ਅੰਮ੍ਰਿਤਸਰ : ਵਿਦੇਸ਼ੀ ਧਰਤੀ ਉੱਤੇ ਪੰਜਾਬੀਆਂ ਦੀ ਸ਼ਾਨ ਖੇਡ ਕੱਬਡੀ ਵਿੱਚ ਜਿੱਤ ਹਾਸਿਲ ਕਰਨ ਵਾਲੇ ਅੰਮ੍ਰਿਤਸਰ ਦੇ ਪਿੰਡ ਬਲਪੁਰੀਆ ਦੇ ਪਹਿਲਵਾਨ ਅਰਬਲ ਬਲਪੁਰੀਆ ਦੇ ਪਿੰਡ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਅਤੇ ਸਾਥੀਆਂ ਖਿਡਾਰੀਆਂ ਵੱਲੋਂ ਅਰਬਲ ਨੂੰ 300 ਸਾਲ ਪੁਰਾਣੇ ਘਨਈਆ ਲਾਲ ਅਖਾੜੇ ਦੇ ਵਿੱਚ ਬਾਬਾ ਕੁਲਵੰਤ ਸਿੰਘ ਮਗਾ ਤੇ ਉਹਨਾਂ ਦੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਹਿਲਵਾਨ ਅਰਬਲ ਨੇ ਦੱਸਿਆ ਕਿ ਮੇਰਾ ਪਿੰਡ ਬਲਪੁਰੀਆ ਹੈ ਮੈਨੂੰ ਜਿਹੜਾ ਮਾਨ ਮਿਲ਼ਿਆ ਬਹੁਤ ਵੱਡੀ ਗੱਲ ਹੈ ਕਿਹਾ ਕਿ ਇਨ੍ਹੀ ਛੋਟੀ ਉਮਰ 'ਚ ਮਹਾਰਾਜ ਨੇ ਇਨ੍ਹਾਂ ਵਡਾ ਨਾਂ ਦਿੱਤਾ। ਉਹਨਾਂ ਦੱਸਿਆ ਕਿ ਪਹਿਲਵਾਨੀ ਦਾ ਸ਼ੌਂਕ ਮੈਨੂੰ ਬਚਪਨ ਤੋਂ ਹੀ ਮੇਰੇ ਪਰਿਵਾਰ ਵੱਲ ਵੇਖ਼ ਕੇ ਪਿਆ। ਮੇਰੇ ਪਿਤਾ ਵੀ ਖੇਡਦੇ ਰਹੇ ਮੇਰੇ ਤਾਇਆ ਅਤੇ ਦਾਦਾ ਜੀ ਵੀ ਵੱਡੇ ਪੱਧਰ 'ਤੇ ਕੱਬਡੀ ਖੇਡਦੇ ਰਹੇ ਹਨ। ਜਿੰਨਾ ਨੂੰ ਦੇਖ ਦੇਖ ਕੇ ਅੱਜ ਇਹ ਮੁਕਾਮ ਹਾਸਿਲ ਕਰਨ ਦਾ ਜਜ਼ਬਾ ਮਿਲਿਆ ਹੈ।
ਜਜ਼ਬਾ ਤੁਹਾਨੂੰ ਜਿੱਤ ਜਰੂਰ ਦਿੰਦਾ: ਆਪਣਾ ਤਜੁਰਬਾ ਸਾਂਝਾ ਕਰਦੇ ਹੋਏ ਅਰਬਲ ਨੇ ਕਿਹਾ ਕਿ ਉਹਨਾਂ ਕਿਹਾ ਵਿਦੇਸ਼ਾਂ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਦੇ ਖਿਡਾਰੀ ਹੁੰਦੇ ਹਨ। ਜਿਨ੍ਹਾਂ ਨਾਲ ਸਾਡਾ ਮੁਕਾਬਲਾ ਕਰਨ ਦਾ ਤਣਾਅ ਤਾਂ ਹੁੰਦਾ ਹੀ ਹੈ ਪਰ ਜਜ਼ਬਾ ਤੁਹਾਨੂੰ ਜਿੱਤ ਜਰੂਰ ਦਿੰਦਾ ਹੈ। ਇਸ ਮੌਕੇ ਜੇਤੂ ਖਿਡਾਰੀ ਅਰਬਲ ਨੇ ਕਿਹਾ ਕਿ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕੀ ਨਸ਼ੇ ਛੱਡੋ ਮਾੜੇ ਕੰਮ ਛੱਡ ਕੇ ਖੇਡਾਂ ਵੱਲ ਧਿਆਨ ਦਿਓ ਤੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰੋ।
ਪੁੱਤਰ ਦੀ ਕਾਮਯਾਬੀ 'ਤੇ ਪਿਤਾ ਨੂੰ ਮਾਣ : ਅਰਬਲ ਦੇ ਪਿਤਾ ਅਤੇ ਕੱਬਡੀ ਦੇ ਮਾਹਿਰ ਕੁਲਵੰਤ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਰਬੱਲ ਦੀ ਦਿਨ ਰਾਤ ਦੀ ਕੜੀ ਮਿਹਨਤ ਸਦਕਾ ਅੱਜ ਉਹ ਇਸ ਸਥਾਨ 'ਤੇ ਪਹੁੰਚਿਆ ਹੈ। ਜਿੱਥੇ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਗਰਕ ਰਹੀ ਹੈ ਉਥੇ ਹੀ ਅਰਬਲ ਤੜਕੇ ਉੱਠ ਕੇ ਗੁਰੂ ਘਰ ਜਾਂਦਾ ਅਤੇ ਉਸ ਤੋਂ ਬਾਅਦ ਉਹ ਅਖਾੜੇ ਵਿੱਚ ਜਾ ਕੇ ਘੰਟਿਆਂ ਪ੍ਰਤੀ ਮਿਹਨਤ ਕਰਦਾ ਰਿਹਾ ਹੈ। ਉਹਨਾਂ ਕਿਹਾ ਕਿ ਪੁੱਤਰ ਦੀ ਕਾਮਯਾਬੀ ਨੇ ਸਿਰ ਉੱਚਾ ਕਰ ਦਿੱਤਾ ਹੈ।ਇਸ ਵਿਚ ਉਸਦੀ ਲਗਣ ਅਤੇ ਉਸਦੇ ਗੁਰੂਆਂ ਦਾ ਹੱਥ ਹੈ।
- ਹੁਸ਼ਿਆਰਪੁਰ 'ਚ ਸ਼ਾਤਿਰ ਚੋਰ ਨੇ ਦੁਕਾਨ ਨੂੰ ਬਣਾਇਆ ਨਿਸ਼ਾਨਾ, ਮਿੰਟਾਂ 'ਚ ਵਾਰਦਾਤ ਨੂੰ ਦਿੱਤਾ ਅੰਜ਼ਾਮ
- ਕਾਂਗਰਸ ਦੇ ਬਲਾਕ ਪ੍ਰਧਾਨ ਨੂੰ ਗੋਲੀਆਂ ਨਾਲ ਮਾਰ ਕੇ ਕੀਤਾ ਗੰਭੀਰ ਜ਼ਖ਼ਮੀ, ਡੀਐਮਸੀ ਰੈਫਰ
- ਪੰਜਾਬ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਵਿਰੁੱਧ 2 FIR, ਹਾਈਕੋਰਟ ਦੇ ਹੁਕਮਾਂ 'ਤੇ ਕਾਰਵਾਈ, ਜਾਣੋ ਮਾਮਲਾ
ਨੌਜਵਾਨਾਂ ਨੂੰ ਚੰਗੇ ਰਾਹ ਪੈਣ ਦੀ ਮੱਤ: ਨਾਲ ਹੀ ਉਹਨਾਂ ਕਿਹਾ ਕਿ ਇਹ ਅੱਜ ਜਿਸ ਅਖਾੜੇ ਵਿੱਚ ਹੋਣਹਾਰ ਖਿਡਾਰੀ ਨੂੰ ਸਨਮਾਨਿਤ ਕੀਤਾ ਗਿਆ ਹੈ ਇਹ 300 ਸਾਲ ਪੁਰਾਨਾਂ ਘਨਈਆ ਲਾਲ ਅਖਾੜਾ ਹੈ ਜਿਥੇ ਹਰ ਇਕ ਦੀ ਮੰਨਤ ਪੂਰੀ ਹੁੰਦੀ ਹੈ। ਜਿਹੜਾ ਖਿਡਾਰੀ ਇਸ ਅਖਾੜੇ ਵਿੱਚ ਤਿਆਰ ਹੁੰਦਾ ਹੈ ਉਸ ਨੂੰ ਸਫਲਤਾ ਜਰੂਰ ਮਿਲਦੀ ਹੈ। ਗੱਲਬਾਤ ਕਰਦਿਆਂ ਕੱਬਡੀ ਮਾਹਿਰ ਅਤੇ ਅਰਬਲ ਦੇ ਪਿਤਾ ਨੇ ਨੌਜਵਾਨਾਂ ਨੂੰ ਕਿਹਾ ਕਿ ਮੈਂ ਬੇਨਤੀ ਕਰਦਾ ਨੌਜਵਾਨਾਂ ਨੂੰ ਕਿ ਜਿਹੜੇ ਵੀ ਕੱਬਡੀ ਲਈ ਤਿਆਰ ਹੋਣਾ ਚਾਹੂੰਦੇ ਹਨ। ਉਹ ਨੌਜਵਾਨ ਸਾਡੇ ਕੋਲ ਆਕੇ ਖੁਰਾਕ ਲੈ ਸਕਦੇ ਹਨ। ਉਹਨਾਂ ਕਿਹਾ ਕਿ ਅਸੀਂ ਹੁਣ ਤੱਕ ਸਾਨੂੰ 30 ਸਾਲ ਹੋ ਗਏ ਕਬੱਡੀ ਅਕੈਡਮੀ ਚਲਾਉਂਦਿਆਂ ਨੂੰ, 30 ਸਾਲ 'ਚ 1000 ਦੇ ਕਰੀਬ ਕੋਈ ਖਿਡਾਰੀ ਤਿਆਰ ਕੀਤੇ ਹਨ। ਉਹਨਾਂ ਕਿਹਾ ਕਿ ਸਾਡੇ ਕੋਲ ਖੁਰਾਕ ਦੇ ਰੂਪ 'ਚ ਘਿਓ ਬਦਾਮ ਗਿਰੀਆਂ ਲੈਕੇ ਜਾ ਸਕਦਾ ਹੈ। ਉਹਨਾਂ ਕਿਹਾ ਕਿ ਹੁਣ ਤੱਕ ਖਿਡਾਰੀ ਮੋਟਰਸਾਈਕਲ, ਗੱਡੀਆਂ, ਕਾਰਾਂ, ਮਝਾ ਘੋੜੇ ਜਿੱਤ ਚੁਕੇ ਹਨ ਜਿਨਾਂ 'ਚ ਹੁਣ ਤੱਕ 72 ਘੋੜੇ ਦਿੱਤੇ ਹਨ ਤੇ 3000 ਪੀਪਾ ਘਿਓ ਦਾ ਦਿੱਤਾ ਹੈ।
ਮਾਂ ਨੇ ਪੁਤਰ ਦੀ ਕਾਮਯਾਬੀ 'ਤੇ ਜਤਾਈ ਖੁਸ਼ੀ : ਅਰਬਲ ਦੀ ਮਾਂ ਨੇ ਕਿਹਾ ਸਾਨੂੰ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਸਾਡਾ ਪੁੱਤਰ ਜਿੱਤ ਕੇ ਆਇਆ ਹੈ। ਉਹਨਾਂ ਕਿਹਾ ਕਿ ਜਦੋਂ ਅਰਬਲ ਦੀ ਜਿੱਤ ਦੀ ਜਾਣਕਾਰੀ ਮਿਲੀ ਤਾਂ ਉਦੋਂ ਤੋਂ ਹੀ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਅਖਾੜੇ ਦੇ ਵਿੱਚ ਉਸਨੂੰ ਸਨਮਾਨ ਦਿੱਤਾ ਗਿਆ ਉਹ ਖੁਸ਼ ਹਨ ਬਹੁਤ ਖੁਸ਼ੀ ਦੀ ਗੱਲ ਹੈ ਉਸ ਨੂੰ ਸ਼ੌਕ ਸੀ ਪਹਿਲਵਾਨ ਬਣਨ ਲਈ ਬਹੁਤ ਮਿਹਨਤ ਕੀਤੀ ਹੈ। ਸਾਡਾ ਸੁਪਨਾ ਸੀ ਕਿ ਪੁਤੱਰ ਪਹਿਲਵਾਨ ਬਨੇ ਤੇ ਵਰਲਡ ਚੈਂਪੀਅਨ ਬਣੇ, ਅੱਜ ਸਾਡਾ ਸੁਪਨਾ ਪੂਰਾ ਹੋ ਗਿਆ।