ETV Bharat / state

ਕਿਸਾਨ ਵੱਲੋਂ ਲਗਾਈ ਅੱਗ 'ਤੇ ਫਿਰਿਆ ਫਾਇਰ ਬ੍ਰਿਗੇਡ ਦਾ ਪਾਣੀ !

author img

By

Published : Oct 31, 2022, 6:54 PM IST

ਐਤਵਾਰ ਨੂੰ ਬਰਨਾਲਾ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਕਿ ਕੌਮੀ ਮਾਰਗ 'ਤੇ ਪਿੰਡ ਹਰੀਗੜ੍ਹ ਨੇੜੇ ਖੇਤਾਂ ਵਿਚ ਅੱਗ ਲੱਗੀ ਹੋਈ ਹੈ। ਇਸ ਦੀ ਸੂਚਨਾ ਮਿਲਦੇ ਹੀ ਕਲੱਸਟਰ ਕੋਆਰਡੀਨੇਟਰ ਦਿਲਦਾਰ ਸਿੰਘ ਅਤੇ ਪਟਵਾਰੀ ਲਵਪ੍ਰੀਤ ਸਿੰਘ ਮੌਕੇ ਉੱਤੇ ਪਹੁੰਚੇ। ਉਨ੍ਹਾਂ ਨੇ ਫਾਇਰ ਬ੍ਰਿਗੇਡ ਅਮਲੇ ਦੇ ਸਹਿਯੋਗ ਨਾਲ ਅੱਗ ਬੁਝਾਈ।

stubble planted by the farmer in Barnala
stubble planted by the farmer in Barnala

ਬਰਨਾਲਾ: ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਨੂੰ ਠੱਲ ਪਾਉਣ ਲਈ ਜ਼ਿਲ੍ਹਾ ਪੱਧਰ ਉੱਤੇ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਇਨ੍ਹਾਂ 'ਚ ਵੱਖ-ਵੱਖ ਸਰਕਾਰੀ ਅਫਸਰ ਅਤੇ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਜਿਹੜੇ ਕਿ ਮੌਕੇ 'ਤੇ ਜਾ ਕੇ ਮੁਆਇਨਾ ਕਰਦੇ ਹਨ ਅਤੇ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਅੱਗ ਲੱਗਣ ਦੇ ਕੇਸਾਂ ਬਾਰੇ ਰਿਪੋਰਟ ਕਰਦੇ ਹਨ।

farmer set fire to the stubble barnala
farmer set fire to the stubble barnala

ਇਸ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਦੱਸਿਆ ਕਿ 30 ਅਕਤੂਬਰ ਦਿਨ ਐਤਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਕਿ ਕੌਮੀ ਮਾਰਗ 'ਤੇ ਪਿੰਡ ਹਰੀਗੜ੍ਹ ਨੇੜੇ ਖੇਤਾਂ ਵਿਚ ਅੱਗ ਲੱਗੀ ਹੋਈ ਹੈ। ਇਸ ਦੀ ਸੂਚਨਾ ਮਿਲਦੇ ਹੀ ਕਲੱਸਟਰ ਕੋਆਰਡੀਨੇਟਰ ਦਿਲਦਾਰ ਸਿੰਘ ਅਤੇ ਪਟਵਾਰੀ ਲਵਪ੍ਰੀਤ ਸਿੰਘ ਮੌਕੇ ਉੱਤੇ ਪਹੁੰਚੇ। ਉਨ੍ਹਾਂ ਨੇ ਫਾਇਰ ਬ੍ਰਿਗੇਡ ਅਮਲੇ ਦੇ ਸਹਿਯੋਗ ਨਾਲ ਅੱਗ ਬੁਝਾਈ।

farmer set fire to the stubble barnala
farmer set fire to the stubble barnala


ਇਸ ਮੌਕੇ ਪੁੱਜੇ ਉਪ ਮੰਡਲ ਮੈਜਿਸਟ੍ਰੇਟ ਗੋਪਾਲ ਸਿੰਘ ਨੇ ਦੱਸਿਆ ਕਿ ਅੱਗ ਕਾਰਨ ਸੜਕ ਉੱਤੇ ਧੁੰਆਂ ਛਾ ਗਿਆ। ਜੇਕਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਸੜਕੀ ਆਵਾਜਾਈ ਵਿੱਚ ਵਿਘਨ ਪੈਣ ਕਾਰਨ ਵੱਡੇ ਨੁਕਸਾਨ ਦਾ ਖਦਸ਼ਾ ਸੀ।

farmer set fire to the stubble barnala
farmer set fire to the stubble barnala


ਦਿਲਦਾਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਅਤੇ ਪਟਵਾਰੀ ਲਵਪ੍ਰੀਤ ਸਿੰਘ ਪਹੁੰਚੇ ਤਾਂ ਵੇਖਿਆ ਕਿ ਅੱਗ ਨਾਲ ਦੇ ਖੇਤਾਂ ਵਾਲ ਵੱਧ ਰਹੀ ਸੀ, ਜਿੱਥੇ ਝੋਨਾ ਖੜ੍ਹਾ ਸੀ। ਜ਼ਮੀਨ ਗਿੱਲੀ ਹੋਣ ਕਾਰਨ ਅੱਗ ਬੁਝਾਉਣ ਵਾਲੀ ਮਸ਼ੀਨ ਉਸ ਤਰਫ ਨਹੀਂ ਸੀ ਜਾ ਸਕਦੀ ਸੀ। ਇਸ 'ਤੇ ਉਨ੍ਹਾਂ ਦੋਵਾਂ ਨੇ ਕੋਲ ਪਈਆਂ ਝਾੜੀਆਂ ਨਾਲ ਅੱਗ ਬੁਝਾਈ।


ਕਲੱਸਟਰ ਟੀਮ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਅਤੇ ਉਪ ਮੰਡਲ ਮੈਜਿਸਟ੍ਰੇਟ ਗੋਪਾਲ ਸਿੰਘ ਨੇ ਕਿਹਾ ਕਿ ਬਾਕੀ ਦੇ ਕਰਮਚਾਰੀ ਵੀ ਆਪਣੀ ਡਿਊਟੀ ਇਸ ਤਰ੍ਹਾਂ ਹੀ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਪਰਾਲੀ ਪ੍ਰਬੰਧਨ ਵਿਚ ਸਾਥ ਦੇਣ।

ਇਹ ਵੀ ਪੜ੍ਹੋ:- 100 ਸਾਲ ਪੁਰਾਣੀ ਦੁਕਾਨ ਦੇ ਪੂਰੀ ਦੁਨੀਆਂ ਵਿੱਚ ਚਰਚੇ, ਪਾਕਿਸਤਾਨੀ ਡਿਸ਼ ਘੜਾ ਕਤਲਮਾਂ ਲਈ ਹੋਈ ਖ਼ਾਸ ਮਸ਼ਹੂਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.