ETV Bharat / state

ਸਿੱਖਿਆ ਮੰਤਰੀ ਦੇ ਜ਼ਿਲ੍ਹੇ 'ਚ ਸਰਕਾਰੀ ਸਕੂਲ ਦੀ ਅਧਿਆਪਕਾ ਨੇ ਦਿੱਤਾ ਅਸਤੀਫ਼ਾ

author img

By

Published : Apr 13, 2022, 3:07 PM IST

ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਦੇ ਜ਼ਿਲ੍ਹੇ ਦੀ ਇੱਕ ਅਧਿਆਪਕ ਵੱਲੋਂ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਗਿਆ (government school teacher resigns) ਹੈ। ਅਸਤੀਫਾ ਦੇਣ ਵਾਲੀ ਅਧਿਆਪਕਾ ਬਰਨਾਲਾ ਦੇ ਪਿੰਡ ਮੌੜਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸੇਵਾਵਾਂ ਨਿਭਾਅ ਰਹੀ ਸੀ ਹੈ। ਉਨ੍ਹਾਂ ਵੱਲੋਂ ਆਪਣਾ ਅਸਤੀਫਾ ਦੇਣ ਵਜ੍ਹਾ ਵੀ ਦੱਸੀ ਹੈ। ਅਧਿਆਪਕਾ ਦੇ ਇਸ ਅਸਤੀਫ਼ੇ ਦੀ ਅਰਜ਼ੀ ਸ਼ੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਸਿੱਖਿਆ ਮੰਤਰੀ ਦੇ ਜ਼ਿਲ੍ਹੇ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਨੇ ਦਿੱਤਾ ਅਸਤੀਫ਼ਾ
ਸਿੱਖਿਆ ਮੰਤਰੀ ਦੇ ਜ਼ਿਲ੍ਹੇ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਨੇ ਦਿੱਤਾ ਅਸਤੀਫ਼ਾ

ਬਰਨਾਲਾ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਕਰੀਬ ਇੱਕ ਮਹੀਨੇ ਦਾ ਸਮਾਂ ਹੋ ਗਿਆ ਹੈ। ਪੰਜਾਬ ਦੇ ਆਮ ਲੋਕਾਂ ਦੇ ਨਾਲ-ਨਾਲ ਮੁਲਾਜ਼ਮ ਵਰਗ ਨੂੰ ਵੱਡੀਆਂ ਉਮੀਦਾਂ ਇਸ ਸਰਕਾਰ ਤੋਂ ਦਿਖਾਈਆਂ ਦੇ ਰਹੀਆਂ ਹਨ। ਪਰ ਇਸ ਮਾਮਲੇ ਵਿੱਚ ਅਧਿਆਪਕ ਵਰਗ ਦਾ ਮਾਮਲਾ ਸਭ ਤੋਂ ਸੰਜੀਦਾ ਹੁੰਦਾ ਹੈ ਕਿਉਂਕਿ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸਿੱਖਿਆ ਮੰਤਰੀ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕਰਦੇ ਰਹਿੰਦੇ ਹਨ। ਜਿਸਦੇ ਚੱਲਦਿਆਂ ਬਰਨਾਲਾ ਨਾਲ ਸਬੰਧਤ ਆਪ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਅੱਗੇ ਇੱਕ ਅਧਿਆਪਕ ਜੱਥੇਬੰਦੀ ਰੋਸ ਪ੍ਰਦਰਸ਼ਨ ਕਰ ਚੁੱਕੀ ਹੈ।

ਸਿੱਖਿਆ ਮੰਤਰੀ ਦੇ ਜ਼ਿਲ੍ਹੇ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਨੇ ਦਿੱਤਾ ਅਸਤੀਫ਼ਾ
ਸਿੱਖਿਆ ਮੰਤਰੀ ਦੇ ਜ਼ਿਲ੍ਹੇ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਨੇ ਦਿੱਤਾ ਅਸਤੀਫ਼ਾ

ਇਸ ਤੋਂ ਬਾਅਦ ਹੁਣ ਇੱਕ ਹੋਰ ਅਧਿਆਪਕਾ ਨੇ ਸਵਾਲ ਖੜਾ ਕਰਦੇ ਹੋਏ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਸਰਕਾਰ ਨੂੰ ਘੇਰ ਲਿਆ (government school teacher resigns) ਹੈ। ਆਪਣੀ ਨੌਕਰੀ ਤੋਂ ਅਸਤੀਫ਼ਾ ਦੇਣ ਵਾਲੀ ਅਧਿਆਪਕਾ ਸਿੱਖਿਆ ਮੰਤਰੀ ਦੇ ਬਰਨਾਲਾ ਜ਼ਿਲ੍ਹੇ ਨਾਲ ਹੀ ਸਬੰਧਤ ਹੈ ਜੋ ਜ਼ਿਲ੍ਹੇ ਦੇ ਪਿੰਡ ਮੌੜਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਈਜੀਐਸ ਅਧਿਆਪਕਾ ਹੈ ਅਤੇ ਉਸਨੇ ਆਪਣੀਆਂ ਸਮੱਸਿਆਵਾਂ ਦਾ ਜਿਕਰ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਨਾਮ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ। ਅਧਿਆਪਕਾ ਦੇ ਇਸ ਅਸਤੀਫ਼ੇ ਦੀ ਅਰਜ਼ੀ ਸ਼ੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਚੁੱਕੀ ਹੈ।

ਅਸਤੀਫ਼ੇ ਅਨੁਸਾਰ ਰੁਪਿੰਦਰ ਕੌਰ ਨਾਮ ਦੀ ਈਜੀਐਸ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਨੌਕਰੀ ਕਰ ਰਹੀ ਹੈ। ਉਸਨੇ ਆਪਣੇ ਅਸਤੀਫ਼ੇ ਵਿੱਚ ਲਿਖਿਆ ਹੈ ਕਿ ਉਹ 21 ਫ਼ਰਵਰੀ 2014 ਤੋਂ ਬਤੌਰ ਈਜੀਐਸ ਅਧਿਆਪਕਾ ਇਸ ਸਕੂਲ ਵਿੱਚ ਨੌਕਰੀ ਕਰ ਰਹੀ ਹੈ। ਉਸ ਸਮੇਂ ਤੋਂ ਉਹ ਪੂਰੀ ਤਨਦੇਹੀ ਨਾਲ ਪ੍ਰੀ ਪ੍ਰਾਇਮਰੀ ਦੇ ਨਾਲ ਨਾਲ ਸਾਰੀਆਂ ਕਲਾਸਾਂ ਦੇ 70-70 ਬੱਚਿਆਂ ਨੂੰ ਬਹੁਤ ਥੋੜੇ ਮਾਣਭੱਤੇ ’ਤੇ ਪੜ੍ਹਾ ਰਹੀ ਹੈ ਜਿਸ ਕਾਰਨ ਉਹ ਕਈ ਕਿਸਮ ਦੀਆਂ ਸਿਹਤ ਸਮੱਸਿਆਵਾਂ ਦਾ ਸਿਕਾਰ ਹੋ ਚੁੱਕੀ ਹੈ ਅਤੇ ਆਪਣੀ ਨੌਕਰੀ ਛੱਡਣ ਲਈ ਮਜ਼ਬੂਰ ਹੋਈ ਹੈ।

ਉਹਨਾਂ ਦੱਸਿਆ ਕਿ ਜੋ ਉਸਨੂੰ ਮਾਣਭੱਤਾ ਮਿਲ ਰਿਹਾ ਹੈ,ਉਸ ਨਾਲ ਦਵਾਈਆਂ ਦਾ ਖ਼ਰਚਾ ਵੀ ਪੂਰਾ ਨਹੀਂ ਹੁੰਦਾ ਜਦਕਿ ਬਾਕੀ ਪਰਿਵਾਰਿਕ ਖਰਚੇ ਪੂਰੇ ਹੋਣ ਤਾਂ ਦੂਰ ਦੀ ਗੱਲ ਹੈ ਜਿਸ ਕਰਕੇ ਉਹ ਆਪਣੀਆਂ ਸੇਵਾਵਾਂ ਬਰਕਰਾਰ ਨਹੀਂ ਰੱਖ ਸਕਦੀ ਅਤੇ ਆਪਣਾ ਅਸਤੀਫ਼ਾ ਦੇ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਵੱਲੋਂ 145 ਅਸਾਮੀਆਂ ਭਰਨ ਦੀ ਪ੍ਰਵਾਨਗੀ, ਜਾਣੋ ਕੈਬਨਿਟ ਦੇ ਵੱਡੇ ਫੈਸਲੇ

ETV Bharat Logo

Copyright © 2024 Ushodaya Enterprises Pvt. Ltd., All Rights Reserved.