ETV Bharat / state

ਹੁਸ਼ਿਆਰਪੁਰ 'ਚ ਸ਼ਾਤਿਰ ਚੋਰ ਨੇ ਦੁਕਾਨ ਨੂੰ ਬਣਾਇਆ ਨਿਸ਼ਾਨਾ, ਮਿੰਟਾਂ 'ਚ ਵਾਰਦਾਤ ਨੂੰ ਦਿੱਤਾ ਅੰਜ਼ਾਮ

author img

By ETV Bharat Punjabi Team

Published : Jan 7, 2024, 2:01 PM IST

Claver thief targeted the medical shop, stole thousands of rupees in minutes In Hoshiarpur
ਹੁਸ਼ਿਆਰਪੁਰ 'ਚ ਸ਼ਾਤਿਰ ਚੋਰ ਨੇ ਦੁਕਾਨ ਨੂੰ ਬਣਾਇਆ ਨਿਸ਼ਾਨਾ, ਮਿੰਟਾਂ 'ਚ ਗੱਲੇ 'ਤੇ ਕੀਤਾ ਹੱਥ ਸਾਫ਼

ਪੰਜਾਬ 'ਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁਕੇ ਹਨ ਕਿ ਨਿੱਤ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਹੁਣ ਹੁਸ਼ਿਆਰਪੁਰ 'ਚ ਇੱਕ ਮੈਡੀਕਲ ਸਟੋਰ ਵਿੱਚ ਇੱਕ ਨੌਜਵਾਨ ਨੇ ਸ਼ਾਤਿਰ ਢੰਗ ਨਾਲ ਗੱਲ੍ਹੇ ਵਿੱਚੋਂ ਪੈਸੇ ਚੋਰੀ ਕਰ ਲਏ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

ਹੁਸ਼ਿਆਰਪੁਰ 'ਚ ਚੋਰ ਨੇ ਦੁਕਾਨ ਉੱਤੇ ਕੀਤੀ ਚੋਰੀ

ਹੁਸ਼ਿਆਰਪੁਰ : ਇਹਨੀ ਦਿਨੀਂ ਚੋਰਾਂ ਦੇ ਹੋਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਸ਼ਾਤਿਰ ਚੋਰਾਂ ਨੂੰ ਪੁਲਿਸ ਦਾ ਕੋਈ ਡਰ ਖੌਫ ਨਹੀਂ ਰਿਹਾ। ਇਸ ਦੀ ਤਾਜ਼ਾ ਮਿਸਾਲ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ ਜਿਥੇ ਰੋਜ਼ਾਨਾ ਹੀ ਕੋਈ ਨਾ ਕੋਈ ਚੋਰੀ ਤੇ ਲੁੱਟ ਦੀ ਵਾਰਦਾਤ ਹੋਣ ਦੀ ਸੂਚਨਾ ਪ੍ਰਾਪਤ ਹੁੰਦੀ ਰਹਿੰਦੀ ਹੈ। ਸ਼ਹਿਰ ਵਿੱਚ ਇੱਕ ਵਾਰ ਫਿਰ ਚੋਰੀ ਦੀ ਵਾਰਦਾਤ ਹੋਈ ਹੈ। ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਇਹਨਾਂ ਤਸਵੀਰਾਂ ਵਿੱਚ ਨਜ਼ਰ ਆਉਂਦਾ ਹੈ ਕਿ ਕਿਵੇਂ ਦਿਨ ਦਿਹਾੜੇ ਇੱਕ ਨੌਜਵਾਨ ਮੁੰਡਾ ਦੁਕਾਨ 'ਚ ਦਾਖਿਲ ਹੋ ਕੇ ਪੈਸਿਆਂ ਵਾਲੇ ਗੱਲੇ ਵਿੱਚ ਪਈ ਹਜ਼ਾਰਾਂ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ।

ਪੇਮੈਂਟ ਕਰਨ ਲੱਗੇ ਚੋਰੀ ਦਾ ਲੱਗਾ ਪਤਾ: ਇਹ ਚੋਰੀ ਇੱਕ ਮੈਡੀਕਲ ਸਟੋਰ 'ਤੇ ਹੋਈ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਪੀੜਤ ਵਰਿੰਦਰ ਨਾਥ ਤ੍ਰਿਵੇਦੀ ਨੇ ਦੱਸਿਆ ਕਿ ਜਦੋਂ ਉਹ ਦੁਕਾਨ 'ਤੇ ਸਨ ਉਦੋਂ ਥੋੜੇ ਸਮੇਂ ਲਈ ਉਹ ਬਾਥਰੂਮ ਜਾਂਦੇ ਹਨ। ਕੁਝ ਸਮੇਂ ਬਾਅਦ ਉਹ ਵਾਪਿਸ ਆਕੇ ਦੇਖਦੇ ਹਨ ਕਿ ਗੱਲ੍ਹੇ 'ਚ ਪਈ ਨਕਦੀ ਹੈ ਨਹੀਂ। ਜਦੋਂ ਉਹਨਾਂ ਨੇ ਸੀਸੀਟੀਵੀ ਫੁਟੇਜ ਦੇਖੀ ਤਾਂ ਹੈਰਾਨ ਰਹੀ ਗਏ। ਉਹਨਾਂ ਦੇਖਿਆ ਕਿ ਇੱਕ ਨੌਜਵਾਨ ਨੀਲੇ ਕਪੜੇ ਪਾਕੇ ਆਉਂਦਾ ਹੈ ਅਤੇ ਬੜੇ ਹੀ ਹੋਂਸਲੇ ਨਾਲ ਗੱਲੇ ਚੋਣ ਪੈਸੇ ਕੱਢ ਕੇ ਫਰਾਰ ਹੋ ਜਾਂਦਾ ਹੈ। ਚੋਰ ਵੱਲੋਂ ਇਸ ਘਟਨਾ ਨੂੰ ਮਹਿਜ਼ ਕੁਝ ਸਕਿੰਟਾਂ 'ਚ ਹੀ ਅੰਜਾਮ ਦੇ ਦਿੱਤਾ ਜਾਂਦੈ।

50000 ਹਜ਼ਾਰ ਰੁਪਏ ਦੀ ਨਕਦੀ ਚੋਰੀ: ਦੱਸਦੀਏ ਕਿ ਘਟਨਾ ਤੋਂ ਬਾਅਦ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਇਸ ਦੀ ਸ਼ਿਕਾਇਤ ਗੜ੍ਹਦੀਵਾਲਾ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਪੁਲਿਸ ਇਸ ਚੋਰ ਨੂੰ ਕਾਬੂ ਕਰਕੇ ਉਸਦੇ ਪੈਸੇ ਵਾਪਿਸ ਕਰਵਾਏ। ਦੁਕਾਨਦਾਰ ਨੇ ਦੱਸਿਆ ਕਿ ਚੋਰ ਨੇ ਗੱਲ੍ਹੇ 'ਚ ਪਏ ਤਕਰੀਬਨ 50000 ਹਜ਼ਾਰ ਰੁਪਏ ਦੀ ਨਕਦੀ ਚੋਰੀ ਕੀਤੀ ਹੈ। ਉਹਨਾਂ ਦੱਸਿਆ ਕਿ ਦਵਾਈਆਂ ਦੀ ਪੇਮੈਂਟ ਲਈ ਰੱਖੀ ਹੋਈ ਸੀ।

ਮਾਮਲੇ ਸਬੰਧੀ ਫਿਲਹਾਲ ਪੁਲਿਸ ਵੱਲੋਂ ਦੁਕਾਨ ਦੇ ਅੰਦਰ ਅਤੇ ਸਥਾਨਕ ਥਾਵਾਂ ਉੱਤੇ ਲੱਗੇ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਕਿਉਕਿ ਨੌਜਵਾਨ ਨੇ ਟੋਪੀ ਵਾਲੀ ਜੈਕੇਟ ਪਾਈ ਹੋਈ ਸੀ ਇਸ ਕਰਕੇ ਨੌਜਵਾਨ ਦਾ ਮੂੰਹ ਨਜ਼ਰ ਨਹੀਂ ਆ ਰਿਹਾ। ਪੁਲਿਸ ਦਾ ਕਹਿਣਾ ਹੈ ਕਿ ਬਾਹਰਲੀਆਂ ਥਾਵਾਂ ਉੱਤੇ ਲੱਗੇ ਕੈਮਰਿਆਂ ਵਿੱਚ ਦੇਖ ਕੇ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾਵੇਗੀ। ਜਿਥੋਂ ਪਤਾ ਲੱਗੇਗਾ ਕਿ ਨੌਜਵਾਨ ਕਿਥੋਂ ਆਇਆ ਸੀ ਅਤੇ ਕੌਣ ਸੀ ? ਕਿਓਂਕਿ ਦੁਕਾਨ ਉੱਤੇ ਜਿਸ ਤਰ੍ਹਾਂ ਚੋਰੀ ਦੀ ਵਾਰਦਾਤ ਹੋਈ ਹੈ ਉਸ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਕਿਸੀ ਭੇਤੀ ਦਾ ਕੰਮ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.