ETV Bharat / bharat

Fitness Certificate of Vehicles : ਮਾਨ ਸਰਕਾਰ ਵਲੋਂ ਇੱਕ ਹੋਰ ਵੱਡਾ ਉਪਰਾਲਾ, ਹੁਣ ਘਰ ਬੈਠੇ ਸਿਰਫ ਇੱਕ ਕਲਿੱਕ ਨਾਲ ਹੀ ਹੋ ਜਾਵੇਗਾ ਇਹ ਕੰਮ

author img

By

Published : Feb 15, 2023, 12:48 PM IST

Updated : Feb 15, 2023, 1:09 PM IST

ਮਾਨ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਲੋਕਾਂ ਲਈ ਕੋਈ ਨਾ ਕੋਈ ਸਹੂਲਤ ਲਾਗੂ ਕੀਤੀ ਗਈ ਹੈ ਤੇ ਹੁਣ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਇੱਕ ਹੋਰ ਸਹੂਲਤ ਦਿੱਤੀ ਗਈ ਹੈ। ਹੁਣ ਤੁਸੀਂ ਕੋਈ ਵੀ ਮੋਬਾਇਲ ਐਪ ਰਾਹੀ ਸਿਰਫ ਇੱਕ ਕਲਿੱਕ ਨਾਲ ਹੀ ਵਾਹਨ ਦਾ ਫਿਟਨੈੱਸ ਸਰਟੀਫਿਕੇਟ ਘਰਾਂ ਵਿੱਚ ਪਾ ਸਕੋਗੇ।

CM Bhagwant Maan
CM Bhagwant Maan

ਚੰਡੀਗੜ੍ਹ: ਪੰਜਾਬ ਸਰਕਾਰ ਨੇ ਲੋਕਾਂ ਲਈ ਇੱਕ ਹੋਰ ਵੱਡਾ ਉਪਰਾਲਾ ਕੀਤਾ ਹੈ। ਹੁਣ ਤੁਸੀਂ ਮੋਬਾਇਲ ਐਪ ਨਾਲ ਇੱਕ ਕਲਿੱਕ ਰਾਹੀ ਵਾਹਨ ਦਾ ਫਿਟਨੈੱਸ ਸਰਟੀਫਿਕੇਟ ਘਰਾਂ ਵਿੱਚ ਪਾ ਸਕੋਗੇ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਟਰਾਂਸਪੋਰਟ ਵਿਭਾਗ ਤੇ ਐਨਆਈਸੀ ਵੱਲੋਂ ਲੋਕਾਂ ਨੂੰ ਵਾਹਨਾਂ ਦੇ ਫਿਟਨੈੱਸ ਸਰਟੀਫਿਕੇਟ ਆਨਲਾਈਨ ਮੁਹੱਈਆ ਕਰਵਾਉਣ ਲਈ ਐਪ ਲਾਂਚ ਕੀਤਾ ਹੈ।



ਐਪ ਦਾ ਉਦੇਸ਼ : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਐਪ ਨਾਲ ਲੋਕਾਂ ਨੂੰ ਮੋਬਾਇਲ ਦੀ ਇਕ ਕਲਿੱਕ ਰਾਹੀ ਫਿਟਨੈੱਸ ਸਰਟੀਫਿਕੇਟ ਉਨ੍ਹਾਂ ਦੇ ਘਰਾਂ 'ਚ ਹੀ ਮੁਹੱਈਆ ਕਰਵਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਸਦਾ ਉਦੇਸ਼ ਲੋਕਾਂ ਨੂੰ ਅਸੁਵਿਧਾ ਤੋਂ ਬਚਾਉਣਾ ਤੇ ਫਿਟਨੈੱਸ ਸਰਟੀਫਿਕੇਟ ਦੀ ਮੁਸ਼ਕਲ ਰਹਿਤ ਡਲਿਵਰੀ ਨੂੰ ਯਕੀਨੀ ਬਣਾਉਣਾ ਹੈ।

  • ਈ-ਸਰਕਾਰ ਵੱਲ ਇੱਕ ਹੋਰ ਕਦਮ,
    ਗੱਡੀਆਂ ਦੀ ਫਿੱਟਨੈੱਸ ਲਈ ਟਰਾਂਸਪੋਰਟ ਵਿਭਾਗ ਦਾ ਐਪ ਲਾਂਚ ਕੀਤਾ…ਹੁਣ ਗੱਡੀਆਂ ਦੀ ਪਾਸਿੰਗ ਦਾ ਸਰਟੀਫ਼ਿਕੇਟ ਪੰਜਾਬ ਦੇ ਕਿਸੇ ਕੋਨੇ ‘ਚ ਬੈਠ ਕੇ ਆਨਲਾਈਨ ਪ੍ਰਾਪਤ ਕਰ ਸਕਦੇ ਹੋ…
    ਮੇਰੀ ਸਰਕਾਰ ਪੰਜਾਬੀਆਂ ਨੂੰ ਸੁਵਿਧਾ ਉਹਨਾਂ ਦੇ ਦੁਆਰ ਪਹੁੰਚਾਉਣ ਲਈ ਵਚਨਬੱਧ ਹੈ…ਲੋਕਾਂ ਦੀ ਹੁੰਦੀ ਖੱਜਲ-ਖੁਆਰੀ ਖ਼ਤਮ ਹੋਵੇਗੀ… pic.twitter.com/OWpk9MtNYj

    — Bhagwant Mann (@BhagwantMann) February 14, 2023 " class="align-text-top noRightClick twitterSection" data=" ">

ਇਸ ਤਰ੍ਹਾਂ ਦੇ ਸਕਦੇ ਹੋ ਫਿਟਨੈੱਸ ਸਰਟੀਫਿਕੇਟ ਪ੍ਰਾਪਤ ਕਰਨ ਦੀ ਫੀਸ : ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਇਕ ਅਹਿਮ ਕਦਮ ਹੈ, ਜਿਸ ਨਾਲ ਲੋਕਾਂ ਨੂੰ ਵੱਡੇ ਪੱਧਰ 'ਤੇ ਸਹੂਲਤ ਮਿਲੇਗੀ। ਇਸ ਐਪ ਰਾਹੀ ਲੋਕ ਫਿਟਨੈੱਸ ਸਰਟੀਫਿਕੇਟ ਪ੍ਰਾਪਤ ਕਰਨ ਦੀ ਫੀਸ ਆਨਲਾਈਨ ਦੇ ਸਕਦੇ ਹਨ। ਇਸਦੇ ਨਾਲ ਹੀ ਸ਼ਹਿਰ ਵਾਸੀਆ ਨੂੰ ਉਨ੍ਹਾਂ ਦੀ ਸਹੂਲਤ ਅਨੁਸਾਰ ਆਨਲਾਈਨ ਅਪਾਇੰਟਮੈਂਟ ਦੀ ਸਹੂਲਤ ਵੀ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਦੱਸਿਆ ਕਿ ਬਿਨੈਕਾਰ ਵੱਲੇਂ ਦਸਤਾਵੇਜ਼ਾ ਨੂੰ ਵਾਹਨ ਮੌਡਿਊਲ 'ਤੇ ਅਪਲੋਡ ਕੀਤਾ ਜਾਵੇਗਾ। ਇਸ ਮਗਰੋ ਆਰਟੀਓ ਸਟਾਫ ਵੱਲੋਂ ਦਸਤਾਵੇਜ਼ ਦੀ ਪੜਤਾਲ ਕੀਤੀ ਜਾਵੇਗੀ ਤੇ ਵਾਹਨਾਂ ਦੀ ਜਾਂਚ ਐਮਵੀਆਈ ਵੱਲੋਂ ਆਨਲਾਈਨ ਕੀਤੀ ਜਾਵੇਗੀ। ਇਸਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿੱਟਰ ਰਾਹੀ ਸਾਂਝੀ ਕੀਤੀ ਹੈ।



ਮੁੱਖ ਮੰਤਰੀ ਭਗਵੰਤ ਮਾਨ ਦਾ ਲਿਖਿਆ ਟਵੀਟ : ਆਪਣੇ ਟਵੀਟ ਵਿੱਚ ਮੁਖ ਮੰਤਰੀ ਨੇ ਲਿੱਖਿਆ ਹੈ ਕਿ ਈ-ਸਰਕਾਰ ਵੱਲ ਇੱਕ ਹੋਰ ਕਦਮ ਵਧਾਇਆ ਗਿਆ ਹੈ। ਗੱਡੀਆਂ ਦੀ ਫਿੱਟਨੈਸ ਲਈ ਟਰਾਂਸਪੋਰਟ ਵਿਭਾਗ ਦਾ ਐਪ ਲਾਂਚ ਕੀਤਾ ਗਿਆ ਹੈ। ਹੁਣ ਗੱਡੀਆਂ ਦੀ ਪਾਸਿੰਗ ਦਾ ਸਰਟੀਫ਼ਿਕੇਟ ਪੰਜਾਬ ਦੇ ਕਿਸੇ ਕੋਨੇ ‘ਚ ਬੈਠ ਕੇ ਆਨਲਾਈਨ ਪ੍ਰਾਪਤ ਕੀਤਾ ਜਾ ਸਕਦਾ ਹੈ। ਆਪ ਸਰਕਾਰ ਪੰਜਾਬੀਆਂ ਨੂੰ ਸੁਵਿਧਾ ਉਹਨਾਂ ਦੇ ਦਰਵਾਜੇ ‘ਤੇ ਪਹੁੰਚਾਉਣ ਲਈ ਵਚਨਬੱਧ ਹੈ। ਇਸ ਨਾਲ ਹੁਣ ਲੋਕਾਂ ਦੀ ਹੁੰਦੀ ਖੱਜਲ-ਖੁਆਰੀ ਖ਼ਤਮ ਹੋਵੇਗੀ।

ਇਹ ਵੀ ਪੜ੍ਹੋ :- Raid on BBC Office: 21 ਘੰਟਿਆਂ ਤੋਂ ਬੀਬੀਸੀ ਦਫ਼ਤਰ ਵਿੱਚ ਛਾਪੇਮਾਰੀ ਜਾਰੀ, ਅਮਰੀਕਾ ਨੇ ਦਿੱਤਾ ਵੱਡਾ ਬਿਆਨ

Last Updated : Feb 15, 2023, 1:09 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.