ETV Bharat / state

Barnala Girl Rap: ਬਰਨਾਲਾ ਵਿਖੇ ਇਨਸਾਨੀਅਤ ਹੋਈ ਸ਼ਰਮਸਾਰ, ਨਬਾਲਿਗ ਲੜਕੀ ਨਾਲ ਜਬਰ-ਜਨਾਹ

author img

By ETV Bharat Punjabi Team

Published : Sep 16, 2023, 11:02 PM IST

barnala girl rap against fir under pocso act
barnala girl rap against fir under pocso act

ਜਦੋਂ ਆਪਣੇ ਹੀ ਹੈਵਾਨ ਬਣ ਜਾਣ ਅਤੇ ਜ਼ਿੰਦਗੀ ਨਰਕ ਬਣਾ ਦੇਣ ਫਿਰ ਕੁੱਝ ਵੱਡਾ ਕਰਨਾ ਪੈਂਦਾ ਹੈ। ਅਜਿਹਾ ਇਸ ਲੜਕੀ ਵੱਲੋਂ ਕੀਤਾ ਗਿਆ ਹੈ। ਪੜ੍ਹੋ ਪੂਰੀ ਖ਼ਬਰ

Barnala Girl Rap: ਬਰਨਾਲਾ ਵਿਖੇ ਇਨਸਾਨੀਅਤ ਹੋਈ ਸ਼ਰਮਸਾਰ, ਨਬਾਲਿਗ ਲੜਕੀ ਨਾਲ ਜਬਰ-ਜ਼ਨਾਹ

ਬਰਨਾਲਾ: ਇਨਸਾਨੀਅਤ ਫੇਰ ਸ਼ਰਮਸਾਰ ਹੋਈ ਹੈ। ਇਹ ਨਾਬਾਲਗ ਲੜਕੀ ਜਬਰ-ਜ਼ਨਾਹ (Barnala Girl Rap) ਦਾ ਸ਼ਿਕਾਰ ਹੋਈ ਹੈ। ਨਬਾਲਿਗ ਲੜਕੀ ਨਾਲ 10 ਤੋਂ ਵੱਧ ਵਿਅਕਤੀਆਂ ਵੱਲੋਂ ਸਮੂਹਿਕ ਜਬਰ-ਜ਼ਨਾਹ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਾਮੂਹਿਕ ਜਬਰ-ਜ਼ਨਾਹ ਮਾਮਲੇ ਵਿੱਚ ਦੋਸ਼ੀਆਂ ਦਾ ਸਾਥ ਉਸ ਦੀਆਂ ਸਕੀਆਂ ਭੈਣਾਂ ਤੇ ਪਰਿਵਾਰਕ ਮੈਂਬਰਾਂ ਨੇ ਦਿੱਤਾ। ਇਸ ਮਾਮਲੇ ਵਿੱਚ ਥਾਣਾ ਸਿਟੀ-1 ਦੀ ਪੁਲੀਸ ਨੇ 17 ਸਾਲਾ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।



ਮਰਜ਼ੀ ਤੋਂ ਬਗੈਰ ਧੱਕੇ ਨਾਲ ਵਿਆਹ : ਐਸਐਚਓ ਬਲਜੀਤ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਦੁਪਹਿਰ ਬਾਅਦ ਉਹਨਾਂ ਕੋਲ ਇੱਕ ਨਾਬਾਲਗ ਲੜਕੀ ਵਲੋਂ ਆਪਣੇ ਨਾਲ ਹੋਏ ਜਬਰ-ਜ਼ਨਾਹ (Barnala Girl Rap) ਦਾ ਮਾਮਲਾ ਸਾਹਮਣੇ ਲਿਆਂਦਾ ਗਿਆ। ਜਿਸਤੋਂ ਬਾਅਦ ਮਹਿਲਾ ਪੁਲਿਸ ਅਧਿਕਾਰੀ ਸਬ ਇੰਸਪੈਕਟਰ ਕੋਲ ਉਕਤ ਪੀੜਤ ਲੜਕੀ ਦੇ ਬਿਆਨ ਦਰਜ ਕੀਤੇ ਗਏ । ਉਹਨਾਂ ਦੱਸਿਆ ਕਿ ਪੀੜਤ ਲੜਕੀ ਨੇ ਪੁਲਿਸ ਕੋਲ ਆਪਣੇ ਦਰਜ਼ ਕਰਵਾਏ ਬਿਆਨ ਵਿੱਚ ਕਿਹਾ ਕਿ ਮੁਲਜ਼ਮ ਗੁਰਪ੍ਰੀਤ ਅਤੇ ਕੁਲਦੀਪ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਹੈ। ਲੜਕੀ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਦੀਆਂ ਵੱਡੀਆਂ ਤੇ ਵਿਆਹੀਆਂ ਹੋਈਆਂ ਸਕੀਆਂ ਭੈਣਾਂ ਅਨੂ ਅਤੇ ਅੰਜਲੀ ਨੇ ਮਰਜ਼ੀ ਤੋਂ ਬਗੈਰ ਧੱਕੇ ਨਾਲ ਗੁਰਪ੍ਰੀਤ ਸਿੰਘ ਨਾਮ ਦੇ ਮੁੰਡੇ ਨਾਲ ਵਿਆਹ ਕਰਵਾ ਦਿੱਤਾ। ਜਦਕਿ ਉਸਦੀ ਉਮਰ ਅਜੇ ਵਿਆਹ ਯੋਗ ਨਹੀਂ ਹੈ। ਇਸ ਉਪਰੰਤ ਉਸ ਉਪਰ ਦੋਸ਼ੀਆਂ ਨੇ ਪੁਲਿਸ ਸ਼ਿਕਾਇਤ ਨਾ ਕਰਨ ਦਾ ਦਬਾਅ ਪਾਇਆ। ਉਹਨਾਂ ਦੱਸਿਆ ਕਿ ਪੀੜਤ ਲੜਕੀ ਨੇ ਦੱਸਿਆ ਹੈ ਕਿ ਦੋਸ਼ੀ ਉਸ ਦੀ ਕੁੱਟਮਾਰ ਕਰਦਾ ਹੈ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾਉਂਦਾ ਹੈ। ਜਿਸਤੋਂ ਬਾਅਦ ਪੀੜਤ ਨੇ ਇਸਦੀ ਸ਼ਿਕਾਇਤ ਪੁਲਿਸ ਕੋਲ ਦਰਜ਼ ਕਰਵਾਈ ਗਈ ਹੈ।

ਕੇਸ ਦਰਜ : ਐਸਐਚਓ ਬਲਜੀਤ ਸਿੰਘ ਨੇ ਕਿਹਾ ਕਿ ਪੀੜਤ ਬੱਚੀ ਦੀ ਮੈਡੀਕਲ ਜਾਂਚ ਵੀ ਕਰਵਾਈ ਗਈ ਹੈ। ਪੁਲਿਸ ਨੇ ਮੁਲਜ਼ਮਾਂ ਗੁਰਪ੍ਰੀਤ ਵਾਸੀ ਜ਼ਿਲ੍ਹਾ ਬਠਿੰਡਾ, ਨਰੇਸ਼, ਅਨੂ, ਅੰਜਲੀ, ਹਰਪ੍ਰੀਤ, ਕੁਲਦੀਪ ਸਾਰੇ ਵਾਸੀ ਬਰਨਾਲਾ ਵਿਰੁੱਧ ਜਬਰ-ਜ਼ਨਾਹ ਤੇ ਪੌਸਕੋ ਐਕਟ ਅਧੀਨ ਕੇਸ ਦਰਜ਼ ਲਿਆ ਹੈ। ਉਹਨਾਂ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਹੈ। ਜਿਸ ਕਰਕੇ ਇਸਦੀ ਪੁਲਿਸ ਵਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਸਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.