ETV Bharat / state

Ex policeman Attacked Girlfriend: ਸੇਵਾ ਮੁਕਤ ਪੁਲਿਸ ਮੁਲਾਜ਼ਮ ਨੇ ਆਪਣੇ ਹੀ ਮਹਿਕਮੇ ਨੂੰ ਕੀਤਾ ਸ਼ਰਮਸਾਰ, ਪ੍ਰੇਮਿਕਾ ਨੂੰ ਪਿਲਾਈ ਬੀਅਰ, ਫਿਰ ਕੀਤਾ ਵੱਡਾ ਕਾਂਡ!

author img

By ETV Bharat Punjabi Team

Published : Sep 16, 2023, 8:12 PM IST

ਸੇਵਾ ਮੁਕਤ ਪੁਲਿਸ ਮੁਲਾਜ਼ਮ ਵੱਲੋਂ ਆਪਣੇ ਹੀ ਵਿਭਾਗ ਨੂੰ ਇੱਕ ਵਾਰ ਫਿਰ ਤੋਂ ਸ਼ਰਮਸਾਰ ਕਰ ਦਿੱਤਾ ਹੈ। ਖੰਨਾ ਦੇ ਸੇਵਾ ਮੁਕਤ ਪੁਲਿਸ ਮੁਲਾਜ਼ਮ ਨੇ ਕੀਤਾ। ਪੜ੍ਹੋ ਪੂਰੀ ਖ਼ਬਰ

Ex policeman Attack Girlfriend
Ex policeman Attack Girlfriend

ਪ੍ਰੇਮਿਕਾ ਨੂੰ ਪਿਲਾਈ ਬੀਅਰ, ਫਿਰ ਕੀਤਾ ਵੱਡਾ ਕਾਂਡ!

ਖੰਨਾ: ਪੰਜਾਬ ਪੁਲਿਸ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ। ਪੰਜਾਬ ਪੁਲਿਸ ਦੇ ਮੁਲਜ਼ਾਮਾਂ ਵੱਲੋਂ ਅਜਿਹੇ ਕਾਰਨਾਮੇ ਕੀਤੇ ਜਾਂਦੇ ਨੇ ਜੋ ਖਾਕੀ 'ਤੇ ਦਾਗ ਹੁੰਦੇ ਹਨ। ਅਜਿਹਾ ਹੀ ਇੱਕ ਮਾਮਲਾ ਹੁਣ ਖੰਨਾ ਤੋਂ ਸਾਹਮਣਾ ਆਇਆ ਹੈ ਜਿੱਥੇ ਸੇਵਾ ਮੁਕਤ ਏ.ਐਸ.ਆਈ. ਅਮਰ ਸਿੰਘ ਵੱਲੋਂ ਆਪਣੀ ਪ੍ਰੇਮਿਕਾ ਨੂੰ ਬੀਅਰ ਪਿਲਾਈ, (Ex policeman Attack Girlfriend) ਸਰੀਰਕ ਸਬੰਧ ਬਣਾਏ ਅਤੇ ਉਸ ਨਾਲ ਕੁੱਟਮਾਰ ਕੀਤੀ। ਏ.ਐਸ.ਆਈ.ਦੀ ਹੈਵਾਨੀਅਤ ਇੱਥੇ ਹੀ ਨਹੀਂ ਰੁਕੀ ਉਸ ਨੇ ਆਪਣੀ ਪ੍ਰੇਮਿਕਾ 'ਤੇ ਬੋਤਲ ਨਾਲ ਹਮਲਾ ਕਰ ਉਸ ਨੂੰ ਜ਼ਖਮੀ ਕਰ ਦਿੱਤਾ। ਇੰਨਾਂ ਹੀ ਨਹੀਂ, ਉਸ ਦਾ ਫੋਨ ਅਤੇ ਪੈਸੇ ਪੈਸੇ ਲੈ ਕੇ ਫ਼ਰਾਰ ਹੋ ਗਿਆ।

12 ਸਾਲ ਦਾ ਰਿਸ਼ਤਾ: ਏ.ਐਸ.ਆਈ. ਦੀ ਪ੍ਰੇਮਿਕਾ ਨੇ ਦੱਸਿਆ ਕਿ ਉਨ੍ਹਾਂ ਦਾ ਰਿਸ਼ਤਾ 12 ਸਾਲ ਦਾ ਹੈ। ਏ.ਐਸ.ਆਈ. ਅਮਰ ਸਿੰਘ ਖੰਨਾ ਦੇ ਕ੍ਰਿਸ਼ਨਾ ਨਗਰ ਦਾ ਰਹਿਣ ਵਾਲਾ ਹੈ। ਤਿੰਨ ਮਹੀਨੇ ਪਹਿਲਾ ਹੀ ਏ.ਐਸ.ਆਈ. ਸੇਵਾ ਮੁਕਤ ਹੋਇਆ ਹੈ। ਡਿਊਟੀ ਦੌਰਾਨ ਵੀ ਅਮਰ ਸਿੰਘ ਨੇ ਉਸ ਨੂੰ ਕਈ ਵਾਰ ਹੋਟਲ 'ਚ ਬੁਲਾਇਆ, ਉਸ ਨਾਲ ਹਰ ਵਾਰ ਸਰੀਰਕ ਸਬੰਧ ਬਣਾਏ ਅਤੇ ਕਈ ਵਾਰ ਕੁੱਟਮਾਰ (Ex policeman Attack Girlfriend)ਕੀਤੀ। ਪੀੜਤਾ ਦਾ ਕਹਿਣਾ ਹੈ ਕਿ ਉਸ ਨੇ ਡਰ ਕਾਰਨ ਸਭ ਕੁੱਝ ਸਹਾਰਿਆ ਪਰ ਹੁਣ ਅਮਰ ਸਿੰਘ ਨੇ ਸਾਰੀਆਂ ਹੀ ਹੱਦਾਂ ਪਾਰ ਕਰ ਦਿੱਤੀਆਂ। ਇਸ ਕਾਰਨ ਉਸ ਨੇ ਹੁਣ ਹਿੰਮਤ ਕਰਕੇ ਆਪਣੀ ਆਵਾਜ਼ ਬੁਲੰਦ ਕੀਤੀ ਹੈ।

ਕਦੋਂ ਹੋਈ ਸੀ ਪਹਿਲੀ ਮੁਲਾਕਾਤ: ਪੀੜਤ ਔਰਤ ਮੁਤਾਬਿਕ ਅਮਰ ਸਿੰਘ ਨਾਲ ਉਸ ਦੀ ਮੁਲਾਕਾਤ 12 ਸਾਲ ਪਹਿਲਾ ਦੋਰਾਹਾ ਥਾਣੇ 'ਚ ਹੋਈ ਸੀ, ਜਦੋਂ ਅਮਰ ਸਿੰਘ ਹੌਲਦਾਰ ਸੀ। ਪੀੜਤ ਔਰਤ ਕਿਸੇ ਸ਼ਿਕਾਇਤ ਸਬੰਧੀ ਥਾਣੇ 'ਚ ਆਈ ਸੀ। ਇਸ ਦੌਰਾਨ ਦੋਵਾਂ ਦੀ ਦੋਸਤੀ ਹੋ ਗਈ, ਫਿਰ ਹੌਲੀ-ਹੌਲੀ ਦੋਵੇਂ ਇੱਕ ਰਿਸ਼ਤੇ 'ਚ ਆ ਗਏ। ਪੀੜਤ ਵੱਲੋਂ ਹੁਣ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਪੀੜਤ ਨੇ ਥਾਣਾ ਸਿਟੀ 2 ਵਿਖੇ ਮਹਿਲਾ ਦੀ ਸ਼ਿਕਾਇਤ ਉੱਤੇ ਸੇਵਾਮੁਕਤ ਏਐਸਆਈ ਅਮਰ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਮਾਮੂਲੀ ਧਾਰਾਵਾਂ ਤਹਿਤ ਕੇਸ ਦਰਜ ਹੋਣ ਕਾਰਨ ਪੀੜਤ ਨੇ ਪੁਲਿਸ ਤੋਂ ਅਮਰ ਸਿੰਘ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਰਵਾਈ ਦੀ ਮੰਗ ਕੀਤੀ ਹੈ। ਉਧਰ ਦੂਜੇ ਪਾਸੇ ਇਸ ਮਾਮਲੇ 'ਤੇ ਪੁਲਿਸ ਅਧਿਕਾਰੀ ਕੈਮਰੇ ਅੱਗੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹੈ। (Ex policeman Attack Girlfriend)

ETV Bharat Logo

Copyright © 2024 Ushodaya Enterprises Pvt. Ltd., All Rights Reserved.