ETV Bharat / state

Bandi Singh Rihai: ਅੰਮ੍ਰਿਤਪਾਲ ਸਿੰਘ ਨੇ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਦੇ ਬਿਆਨਾਂ ਨੂੰ ਨਕਾਰਿਆ, ਦੱਸਿਆ ਪੂਰਾ ਸੱਚ

author img

By

Published : Feb 15, 2023, 3:39 PM IST

Bandi Singh
Bandi Singh

ਅੰਮ੍ਰਿਤਪਾਲ ਸਿੰਘ ਨੇ ਪੈਰੋਲ ਉੱਤੇ ਆਏ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਬਾਰੇ ਕਿਹਾ ਕਿ ਉਹ ਜਦ ਪਹਿਲੀ ਵਾਰ ਪੈਰੋਲ ਉੱਤੇ ਆਏ ਸੀ ਤਾਂ ਉਹ ਗੁਰਦੀਪ ਸਿੰਘ ਖੇੜਾ ਨੂੰ ਪਰਿਵਾਰ ਸਮੇਤ ਮਿਲੇ ਸਨ। ਇਸ ਦੌਰਾਨ ਉਹਨਾਂ ਵਿਚਕਾਰ ਇੱਕ ਯਾਦਗਾਰ ਫੋਟੋ ਵੀ ਹੋਈ ਸੀ, ਪਰ ਗੁਰਦੀਪ ਖੇੜਾ ਨੇ ਸ਼ੋਸਲ ਮੀਡੀਆ ਉੱਤੇ ਫੋਟੋ ਪਾਉਣ ਤੋਂ ਮਨ੍ਹਾ ਕੀਤਾ ਸੀ।

ਅੰਮ੍ਰਿਤਪਾਲ ਸਿੰਘ ਨੇ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਦੇ ਬਿਆਨਾਂ ਨੂੰ ਨਕਾਰਿਆ ਦੱਸਿਆ ਪੂਰਾ ਸੱਚ

ਅੰਮ੍ਰਿਤਸਰ: ਵਾਰਿਸ ਪੰਜਾਬ ਦੇ ਆਗੂ ਅੰਮ੍ਰਿਤਪਾਲ ਸਿੰਘ ਅੱਜ ਬੁੱਧਵਾਰ ਨੂੰ ਦੀਪ ਸਿੱਧੂ ਦੀ ਬਰਸੀ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਪੁੱਜੇ। ਇਸ ਦੌਰਾਨ ਹੀ ਅੰਮ੍ਰਿਤਪਾਲ ਸਿੰਘ ਨੇ ਪੈਰੋਲ ਉੱਤੇ ਆਏ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਬਾਰੇ ਕਿਹਾ ਕਿ ਜਦ ਉਹ ਪਹਿਲੀ ਵਾਰ ਪੈਰੋਲ ਉੱਤੇ ਆਏ ਸੀ ਤਾਂ ਉਹ ਗੁਰਦੀਪ ਸਿੰਘ ਖੇੜਾ ਨੂੰ ਪਰਿਵਾਰ ਸਮੇਤ ਮਿਲੇ ਸਨ।

ਅੰਮ੍ਰਿਤਪਾਲ ਸਿੰਘ ਗੁਰਦੀਪ ਸਿੰਘ ਖੇੜਾ ਨੂੰ ਪਹਿਲੀ ਪੈਰੋਲ ਉੱਤੇ ਮਿਲੇ:- ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪੈਰੋਲ ਉਹ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਨੂੰ ਪਹਿਲੀ ਪੈਰੋਲ ਉੱਤੇ ਪਰਿਵਾਰ ਸਮੇਤ ਮਿਲਣ ਆਏ ਸਨ। ਇਸ ਮੁਲਾਕਾਤ ਦੌਰਾਨ ਸਾਡੇ ਵੱਲੋਂ ਇੱਕ ਫੋਟੋ ਵੀ ਖਿੱਚੀ ਗਈ ਸੀ। ਜਿਹੜੀ ਕਿ ਅੱਜ ਵੀ ਉਨ੍ਹਾਂ ਦੇ ਕੋਲ ਮੌਜੂਦ ਹੈ। ਪਰ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਵੱਲੋਂ ਜੋ ਬਿਆਨ ਦਿੱਤਾ ਗਿਆ ਹੈ ਉਹ ਸਰਾਸਰ ਗਲਤ ਹੈ।

ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਵਿਚਕਾਰ ਫੋਟੋ ਹੋਈ :- ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਸ ਮਿਲਣੀ ਦੌਰਾਨ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਨੇ ਸ਼ੋਸਲ ਮੀਡੀਆ ਉੱਤੇ ਫੋਟੋ ਪਾਉਣ ਤੋਂ ਮੈਨੂੰ ਮਨ੍ਹਾ ਕੀਤਾ ਸੀ ਕਿ ਇਸ ਨਾਲ ਮੇਰੀ ਪੈਰੋਲ ਉੱਤੇ ਫਰਕ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਘਰ ਜਾਣ ਨਾਲ ਜਾ ਫੋਟੋ ਖਿਚਵਾਉਣ ਨਾਲ ਭਾਈ ਸਾਹਿਬ ਦੀ ਪੈਰੋਲ ਨੂੰ ਫ਼ਰਕ ਪੈਂਦਾ ਹੈ ਤਾਂ ਉਹ ਅਜਿਹਾ ਕਦੇ ਨਹੀਂ ਕਰਨਗੇ। ਇਸ ਲਈ ਮੈਂ ਇਹ ਫੋਟੋ ਸ਼ੋਸਲ ਮੀਡੀਆ ਉੱਤੇ ਨਹੀਂ ਪਾਈ। ਉਨ੍ਹਾਂ ਕਿਹਾ ਕਿ ਹੁਣ ਵੀ ਮੇਰਾ ਪਰਿਵਾਰ ਉਨ੍ਹਾਂ ਨੂੰ ਮਿਲ ਕੇ ਆਇਆ ਹੈ।

ਸਰਕਾਰ ਨੇ ਹਿੰਦੂ ਰਾਸ਼ਟਰ ਦੀ ਮੰਗ ਕਰਨ ਵਾਲਿਆਂ ਨੂੰ ਰੋਕਣ ਦੀ ਗੱਲ ਨਹੀਂ ਕੀਤੀ:- ਇਸ ਦੌਰਾਨ ਹੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਪਰ ਜੇਕਰ ਫਿਰ ਸਿੱਖ ਆਪਣੇ ਹੱਕ ਲੈਣ ਲਈ ਅੱਗੇ ਆਉਂਦੇ ਹਨ ਤਾਂ ਉਹਨਾਂ ਨੂੰ ਗਰਮ ਖਿਆਲੀਆਂ ਅੱਤਵਾਦੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅੱਜ ਤੱਕ ਸਰਕਾਰ ਨੇ ਕਦੇ ਇਹ ਨਹੀਂ ਕਿਹਾ ਕਿ ਅਸੀਂ ਹਿੰਦੂ ਰਾਸ਼ਟਰ ਦੀ ਮੰਗ ਕਰਨ ਵਾਲਿਆਂ ਨੂੰ ਰੋਕਾਂਗੇ। ਪਰ ਸਿੱਖਾਂ ਨਾਲ ਹਮੇਸ਼ਾ ਅਜਿਹਾ ਹੀ ਕੀਤਾ ਜਾਂਦਾ ਹੈ।


ਇਹ ਵੀ ਪੜੋ:- Fitness Certificate of Vehicles : ਮਾਨ ਸਰਕਾਰ ਵਲੋਂ ਇੱਕ ਹੋਰ ਵੱਡਾ ਉਪਰਾਲਾ, ਹੁਣ ਘਰ ਬੈਠੇ ਸਿਰਫ ਇੱਕ ਕਲਿੱਕ ਨਾਲ ਹੀ ਹੋ ਜਾਵੇਗਾ ਇਹ ਕੰਮ

ETV Bharat Logo

Copyright © 2024 Ushodaya Enterprises Pvt. Ltd., All Rights Reserved.