ETV Bharat / state

ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਪਾਈ ਝਾੜ, ਸਿਆਸੀ ਗਲਿਆਰਿਆਂ ਵਿਚ ਹੋਈ ਚਰਚਾ

author img

By

Published : Dec 6, 2022, 7:34 PM IST

ਸੁਪਰੀਮ ਕੋਰਟ (Supreme Court) ਨੇ ਪੰਜਾਬ ਸਰਕਾਰ ਨੂੰ ਨਾਜਾਇਜ਼ ਸ਼ਰਾਬ ਦੇ ਮੁੱਦੇ ਉੱਤੇ ਸਵਾਲਾਂ ਦੇ ਕਟਿਹਰੇ 'ਚ ਖੜ੍ਹਾ ਕੀਤਾ।ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਫਟਕਾਰ ( Supreme Court reprimanded the Punjab government) ਲਗਾਈ ਗਈ ਹੈ। ਜਸਟਿਸ ਐਨ ਆਰ ਸ਼ਾਹ ਅਤੇ ਰਵੀ ਕੁਮਾਰ ਵੱਲੋਂ ਪੰਜਾਬ ਸਰਕਾਰ 'ਤੇ ਤਿੱਖੀ ਟਿੱਪਣੀ ਕੀਤੀ ਗਈ ਕਿ ਪੰਜਾਬ ਦੇ ਵਿਚ ਡਰੱਗਸ ਅਤੇ ਨਾਜਾਇਜ਼ ਸ਼ਰਾਬ ਦਾ ਮੁੱਦਾ ਬੇਹੱਦ ਗੰਭੀਰ ਹੈ ਪਰ ਪੰਜਾਬ ਸਰਕਾਰ ਇਸ ਮੁੱਦੇ ਤੇ ਗੰਭੀਰ ਨਹੀਂ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਨਾਜਾਇਜ਼ ਸ਼ਰਾਬ ਦੇ ਮੁੱਦੇ 'ਤੇ ਸਵਾਲਾਂ ਦੇ ਕਟਿਹਰੇ 'ਚ ਖੜ੍ਹਾ ਕੀਤਾ।

The Supreme Court gave the Punjab government a reward, there was a discussion in the political corridors
ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਪਾਈ ਝਾੜ, ਸਿਆਸੀ ਗਲਿਆਰਿਆਂ ਵਿਚ ਹੋਈ ਚਰਚਾ

ਚੰਡੀਗੜ੍ਹ: ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ( Supreme Court reprimanded the Punjab government) ਗਈ ਹੈ।ਜਸਟਿਸ ਐਨ ਆਰ ਸ਼ਾਹ ਅਤੇ ਰਵੀ ਕੁਮਾਰ ਵੱਲੋਂ ਪੰਜਾਬ ਸਰਕਾਰ 'ਤੇ ਤਿੱਖੀ ਟਿੱਪਣੀ ਕੀਤੀ ਗਈ ਕਿ ਪੰਜਾਬ ਦੇ ਵਿਚ ਡਰੱਗਸ ਅਤੇ ਨਾਜਾਇਜ਼ ਸ਼ਰਾਬ ਦਾ ਮੁੱਦਾ ਬੇਹੱਦ ਗੰਭੀਰ (The issue of drugs and illegal alcohol is serious) ਹੈ ਪਰ ਪੰਜਾਬ ਸਰਕਾਰ ਇਸ ਮੁੱਦੇ ਉੱਤੇ ਗੰਭੀਰ ਨਹੀਂ। ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਝਾੜ ਪੈਣ ਦੀ ਦੇਰ ਸੀ ਕਿ ਸਿਆਸੀ ਫ਼ਿਜਾਵਾਂ ਨੇ ਗਰਮੀ ਫੜੀ ਅਤੇ ਇਕ ਤੋਂ ਬਾਅਦ ਇਕ ਸਿਆਸੀ ਬਿਆਨ ਦੀ ਹਨੇਰੀ ਝੁੱਲ ਗਈ।


ਕਾਂਗਰਸ ਦਾ ਵਾਰ: ਪੰਜਾਬ ਪ੍ਰਦੇਸ ਕਾਂਗਰਸ ਦੇ ਬੁਲਾਰੇ ਜਸਕਰਨ ਸਿੰਘ ਕਾਹਲੋਂ (Punjab Pradesh Congress spokesperson Jaskaran) ਨੇ ਕਿਹਾ ਕਿ ਸ਼ਰਾਬ ਦਾ ਮਾਡਲ ਦਿੱਲੀ ਤੋਂ ਪੰਜਾਬ ਲਿਆਂਦਾ ਗਿਆ ਹੈ।ਗਲੀ ਮੁਹੱਲੇ ਵਿਚ ਸ਼ਰਾਬ ਦੇ ਠੇਕੇ ਖੋਲੇ ਗਏ।ਉਹਨਾਂ ਦਾਅਵਾ ਕੀਤਾ ਕਿ ਸ਼ਰਾਬ ਮਾਫ਼ੀਆ ਦਾ ਬਹੁਤ ਵੱਡਾ ਸਕੈਂਡਲ (Big scandal of liquor mafia) ਹੈ।ਦਿੱਲੀ ਵਿਚ ਸ਼ਰਾਬ ਦੇ ਨਾਂ ਤੇ ਆਪ ਸਰਾਕਰ ਨੂੰ 6 ਪ੍ਰਤੀਸ਼ਤ ਜਾਂ 12 ਪ੍ਰਤੀਸ਼ਤ ਹਿੱਸੇਦਾਰੀ ਦਿੱਤੀ ਜਾ ਰਹੀ ਹੈ। ਓਹੀ ਸਭ ਕੁਝ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਕਰ ਰਹੀ ਹੈ।ਉਹਨਾਂ ਆਖਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਦਾਅਵਾ ਕਰਨ ਵਾਲੀ ਸਰਕਾਰ ਦਿੱਲੀ ਵਾਂਗ ਪੰਜਾਬ ਵਿਚ ਵੀ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ (Home delivery of liquor started) ਕਰੇਗੀ।ਸੁਪਰੀਮ ਕੋਰਟ ਨੇ ਸਰਕਾਰ ਨੂੰ ਬਹੁਤ ਸਹੀ ਤਾੜਨਾ ਕੀਤੀ ਹੈ।ਉਹਨਾ ਆਖਿਆ ਕਿ ਆਪ ਸਰਕਾਰ ਦੀ ਆਦਤ ਹੈ ਹਰ 10, 15 ਦਿਨਾਂ ਬਾਅਦ ਕਿਸੇ ਨਾ ਕਿਸੇ ਮੁੱਦੇ ਤੇ ਸੁਪਰੀਮ ਕੋਰਟ ਤੋਂ ਝਿੜਕਾਂ ਖਾਣੀਆਂ।



ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਪਾਈ ਝਾੜ, ਸਿਆਸੀ ਗਲਿਆਰਿਆਂ ਵਿਚ ਹੋਈ ਚਰਚਾ



ਅਕਾਲੀ-ਭਾਜਪਾ ਦਾ ਤੰਜ: ਉੱਧਰ ਅਕਾਲੀ ਦਲ ਵੀ ਇਸ ਮੁੱਦੇ ਤੇ ਪੰਜਾਬ ਸਰਕਾਰ ਨੂੰ ਘੇਰਨ ਤੋਂ ਕਿਤੇ ਪਿੱਛੇ ਨਹੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਟਵੀਟ (Tweet by Sukhbir Badal) ਕਰਕੇ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਹੈ।ਉਹਨਾਂ ਆਪ ਸਰਕਾਰ ਅਤੇ ਭਗਵੰਤ ਮਾਨ ਉੱਤੇ ਵੱਡਾ ਤੰਜ ਕੱਸਿਆ ਹੈ। ਭਾਜਪਾ ਆਗੂ ਹਰਜੀਤ ਗਰੇਵਾਲ ਨੇ ਵੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ।ਗਰੇਵਾਲ ਨੇ ਆਖਿਆ ਹੈ ਕਿ ਜਿਸ ਤਰ੍ਹਾਂ ਦੀਆਂ ਤਲਖ ਟਿੱਪਣੀਆਂ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੇ ਕੀਤੀਆਂ ਹਨ ਉਸਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਮੁੱਦੇ 'ਤੇ ਗੰਭੀਰ ਨਹੀਂ ਹੈ।ਸਭ ਕੁਝ ਜਾਣਦੇ ਹੋਏ ਵੀ ਸਰਕਾਰ ਨਸ਼ਿਆਂ ਅਤੇ ਸ਼ਰਾਬ ਨੂੰ ਰੋਕਣ ਲਈ ਕੋਈ ਢੁੱਕਵਾਂ ਕਦਮ ਨਹੀਂ ਚੁੱਕ ਰਹੀ।

The Supreme Court gave the Punjab government a reward, there was a discussion in the political corridors
ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਨੇ ਪਾਈ ਝਾੜ, ਸਿਆਸੀ ਗਲਿਆਰਿਆਂ ਵਿਚ ਹੋਈ ਚਰਚਾ

ਇਹ ਵੀ ਪੜ੍ਹੋ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਫਿਰਕਾਪ੍ਰਸਤੀ ਤੇ ਫਾਸੀਵਾਦ ਦੇ ਖਿਲਾਫ ਕੀਤੀ ਕਾਨਫਰੰਸ




ਨਕਲੀ ਸ਼ਰਾਬ ਨਾਲ ਹੋਣ ਵਾਲੀਆਂ ਮੌਤਾਂ 'ਚ ਪੰਜਾਬ ਦੇਸ਼ ਦੂਜਾ ਸੂਬਾ: ਐਨ. ਸੀ. ਈ. ਆਰ. ਬੀ. ਦੀ ਰਿਪੋਰਟ ਅਨੁਸਾਰ ਪੰਜਾਬ ਦੇਸ਼ ਦਾ ਦੂਜਾ ਅਜਿਹਾ ਸੂਬਾ ਹੈ ਜਿਸ ਵਿਚ ਨਕਲੀ ਸ਼ਰਾਬ ਨਾਲ ਸਭ ਤੋਂ ਜ਼ਿਆਦਾ ਮੌਤਾਂ ਹੁੰਦੀਆਂ ਹਨ। 2021 ਦੀ ਰਿਪੋਰਟ ਵਿਚ ਜੋ ਅੰਕੜੇ ਸਾਹਮਣੇ ਆਏ ਸਨ ਉਹਨਾਂ ਅਨੁਸਾਰ ਦੇਸ਼ ਅੰਦਰ ਪਿਛਲੇ ਸਾਲ ਨਕਲੀ ਸ਼ਰਾਬ ਨਾਲ 782 ਮੌਤਾਂ (782 deaths occurred due to alcohol) ਹੋਈਆਂ ਸਨ ਜਿਹਨਾਂ ਵਿਚੋਂ 137 ਯੂ. ਪੀ. ਦੇ ਵਿਚ ਅਤੇ 127 ਪੰਜਾਬ 'ਚ ਹੋਈਆਂ ਸਨ। ਗੈਰ-ਕਾਨੂੰਨੀ ਤੌਰ 'ਤੇ ਬਣਾਈ ਗਈ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਉਪਲਬਧਤਾ ਰਾਜ ਲਈ ਮੁੱਖ ਸਮਾਜਿਕ-ਰਾਜਨੀਤਿਕ ਮੁੱਦਿਆਂ ਵਿੱਚੋਂ ਇੱਕ ਹੈ। ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਦਰਿਆਵਾਂ ਅਤੇ ਨਹਿਰਾਂ ਦੇ ਕੰਢੇ ਸਥਿਤ ਇਲਾਕਿਆਂ ਨੂੰ ਸਮਾਜ ਵਿਰੋਧੀ ਅਨਸਰਾਂ ਵੱਲੋਂ ਗੈਰ-ਕਾਨੂੰਨੀ ਤੌਰ 'ਤੇ ਸ਼ਰਾਬ ਬਣਾਉਣ ਲਈ ਵਰਤਿਆ ਜਾਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.