲ ਟੈਨਿਸ

ਇਸ ਮੌਕੇ ਲਾਭ ਸਿੰਘ ਦੀ ਮਾਤਾ ਬਲਦੇਵ ਕੌਰ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸਫ਼ਾਈ ਸੇਵਕਾ ਦੇ ਤੌਰ ’ਤੇ ਕੰਮ ਕਰ ਰਹੀ ਹੈ। ਉਸਨੂੰ ਖੁਸ਼ੀ ਹੈ ਕਿ ਉਸਦਾ ਪੁੱਤਰ ਐਮਐਲਏ ਬਣਨ ਦੀ ਉਸਨੂੰ ਬਹੁਤ ਖੁਸ਼ੀ ਹੈ। ਛੋਟੇ ਹੁੰਦੇ ਉਸਦਾ ਪੁੱਤ ਲਾਭ ਸਿੰਘ ਵੀ ਸਕੂਲ ਦੀ ਸਫ਼ਾਈ ਕਰਵਾਉਣ ਨਾਲ ਆਉਂਦਾ ਰਿਹਾ ਹੈ। ਭਾਵੇਂ ਉਸਦਾ ਪੁੱਤਰ ਵਿਧਾਇਕ ਬਣ ਗਿਆ ਹੈ, ਪਰ ਇਸਦੇ ਬਾਵਜੂਦ ਉਹ ਆਪਣਾ ਕੰਮ ਜਾਰੀ ਰੱਖ ਰਹੀ ਹੈ।

ਵਿਧਾਇਕ ਲਾਭ ਉਗੋਕੇ ਸਰਕਾਰੀ ਸਕੂਲ ਪਹੁੰਚੇ

ਉੱਥੇ ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਨੇ ਕਿਹਾ ਕਿ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਇੱਥੋਂ ਦਾ ਵਿਦਿਆਰਥੀ ਲਾਭ ਸਿੰਘ ਵਿਧਾਇਕ ਬਣਿਆ ਹੈ। ਉੱਥੇ ਹੋਰ ਵੀ ਜਿਆਦਾ ਖੁਸ਼ੀ ਹੈ ਕਿ ਉਸਦਾ ਮਾਤਾ ਇੱਥੇ ਸਫ਼ਾਈ ਸੇਵਕਾ ਦੇ ਤੌਰ ’ਤੇ ਕੰਮ ਕਰਦੀ ਹੈ ਅਤੇ ਪੁੱਤ ਦੇ ਵਿਧਾਇਕ ਬਣਨ ਦੇ ਬਾਵਜੂਦ ਉਸਨੇ ਆਪਣਾ ਕੰਮ ਨਹੀਂ ਛੱਡਿਆ। ਹੋਰਨਾਂ ਲੋਕਾਂ ਨੂੰ ਵੀ ਇਹਨਾਂ ਤੋਂ ਸਿੱਖਣ ਦੀ ਲੋੜ ਹੈ। ਉੱਥੇ ਸਕੂਲ ਦੇ ਇੱਕ ਹੋਰ ਅਧਿਆਪਕ ਨੇ ਕਿਹਾ ਕਿ ਸਕੂਲ ਵਿੱਚ ਬੱਚਿਆ ਦੀ ਖੇਡਲ ਲਈ ਟੇਬਲ ਟੈਨਿਸ ਦੀ ਘਾਟ ਸੀ, ਜਿਸਨੂੰ ਐਮਐਲਏ ਲਾਭ ਸਿੰਘ ਨੇ ਪੂਰਾ ਕੀਤਾ ਹੈ।

ਇਹ ਵੀ ਪੜੋ: ਮੰਡੀ 'ਚ ਆਮ ਆਦਮੀ ਪਾਰਟੀ ਦਾ ਰੋਡ ਸ਼ੋਅ, ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਮੌਜੂਦ

ETV Bharat Logo

Copyright © 2024 Ushodaya Enterprises Pvt. Ltd., All Rights Reserved.