ETV Bharat / state

ਸੰਗਰੂਰ ਜ਼ਿਮਨੀ ਚੋਣ: ਕਾਨੂੰਨ ਵਿਵਸਥਾ ਸਬੰਧੀ ਸੁਨੀਲ ਜਾਖੜ ਦੇ ਸਖਤ ਬੋਲ...

author img

By

Published : Jun 13, 2022, 8:48 AM IST

ਚੋਣ ਮੁਹਿੰਮ ਨੂੰ ਬਲ ਦੇਣ ਲਈ ਬਰਨਾਲਾ ਪਹੁੰਚੇ ਸੁਨੀਲ ਜਾਖੜ ਨੇ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਪੈਰਾਂ ਸਿਰ ਕਰਨ ਲਈ ਭਾਜਪਾ ਨੂੰ ਜਿਤਾਇਆ ਜਾਵੇ। ਇਸ ਮੌਕੇ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਸੁਨੀਲ ਜਾਖੜ ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਨੂੰ ਵੀ ਘੇਰਿਆ ਗਿਆ।

ਕਾਨੂੰਨ ਵਿਵਸਥਾ ਸਬੰਧੀ ਸੁਨੀਲ ਜਾਖੜ ਦੇ ਸਖ਼ਤ ਬੋਲ, ਪਾਣੀ ਸਿਰ ਤੋਂ ਨਹੀਂ ਟੱਪਣ ਦਿਆਂਗੇ
ਕਾਨੂੰਨ ਵਿਵਸਥਾ ਸਬੰਧੀ ਸੁਨੀਲ ਜਾਖੜ ਦੇ ਸਖ਼ਤ ਬੋਲ, ਪਾਣੀ ਸਿਰ ਤੋਂ ਨਹੀਂ ਟੱਪਣ ਦਿਆਂਗੇ

ਬਰਨਾਲਾ: ਸੰਗਰੂਰ ਲੋਕ ਸਭਾ ਜ਼ਿਮਨੀ ਚੋਣ (Sangrur Lok Sabha by-election) ਵਿੱਚ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ (BJP candidate Kewal Singh Dhillon) ਦੀ ਚੋਣ ਮੁਹਿੰਮ ਨੂੰ ਬਲ ਦੇਣ ਲਈ ਸੀਨੀਅਰ ਆਗੂ ਸੁਨੀਲ ਜਾਖੜ ਪਹੁੰਚੇ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਪੈਰਾਂ ਸਿਰ ਕਰਨ ਲਈ ਭਾਜਪਾ ਨੂੰ ਜਿਤਾਇਆ ਜਾਵੇ। ਇਸ ਮੌਕੇ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਸੁਨੀਲ ਜਾਖੜ ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਨੂੰ ਵੀ ਘੇਰਿਆ ਗਿਆ।

ਉਨ੍ਹਾਂ ਕਿਹਾ ਕਿ ਲੋਕ ਅੱਜ ਆਮ ਆਦਮੀ (Aam Aadmi Party) ਦੀ ਸਰਕਾਰ ਬਣਾ ਕੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦਿਨੋਂ-ਦਿਨ ਹੋ ਰਹੇ ਕਤਲ ਪੰਜਾਬ ਦੀ ਜਵਾਨੀ ਅਤੇ ਪੰਜਾਬ ਦੇ ਚੰਗੇ ਭਵਿੱਖ ਨੂੰ ਖ਼ਤਮ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ‘ਤੇ ਪੰਜਾਬ ਅਤੇ ਪੰਜਾਬੀਆਂ ਨੂੰ ਲੁੱਟਣ ਤੇ ਪੰਜਾਬੀਆਂ ਨਾਲ ਝੂਠ ਬੋਲਣ ਦੇ ਇਲਜ਼ਾਮ ਲਗਾਏ ਹਨ।

ਕਾਨੂੰਨ ਵਿਵਸਥਾ ਸਬੰਧੀ ਸੁਨੀਲ ਜਾਖੜ ਦੇ ਸਖ਼ਤ ਬੋਲ, ਪਾਣੀ ਸਿਰ ਤੋਂ ਨਹੀਂ ਟੱਪਣ ਦਿਆਂਗੇ

ਉਨ੍ਹਾਂ ਕਿਹਾ ਕਿ ਜਿਸ ਕਿਸਮ ਦੇ ਪੰਜਾਬ ਦੇ ਆਰਥਿਕ ਹਾਲਾਤ (Economic conditions of Punjab) ਬਣੇ ਹੋਏ ਹਨ, ਉਸ ਨੂੰ ਕੇਂਦਰ ਸਰਕਾਰ (Central Government) ਹੀ ਠੀਕ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਡਗਮਗਾ ਚੁੱਕੀ ਹੈ। ਗਾਇਕ ਸਿੱਧੂ ਮੂਸੇਵਾਲਾ ਦੇ ਕਤਲ (Assassination of singer Sidhu Musewala) ਲਈ ਉਸ ਦੀ ਸਕਿਓਰਟੀ ਵਾਪਸ ਲੈ ਕੇ ਉਸ ਦਾ ਜਨਤਕ ਕੀਤਾ ਪ੍ਰਚਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਹਾਲਾਤਾਂ ਨੂੰ ਠੀਕ ਕਰਨ ਲਈ ਹਮੇਸ਼ਾ ਤਿਆਰ ਹੈ ਅਤੇ ਪਾਣੀ ਸਿਰ ਤੋਂ ਨਹੀਂ ਲੰਘਣ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:ਸੰਗਰੂਰ ਜ਼ਿਮਨੀ ਚੋਣ: ਰਾਜਾ ਵੜਿੰਗ ਨੇ ਸਿਮਰਨਜੀਤ ਮਾਨ ਤੇ ਬਾਦਲਾਂ ਖ਼ਿਲਾਫ਼ ਕੱਢੀ ਜੰਮਕੇ ਭੜਾਸ !

ਕਾਨੂੰਨ ਵਿਵਸਥਾ ਸਬੰਧੀ ਸੁਨੀਲ ਜਾਖੜ ਦੇ ਸਖ਼ਤ ਬੋਲ, ਪਾਣੀ ਸਿਰ ਤੋਂ ਨਹੀਂ ਟੱਪਣ ਦਿਆਂਗੇ
ਕਾਨੂੰਨ ਵਿਵਸਥਾ ਸਬੰਧੀ ਸੁਨੀਲ ਜਾਖੜ ਦੇ ਸਖ਼ਤ ਬੋਲ, ਪਾਣੀ ਸਿਰ ਤੋਂ ਨਹੀਂ ਟੱਪਣ ਦਿਆਂਗੇ

ਕਾਂਗਰਸ ਦੇ ਸਾਬਕਾ ਮੰਤਰੀਆਂ ਦੇ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲਿਆਂ ਸਬੰਧੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਆਪਣੇ ਸਿਹਤ ਮੰਤਰੀ (Minister of Health) ਦੇ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਹਰ ਗੱਲ ਜਨਤਕ ਕਰੇ ਅਤੇ ਲੋਕਾਂ ਨੂੰ ਭਰੋਸੇ ਵਿੱਚ ਲਵੇ ਅਤੇ ਫੇਰ ਹੀ ਲੋਕ ਸਰਕਾਰ ਦੀ ਕਾਰਗੁਜ਼ਾਰੀ ‘ਤੇ ਵਿਸ਼ਵਾਸ ਕਰਨਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (Aam Aadmi Party) ਸਿਰਫ਼ ਤੇ ਸਿਰਫ਼ ਡਰਾਮੇ ਕਰ ਰਹੀ ਹੈ।

ਇਹ ਵੀ ਪੜ੍ਹੋ:ਕਾਨੂੰਨ ਵਿਵਸਥਾ ਨੂੰ ਲੈਕੇ ਸਰਕਾਰ ’ਤੇ ਵਰ੍ਹੇ ਪੰਜਾਬ ਭਾਜਪਾ ਪ੍ਰਧਾਨ, ਕਰ ਦਿੱਤਾ ਇਹ ਵੱਡਾ ਐਲਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.