ETV Bharat / state

Cyber crime team: ਸਾਈਬਰ ਕਰਾਈਮ ਟੀਮ ਨੇ ਬਰਾਮਦ ਕੀਤੇ 60 ਤੋਂ ਜ਼ਿਆਦਾ ਚੋਰੀ ਹੋਏ ਫੋਨ, ਪੁਲਿਸ ਨੇ ਫੋਨ ਕੀਤੇ ਮਾਲਕਾਂ ਦੇ ਹਵਾਲੇ

author img

By

Published : Mar 31, 2023, 5:05 PM IST

ਬਰਨਾਲਾ ਵਿੱਚ ਪੁਲਿਸ ਦੀ ਸਾਈਬਰ ਕਰਾਈਮ ਟੀਮ ਨੇ 65 ਦੇ ਕਰੀਬ ਚੋਰੀ ਹੋਏ ਫੋਨ ਬਰਾਮਦ ਕੀਤੇ ਹਨ। ਇਸ ਤੋਂ ਬਾਅਦ ਪੁਲਿਸ ਨੇ ਚੋਰੀ ਹੋਏ ਫੋਨ ਉਨ੍ਹਾਂ ਲੋਕਾਂ ਨੂੰ ਵਾਪਿਸ ਕੀਤੇ ਜਿਨ੍ਹਾਂ ਦੇ ਉਹ ਫੋਨ ਸਨ। ਲੋਕਾਂ ਨੇ ਇਸ ਮੌਕੇ ਪੁਲਿਸ ਦਾ ਧੰਨਵਾਦ ਵੀ ਕੀਤਾ।

Barnala cyber crime team recovers stolen phones
Cyber crime team: ਸਾਈਬਰ ਕਰਾਈਮ ਟੀਮ ਨੇ ਬਰਾਮਦ ਕੀਤੇ 60 ਤੋਂ ਜ਼ਿਆਦਾ ਚੋਰੀ ਹੋਏ ਫੋਨ, ਪੁਲਿਸ ਨੇ ਫੋਨ ਕੀਤੇ ਮਾਲਕਾਂ ਦੇ ਹਵਾਲੇ

Cyber crime team: ਸਾਈਬਰ ਕਰਾਈਮ ਟੀਮ ਨੇ ਬਰਾਮਦ ਕੀਤੇ 60 ਤੋਂ ਜ਼ਿਆਦਾ ਚੋਰੀ ਹੋਏ ਫੋਨ, ਪੁਲਿਸ ਨੇ ਫੋਨ ਕੀਤੇ ਮਾਲਕਾਂ ਦੇ ਹਵਾਲੇ

ਬਰਨਾਲਾ: ਜ਼ਿਲ੍ਹਾ ਬਰਨਾਲਾ ਪੁਲਿਸ ਦੇ ਸਾਈਬਰ ਕ੍ਰਾਈਮ ਵੱਲੋਂ ਵੱਡੇ ਪੱਧਰ ਉੱਤੇ ਗੁੰਮ ਅਤੇ ਚੋਰੀ ਹੋਏ ਮੋਬਾਇਲ ਫ਼ੋਨ ਬਰਾਮਦ ਕੀਤੇ ਗਏ ਹਨ। ਅੱਜ ਐੱਸਐੱਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਲੱਭੇ ਗਏ ਇਹ ਮੋਬਾਇਲ ਫ਼ੋਨ ਮਾਲਕਾਂ ਨੂੰ ਸੌਂਪੇ ਗਏ। ਮੋਬਾਇਲ ਫ਼ੋਨ ਮਿਲਣ ਉਪਰੰਤ ਲੋਕ ਬਰਨਾਲਾ ਪੁਲਿਸ ਦਾ ਧੰਨਵਾਦ ਕਰਦੇ ਵੀ ਦਿਖਾਈ ਦਿੱਤੇ। ਬਰਨਾਲਾ ਪੁਲਿਸ ਦੀ ਸਾਈਬਰ ਕ੍ਰਾਈਮ ਵੱਲੋਂ ਸ਼ਹਿਰ ਬਰਨਾਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚੋਂ ਗੁੰਮ ਹੋਏ 63 ਮੋਬਾਈਲ ਫੋਨ ਬਰਾਮਦ ਕਰਕੇ ਉਨ੍ਹਾਂ ਪਰਿਵਾਰਾਂ ਨੂੰ ਸੌਂਪੇ ਗਏ। ਜਿਨ੍ਹਾਂ ਦੇ ਮੋਬਾਈਲ ਕਿਸੇ ਨਾ ਕਿਸੇ ਕਾਰਨ ਕਰੇ ਉਨ੍ਹਾਂ ਕੋਲੋਂ ਗੁੰਮ ਹੋ ਗਏ ਸਨ।

ਸਾਈਬਰ ਕ੍ਰਾਈਮ ਟੀਮ ਨੂੰ ਵੱਡੀ ਕਾਮਯਾਬੀ: ਇਸ ਸਬੰਧੀ ਬਰਨਾਲਾ ਦੇ ਐੱਸਐੱਸਪੀ ਸੰਦੀਪ ਮਲਿਕ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਬਰਨਾਲਾ ਵੱਲੋਂ ਸਾਈਬਰ ਕ੍ਰਾਈਮ ਦੀ ਤਰਫੋਂ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਇਹ ਮੋਬਾਈਲ ਬਰਾਮਦ ਕੀਤੇ ਗਏ ਹਨ। ਅੱਜ ਉਹ ਸਾਰੇ ਮੋਬਾਇਲ ਉਨ੍ਹਾਂ ਪਰਿਵਾਰਾਂ ਨੂੰ ਸੌਂਪੇ ਜਾ ਰਹੇ ਹਨ, ਜਿਨ੍ਹਾਂ ਦੇ ਮੋਬਾਈਲ ਗਾਇਬ ਹੋਏ ਹਨ। ਉਹਨਾਂ ਦੱਸਿਆ ਕਿ ਜਿਹਨਾਂ ਲੋਕਾਂ ਦੇ ਫ਼ੋਨ ਗੁੰਮ ਹੋਏ ਹਨ, ਉਹ ਬਰਨਾਲਾ ਪੁਲਿਸ ਨਾਲ ਸੰਪਰਕ ਕਰਕੇ ਸਾਈਬਰ ਕੈਮਰੇ 'ਤੇ ਆ ਕੇ ਆਪਣਾ ਪਛਾਣ ਪੱਤਰ ਦੇ ਸਕਦੇ ਹਨ ਅਤੇ ਗੁਆਚੇ ਮੋਬਾਈਲ ਵਾਪਸ ਲੈ ਸਕਦੇ ਹਨ। ਉਹਨਾਂ ਦੱਸਿਆ ਕਿ ਬਰਨਾਲਾ ਪੁਲਿਸ ਐਸਪੀ.ਡੀ ਰਮਨੀਸ਼ ਚੌਧਰੀ ਦੀ ਅਗਵਾਈ ਵਿੱਚ ਪੂਰੀ ਮੁਸਤੈਦੀ ਨਾਲ ਗੁੰਮ ਹੋਏ ਮੋਬਾਇਲ ਫ਼ੋਨ ਲੱਭਣ ਲਈ ਯਤਨ ਕਰ ਰਹੀ ਹੈ ਜਿਸ ਵਿੱਚ ਸਫ਼ਲਤਾ ਵੀ ਮਿਲ ਰਹੀ ਹੈ। ਉੱਥੇ ਹੀ ਐੱਸ.ਐੱਸ.ਸੀ ਬਰਨਾਲਾ ਨੇ ਉਕਤ ਪਰਿਵਾਰਾਂ ਨੂੰ ਮੌਕੇ 'ਤੇ ਬੁਲਾ ਕੇ ਉਨ੍ਹਾਂ ਨੂੰ ਮੋਬਾਇਲ ਵਾਪਸ ਕਰ ਦਿੱਤੇ। ਗੁੰਮ ਹੋਏ ਮੋਬਾਇਲ ਪ੍ਰਾਪਤ ਕਰਨ ਤੋਂ ਬਾਅਦ ਲੋਕਾਂ ਨੇ ਬਰਨਾਲਾ ਪੁਲਿਸ ਦਾ ਧੰਨਵਾਦ ਵੀ ਕੀਤਾ।

ਦੱਸ ਦਈਏ ਬੀਤੇ ਸਮੇਂ ਦੌਰਾਨ ਫਿਰੋਜ਼ਪੁਰ ਦੀ ਜ਼ਿਲ੍ਹਾ ਪੁਲਿਸ ਨੇ ਵੀ ਅਜਿਹਾ ਹੀ ਕਾਰਨਾਮਾ ਕਰਕੇ ਦਿਖਾਇਆ ਸੀ ਜਿਸ ਦੀ ਹਰ ਪਾਸੇ ਸ਼ਲਾਘਾ ਉਸ ਸਮੇਂ ਹੋਈ ਸੀ। ਪੁਲਿਸ ਨੇ ਚੋਰੀ ਹੋਏ ਮੋਬਾਇਲ ਬਰਾਮਦ ਕਰਕੇ ਉਹਨਾਂ ਨੇ ਮਾਲਕਾਂ ਨੂੰ ਸਪੁਰਦ ਕੀਤੇ ਸਨ। ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆਂ ਸੀ ਕਿ ਉਨ੍ਹਾਂ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਦਰਜ ਹੋਈਆਂ ਸਨ ਕਿ ਉਹਨਾਂ ਦੇ ਫੋਨ ਚੋਰੀ ਹੋ ਗਏ ਹਨ, ਜਿਸ ’ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ 142 ਸ਼ਿਕਾਇਤਾਂ ਵਿੱਚੋਂ 103 ਸ਼ਿਕਾਇਤਾਂ ਦੇ ਗੁੰਮ ਹੋਏ ਫੋਨ ਬਰਾਮਦ ਕਰਦੇ ਉਨ੍ਹਾਂ ਨੇ ਮਾਲਕਾਂ ਨੂੰ ਸੌਂਪ ਦਿੱਤੇ ਸਨ। ਪੁਲਿਸ ਦੀ ਇਸ ਮੁਸਤੈਦੀ ਵਾਲੀ ਕਾਰਵਾਈ ਤੋਂ ਬਾਅਦ ਸਥਾਨਕਵਾਸੀਆਂ ਵੱਲੋਂ ਪੁਲਿਸ ਦਾ ਧੰਨਵਾਦ ਵੀ ਕੀਤਾ ਗਿਆ ਸੀ।


ਇਹ ਵੀ ਪੜ੍ਹੋ: ਸਮਰਥਨ ਮੁੱਲ ਤੋਂ ਵੀ ਮਹਿੰਗੀ ਵਿਕਦੀ ਹੈ ਮੱਧ ਪ੍ਰਦੇਸ਼ ਦੀ ਕਣਕ, ਪੰਜਾਬੀਆਂ ਨੇ ਝਾੜ ਦੇ ਚੱਕਰ 'ਚ ਘਟਾਈ ਕਣਕ ਦੀ ਕੁਆਲਟੀ, ਖ਼ਾਸ ਰਿਪੋਰਟ



ETV Bharat Logo

Copyright © 2024 Ushodaya Enterprises Pvt. Ltd., All Rights Reserved.