ETV Bharat / state

Ban On Face Covering in Barnala : ਬਰਨਾਲਾ 'ਚ ਘਰੋਂ ਬਾਹਰ ਨਿਕਲਣ ਸਮੇਂ ਮੂੰਹ ਨਾ ਢਕਣ 'ਤੇ ਲੱਗੀ ਪਾਬੰਦੀ, ਲੋਕਾਂ ਵੱਲੋਂ ਡੀਸੀ ਦੇ ਫੈਸਲੇ ਦਾ ਸਵਾਗਤ

author img

By ETV Bharat Punjabi Team

Published : Sep 10, 2023, 7:32 PM IST

Ban on face covering while leaving the house in Barnala
Ban On Face Covering in Barnala : ਬਰਨਾਲਾ 'ਚ ਘਰੋਂ ਬਾਹਰ ਨਿਕਲਣ ਸਮੇਂ ਮੂੰਹ ਢਕਣ 'ਤੇ ਲੱਗੀ ਪਾਬੰਦੀ, ਲੋਕਾਂ ਵੱਲੋਂ ਡੀਸੀ ਦੇ ਫੈਸਲੇ ਦਾ ਸਵਾਗਤ

ਬਰਨਾਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰ ਵਿੱਚ ਮੂੰਹ ਢੱਕ ਕੇ ਘਰੋਂ ਨਿਕਲਣ ਨੂੰ ਲੈ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਣਕਾਰੀ ਮੁਤਾਬਿਕ ਲੋਕਾਂ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਹੈ।

ਬਰਨਾਲਾ ਵਿੱਚ ਮੂੰਹ ਢਕਣ ਨੂੰ ਲੈ ਕੇ ਲੱਗੀ ਪਾਬੰਦੀ ਉੱਤੇ ਪ੍ਰਕਿਰਿਆ ਦਿੰਦੇ ਹੋਏ ਲੋਕ।

ਬਰਨਾਲਾ : ਬਰਨਾਲਾ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵੱਲੋਂ (Ban on going out with face covering in Barnala) ਬਾਹਰ ਨਿਕਲਣ ਸਮੇਂ ਮੂੰਹ ਨਾ ਢਕਣ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਫੈਸਲੇ ਦਾ ਉਲੰਘਣ ਕਰਨ 'ਤੇ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਜ਼ਿਲ੍ਹੇ ਵਿੱਚ ਲੋਕ ਆਮ ਤੌਰ ’ਤੇ ਮੂੰਹ ਢੱਕ ਕੇ ਸੜਕਾਂ ’ਤੇ ਤੁਰਦੇ ਹਨ। ਅਜਿਹੇ 'ਚ ਕਈ ਲੋਕ ਮੂੰਹ ਢੱਕ ਕੇ ਅਪਰਾਧ ਕਰਦੇ ਹਨ, ਜਿਸ ਕਾਰਨ ਉਨ੍ਹਾਂ ਦੀ ਪਛਾਣ ਕਰਨੀ ਮੁਸ਼ਕਿਲ ਹੋ (big decision of the Deputy Commissioner of Barnala) ਜਾਂਦੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਹੁਕਮ ਜਾਰੀ ਕੀਤੇ ਗਏ ਹਨ ਕਿ ਕੋਈ ਵੀ ਵਿਅਕਤੀ ਮੂੰਹ ਢਕ ਕੇ ਪੈਦਲ ਜਾਂ ਵਾਹਨ ਨਹੀਂ ਚਲਾਵੇਗਾ। ਉਨ੍ਹਾਂ ਪੁਲਿਸ ਨੂੰ ਇਨ੍ਹਾਂ ਹੁਕਮਾਂ ਨੂੰ ਤੁਰੰਤ ਲਾਗੂ ਕਰਨ ਦੇ ਹੁਕਮ ਦਿੱਤੇ। ਉਥੇ ਡੀਸੀ ਬਰਨਾਲਾ ਵਲੋਂ ਜਾਰੀ ਕੀਤੇ ਇਸ ਫ਼ੈਸਲੇ ਨ ਲਈ ਸ਼ਹਿਰ ਦੇ ਲੋਕ ਖੁਸ਼ ਹਨ ਅਤੇ ਫੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ।



ਲੋਕਾਂ ਨੇ ਫੈਸਲੇ ਦੀ ਕੀਤੀ ਸ਼ਲਾਘਾ : ਇਸ ਮੌਕੇ ਬਰਨਾਲਾ ਸ਼ਹਿਰ ਵਾਸੀਆਂ ਨੇ ਕਿਹਾ ਕਿ ਬਰਨਾਲਾ ਪ੍ਰਸ਼ਾਸ਼ਨ ਦੇ ਫ਼ੈਸਲੇ ਦਾ ਸ਼ਾਲਾਘਾ ਕੀਤੀ। ਸ਼ਹਿਰ ਵਾਸੀਆਂ ਨੇ ਕਿਹਾ ਕਿ ਜਿਸ ਤਰ੍ਹਾ ਲੁੱਟਖੋਹ ਤੇ ਚੋਰੀ ਦੀਆਂ ਘਟਨਾਵਾਂ (Incidents of robbery and theft) ਵਧ ਗਈਆਂ ਹਨ। ਉਸਦੇ ਮੱਦੇਨਜ਼ਰ ਮੂੰਹ ਢੱਕਣ ਤੇ ਪਾਬੰਦੀ ਲਗਾਉਣੀ ਚੰਗਾ ਫ਼ੈਸਲਾ ਹੈ। ਇਸ ਤੋਂ ਪਹਿਲਾਂ ਲੁੱਟਖੋਹ ਕਰਨ ਵਾਲੇ ਲੋਕ ਮੂੰਹ ਬੰਨ੍ਹ ਕੇ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ। ਚੋਰ ਲੁੱਟ ਕਰਕੇ ਭੱਜ ਜਾਂਦੇ ਸਨ ਅਤੇ ਉਹਨਾਂ ਦਾ ਕੁੱਝ ਵੀ ਪਤਾ ਨਹੀਂ ਲੱਗਦਾ ਸੀ। ਡੀਸੀ ਬਰਨਾਲਾ ਵਲੋਂ ਜੋ ਮੋਟਰਸਾਈਕਲ ਸਕੂਟਰ ਚਾਲਕਾਂ ਉਪਰ ਮੂੰਹ ਬੰਨ੍ਹਣ ਤੇ ਲਗਾਈ ਪਾਬੰਦੀ ਬਹੁਤ ਹੀ ਵਧੀਆ ਫ਼ੈਸਲਾ ਹੈ। ਜੇਕਰ ਹੁਣ ਵੀ ਕੋਈ ਅਜਿਹਾ ਕਰੇਗਾ ਤਾਂ ਉਸ ਵਿਰੁੱਧ ਪੁਲਿਸ ਪ੍ਰਸ਼ਾਸ਼ਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ।



ਇਸ ਸਬੰਧੀ ਐਡਵੋਕੇਟ ਦੀਪਕ ਜਿੰਦਲ ਨੇ ਕਿਹਾ ਕਿ ਮੂੰਹ ਢੱਕਣ ਤੇ ਪਾਬੰਦੀ ਲਗਾਉਣ ਨਾਲ ਲੁੱਟਖੋਹ ਕਰਨ ਵਾਲਿਆਂ ਉਪਰ ਸਖ਼ਤੀ ਹੋ ਸਕੇਗੀ। ਉਹਨਾਂ ਦੱਸਿਆ ਕਿ ਅਦਾਲਤ ਵਿੱਚ ਬਹੁਤੇ ਦੋਸ਼ੀ ਇਸੇ ਕਾਰਨ ਬਚ ਜਾਂਦੇ ਸਨ, ਕਿਉਂਕਿ ਅਦਾਲਤ ਵਿੱਚ ਪੀੜਤ ਵਿਅਕਤੀ ਇਹ ਬਿਆਨ ਦੇ ਦਿੰਦਾ ਸੀ ਕਿ ਉਸ ਦੀ ਲੁੱਟਖੋਹ ਹੋਈ ਹੈ, ਪਰ ਉਹ ਆਰੋਪੀ ਨੂੰ ਦੇਖ ਨਹੀਂ ਸਕੇ। ਜਿਸ ਕਾਰਨ ਆਰੋਪੀ ਬਚ ਜਾਂਦਾ ਸੀ। ਪਰ ਹੁਣ ਜਦੋਂ ਮੂੰਹ ਢਕ ਕੇ ਕੋਈ ਵਹੀਕਲ ਨਹੀਂ ਚਲਾਏਗਾ ਤਾਂ ਲੁੱਟਖੋਹ ਦੇ ਮਾਮਲੇ ਘਟਣਗੇ। ਉਹਨਾਂ ਕਿਹਾ ਕਿ ਡੀਸੀ ਬਰਨਾਲਾ ਦੇ ਫ਼ੈਸਲੇ ਦੇ ਚੰਗੇ ਨਤੀਜੇ ਹੀ ਦੇਖਣ ਨੂੰ ਮਿਲਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.