ETV Bharat / state

ਬਰਨਾਲਾ ’ਚ ਪਾਣੀ ਵਿੱਚ ਤੈਰਦਾ ਮੁਗਰੀ ਫਾਰਮ, ਰਵਾਇਤੀ ਖੇਤੀ ਛੱਡ ਕਈ ਗੁਣਾ ਜ਼ਿਆਦਾ ਕਮਾ ਰਿਹਾ ਕਿਸਾਨ, ਜਾਣੋ ਪੂਰੀ ਕਹਾਣੀ

author img

By

Published : Dec 25, 2022, 10:40 AM IST

Updated : Dec 25, 2022, 10:57 AM IST

ਬਰਨਾਲਾ ਦੇ ਪਿੰਡ ਅਲਕੜੇ ਵਿੱਚ ਇੱਕ ਕਿਸਾਨ ਨੇ ਢਾਈ ਏਕੜ ਵਿਚ ਮੱਛੀ ਫਾਰਮ ਬਣਾਇਆ ਹੈ, ਇਸ ਤਲਾਅ ਵਿਚਲੀਆਂ ਮੱਛੀਆਂ ਲਈ ਖੁਰਾਕ (ਫੀਡ) ਲਈ ਤਲਾਅ ਉਪਰ ਮੁਰਗੀਆਂ ਦਾ ਪੋਲਟਰੀ ਫਾਰਮ ਬਣਾ ਦਿੱਤਾ ਹੈ। ਮੁਰਗੀਆਂ ਦੀਆਂ ਬਿੱਠਾਂ ਸਿੱਧੀਆਂ ਪਾਣੀ ਵਿਚ ਜਾ ਕੇ ਮੱੱਛੀਆਂ ਦੀ ਖੁਰਾਕ ਬਣ ਰਹੀਆਂ ਹਨ। 10 ਸਾਲਾਂ ਤੋਂ ਉਸਨੂੰ ਮੱਛੀਆਂ ਨੂੰ ਲਈ ਕੋਈ ਖਰਚਾ ਨਹੀਂ ਸਿਰਫ ਕਮਾਈ ਹੋ (earning good profit from fish and poultry farm) ਰਹੀ ਹੈ।

Farmer of Alkade village of Barnala is earning good profit from fish and poultry farm
ਤਲਾਅ ਵਿੱਚ ਤੈਰਦੇ ਮੁਰਗੀ ਫਾਰਮ ਦੀ ਕਹਾਣੀ

ਤਲਾਅ ਵਿੱਚ ਤੈਰਦੇ ਮੁਰਗੀ ਫਾਰਮ ਦੀ ਕਹਾਣੀ

ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਪਿੰਡ ਅਲਕੜੇ ਦਾ ਅਗਾਂਹਵਧੂ ਕਿਸਾਨ ਪਰਿਵਾਰ ਸੰਯੁਕਤ ਖੇਤੀ ਤਕਨੀਕ ਅਪਣਾ ਕੇ ਮਿਸਾਲ ਕਾਇਮ ਕੀਤੀ ਹੈ, ਜਿਸ ਨਾਲ ਉਹ ਚੌਖੀ ਆਮਦਨ ਹਾਸਲ ਕਰ ਰਹੇ ਹਨ। ਕਿਸਾਨ ਮਨਜੀਤ ਸਿੰਘ ਅਤੇ ਉਸਦਾ ਪਰਿਵਾਰ 25 ਸਾਲਾਂ ਤੋਂ ਮੱਛੀ ਫਾਰਮ ਤੇ 10 ਸਾਲ ਪਹਿਲਾਂ ਮੁਰਗੀ ਫਾਰਮ ਨਾਲ ਰਵਾਇਤੀ ਖੇਤੀ ਨਾਲੋਂ ਕਈ ਗੁਣਾ ਜਿਆਦਾ ਕਮਾਈ (earning good profit from fish and poultry farm) ਕਰ ਰਿਹਾ ਹੈ।

ਇਹ ਵੀ ਪੜੋ: Look Back 2022: ਇਸ ਸਾਲ ਦੇ 10 ਅਜਿਹੇ ਕਤਲਕਾਂਡ ਜਿਨ੍ਹਾਂ ਨੇ ਹਿਲਾ ਕੇ ਰੱਖਿਆ ਦੇਸ਼

ਤਲਾਅ ਉੱਤੇ ਬਣਾਇਆ ਪੋਲਟਰੀ ਫਾਰਮ: ਕਿਸਾਨ ਨੇ ਢਾਈ ਏਕੜ ਵਿਚ ਮੱਛੀ ਤਲਾਅ ਬਣਾਇਆ ਹੈ, ਇਸ ਤਲਾਅ ਵਿਚਲੀਆਂ ਮੱਛੀਆਂ ਲਈ ਖੁਰਾਕ (ਫੀਡ) ਲਈ ਇਸ ਤਲਾਅ ਉਪਰ ਮੁਰਗੀਆਂ ਦਾ ਪੋਲਟਰੀ ਫਾਰਮ ਬਣਾ ਦਿੱਤਾ ਹੈ। ਮੁਰਗੀਆਂ ਦੀਆਂ ਬਿੱਠਾਂ ਸਿੱਧੀਆਂ ਪਾਣੀ ਵਿਚ ਜਾ ਕੇ ਮੱੱਛੀਆਂ ਦੀ ਖੁਰਾਕ ਬਣ ਰਹੀਆਂ ਹਨ। 10 ਸਾਲਾਂ ਤੋਂ ਉਸਨੂੰ ਮੱਛੀਆਂ ਨੂੰ ਲਈ ਕੋਈ ਖਰਚਾ ਨਹੀਂ ਸਿਰਫ ਕਮਾਈ ਹੋ ਰਹੀ ਹੈ, ਇਸ ਮੱਛੀ ਫਾਰਮ ਤੋਂ ਸਾਲਾਨਾ 9 ਲੱਖ ਕਮਾਈ ਹੋ ਰਹੀ ਹੈ। ਪੋਲਟਰੀ ਫਾਰਮ ਵਿਚ ਕਰੀਬ 1000 ਮੁਰਗੀਆਂ ਹਨ, ਮੁਰਗੀਆਂ ਦੇ ਅੰਡਿਆਂ ਤੇ ਮੀਟ ਤੋਂ ਕਰੀਬ 2 ਲੱਖ ਦੀ ਸਾਲਾਨਾ ਕਮਾਈ ਹੁੰਦੀ ਹੈ। ਇਸਦੇ ਨਾਲ ਹੀ ਕਿਸਾਨ ਪਸ਼ੂ ਪਾਲਣ ਦਾ ਕਿੱਤਾ ਵੀ ਕਰ (earning good profit from fish and poultry farm) ਰਿਹਾ ਹੈ।

Farmer of Alkade village of Barnala is earning good profit from fish and poultry farm
ਤਲਾਅ ਵਿੱਚ ਤੈਰਦੇ ਮੁਰਗੀ ਫਾਰਮ ਦੀ ਕਹਾਣੀ


ਮੱਛੀਆਂ ਦੀ ਖੁਰਾਕ ਬਣਦੀ ਹੈ ਮੁਰਗੀ ਦੀ ਬਿੱਠ: ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਨੇ ਦੱਸਿਆ ਕਿ ਉਸਦਾ ਮੱਛੀ ਫਾਰਮ 1997 ਅਤੇ ਪੋਲਟਰੀ ਫਾਰਮ 2012 ਵਿਚ ਲਗਾਇਆ ਸੀ। ਉਹਨਾਂ ਕਿਹਾ ਕੀ ਮੱਛੀ ਨੂੰ ਪਾਣੀ ਵਿੱਚ ਫੀਡ ਪਾਉਣੀ ਔਖੀ ਤੇ ਮਹਿੰਗੀ ਹੈ। ਜਿਸ ਕਰਕੇ ਮੱਛੀ ਫਾਰਮ ਉਪਰ ਪੋਲਟਰੀ ਫਾਰਮ ਪਾਇਆ ਗਿਆ ਹੈ। ਉਹਨਾਂ ਕਿਹਾ ਕਿ ਮਾਹਰਾਂ ਵਲੋਂ ਸਲਾਹ ਦਿੱਤੀ ਗਈ ਕਿ ਮੁਰਗੀ ਦੀ ਬਿੱਠ ਮੱਛੀ ਦੀ ਖੁਰਾਕ ਬਣ ਸਕਦੀ ਹੈ। 60 ਕਿਲੋ ਬਿੱਠ ਰੋਜ਼ਾਨਾ ਚਾਹੀਦੀ ਸੀ, ਜੋ 1000 ਮੁਰਗੀਆਂ ਤੋਂ ਪੈਦਾ ਹੁੰਦੀ ਹੈ। ਹੁਣ ਮੱਛੀ ਫਾਰਮ ਵਿੱਚ ਮੁਰਗੀਆਂ ਦੀ ਬਿਠ ਤੋਂ ਖੁਰਾਕ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ। ਇਸਦਾ ਹੋਰ ਕੋਈ ਖਰਚਾ ਨਹੀਂ ਹੈ।

25 ਤੋਂ 30 ਲੱਖ ਰੁਪਏ ਸਾਲਾਨਾ ਆਮਦਨ: ਮੱਛੀ ਫਾਰਮ ਤੋਂ ਉਸਨੂੰ 9 ਲੱਖ ਰੁਪਏ ਦੀ ਆਮਦਨ ਹੈ। ਉਹਨਾਂ ਕਿਹਾ ਕਿ ਪੋਲਟਰੀ ਫਾਰਮ ਤੋਂ ਉਹਨਾਂ ਦੇ ਆਂਡੇ ਫਾਰਮ ਤੋਂ ਹੀ ਵਿਕ ਜਾਂਦੇ ਹਨ ਅਤੇ 2 ਹਜ਼ਾਰ ਰੁਪਏ ਪ੍ਰਤੀ ਦਿਨ ਇਸ ਫਾਰਮ ਤੋਂ ਵੀ ਆਮਦਨ ਹੈ। ਉਹਨਾਂ ਕਿਹਾ ਕਿ ਇਸ ਮੱਛੀ ਫਾਰਮ ਤੋਂ 9ਏਕੜ ਖੇਤੀ ਨੂੰ ਪਾਣੀ ਲਗਾਇਆ ਜਾਂਦਾ ਹੈ ਅਤੇ ਇਸ ਪਾਣੀ ਨਾਲ ਫਸਲਾਂ ਨੂੰ ਵੀ ਫਾਇਦਾ ਹੈ ੳਤੇ ਝਾੜ ਵੀ ਵੱਧ ਮਿਲਦਾ ਹੈ। ਉਹਨਾਂ ਕਿਹਾ ਕਿ ਇਸਤੋਂ ਇਲਾਵਾ ਉਹਨਾਂ ਨੇ ਪਸ਼ੂ ਪਾਲਣ ਦਾ ਕੰਮ (earning good profit from fish and poultry farm) ਵੀ ਕੀਤਾ ਹੈ।

ਉਹਨਾਂ ਦੱਸਿਆ ਕਿ ਉਹਨਾਂ ਦੀ ਮੱਛੀ ਫਾਰਮਾਂ ਤੋਂ ਹੀ ਲੁਧਿਆਣਾ ਦੀਆਂ ਪਾਰਟੀਆਂ ਖਰੀਦ ਕੇ ਲੈਣ ਜਾਂਦੀਆਂ ਹਨ। ਉਹਨਾਂ ਕਿਹਾ ਕਿ ਖੇਤੀ ਪੂਰਾ ਲਾਹੇਵੰਦ ਧੰਦਾ ਹੈ। ਇਸ ਨਾਲ ਜੇਕਰ ਸਹਾਇਕ ਧੰਦੇ ਅਪਣਾਏ ਜਾਣ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਹੈ। ਉਹਨਾਂ ਕਿਹਾ ਕਿ ਇਹਨਾਂ ਫਾਰਮਾਂ ਤੋਂ ਉਹਨਾਂ ਨੂੰ 25 ਤੋਂ 30 ਲੱਖ ਰੁਪਏ ਸਾਲਾਨਾ ਆਮਦਨ (earning good profit from fish and poultry farm) ਹੁੰਦੀ ਹੈ।

Farmer of Alkade village of Barnala is earning good profit from fish and poultry farm
ਤਲਾਅ ਵਿੱਚ ਤੈਰਦੇ ਮੁਰਗੀ ਫਾਰਮ ਦੀ ਕਹਾਣੀ

ਇਹ ਵੀ ਪੜੋ: ਕੇਂਦਰ ਨੂੰ ਘੇਰਨ ਲਈ ਤਿਆਰ ਹੋਏ ਕਿਸਾਨ, 26 ਜਨਵਰੀ ਨੂੰ ਕੱਢਣਗੇ ਟਰੈਕਟਰ ਮਾਰਚ, ਦਿੱਲੀ ਮਾਰਚ ਦੀ ਕਰਨਗੇ ਤਿਆਰੀ

Last Updated :Dec 25, 2022, 10:57 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.