ETV Bharat / state

ਬਰਨਾਲਾ ਵਿੱਚ ਪੰਜਾਬ ਭਰ ਤੋਂ ਪਹੁੰਚੇ ਨੌਜਵਾਨਾਂ ਨੇ ਭੰਗੜੇ ਤੇ ਗਿੱਧੇ ਨਾਲ ਲਾਈ ਰੌਣਕ

author img

By

Published : Apr 24, 2023, 6:43 AM IST

ਭੰਗੜਾ ਰੂਟ ਅਕੈਡਮੀ ਬਰਨਾਲਾ ਵੱਲੋਂ ਦੂਸਰੀ ਵਾਰ ਗਿੱਧਾ ਅਤੇ ਭੰਗੜਾ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਟਰਾਫ਼ੀਆਂ, ਸਰਟੀਫਿਕੇਟ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ।

ਬਰਨਾਲਾ ਵਿੱਚ ਪੰਜਾਬ ਭਰ ਤੋਂ ਪਹੁੰਚੇ ਨੌਜਵਾਨਾਂ ਨੇ ਭੰਗੜੇ ਤੇ ਗਿੱਧੇ ਨਾਲ ਲਾਈ ਰੌਣਕ
ਬਰਨਾਲਾ ਵਿੱਚ ਪੰਜਾਬ ਭਰ ਤੋਂ ਪਹੁੰਚੇ ਨੌਜਵਾਨਾਂ ਨੇ ਭੰਗੜੇ ਤੇ ਗਿੱਧੇ ਨਾਲ ਲਾਈ ਰੌਣਕ

ਬਰਨਾਲਾ: ਜ਼ਿਲ੍ਹੇ ਵਿੱਚ ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜਨ ਲਈ ਗਿੱਧਾ ਅਤੇ ਭੰਗੜਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਪੰਜਾਬ ਭਰ ਤੋਂ ਸੈਂਕੜੇ ਬੱਚਿਆਂ ਨੇ ਭਾਗ ਲਿਆ। ਬੱਚਿਆਂ ਦਾ ਮਨੋਬਲ ਵਧਾਉਣ ਲਈ ਫੈਸ਼ਨ ਸ਼ੋਅ ਵੀ ਕਰਵਾਇਆ ਗਿਆ। ਭੰਗੜਾ ਰੂਟ ਅਕੈਡਮੀ ਬਰਨਾਲਾ ਵੱਲੋਂ ਦੂਸਰੀ ਵਾਰ ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ ਭੰਗੜਾ ਅਤੇ ਗਿੱਧਾ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਨੌਜਵਾਨਾਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਵੱਡੀ ਗਿਣਤੀ ਨੌਜਵਾਨਾਂ ਵਲੋਂ ਪਾਏ ਗਿੱਧੇ ਅਤੇ ਭੰਗੜੇ ਨਾਲ ਬਰਨਾਲਾ ਵਿੱਚ ਖੂਬ ਰੌਣਕਾਂ ਲੱਗੀਆਂ ਹਨ।

ਇਹ ਵੀ ਪੜੋ: world immunization week 2023: ਬੱਚੇ ਹੋਣ ਜਾਂ ਵੱਡੇ ਹਰ ਕਿਸੇ ਲਈ ਟੀਕਾਕਰਨ ਹੈ ਮਹੱਤਵਪੂਰਨ, ਜਾਣੋ ਕਿਉਂ



ਜੇਤੂਆਂ ਨੂੰ ਕੀਤਾ ਸਨਮਾਨਿਤ: ਇਸ ਮੌਕੇ ਪ੍ਰਬੰਧਕ ਮੋਨੂੰ ਮੇਹਰਾ ਨੇ ਦੱਸਿਆ ਕਿ ਉਨ੍ਹਾਂ ਦੀ ਭੰਗੜਾ ਰੂਟ ਅਕੈਡਮੀ ਵੱਲੋਂ ਹਰ ਸਾਲ ਵਿਸਾਖੀ ਮੇਲਾ ਲਗਾਇਆ ਜਾਂਦਾ ਹੈ। ਇਸੇ ਤਰਜ਼ ਤਹਿਤ ਬਰਨਾਲਾ ਵਿਖੇ ਪੰਜਾਬ ਭਰ ਦੀਆਂ ਭੰਗੜਾ ਅਕੈਡਮੀਆਂ ਅਤੇ ਬੱਚਿਆਂ ਦੇ ਵੱਖ-ਵੱਖ ਭੰਗੜਾ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੇ ਦੂਜੇ ਵਿਸਾਖੀ ਮੇਲੇ ਵਿੱਚ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਬੱਚੇ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਪੁੱਜੇ ਹਨ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਭੰਗੜਾ ਅਤੇ ਗਿੱਧਾ ਅਹਿਮ ਰੱਖਿਆ ਗਿਆ ਹੈ। ਬੱਚਿਆਂ ਦਾ ਮਨੋਬਲ ਵਧਾਉਣ ਲਈ ਫੈਸ਼ਨ ਸ਼ੋਅ ਵੀ ਕਰਵਾਇਆ ਗਿਆ। ਜਿਸ ਕਾਰਨ ਬੱਚਿਆਂ ਦਾ ਉਤਸ਼ਾਹ ਵਧਦਾ ਹੈ ਅਤੇ ਉਨ੍ਹਾਂ ਨੂੰ ਮੁਕਾਬਲੇ ਲਈ ਵਧੀਆ ਪਲੇਟਫਾਰਮ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਟਰਾਫ਼ੀਆਂ, ਸਰਟੀਫਿਕੇਟ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ।





ਇਸ ਵਿਸਾਖੀ ਮੇਲੇ ਵਿੱਚ ਕਰਵਾਏ ਜਾ ਰਹੇ ਮੁਕਾਬਲੇ ਦੀ ਮਹਿਮਾਨਾਂ ਅਤੇ ਬੱਚਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਮਹਿਮਾਨਾਂ ਨੇ ਕਿਹਾ ਕਿ ਬਰਨਾਲਾ ਵਿਖੇ ਪੰਜਾਬ ਦੇ ਵਿਰਸੇ ਭੰਗੜੇ ਅਤੇ ਗਿੱਧੇ ਨੂੰ ਪ੍ਰਫੁੱਲਤ ਕਰਨ ਲਈ ਇਹ ਦੂਜੀ ਵਾਰ ਵਧੀਆ ਉਪਰਾਲਾ ਕੀਤਾ ਗਿਆ ਹੈ। ਪੰਜਾਬ ਭਰ ਦੇ ਬੱਚਿਆਂ ਨੂੰ ਭੰਗੜੇ ਅਤੇ ਗਿੱਧੇ ਲਈ ਵਧੀਆ ਪਲੇਟਫਾਰਮ ਮਿਲ ਰਿਹਾ ਹੈ। ਇਸ ਨਾਲ ਨਵੀਂ ਪੀੜ੍ਹੀ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੁੜਦੀ ਹੈ, ਜਿਸ ਲਈ ਅਜਿਹੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।

ਇਹ ਵੀ ਪੜੋ: Power Crisis in Industries: ਸਨਅਤਕਾਰਾਂ ਨੂੰ ਸਤਾਇਆ ਬਿਜਲੀ ਸੰਕਟ ਦਾ ਡਰ, ਸੀਐਮ ਮਾਨ ਦੇ ਬਿਆਨ 'ਤੇ ਕਿਹਾ- 'ਬਿਜਲੀ ਆਊਂਗੀ, ਤਾਂ ਝਮੱਕਾ ਵੱਜੇਗਾ'

ETV Bharat Logo

Copyright © 2024 Ushodaya Enterprises Pvt. Ltd., All Rights Reserved.