ETV Bharat / state

ਭਦੌੜ ਦੀ ਲੜਕੀ ਫਸੀ ਉਮਾਨ ਵਿੱਚ, ਵੀਡੀਓ ਭੇਜ ਕੇ ਐਮਪੀ ਸਿਮਰਨਜੀਤ ਸਿੰਘ ਮਾਨ ਤੋਂ ਮੱਦਦ ਮੰਗੀ

author img

By

Published : Dec 6, 2022, 8:17 PM IST

ਬਰਨਾਲਾ ਜ਼ਿਲ੍ਹੇ ਦੇ ਕਸਬਾ ਭਦੌੜ ਦੀ ਇੱਕ ਲੜਕੀ ਓਮਾਨ ਦੇਸ਼ ਵਿੱਚ ਫਸੀ (The girl is stuck in the country of Oman) ਹੋਈ ਹੈ। ਪੀੜਤ ਲੜਕੀ ਨੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ (Lok Sabha Member Simranjit Singh maan) ਨੂੰ ਵੀਡੀਓ ਰਾਹੀਂ ਉਸ ਦੀ ਓਮਾਨ ਤੋਂ ਬਾਹਰ ਕੱਢ ਕੇ ਭਾਰਤ ਵਾਪਸ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ।

Barnalas fugitive girl trapped in Uman,
ਭਦੌੜ ਦੀ ਲੜਕੀ ਫਸੀ ਉਮਾਨ ਵਿੱਚ, ਵੀਡੀਓ ਭੇਜ ਕੇ ਐਮਪੀ ਸਿਮਰਨਜੀਤ ਸਿੰਘ ਮਾਨ ਤੋਂ ਮੱਦਦ ਮੰਗੀ

ਬਰਨਾਲਾ: ਕਸਬਾ ਭਦੌੜ ਦੀ ਇੱਕ ਲੜਕੀ ਓਮਾਨ ਵਿੱਚ ਫਸੀ(The girl is stuck in the country of Oman) ਹੋਈ ਹੈ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨਾਲ ਮੁਲਾਕਾਤ ਕਰਕੇ ਲੜਕੀ ਨੂੰ ਭਾਰਤ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਲੜਕੀ ਦੀ ਮਦਦ ਮੰਗਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਦਾ ਕਹਿਣਾ ਹੈ ਕਿ ਲੜਕੀ ਨੂੰ ਭਾਰਤ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ।

ਭਦੌੜ ਦੀ ਲੜਕੀ ਫਸੀ ਉਮਾਨ ਵਿੱਚ, ਵੀਡੀਓ ਭੇਜ ਕੇ ਐਮਪੀ ਸਿਮਰਨਜੀਤ ਸਿੰਘ ਮਾਨ ਤੋਂ ਮੱਦਦ ਮੰਗੀ




ਮਦਦ ਦੀ ਗੁਹਾਰ: ਸੋਸ਼ਲ ਮੀਡੀਆ 'ਤੇ ਮਦਦ ਦੀ ਗੁਹਾਰ ਲਗਾਉਂਦੇ ਹੋਏ ਓਮਾਨ 'ਚ ਫਸੀ ਲੜਕੀ ਪੂਜਾ ਨੇ ਦੱਸਿਆ ਕਿ ਕਰੀਬ 4 ਮਹੀਨੇ ਪਹਿਲਾਂ ਭਾਰਤ 'ਚ ਰਹਿਣ ਵਾਲੀ ਮਹਿਲਾ ਏਜੰਟ ਸਰਬਜੀਤ ਕੌਰ ਨੇ ਉਸ ਨੂੰ ਦੁਬਈ ਭੇਜਣ ਦੇ ਬਹਾਨੇ ਓਮਾਨ ਭੇਜ (Sent to Oman under the pretext of sending to Dubai) ਦਿੱਤਾ। ਵੀਡੀਓ 'ਚ ਲੜਕੀ ਨੇ ਦੱਸਿਆ ਕਿ ਉਸ ਨੂੰ ਓਮਾਨ ਦੇ ਵਿਆਹਾਂ ਵਿੱਚ ਮਾਸ ਬਣਾਉਣ ਲਈ ਮਜਬੂਰ ਕੀਤਾ ਕੀਤਾ ਜਾ ਰਿਹਾ ਹੈ। ਜਿਸਨੂੰ ਉਹ ਨਾ ਤਾਂ ਖਾਂਦੀ ਹੈ ਅਤੇ ਨਾ ਹੀ ਖਾਣਾ ਬਣਾਉਂਦੀ ਹੈ। ਲੜਕੀ ਨੇ ਇਹ ਵੀ ਦੱਸਿਆ ਕਿ ਉਸ ਨਾਲ ਅਕਸਰ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਏਜੰਟਾਂ ਵੱਲੋਂ ਉਸ ਦਾ ਪਾਸਪੋਰਟ ਅਤੇ ਹੋਰ ਸਾਮਾਨ ਖੋਹ ਲਿਆ ਹੈ। ਭਾਰਤ ਵਾਪਸ ਭੇਜਣ ਦੇ ਨਾਂ 'ਤੇ ਢਾਈ ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਉਕਤ ਲੜਕੀ ਨੇ ਦੱਸਿਆ ਕਿ ਉਸ ਨੂੰ ਭਾਰਤ 'ਚ ਰਹਿਣ ਵਾਲੇ ਇਕ ਮਹਿਲਾ ਏਜੰਟ ਅਤੇ ਦੁਬਈ 'ਚ ਰਹਿਣ ਵਾਲੇ ਇਕ ਮਰਦ-ਔਰਤ ਏਜੰਟ ਵਲੋਂ ਲਗਾਤਾਰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਵੀਡੀਓ 'ਚ ਲੜਕੀ ਨੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸ. ਪ੍ਰਧਾਨ ਸਿਮਰਨਜੀਤ ਸਿੰਘ ਮਾਨ (Lok Sabha Member Simranjit Singh maan) ਨੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਓਮਾਨ ਤੋਂ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ।





ਮਹਿਲਾ ਏਜੰਟ: ਓਮਾਨ 'ਚ ਫਸੀ ਲੜਕੀ ਪੂਜਾ ਦੀ ਮਾਂ ਪਰਵੀਨ ਕੁਮਾਰੀ ਨੇ ਦੱਸਿਆ ਕਿ ਕਰੀਬ 3 ਮਹੀਨੇ ਪਹਿਲਾਂ ਭਾਰਤ 'ਚ ਰਹਿਣ ਵਾਲੀ ਇਕ ਮਹਿਲਾ ਏਜੰਟ ਨੇ ਉਸ ਦੀ ਬੇਟੀ ਨੂੰ ਕੰਮ ਲਈ ਦੁਬਈ ਭੇਜਣ ਦੀ ਗੱਲ ਕਹੀ ਸੀ ਅਤੇ ਉਸ ਤੋਂ 90000 ਰੁਪਏ ਲੈ ਲਏ ਸਨ ਅਤੇ ਉਸ ਦੀ ਬਜਾਏ ਉਸ ਦੀ ਬੇਟੀ ਨੂੰ ਉਮਾਨ ਭੇਜ ਦਿੱਤਾ ਸੀ। ਭਾਰਤ ਤੋਂ ਇੱਕ ਮਹਿਲਾ ਏਜੰਟ ਅਤੇ ਦੁਬਈ ਤੋਂ ਇੱਕ ਮਰਦ-ਔਰਤ ਏਜੰਟ ਨੇ ਉਸ ਨੂੰ ਦੁਬਈ ਭੇਜਣ ਦੀ ਬਜਾਏ ਓਮਾਨ ਭੇਜ ਦਿੱਤਾ ਹੈ। ਜਦਕਿ ਉਸ ਨੇ ਦੱਸਿਆ ਕਿ ਉਸ ਦੀ ਬੇਟੀ ਨੂੰ ਓਮਾਨ ਵਿੱਚ ਜੇਲ੍ਹ ਭੇਜਣ ਅਤੇ ਪੈਸੇ ਮੰਗਣ ਦੀਆਂ ਧਮਕੀਆਂ ਦਿੱਤੀਆਂ (Threats of jailing and demanding money) ਜਾ ਰਹੀਆਂ ਹਨ। ਉਸ ਨੇ ਦੱਸਿਆ ਕਿ ਓਮਾਨ 'ਚ ਉਸ ਦੀ ਬੇਟੀ ਦੀ ਹਾਲਤ ਬਹੁਤ ਖਰਾਬ ਹੈ, ਕਿਉਂਕਿ ਉਹ ਮੀਟ ਆਦਿ ਨਹੀਂ ਖਾਂਦੀ, ਬੇਟੀ ਨੂੰ ਜਲਦ ਤੋਂ ਜਲਦ ਭਾਰਤ ਵਾਪਸ ਲਿਆਂਦਾ ਜਾਵੇ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਪਾਈ ਝਾੜ, ਸਿਆਸੀ ਗਲਿਆਰਿਆਂ ਵਿਚ ਹੋਈ ਚਰਚਾ




ਇਸ ਪੂਰੇ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਓਂਕਾਰ ਸਿੰਘ ਨੇ ਕਿਹਾ ਕਿ ਓਮਾਨ 'ਚ ਫਸੀ ਹੋਈ ਲੜਕੀ ਪੂਜਾ ਦੀ ਪੂਰੀ ਜਾਣਕਾਰੀ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਭਰੋਸਾ ਦਿੱਤਾ ਹੈ ਕਿ ਜਲਦ ਹੀ ਲੜਕੀ ਪੂਜਾ ਨੂੰ ਭਾਰਤ ਅੰਬੈਸੀ ਨਾਲ ਸੰਪਰਕ ਕਰਕੇ ਜਲਦੀ ਤੋਂ ਜਲਦੀ ਲੜਕੀ ਨੂੰ ਭਾਰਤ ਲਿਆਂਦਾ (The girl will be brought to India) ਜਾਵੇਗਾ।




ETV Bharat Logo

Copyright © 2024 Ushodaya Enterprises Pvt. Ltd., All Rights Reserved.